ਰੋਹਤਾਂਗ ਵਿਚ ਬਣੀ ਸੁਰੰਗ ਦਾ ਨਾਮ ‘ਰਿਸੀ ਬਿਆਸ’ ਦੇ ਨਾਮ ਉਤੇ ਹੋਣਾ ਚਾਹੀਦਾ ਸੀ, ਨਾ ਕਿ ਵਾਜਪਾਈ ਦੇ ਨਾਮ ਉਤੇ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਜੋ ਇੰਡੀਆਂ ਉਤੇ ਬੀਜੇਪੀ-ਆਰ.ਐਸ.ਐਸ. ਦੇ ਕੱਟੜਵਾਦੀ ਹੁਕਮਰਾਨ ਬਿਰਾਜਮਾਨ ਹਨ, ਉਨ੍ਹਾਂ ਦੇ ਮਨ-ਆਤਮਾ ਵਿਚ ਸਮੁੱਚੀ ਮਨੁੱਖਤਾ, ਇਨਸਾਨੀਅਤ ਅਤੇ ਬਰਾਬਰਤਾ ਦੇ ਸਮਾਜਿਕ ਅਸੂਲਾਂ ਨੂੰ ਲਾਗੂ ਕਰਨ ਦੀ ਬਜਾਇ ਮੁਤੱਸਵੀ ਸੋਚ ਅਧੀਨ ਹਿੰਦੂਤਵ ਸੋਚ ਨੂੰ ਉਭਾਰਨ ਅਤੇ ਮਜ਼ਬੂਤ ਕਰਨ ਦੀਆਂ ਕਾਰਵਾਈਆ ਇੰਡੀਆ ਦੇ ਅਮਨ-ਚੈਨ ਤੇ ਜ਼ਮਹੂਰੀਅਤ ਲਈ ਕਦਾਚਿਤ ਸਹੀ ਨਹੀ ਹੋ ਸਕਣਗੇ । ਕਿਉਂਕਿ ਜੋ ਰਿਗਵੇਦ, ਮੰਨੂਸਮ੍ਰਿਤੀ ਤੇ ਹੋਰ ਹਿੰਦੂ ਗ੍ਰੰਥ ਲਿਖੇ ਗਏ ਹਨ, ਉਹ ਬਿਆਸ ਦੇ ਕਿਨਾਰੇ ਤੇ ਬੈਠਕੇ ਹੀ ਲਿਖੇ ਗਏ ਹਨ । ਇਹ ਸੰਸਕ੍ਰਿਤੀ ਵਿਚ ਲਿਖੇ ਗਏ ਹਨ । ਜਦੋਕਿ ਸੰਸਕ੍ਰਿਤੀ ਆਰੀਅਨ ਜੁਬਾਨ ਹੈ ਅਤੇ ਸੰਸਕ੍ਰਿਤ ਤੋ ਹਿੰਦੀ ਜੁਬਾਨ ਨਿਕਲੀ ਹੈ । ਜਿਸ ਨੂੰ ਹੁਕਮਰਾਨ ਮੰਨੂਸਮ੍ਰਿਤੀ ਰਾਹੀ ਲਾਗੂ ਕਰਨ ਦੇ ਅਮਲ ਕਰਦੇ ਹਨ । ਹੁਣ ਜਦੋ ਮਰਦਮਸੁਮਾਰੀ ਹੋ ਰਹੀ ਹੈ ਤਾਂ ਪੰਜਾਬੀਆਂ ਤੇ ਹਰਿਆਣਵੀਆ ਨੂੰ ਆਪਣੀ ਜੁਬਾਨ ਉਸ ਵਿਚ ਪੰਜਾਬੀ ਲਿਖਵਾਉਣੀ ਚਾਹੀਦੀ ਹੈ ਨਾ ਕਿ ਹਿੰਦੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਬਿਆਸ ਦਰਿਆ ਹੈ, ਉਹ ਰੋਹਤਾਂਗ ਤੋ ਰਿਸੀ ਬਿਆਸ ਦੀਆਂ ਜਟਾਂ ਵਿਚ ਨਿਕਲਿਆ ਹੈ । ਜਦੋ ਉਪਰੋਕਤ ਰੋਹਤਾਂਗ ਸੁਰੰਗ ਦਾ ਨਾਮ ਰੱਖਣਾ ਸੀ ਤਾਂ ਅਸੀ ਆਵਾਜ ਉਠਾਈ ਸੀ ਕਿ ਇਸ ਸੁਰੰਗ ਦਾ ਨਾਮ ਰਿਸੀ ਬਿਆਸ ਦੇ ਨਾਮ ਉਤੇ ਰੱਖਿਆ ਜਾਵੇ । ਲੇਕਿਨ ਫਿਰਕੂਆਂ ਨੇ ਆਪਣੇ ਮੁਤੱਸਵੀ ਆਗੂ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੇ ਨਾਮ ਉਤੇ ਰੱਖਕੇ ਸਾਬਤ ਕਰ ਦਿੱਤਾ ਹੈ ਕਿ ਰਿਸੀਆ, ਮੂਨੀਆ ਜਾਂ ਧਾਰਮਿਕ ਆਗੂਆਂ ਪ੍ਰਤੀ ਇਨ੍ਹਾਂ ਫਿਰਕੂਆਂ ਦੇ ਮਨ-ਆਤਮਾ ਵਿਚ ਕੋਈ ਸਤਿਕਾਰ-ਮਾਣ ਨਹੀ । ਬਲਕਿ ਇਹ ਆਪਣੀ ਸੋਚ ਨੂੰ ਲਾਗੂ ਕਰਨ ਲਈ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਿਚ ਮੋਹਰੀ ਰਹਿੰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਹੁਕਮਰਾਨਾਂ ਵੱਲੋ ਇੰਡੀਆਂ ਵਿਚ ਅਪਣਾਈਆ ਜਾਣ ਵਾਲੀਆ ਨੀਤੀਆ ਅਤੇ ਜਬਰੀ ਮੰਨੂਸਮ੍ਰਿਤੀ ਨੂੰ ਲਾਗੂ ਕਰਨ ਦੇ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਨਿਰਪੱਖ ਸਮਾਜ ਅਤੇ ਇਨਸਾਫ ਦਾ ਤਕਾਜਾ ਇਸ ਗੱਲ ਨੂੰ ਸਹੀ ਸਾਬਤ ਨਹੀ ਕਰ ਸਕਦਾ ਕਿ ਇਹ ਮੁਤੱਸਵੀ ਲੋਕ ਜੋ ਮੰਨੂਸਮ੍ਰਿਤੀ ਵਰਗੀ ਸੋਚ ਨੂੰ ਲਾਗੂ ਕਰ ਰਹੇ ਹਨ, ਉਹ ਮਨੁੱਖਤਾ ਦੀ ਬਿਹਤਰੀ, ਬਰਾਬਰਤਾ ਦੀ ਸੋਚ ਲਈ ਕਰ ਰਹੇ ਹਨ ਬਲਕਿ ਹਿੰਦੂ, ਹਿੰਦੀ ਨੂੰ ਲਾਗੂ ਕਰਨ ਲਈ ਇਹ ਪੱਖਪਾਤੀ ਅਮਲ ਕਰ ਰਹੇ ਹਨ । ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਜਦੋ ਮੰਨੂਸਮ੍ਰਿਤੀ ਦੇ ਅਧੀਨ ਜਦੋ ਸਮਾਜ ਚਾਰ ਵਰਣਾ ਵਿਚ ਵੰਡਿਆ ਹੋਇਆ ਸੀ ਤਾਂ ਸੂਦਰਾਂ ਨੂੰ ਬ੍ਰਾਹਮਣ ਅਤੇ ਉੱਚ ਜਾਤੀ ਦੇ ਲੋਕ ਬਹੁਤ ਬੁਰਾ ਵਿਵਹਾਰ ਕਰਦੇ ਸਨ, ਉਨ੍ਹਾਂ ਨੂੰ ਮੰਦਰਾਂ ਵਿਚ ਜਾਣ ਦੀ ਇਜਾਜਤ ਨਹੀ ਸੀ ਅਤੇ ਨਾ ਹੀ ਰੱਬ ਦਾ ਨਾਮ ਲੈਣ, ਸੁਣਨ ਦੇ ਅਧਿਕਾਰ ਸਨ । ਜੋ ਵੀ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਸੀ ਤਾਂ ਉਸਦੀ ਜੁਬਾਨ ਕੱਟ ਦਿੱਤੀ ਜਾਂਦੀ ਸੀ, ਕੰਨਾਂ ਵਿਚ ਸਿੱਕਾ ਪਿਘਲਾਕੇ ਪਾ ਦਿੱਤਾ ਜਾਂਦਾ ਸੀ ਅਤੇ ਹੋਰ ਵੀ ਅਣਮਨੁੱਖੀ ਤਸੱਦਦ ਕੀਤੇ ਜਾਂਦੇ ਸਨ ।