ਜਿੰਨਾਂ ਸਮਾਂ ਸ. ਪਰਮਿੰਦਰ ਸਿੰਘ ਝੌਟਾ ਦੇ ਕਾਤਲ ਫੜੇ ਨਹੀ ਜਾਂਦੇ, ਉਦੋਂ ਤੱਕ ਸੰਸਕਾਰ ਨਹੀ ਹੋਵੇਗਾ, ਨਾਲ ਅਸੀ ਪੂਰੀ ਤਰ੍ਹਾਂ ਸਹਿਮਤ : ਮਾਨ
ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਸ. ਪਰਮਿੰਦਰ ਸਿੰਘ ਝੌਟਾ ਦੇ ਕਾਤਲਾਂ ਨੂੰ ਜਿੰਨੇ ਸਮੇ ਤੱਕ ਗ੍ਰਿਫਤਾਰ ਕਰਕੇ ਅਗਲੇਰਾ ਕਾਨੂੰਨੀ ਅਮਲ ਨਹੀ ਹੁੰਦਾ ਉਸ ਸਮੇ ਤੱਕ ਸ. ਪਰਮਿੰਦਰ ਸਿੰਘ ਝੌਟੇ ਦਾ ਸੰਸਕਾਰ ਨਹੀ ਕੀਤਾ ਜਾਵੇਗਾ । ਇਹ ਕਥਨ ਸ. ਪਰਮਿੰਦਰ ਸਿੰਘ ਝੋਟੇ ਦੇ ਪਿਤਾ ਜੀ ਦੇ ਹਨ । ਅਸੀ ਉਨ੍ਹਾਂ ਦੀ ਇਸ ਭਾਵਨਾ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ । ਜੋ ਪੰਜਾਬ ਦੇ ਮੁੱਖ ਮੰਤਰੀ ਫ਼ਰਾਂਸ ਦੌਰੇ ਤੇ ਜਾ ਰਹੇ ਹਨ, ਓਨਾ ਸਮਾਂ ਉਨ੍ਹਾਂ ਨੂੰ ਵੀ ਇਹ ਆਪਣਾ ਦੌਰਾ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਸ ਗੰਭੀਰ ਵਿਸੇ ਤੇ ਪੀੜ੍ਹਤ ਪਰਿਵਾਰ ਤੇ ਪੰਜਾਬੀਆਂ ਨੂੰ ਬਣਦਾ ਇਨਸਾਫ਼ ਮਿਲ ਸਕੇ ਅਤੇ ਕਾਨੂੰਨੀ ਅਮਲ ਤੇਜ਼ੀ ਨਾਲ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਪਰਮਿੰਦਰ ਸਿੰ ਝੌਟੇ ਦੇ ਪਿਤਾ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਦੇ ਹੋਏ ਅਤੇ ਮੁੱਖ ਮੰਤਰੀ ਨੂੰ ਉਸ ਸਮੇ ਤੱਕ ਆਪਣਾ ਫਰਾਂਸ ਦੌਰਾ ਰੱਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।