ਬੀਬੀ ਬਲਜਿੰਦਰ ਕੌਰ ਧੀਰਪੁਰ ਦੇ ਪਤੀ ਸ. ਮਲਕੀਤ ਸਿੰਘ ਦੇ ਹੋਏ ਅਕਾਲ ਚਲਾਣੇ ਉਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 01 ਜੂਨ ( ) “ਬੀਬੀ ਬਲਜਿੰਦਰ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੀ ਇਸਤਰੀ ਵਿੰਗ ਦੇ ਜਿ਼ਲ੍ਹਾ ਪ੍ਰਧਾਨ ਹਨ । ਜੋ ਲੰਮੇ ਸਮੇ ਤੋ ਪੰਥ ਦੀਆਂ ਨਿਰਸਵਾਰਥ ਸੇਵਾਵਾ ਕਰਦੇ ਆ ਰਹੇ ਹਨ ਉਨ੍ਹਾਂ ਦੇ ਸਤਿਕਾਰਯੋਗ ਪਤੀ ਸ. ਮਲਕੀਤ ਸਿੰਘ ਆਪਣੇ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਧੀਰਪੁਰ ਪਰਿਵਾਰ, ਸੰਬੰਧੀਆਂ, ਦੋਸਤਾਂ, ਮਿੱਤਰਾਂ ਅਤੇ ਪਾਰਟੀ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਇਹ ਪਰਿਵਾਰ ਖ਼ਾਲਸਾ ਪੰਥ ਦੇ ਹਰ ਉਦਮ ਵਿਚ ਵੱਧ ਚੜ੍ਹਕੇ ਤਨੋ-ਮਨੋ-ਧਨੋ ਨਿਰੰਤਰ ਯੋਗਦਾਨ ਪਾਉਦਾ ਆ ਰਿਹਾ ਹੈ । ਪਾਰਟੀ ਦੇ ਹਰ ਪ੍ਰੋਗਰਾਮ ਵਿਚ ਅਗਲੀਆ ਕਤਾਰਾ ਵਿਚ ਖਲੋਕੇ ਜਿੰਮੇਵਾਰੀ ਨੂੰ ਪੂਰਨ ਕਰਦੇ ਆ ਰਹੇ ਹਨ । ਅਜਿਹੇ ਪਰਿਵਾਰਾਂ ਦੀ ਕੌਮ ਅਤੇ ਪੰਥ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਪੰਥ ਨੂੰ ਇਕ ਅਕਹਿ ਤੇ ਅਸਹਿ ਘਾਟਾ ਪਿਆ ਹੈ । ਅਸੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਪਰਿਵਾਰ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਬਖਸਿਸ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਅਹੁਦੇਦਾਰਾ ਨੇ ਸਮੂਹਿਕ ਤੌਰ ਤੇ ਧੀਰਪੁਰ ਪਰਿਵਾਰ ਦੇ ਇਸ ਦੁੱਖ ਦੀ ਘੜੀ ਵਿਚ ਸਮੂਲੀਅਤ ਕਰਦੇ ਹੋਏ ਕੀਤਾ । ਅਰਦਾਸ ਕਰਨ ਵਾਲਿਆ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਧਰਮ ਸਿੰਘ ਕਲੌੜ ਪੀ.ਏ.ਸੀ ਮੈਬਰ, ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਪਲੀ, ਅਜੈਬ ਸਿੰਘ ਹਿੰਦੂਪੁਰ, ਸਵਰਨ ਸਿੰਘ ਬੀਬੀਪੁਰ, ਗੁਰਪ੍ਰੀਤ ਸਿੰਘ ਝਾਮਪੁਰ, ਭੁਪਿੰਦਰ ਸਿੰਘ ਫਤਹਿਪੁਰ, ਸੁਖਦੇਵ ਸਿੰਘ ਗਗੜਵਾਲ, ਗੁਰਮੁੱਖ ਸਿੰਘ ਸਮਸਪੁਰ, ਪਰਮਿੰਦਰ ਸਿੰਘ ਨਾਨੋਵਾਲ, ਬਹਾਦਰ ਸਿੰਘ ਬੱਬੂ, ਗੁਰਸਰਨ ਸਿੰਘ ਬਸੀ ਪਠਾਣਾ, ਕੁਲਦੀਪ ਸਿੰਘ ਪਹਿਲਵਾਨ, ਜਸਪਾਲ ਸਿੰਘ ਯੂਥ, ਦਰਬਾਰਾ ਸਿੰਘ ਮੰਡੋਫਲ, ਗੁਰਦੀਪ ਸਿੰਘ ਫਤਹਿਪੁਰ ਆਦਿ ਆਗੂ ਹਾਜਰ ਸਨ ।