ਜਦੋਂ ਹਿੰਦੂ ਆਗੂਆਂ ਨੂੰ ਬਾਹਰਲੇ ਮੁਲਕਾਂ ਦੇ ਦੌਰੇ ਲਈ ਕੋਰਟਾਂ ਤੋਂ ਇਜ਼ਾਜ਼ਤ ਨਹੀ ਲੈਣੀ ਪੈਦੀ, ਫਿਰ ਸਿੱਖ ਆਗੂਆਂ ਨੂੰ ਕਿਉਂ ? : ਮਾਨ
ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਇਹ ਬਹੁਤ ਹੀ ਦੁੱਖ ਤੇ ਅਫਸੋਸ ਵਾਲੇ ਹਕੂਮਤੀ ਅਮਲ ਹਨ ਅਤੇ ਕੱਟੜਵਾਦੀ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਪ੍ਰਤੀ ਵੱਡੇ ਵਿਤਕਰੇ ਤੇ ਬੇਇਨਸਾਫੀ ਵਾਲੀਆ ਕਾਰਵਾਈਆ ਹਨ ਕਿ ਜਦੋ ਵੀ ਕੋਈ ਸਿੱਖ ਕੌਮ ਨਾਲ ਸੰਬੰਧਤ ਆਗੂ ਨੇ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣਾ ਹੁੰਦਾ ਹੈ, ਤਾਂ ਇਹ ਹੁਕਮਰਾਨ ਘਸੀਆ-ਪਿਟੀਆ ਦਲੀਲਾਂ ਰਾਹੀ ਕੋਈ ਨਾ ਕੋਈ ਮੰਦਭਾਵਨਾ ਅਧੀਨ ਰੁਕਾਵਟ ਪਾ ਕੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਦੌਰੇ ਤੇ ਜਾਣ ਤੋ ਰੋਕ ਦਿੰਦੇ ਹਨ । ਫਿਰ ਮਜਬੂਰਨ ਸਿੱਖ ਆਗੂਆਂ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਪਹੁੰਚ ਕਰਨੀ ਪੈਦੀ ਹੈ । ਅਸੀ ਪੁੱਛਣਾ ਚਾਹਵਾਂਗੇ ਜਦੋ ਹਿੰਦੂ ਆਗੂਆਂ ਨੂੰ ਬਾਹਰਲੇ ਮੁਲਕਾਂ ਵਿਚ ਜਾਣ ਲਈ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਇਜਾਜਤ ਨਹੀ ਲੈਣੀ ਪੈਦੀ, ਫਿਰ ਸਿੱਖ ਆਗੂਆ ਲਈ ਇਹ ਵਖਰੇਵੇ ਤੇ ਵਿਤਕਰੇ ਭਰੇ ਅਮਲ ਕਿਉਂ ਕੀਤੇ ਜਾ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਫਰਾਂਸ ਦੌਰੇ ਉਤੇ ਮੋਦੀ ਹਕੂਮਤ ਵੱਲੋ ਮੰਦਭਾਵਨਾ ਅਧੀਨ ਪਾਈ ਜਾਣ ਵਾਲੀ ਰੁਕਾਵਟ ਅਤੇ ਫਿਰ ਉਨ੍ਹਾਂ ਵੱਲੋ ਹਾਈਕੋਰਟ ਵਿਚ ਪਹੁੰਚ ਕਰਕੇ ਇਸਦੀ ਇਜਾਜਤ ਲੈਣ ਦੇ ਵਿਤਕਰੇ ਭਰੇ ਅਮਲਾਂ ਉਤੇ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਅਤੇ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਦੀਆਂ ਅਜਿਹੀਆ ਹਿਰਦੇਵੇਦਕ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ।