ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਕਿਸੇ ਇਕ ਚੈਨਲ ਦੀ ਅਜਾਰੇਦਾਰੀ ਨਹੀ ਹੋਣੀ ਚਾਹੀਦੀ : ਮਾਨ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਆਤਮਿਕ ਆਨੰਦ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਪ੍ਰਸਾਰਨ ਕੀਤੀ ਜਾਣ ਵਾਲੀ ਗੁਰਬਾਣੀ ਦੇ ਮੁੱਦੇ ਨਾਲ ਨਾ ਤਾਂ ਐਸ.ਜੀ.ਪੀ.ਸੀ ਅਤੇ ਨਾ ਹੀ ਕਿਸੇ ਚੈਨਲ ਵੱਲੋਂ ਵਪਾਰਿਕ ਸੋਚ ਨੂੰ ਮੁੱਖ ਰੱਖਕੇ ਅਜਿਹਾ ਪ੍ਰਸਾਰਨ ਨਹੀ ਹੋਣਾ ਚਾਹੀਦਾ ਜਿਸ ਵੀ ਟੀ.ਵੀ ਚੈਨਲ ਜਾਂ ਵੈਬ ਚੈਨਲ ਵੱਲੋ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਣਾ ਹੈ, ਉਸ ਵੱਲੋ ਗੁਰਬਾਣੀ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਇਸਤਿਹਾਰਬਾਜੀ ਵੀ ਨਹੀ ਹੋਣੀ ਚਾਹੀਦੀ । ਕਿਉਂਕਿ ਕਰੋੜਾਂ-ਅਰਬਾਂ ਦੀ ਗਿਣਤੀ ਵਿਚ ਗੁਰਬਾਣੀ ਨੂੰ ਸੁਣਨ ਵਾਲੇ ਹਰ ਕੌਮ, ਧਰਮ, ਕਬੀਲੇ ਤੇ ਫਿਰਕੇ ਦੇ ਨਿਵਾਸੀ ਉਸ ਸਮੇ ਆਤਮਿਕ ਤੌਰ ਤੇ ਉਸ ਅਕਾਲ ਪੁਰਖ ਦੁਨੀਆ ਦੇ ਰਚਣਹਾਰੇ ਦੇ ਨਾਲ ਜੁੜੇ ਹੁੰਦੇ ਹਨ ਅਤੇ ਆਪਣਾ ਆਤਮਿਕ ਆਨੰਦ ਪ੍ਰਾਪਤ ਕਰ ਰਹੇ ਹੁੰਦੇ ਹਨ । ਜਦੋ ਗੁਰਬਾਣੀ ਪ੍ਰਸਾਰਨ ਦੇ ਦੌਰਾਨ ਕੋਈ ਟੀ.ਵੀ ਚੈਨਲ ਕਿਸੇ ਵੀ ਤਰ੍ਹਾਂ ਦੀ ਕੰਪਨੀ, ਫਰਮ ਆਦਿ ਦੀ ਇਸਤਿਹਾਰਬਾਜੀ ਕਰਦਾ ਹੈ, ਤਾਂ ਉਸਦੀ ਜੋ ਰੁਹਾਨੀਅਤ ਤੌਰ ਤੇ ਆਤਮਾ ਉਸ ਅਕਾਲ ਪੁਰਖ ਨਾਲ ਜੁੜੀ ਹੁੰਦੀ ਹੈ, ਉਸ ਵਿਚ ਬਹੁਤ ਵੱਡਾ ਵਿਘਨ ਤੇ ਖੜੋਤ ਪੈਦਾ ਹੋ ਜਾਂਦੀ ਹੈ ਅਤੇ ਉਸਦੇ ਰੁਹਾਨੀਅਤ ਆਤਮਿਕ ਆਨੰਦ ਵਿਚ ਵੱਡੀ ਰੁਕਾਵਟ ਪੈ ਜਾਂਦੀ ਹੈ । ਇਸ ਲਈ ਗੁਰਬਾਣੀ ਪ੍ਰਸਾਰਨ ਕਰਦੇ ਸਮੇ ਕਿਸੇ ਤਰ੍ਹਾਂ ਦੀ ਵੀ ਇਸਤਿਹਾਰਬਾਜੀ ਨਹੀ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਇਕ ਉਸ ਟੀ.ਵੀ ਚੈਨਲ ਨੂੰ ਅਜਿਹਾ ਪ੍ਰਸਾਰਨ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ ਜੋ ਇਸ ਉਤੇ ਆਪਣੀ ਅਜਾਰੇਦਾਰੀ ਸਮਝੇ ਜਾਂ ਐਸ.ਜੀ.ਪੀ.ਸੀ ਦੇ ਅਧਿਕਾਰੀ ਆਪਣੀ ਅਜਾਰੇਦਾਰੀ ਸਮਝਕੇ ਉਸ ਟੀ.ਵੀ ਚੈਨਲ ਦੀ ਦੁਰਵਰਤੋ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 24 ਜੁਲਾਈ ਨੂੰ ਪੀ.ਟੀ.ਸੀ ਟੀ.ਵੀ ਚੈਨਲ ਨਾਲ ਗੁਰਬਾਣੀ ਪ੍ਰਸਾਰਨ ਦੇ ਹੁਣ ਤੱਕ ਦੇ ਹੋਏ ਸਮਝੋਤੇ ਦੀ ਤਰੀਕ ਖਤਮ ਹੋਣ ਤੋ ਪਹਿਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਸਮੁੱਚੀ ਅਗਜੈਕਟਿਵ ਕਮੇਟੀ ਨੂੰ ਇਸ ਕੌਮੀ ਗੰਭੀਰ ਵਿਸੇ ਉਤੇ ਹਰ ਪੱਖੋ ਸੰਜ਼ੀਦਾ ਰਹਿਣ ਅਤੇ ਦੋਵਾਂ ਧਿਰਾਂ ਵਿਚੋਂ ਇਸ ਵੱਡੇ ਕੌਮੀ ਵਿਸੇ ਉਤੇ ਕਿਸੇ ਤਰ੍ਹਾਂ ਦੀ ਵੀ ਅਜਾਰੇਦਾਰੀ ਨੂੰ ਕਾਇਮ ਨਾ ਕਰਨ ਦੀ ਕੌਮ ਪੱਖੀ ਗੱਲ ਕਰਦੇ ਹੋਏ ਅਤੇ ਗੁਰਬਾਣੀ ਦੇ ਸਹੀ ਰੂਪ ਵਿਚ ਪ੍ਰਸਾਰਨ ਅਤੇ ਲੋਕਾਈ ਨੂੰ ਆਤਮਿਕ ਆਨੰਦ ਪ੍ਰਦਾਨ ਕਰਨ ਦੀ ਜਿੰਮੇਵਾਰੀ ਨਿਭਾਉਣ ਦੀ ਜੋਰਦਾਰ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਲੰਮੇ ਸਮੇ ਤੋ ਐਸ.ਜੀ.ਪੀ.ਸੀ ਦੇ ਅਧਿਕਾਰੀ ਅਤੇ ਬਾਦਲ ਦਲੀਏ ਗੁਰਬਾਣੀ ਪ੍ਰਚਾਰ ਤੇ ਪ੍ਰਸਾਰਨ ਦੇ ਮੁੱਦੇ ਉਤੇ ਪਰਦੇ ਹੇਠ ਜਿਥੇ ਕੌਮੀ ਖਜਾਨੇ ਦੀ ਵੱਡੀ ਲੁੱਟ-ਖਸੁੱਟ ਕਰਦੇ ਆ ਰਹੇ ਹਨ, ਉਥੇ ਇਸ ਗੁਰਬਾਣੀ ਪ੍ਰਸਾਰਨ ਦੇ ਨਾਮ ਤੇ ਪੀ.ਟੀ.ਸੀ ਚੈਨਲ ਨੂੰ ਵੱਡੇ ਫਾਇਦੇ ਦੇਕੇ ਇਸਦੀ ਸਿਆਸੀ ਤੌਰ ਤੇ ਨਿਰੰਤਰ ਦੁਰਵਰਤੋ ਵੀ ਕਰਦੇ ਆ ਰਹੇ ਹਨ ਜਦੋਕਿ ਗੁਰੂ ਸਾਹਿਬਾਨ ਜੀ ਦੀ ਬਾਣੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਕਿਸੇ ਵੀ ਸਿੱਖ ਜਾਂ ਸਿੱਖ ਸੰਸਥਾਂ ਨੂੰ ਅਜਿਹੀ ਇਜਾਜਤ ਨਹੀ ਦਿੰਦੀ । ਜਿਸ ਵੀ ਟੀ.ਵੀ ਚੈਨਲ ਜਾਂ ਇਕ ਦੀ ਬਜਾਇ 2-4 ਟੀ.ਵੀ ਚੈਨਲਾਂ ਨੂੰ ਦਿੱਤੀ ਜਾਣ ਵਾਲੀ ਇਹ ਸੇਵਾ ਉਸੇ ਰੂਪ ਵਿਚ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਟੀ.ਵੀ ਚੈਨਲ ਸਹੀ ਰੂਪ ਵਿਚ ਗੁਰਬਾਣੀ, ਕੀਰਤਨ ਦਾ ਪ੍ਰਸਾਰਨ ਕਰਨ ਦੀ ਜਿੰਮੇਵਾਰੀ ਨਿਭਾਅ ਸਕਣ ਅਤੇ ਉਨ੍ਹਾਂ ਟੀ.ਵੀ ਚੈਨਲਾਂ ਦੀ ਐਸ.ਜੀ.ਪੀ.ਸੀ. ਦਾ ਕੋਈ ਵੀ ਅਧਿਕਾਰੀ ਇਸਦੇ ਬਦਲੇ ਉਸ ਟੀ.ਵੀ ਚੈਨਲ ਦੀ ਬਾਦਲ ਦਲੀਆ ਲਈ ਸਿਆਸੀ ਜਾਂ ਵਪਾਰਿਕ ਤੌਰ ਤੇ ਇਸਤਿਹਾਰਬਾਜੀ ਕਰਕੇ ਪ੍ਰਚਾਰ ਨਾ ਕਰ ਸਕੇ । ਇਸ ਗੁਰਬਾਣੀ ਦੇ ਭਾਵ ਅਰਥ ਤੇ ਸੇਵਾ ਨੂੰ ਹੀ ਮੁੱਖ ਰੱਖਕੇ ਇਸ ਤਰ੍ਹਾਂ ਜਿੰਮੇਵਾਰੀ ਨਿਭਾਉਣ ਵਾਲਾ ਟੀ.ਵੀ ਚੈਨਲ ਉਸੇ ਸਰਧਾ ਤੇ ਸਤਿਕਾਰ ਨਾਲ ਇਹ ਸੇਵਾ ਕਰੇ । ਜੇਕਰ ਅਜਿਹਾ ਪ੍ਰਬੰਧ ਹੋ ਸਕੇਗਾ, ਤਾਂ ਇਸ ਨਾਲ ਦੁਨੀਆ ਵਿਚ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ-ਨਾਲ ਸਭ ਕੌਮਾਂ, ਧਰਮਾਂ, ਕਬੀਲਿਆ ਆਦਿ ਦੇ ਨਿਵਾਸੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਧੂਰੇ ਨਾਲ ਜਿਥੇ ਜੁੜਨਗੇ, ਉਥੇ ਉਹ ਅਮਲੀ ਰੂਪ ਵਿਚ ਆਪਣੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਨ ਦੀ ਖੁਸੀ ਵੀ ਪ੍ਰਾਪਤ ਕਰਦੇ ਰਹਿਣਗੇ ਅਤੇ ਅਜਿਹੇ ਪ੍ਰਸਾਰ ਸਮੇ ਕੋਈ ਵੀ ਤਾਕਤ ਧਿਰ ਟੀ.ਵੀ ਚੈਨਲ ਦੀ ਕਿਸੇ ਦੁਨਿਆਵੀ ਦੁਰਵਰਤੋ ਲਈ ਵਰਤੋ ਨਹੀ ਕਰ ਸਕੇਗੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 24 ਜੁਲਾਈ ਨੂੰ ਪੀ.ਟੀ.ਸੀ. ਚੈਨਲ ਦੀ ਕੰਪਨੀ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨਾਲ ਐਸ.ਜੀ.ਪੀ.ਸੀ ਦਾ ਇਹ ਹੋਇਆ ਸਮਝੌਤਾ ਖਤਮ ਹੋ ਰਿਹਾ ਹੈ । ਇਸ ਤੋ ਪਹਿਲੇ ਸੇਵਾ ਭਾਵ ਰੱਖਣ ਵਾਲੇ ਟੀ.ਵੀ ਚੈਨਲਾਂ ਨਾਲ ਗੁਰਬਾਣੀ ਪ੍ਰਸਾਰਨ ਸੰਬੰਧੀ, ਇਸਤਿਹਾਰਬਾਜੀ ਨਾ ਹੋਣ ਸੰਬੰਧੀ ਅਤੇ ਸਹੀ ਰੂਪ ਵਿਚ ਗੁਰਬਾਣੀ ਦਾ ਪ੍ਰਸਾਰਨ ਕਰਨ ਦੀ ਜਿੰਮੇਵਾਰੀ ਨਿਭਾਉਣ ਵਾਲੇ ਟੀ.ਵੀ ਚੈਨਲਾਂ ਨਾਲ ਸਿੱਖ ਕੌਮ ਨੂੰ ਵਿਸਵਾਸ ਵਿਚ ਰੱਖਦੇ ਹੋਏ ਅਗਲੇ ਸਮਝੋਤੇ ਹੋਣੇ ਚਾਹੀਦੇ ਹਨ ਅਤੇ ਕਿਸੇ ਇਕ ਟੀ.ਵੀ ਚੈਨਲ ਦੀ ਅਜਾਰੇਦਾਰੀ ਕਾਇਮ ਨਹੀ ਹੋਣ ਦੇਣੀ ਚਾਹੀਦੀ ।

Leave a Reply

Your email address will not be published. Required fields are marked *