ਨਾਦੇੜ ਪੁਲਿਸ ਵੱਲੋਂ ਸਿੱਖੀ ਕਕਾਰ 4796 ਕਿਰਪਾਨਾ ਜ਼ਬਰੀ ਜਬਤ ਕਰਨ ਦੇ ਅਮਲ ਗੈਰ ਕਾਨੂੰਨੀ ਅਤੇ ਸਿੱਖ ਭਾਵਨਾਵਾ ਨੂੰ ਡੂੰਘੀ ਸੱਟ ਮਾਰਨ ਵਾਲੀ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਮਹਾਰਾਸਟਰ ਸੂਬੇ ਵਿਚ ਸਾਡੇ ਮਹਾਨ ਤਖ਼ਤ ਸ੍ਰੀ ਹਜੂਰ ਸਾਹਿਬ, ਨਾਦੇੜ ਵਿਖੇ ਜੋ ਲੰਮੇ ਸਮੇ ਤੋ ਸਾਡੇ ਸਿੱਖੀ ਕਕਾਰਾ ਵਿਚ ਸਾਮਿਲ ਕਿਰਪਾਨ ਬਣਾਉਦੇ ਆ ਰਹੇ ਸਨ, ਉਨ੍ਹਾਂ ਨੂੰ ਸਿੱਖ ਸੰਗਤ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਆਪੋ ਆਪਣੇ ਘਰਾਂ ਵਿਚ ਸਜਾਉਦੀ ਰਹੀ ਹੈ । ਉਸ ਸਿੱਖ ਧਰਮ ਦੇ ਅੰਦਰੂਨੀ ਮਾਮਲਿਆ ਵਿਚ ਨਾਦੇੜ ਪੁਲਿਸ ਨੇ ਸਿੱਧਾ ਦਖਲ ਦੇ ਕੇ ਜੋ ਕਿਰਪਾਨਾ ਬਣਾਉਣ ਵਾਲਿਆ ਅਤੇ ਉਥੇ ਕਿਰਪਾਨਾ ਸੰਗਤਾਂ ਨੂੰ ਦੇਣ ਵਾਲਿਆ ਉਤੇ ਤਿੱਖਾ ਹਥਿਆਰ ਕਹਿਕੇ ਕੇਸ ਦਰਜ ਕੀਤੇ ਹਨ ਅਤੇ 4796 ਦੇ ਕਰੀਬ ਕਿਰਪਾਨਾ ਜਬਰੀ ਗੈਰ ਕਾਨੂੰਨੀ ਤੇ ਗੈਰ ਧਾਰਮਿਕ ਤੌਰ ਤੇ ਜਬਤ ਕਰਕੇ ਸਿੱਖ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਦੁੱਖਦਾਇਕ ਕਾਰਵਾਈ ਕੀਤੀ ਹੈ, ਉਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ । ਇਹ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਮਾਮਲਿਆ ਉਤੇ ਵੱਡਾ ਹਮਲਾ ਕਰਨ ਦੇ ਤੁੱਲ ਅਸਹਿ ਕਾਰਵਾਈ ਹੈ । ਜਿਸ ਨੂੰ ਸਿੱਖ ਕੌਮ ਕਦਾਚਿਤ ਬਰਦਾਸਤ ਨਹੀ ਕਰੇਗੀ । ਜੇਕਰ ਮਹਾਰਾਸਟਰ ਸਰਕਾਰ ਨੇ ਨਾਦੇੜ ਪੁਲਿਸ ਦੀ ਇਸ ਗੈਰ ਧਾਰਮਿਕ ਤੇ ਸਿੱਖ ਵਿਰੋਧੀ ਕਾਰਵਾਈ ਦੀ ਹੋਈ ਬਜਰ ਗੁਸਤਾਖੀ ਨੂੰ ਸੁਧਾਰਕੇ ਸਾਡੀਆ ਜਬਤ ਕੀਤੀਆ ਕਿਰਪਾਨਾ ਵਾਪਸ ਨਾ ਕੀਤੀਆ ਅਤੇ ਝੂਠੇ ਕੇਸ ਦਰਜ ਕੀਤੇ ਹੋਏ ਖਾਰਜ ਨਾ ਕੀਤੇ, ਤਾਂ ਸਿੱਖ ਕੌਮ ਵਿਚ ਉੱਠੇ ਰੋਹ ਦੇ ਨਤੀਜਿਆ ਤੋ ਮਹਾਰਾਸਟਰ ਸਰਕਾਰ ਅਤੇ ਨਾਦੇੜ ਪੁਲਿਸ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਡੇ ਮਹਾਨ ਤਖਤ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਨਾਦੇੜ ਦੀ ਪੁਲਿਸ ਵੱਲੋ ਜਾਂ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਸਾਡੇ ਕਿਰਪਾਨ ਰੱਖਣ ਦੇ ਵਿਧਾਨਿਕ ਅਧਿਕਾਰ ਉਤੇ ਜਬਰੀ ਡਾਕਾ ਮਾਰਕੇ ਕਿਰਪਾਨਾ ਜਬਤ ਕਰਨ ਅਤੇ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਨ ਦੀ ਦੁੱਖਦਾਇਕ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਨੂੰ ਤੁਰੰਤ ਸੁਧਾਰਕੇ ਸਿੱਖ ਮਨਾਂ ਵਿਚ ਉੱਠੇ ਰੋਹ ਨੂੰ ਸਹੀ ਸਮੇ ਤੇ ਸ਼ਾਂਤ ਕਰਨ ਦੀ ਮਹਾਰਾਸਟਰ ਸਰਕਾਰ ਨੂੰ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕਦੀ ਵੀ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਦੀਆਂ ਧਾਰਮਿਕ ਰਵਾਇਤਾ ਵਿਚ ਕਿਸੇ ਤਰ੍ਹਾਂ ਦੀ ਦਖਲਅੰਦਾਜੀ ਨਹੀ ਕਰਦੇ । ਬਲਕਿ ਸਭਨਾਂ ਦੀਆਂ ਮਰਿਯਾਦਾਵਾ ਤੇ ਧਰਮਾਂ ਦਾ ਸਤਿਕਾਰ ਕਰਦੀ ਹੈ । ਲੇਕਿਨ ਜੇਕਰ ਫਿਰ ਵੀ ਫਿਰਕੂ ਸੋਚ ਅਧੀਨ ਨਾਦੇੜ ਪੁਲਿਸ ਜਾਂ ਸਰਕਾਰ ਵੱਲੋ ਉਪਰੋਕਤ ਹੋਈ ਕਾਰਵਾਈ ਅਧੀਨ ਠੇਸ ਪਹੁੰਚਾਈ ਜਾ ਰਹੀ ਹੈ, ਤਦ ਇਹ ਹੁਕਮਰਾਨ ਜਾਣਬੁੱਝ ਕੇ ਅਮਨ ਚੈਨ ਤੇ ਜਮਹੂਰੀਅਤ ਦੀ ਸੋਚ ਨਾਲ ਛੇੜਛਾੜ ਕਰਕੇ ਖੁਦ ਹੀ ਮਾਹੌਲ ਨੂੰ ਵਿਸਫੋਟਕ ਬਣਾ ਰਹੇ ਹਨ । ਜਦੋ ਸਿੱਖ ਕੌਮ ਵੱਲੋ ਕਦੀ ਵੀ ਕੋਈ ਗੈਰ ਧਾਰਮਿਕ ਜਾਂ ਗੈਰ ਕਾਨੂੰਨੀ ਅਮਲ ਨਹੀ ਹੋਇਆ ਤਾਂ ਸਿੱਖਾਂ ਦੇ ਸਤਿਕਾਰਿਤ ਗੁਰੂ ਸਾਹਿਬ ਵੱਲੋ ਬਖਸਿਸ ਕੀਤੇ ਗਏ ਕਕਾਰਾ ਵਿਚ ਸਾਮਿਲ ਕਿਰਪਾਨ ਨਾਲ ਕੀਤੀ ਜਾ ਰਹੀ ਅਪਮਾਨਿਤ ਕਾਰਵਾਈ ਦੀ ਬਦੌਲਤ ਸਿੱਖਾਂ ਵਿਚ ਵੱਡੀ ਬੇਚੈਨੀ ਤੇ ਰੋਹ ਉੱਠ ਖੜ੍ਹਾ ਹੋਇਆ ਹੈ । ਇਸ ਲਈ ਬਿਹਤਰ ਹੋਵੇਗਾ ਕਿ ਨਾਦੇੜ ਪੁਲਿਸ ਅਤੇ ਮਹਾਰਾਸਟਰ ਸਰਕਾਰ ਆਪਣੇ ਤੋ ਹੋਈ ਬਜਰ ਗੁਸਤਾਖੀ ਨੂੰ ਮਹਿਸੂਸ ਕਰਕੇ ਸਿੱਖ ਮਨਾਂ ਨੂੰ ਸ਼ਾਂਤ ਕਰਨ ਦੇ ਅਮਲ ਕਰਨ ਵਰਨਾ ਸਥਿਤੀ ਹੱਥੋ ਨਿਕਲਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਅਤਿ ਸੰਜੀਦਾ ਸਿੱਖ ਕੌਮ ਦੇ ਮਸਲੇ ਨੂੰ ਮਹਾਰਾਸਟਰ ਸਰਕਾਰ ਅਤੇ ਨਾਦੇੜ ਪੁਲਿਸ ਸਹਿ ਅਤੇ ਸੂਝਵਾਨਤਾ ਨਾਲ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਹੱਲ ਕਰ ਦੇਵੇਗੀ ।