ਝੋਨੇ ਦੀ ਨਮੀ ਮਾਪਣ ਵਾਲੇ ਮੀਟਰ ਗਲਤ ਰੀਡਿੰਗ ਦੇ ਰਹੇ ਹਨ, ਇਸਦਾ ਤੁਰੰਤ ਨਵੇ ਸਿਰਿਓ ਸਹੀ ਪ੍ਰਬੰਧ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਹੁਣ ਜਦੋਂ ਪੰਜਾਬ ਵਿਚ ਝੋਨੇ ਦੀ ਫ਼ਸਲ ਮੰਡੀਆਂ ਵਿਚ ਆ ਰਹੀ ਹੈ, ਤਾਂ ਸਰਕਾਰ ਵੱਲੋ ਅਤੇ ਖਰੀਦ ਏਜੰਸੀਆਂ ਵੱਲੋ ਜੋ ਝੌਨੇ ਦੀ ਨਮੀ ਮਾਪਣ ਵਾਲ ਮੀਟਰ ਲਗਾਏ ਗਏ ਹਨ, ਉਸਦੀ ਰੀਡਿੰਗ ਜਿਆਦਤਰ ਜਿਆਦਾ ਨਮੀ ਦੇ ਕੇ ਆਪਣੀ ਜਾਣਕਾਰੀ ਦੇ ਰਹੇ ਹਨ । ਜਦੋਕਿ ਇਨ੍ਹਾਂ ਮੀਟਰਾਂ ਵਿਚ ਤਕਨੀਕੀ ਗਲਤੀ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸਦੀ ਵਜਹ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਝੋਨੇ ਦੀ ਫਸਲ ਪੈਦਾ ਕਰਨ ਵਾਲਿਆ ਦੇ ਮਨ ਵਿਚ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ । ਜਿਸ ਕਾਰਨ ਕਿਸਾਨ, ਮਜਦੂਰ ਜਥੇਬੰਦੀਆਂ ਕਿਸੇ ਸਮੇ ਵੀ ਵੱਡੇ ਸੰਘਰਸ ਲਈ ਮਜਬੂਰ ਹੋ ਸਕਦੀਆ ਹਨ । ਪੰਜਾਬ ਵਿਚ ਅਜਿਹਾ ਮਾਹੌਲ ਬਣੇ ਉਸ ਤੋ ਪਹਿਲਾ ਸਰਕਾਰ ਨੂੰ ਚਾਹੀਦਾ ਹੈ ਕਿ ਗਲਤ ਰੀਡਿੰਗ ਦੱਸਣ ਵਾਲੇ ਮੀਟਰਾਂ ਨੂੰ ਹਟਾਕੇ ਨਵੇ ਮੀਟਰ ਲਗਾਏ ਜਾਣ ਤਾਂ ਕਿ ਮੰਡੀਆਂ ਵਿਚ ਝੋਨੇ ਦੀ ਆ ਰਹੀ ਫਸਲ ਸਹੀ ਸਮੇ ਤੇ ਖਰੀਦ ਤੇ ਚੁਕਾਈ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆ ਨੂੰ ਝੋਨੇ ਦੀ ਨਮੀ ਦੱਸਣ ਵਾਲੇ ਯੰਤਰਾਂ ਜਿਨ੍ਹਾਂ ਵਿਚ ਤਕਨੀਕੀ ਨੁਕਸ ਹਨ ਉਨ੍ਹਾਂ ਨੂੰ ਤੁਰੰਤ ਬਦਲਕੇ ਜਾਰੀ ਕਰਨ ਅਤੇ ਕਿਸਾਨਾਂ ਨੂੰ ਆ ਰਹੀਆ ਮੁਸਕਿਲਾਂ ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਿਸਾਨਾਂ ਨੂੰ ਮਜਬੂਰਨ ਕੋਈ ਸੰਘਰਸ ਕਰਨਾ ਪਵੇ ਸਰਕਾਰ ਇਸਦਾ ਸਹੀ ਗੱਲ ਕਰ ਦੇਵੇਗੀ ।