ਦਾ ਟ੍ਰਿਬਿਊਨ ਸਿੱਖਾਂ ਦੇ ਨਾਮ ਨਾਲ ਸਿੰਘ ਸ਼ਬਦ ਕੱਟਕੇ ਮੰਨੂਵਾਦੀ ਨਫਰਤ ਭਰੀ ਸੋਚ ਨੂੰ ਪ੍ਰਫੁੱਲਿਤ ਨਾ ਕਰੇ ਤਾਂ ਬਿਹਤਰ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 02 ਜੂਨ ( ) “ਜੋ ਦਾ ਟ੍ਰਿਬਿਊਨ ਅਖਬਾਰ ਹੈ, ਇਸ ਉਤੇ ਮੰਨੂਸਮ੍ਰਿਤੀ ਦੀ ਸੋਚ ਵਾਲੇ ਲੋਕਾਂ ਦਾ ਸੁਰੂ ਤੋ ਹੀ ਕਬਜਾ ਹੈ । ਜਦੋਕਿ ਇਸ ਅਖ਼ਬਾਰ ਨੂੰ ਸੁਰੂ ਕਰਨ ਵਾਲੇ ਸ. ਦਿਆਲ ਸਿੰਘ ਮਜੀਠੀਆ ਇਕ ਸਿੱਖ ਸਨ। ਉਨ੍ਹਾਂ ਨੂੰ ਇਨ੍ਹਾਂ ਮੁਤੱਸਵੀ ਫਿਰਕੂਆ ਨੇ ਗੁੰਮਰਾਹ ਕਰਕੇ ਬ੍ਰਾਹਮਣਵਾਦੀ ਸੋਚ ਵਿਚ ਸਾਮਿਲ ਕਰ ਲਿਆ ਸੀ । ਜੋ ਮੰਨੂਸਮ੍ਰਿਤੀ ਦੇ ਰਿਗ ਵੇਦ ਹਨ, ਉਹ ਬਿਆਸ ਦੇ ਕੰਡੇ ਤੇ ਬੈਠਕੇ ਨਸਲਵਾਦੀ ਲੋਕਾਂ ਵੱਲੋ ਲਿਖੇ ਗਏ ਸਨ । ਜਿਵੇ ਨਾਜੀਆ ਨੇ 60 ਲੱਖ ਉਨ੍ਹਾਂ ਯਹੂਦੀਆ ਜੋ ਲੂਲੇ-ਲੰਗੜੇ ਅਤੇ ਦਿਮਾਗੀ ਤੌਰ ਤੇ ਕੰਮਜੋਰ ਸਨ, ਉਨ੍ਹਾਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ । ਉਸੇ ਤਰ੍ਹਾਂ ਦੇ ਅਮਲ ਇਹ ਆਰੀਅਨ ਹੁਕਮਰਾਨ ਸਿੱਖ ਕੌਮ ਨਾਲ ਨਫਰਤ ਭਰਿਆ ਨਿਰੰਤਰ ਵਿਵਹਾਰ ਕਰਦੇ ਆ ਰਹੇ ਹਨ । ਦਾ ਟ੍ਰਿਬਿਊਨ ਉਸ ਸਮੇ ਦਾ ਸਮਾਜਿਕ ਅਖਬਾਰ ਸੀ ਜੋ ਦੁਨੀਆ ਦੀ ਆਜਾਦ ਪ੍ਰੈਸ ਦੀ ਸੋਚ ਦੀ ਗੱਲ ਕਰਦਾ ਸੀ । ਪਰ ਆਰੀਅਨ ਲੋਕਾਂ ਨੇ ਪ੍ਰੈਸ ਦੀ ਆਜਾਦੀ ਨੂੰ ਕੁੱਚਲਕੇ ਇਸ ਅਖਬਾਰ ਦਾ ਚੇਹਰਾ ਨਫਰਤ ਭਰਿਆ ਬਣਾ ਦਿੱਤਾ ਹੈ । ਇਹੀ ਵਜਹ ਹੈ ਕਿ ਦੁਨੀਆ ਦੀ ਪ੍ਰੈਸ ਦੀ ਆਜਾਦੀ ਵਿਚ ਇੰਡੀਆ ਦਾ ਚੇਹਰਾ ਪਾਕਿਸਤਾਨ ਤੋ ਵੀ ਥੱਲ੍ਹੇ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਅਦਾਰੇ ਵੱਲੋ ਅੱਜ ਮਿਤੀ 02 ਜੂਨ ਦੇ ਅਖਬਾਰਾਂ ਵਿਚ ਸਿੱਖ ਕੌਮ ਨਾਲ ਤੇ ਸਿੱਖ ਆਗੂਆ ਨਾਲ ਸੰਬੰਧਤ ਪ੍ਰਕਾਸਿਤ ਖਬਰਾਂ ਵਿਚ ਉਨ੍ਹਾਂ ਨਾਵਾਂ ਨਾਲੋ ਸਿੰਘ ਕੱਟਕੇ ਪ੍ਰਕਾਸਿਤ ਕਰਨ ਦੀ ਮੰਦਭਾਵਨਾ ਭਰੀ ਸੋਚ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਅਦਾਰੇ ਵੱਲੋ ਸਿੱਖਾਂ ਵਿਰੁੱਧ ਨਫਰਤ ਉਜਾਗਰ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਅਦਾਰਾ ਐਨੀ ਮੰਨੂਸਮ੍ਰਿਤੀ ਦੀ ਨਸਲਵਾਦੀ ਸੋਚ ਦਾ ਗੁਲਾਮ ਬਣ ਚੁੱਕਿਆ ਹੈ ਕਿ ਸਾਡੀਆ ਮਨੁੱਖਤਾ ਤੇ ਇਨਸਾਨੀਅਤ ਪੱਖੀ ਖਬਰਾਂ ਨੂੰ ਵੀ ਪ੍ਰਕਾਸਿਤ ਕਰਨ ਤੋ ਭੱਜ ਜਾਂਦਾ ਹੈ । ਦੂਸਰਾ ਸਾਡੀ ਸਿੱਖੀ ਦੀ ਪਹਿਚਾਣ ਜੋ ਸਾਨੂੰ ਗੁਰੂ ਸਾਹਿਬਾਨ ਨੇ ‘ਸਿੰਘ ਅਤੇ ਕੌਰ’ ਨਾਮ ਨਾਲ ਅਣਖੀਲੀ ਵੱਖਰੀ ਪਹਿਚਾਣ ਦਿੱਤੀ ਹੈ, ਉਸਨੂੰ ਜਾਣਬੁੱਝ ਕੇ ਸਾਡੇ ਇਹ ਸਤਿਕਾਰਿਤ ਸ਼ਬਦ ਕੱਟਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਉਸੇ ਤਰ੍ਹਾਂ ਠੇਸ ਪਹੁੰਚਾਈ ਜਾ ਰਹੀ ਹੈ ਜਿਵੇ ਬੀਤੇ ਸਮੇ ਵਿਚ ਜਲੰਧਰ ਤੋ ਪ੍ਰਕਾਸਿਤ ਹੋਣ ਵਾਲੇ ਅਖਬਾਰ ਦੇ ਪ੍ਰਬੰਧਕਾਂ ਵੱਲੋ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰਨ ਲਈ ਖਬਰਾਂ ਅਤੇ ਲੇਖ ਲਿਖਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਇਆ ਗਿਆ ਸੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਟ੍ਰਿਬਿਊਨ ਟਰੱਸਟ ਦੇ ਸਮੁੱਚੇ ਮੈਬਰਾਂ ਨੂੰ ਇਸ ਖਬਰ ਰਾਹੀ ਸੁਚੇਤ ਕਰਦਾ ਹੈ, ਕਿ ਜੇਕਰ ਸਾਡੇ ਵਾਰ-ਵਾਰ ਉਪਰੋਕਤ ਸਿੱਖਾਂ ਦੇ ਨਾਮ ਨਾਲ ਸਿੰਘ ਅਤੇ ਕੌਰ ਕੱਟਣ ਦੀ ਗੱਲ ਨੂੰ ਨੋਟਿਸ ਲਿਆਉਣ ਉਪਰੰਤ ਵੀ ਸੁਧਾਰ ਨਹੀ ਕੀਤਾ ਜਾ ਰਿਹਾ, ਤਾਂ ਇਸਦਾ ਪ੍ਰਤੱਖ ਸਾਫ ਮਤਲਬ ਹੈ ਕਿ ਟ੍ਰਿਬਿਊਨ ਅਦਾਰੇ ਉਤੇ ਸਿੱਖ ਵਿਰੋਧੀ ਲਾਬੀ ਭਾਰੂ ਹੋ ਚੁੱਕੀ ਹੈ । ਜੋ ਪੰਜਾਬ ਦੇ ਮਾਹੌਲ ਨੂੰ ਫਿਰ ਤੋ ਵਿਸਫੋਟਕ ਬਣਾਉਣ ਤੋ ਵੀ ਗੁਰੇਜ ਨਹੀ ਕੀਤਾ ਜਾ ਰਿਹਾ । ਜੇਕਰ ਇਨ੍ਹਾਂ ਨੇ ਆਪਣੀ ਇਸ ਬਜਰ ਗੁਸਤਾਖੀ ਨੂੰ ਸੁਧਾਰਨ ਦੀ ਜਿੰਮੇਵਾਰੀ ਨਾ ਨਿਭਾਈ ਤਾਂ ਇਥੋ ਦੇ ਹਾਲਾਤਾਂ ਨੂੰ ਗੰਧਲਾ ਕਰਨ ਲਈ ਇਹ ਟ੍ਰਿਬਿਊਨ ਟਰੱਸਟ ਵੀ ਉਸੇ ਤਰ੍ਹਾਂ ਜਿੰਮੇਵਾਰ ਹੋਵੇਗਾ ਜਿਵੇ ਬੀਤੇ ਸਮੇ ਵਿਚ ਜਲੰਧਰ ਦੀ ਇਕ ਅਖਬਾਰ ਨੇ ਇਥੇ ਨਫਰਤ ਪੈਦਾ ਕਰਕੇ ਮਾਹੌਲ ਵਿਸਫੋਟਕ ਬਣਾ ਦਿੱਤੇ ਸਨ।