ਐਸ.ਜੀ.ਪੀ.ਸੀ.2003 ਦੇ ਅਸਲ ਨਾਨਕਸਾਹੀ ਕੈਲੰਡਰ ਨੂੰ ਤਬਦੀਲ ਕਰਕੇ ਖੁਦ ਹੀ ਕੌਮੀ ਦਿਹਾੜਿਆ ਸੰਬੰਧੀ ਭੰਬਲਭੂਸਾ ਪਾਉਣ ਲਈ ਦੋਸ਼ੀ ਬਣੀ : ਮਾਨ

ਪਾਕਿਸਤਾਨ ਹਕੂਮਤ ਅਤੇ ਪੀ.ਐਸ.ਜੀ.ਪੀ.ਸੀ. ਸਿੱਖਾਂ ਨੂੰ ਆਪਣੇ ਤੌਰ ਤੇ ਵੀਜੇ ਪ੍ਰਦਾਨ ਕਰੇ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਜੋ ਅੱਜ ਸਿੱਖ ਕੌਮ ਦੇ ਗੁਰੂ ਸਾਹਿਬਾਨ ਨਾਲ ਸੰਬੰਧਤ ਗੁਰਪੁਰਬਾਂ ਅਤੇ ਹੋਰ ਮਹਾਨ ਕੌਮੀ ਦਿਹਾੜਿਆ ਸੰਬੰਧੀ ਭੰਬਲਭੂਸਾ ਹੈ, ਉਹ ਅਸਲੀਅਤ ਵਿਚ ਸਰਦਾਰ ਪਾਲ ਸਿੰਘ ਪੂਰੇਵਾਲ ਵੱਲੋ 2003 ਵਿਚ ਬਣਾਏ ਗਏ ਕੌਮੀ ਨਾਨਕਸਾਹੀ ਕੈਲੰਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨ ਕਰਨ ਉਪਰੰਤ ਹਿੰਦੂਤਵ ਤਾਕਤਾਂ ਬੀਜੇਪੀ-ਆਰ.ਐਸ.ਐਸ ਦੇ ਪ੍ਰਭਾਵ ਹੇਠ ਆ ਕੇ 2013 ਵਿਚ ਉਸ ਨਾਨਕਸਾਹੀ ਕੈਲੰਡਰ ਨੂੰ ਤਬਦੀਲ ਕਰਨ ਦੀ ਬਦੌਲਤ ਹੀ ਇਹ ਸਭ ਭੰਬਲਭੂਸਾ ਪੈਦਾ ਹੋਇਆ ਹੈ । ਜਿਸ ਕਾਰਨ ਹਰ ਕੌਮੀ ਦਿਹਾੜੇ ਦੀਆਂ 2-2 ਤਰੀਕਾ ਆ ਰਹੀਆ ਹਨ । ਜੋ ਨਾਨਕਸਾਹੀ ਕੈਲੰਡਰ ਨੂੰ ਸਿੱਖ ਮੰਨਦੇ ਹਨ, ਉਹ ਸ. ਪਾਲ ਸਿੰਘ ਪੂਰੇਵਾਲ ਵੱਲੋ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਗਏ ਉਸ ਕੈਲੰਡਰ ਅਨੁਸਾਰ ਆਪਣੇ ਦਿਨ ਮਨਾਉਦੇ ਹਨ । ਜਦੋਕਿ ਬ੍ਰਿਕਰਮੀ ਕੈਲੰਡਰ ਨਾਲ ਰਲਗਡ ਕਰਕੇ ਜੋ ਐਸ.ਜੀ.ਪੀ.ਸੀ. ਨੇ 2013 ਵਿਚ ਆਪਣੇ ਵੱਲੋ ਨਾਨਕਸਾਹੀ ਕੈਲੰਡਰ ਤਿਆਰ ਕੀਤਾ ਸੀ, ਐਸ.ਜੀ.ਪੀ.ਸੀ. ਉਸ ਅਨੁਸਾਰ ਇਹ ਦਿਨ ਮਨਾਉਣ ਦੀ ਸੁਰੂਆਤ ਕਰਕੇ ਕੌਮੀ ਸੋਚ ਨੂੰ ਅਤੇ ਸਿੱਖ ਕੌਮ ਨੂੰ ਕੇਦਰਿਤ ਕਰਨ ਦੇ ਮਕਸਦਾਂ ਤੋ ਐਸ.ਜੀ.ਪੀ.ਸੀ ਨੇ ਖੁਦ ਹੀ ਅਜਿਹੀ ਗੁਸਤਾਖੀ ਕੀਤੀ ਹੈ । ਜਿਸ ਕਾਰਨ ਅੱਜ ਵੀ ਕੌਮੀ ਦਿਹਾੜਿਆ ਪ੍ਰਤੀ ਭੰਬਲਭੂਸਾ ਕਾਇਮ ਹੈ । ਹੁਣ ਜਦੋ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਉਤੇ ਲਾਹੌਰ ਪਾਕਿਸਤਾਨ ਵਿਖੇ ਇੰਡੀਆ ਤੇ ਪੰਜਾਬ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਵੱਡੀ ਇੱਛਾ ਰੱਖਦੀਆਂ ਹਨ, ਤਾਂ ਐਸ.ਜੀ.ਪੀ.ਸੀ ਵੱਲੋ ਇਸ ਵਿਸੇ ਤੇ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਲਈ ਵੀਜੇ ਦੇਣ ਲਈ ਕੋਈ ਪਹੁੰਚ ਨਾ ਕਰਨਾ ਵੀ ਨਮੋਸ਼ੀ ਵਾਲੀ ਗੱਲ ਹੈ । ਕਿਉਂਕਿ ਐਸ.ਜੀ.ਪੀ.ਸੀ ਅਨੁਸਾਰ ਇਹ ਸ਼ਹੀਦੀ ਪੁਰਬ 23 ਮਈ ਨੂੰ ਮਨਾਇਆ ਜਾ ਰਿਹਾ ਹੈ । ਜਦੋਕਿ ਅਸਲ ਨਾਨਕਸਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਵਿਖੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਦੇ ਸਿੱਖਾਂ ਵੱਲੋ ਇਹ ਦਿਨ 16 ਜੂਨ ਨੂੰ ਮਨਾਇਆ ਜਾਣਾ ਹੈ । ਇਹੀ ਵਜਹ ਹੈ ਕਿ ਪਾਕਿਸਤਾਨ ਹਕੂਮਤ ਵੱਲੋ 2014 ਤੋਂ ਐਸ.ਜੀ.ਪੀ.ਸੀ ਨੂੰ ਇਸ ਸ਼ਹੀਦੀ ਗੁਰਪੁਰਬ ਤੇ ਜਥੇ ਭੇਜਣ ਲਈ ਕੋਈ ਪ੍ਰਬੰਧ ਨਹੀ ਹੁੰਦਾ ਆ ਰਿਹਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਵੱਲੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਮਹਾਨ ਮੌਕੇ ਉਤੇ ਪਾਕਿਸਤਾਨ ਵਿਖੇ ਨਤਮਸਤਕ ਹੋਣ ਲਈ ਜਥੇ ਭੇਜਣ ਲਈ ਪਾਕਿਸਤਾਨ ਹਕੂਮਤ ਨੂੰ ਵੀਜਿਆ ਲਈ ਪਹੁੰਚ ਨਾ ਕਰਨ ਦੇ ਗੰਭੀਰ ਮੁੱਦੇ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਪਾਕਿਸਤਾਨ ਹਕੂਮਤ ਨੂੰ ਅਜਿਹੇ ਮਹਾਨ ਗੁਰਪੁਰਬਾਂ ਦੇ ਦਿਹਾੜਿਆ ਉਤੇ ਸਿੱਖ ਕੌਮ ਨੂੰ ਦਰਸ਼ਨਾਂ ਲਈ ਖੁੱਲ੍ਹੇ ਤੌਰ ਤੇ ਖੁਦ ਵੀਜੇ ਪ੍ਰਦਾਨ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅਜਿਹੇ ਮਹਾਨ ਦਿਹਾੜਿਆ ਉਤੇ ਇੰਡੀਆ ਤੇ ਪੰਜਾਬ ਦੇ ਸਿੱਖਾਂ ਨੂੰ ਪਾਕਿਸਤਾਨ ਸਥਿਤ ਆਪਣੇ ਗੁਰੂਘਰਾਂ ਦੇ ਦਰਸ਼ਨ ਕਰਨ ਅਤੇ ਨਤਮਸਤਕ ਹੋਣ ਲਈ ਪਾਕਿਸਤਾਨ ਹਕੂਮਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹਰ ਤਰ੍ਹਾਂ ਤਾਲਮੇਲ ਕਰਨ ਦੀ ਮੁੱਖ ਜਿੰਮੇਵਾਰੀ ਬਣਦੀ ਹੈ । ਜੋ ਕਿ ਬੀਤੇ ਲੰਮੇ ਸਮੇ ਤੋ ਇਹ ਤਾਲਮੇਲ ਇਸ ਕਰਕੇ ਨਹੀ ਬਣ ਰਿਹਾ ਕਿਉਂਕਿ ਐਸ.ਜੀ.ਪੀ.ਸੀ ਉਤੇ ਕਾਬਜ ਲੋਕ ਬੀਜੇਪੀ-ਆਰ.ਐਸ.ਐਸ ਵਰਗੀਆਂ ਮੁਤੱਸਵੀ ਜਮਾਤਾਂ ਦੀ ਸਿੱਖ ਵਿਰੋਧੀ ਸੋਚ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਕੌਮੀ ਦਿਹਾੜਿਆ ਦੀਆਂ ਤਰੀਕਾ ਵਿਚ ਹੀ ਤਬਦੀਲੀਆਂ ਕਰਦੇ ਆ ਰਹੇ ਹਨ । ਜਿਸ ਕਾਰਨ ਅਜਿਹੇ ਦਿਹਾੜੇ ਮਨਾਉਣ ਲਈ 2-2 ਤਰੀਕਾ ਚੱਲ ਰਹੀਆ ਹਨ । ਜੋ ਕਤਈ ਨਹੀ ਹੋਣੀਆ ਚਾਹੀਦੀਆ । ਬਲਕਿ ਐਸ.ਜੀ.ਪੀ.ਸੀ ਨੂੰ ਬੀਜੇਪੀ-ਆਰ.ਐਸ.ਐਸ ਤੇ ਹੋਰ ਹਿੰਦੂਤਵ ਜਮਾਤਾਂ ਦੇ ਚੁੰਗਲ ਵਿਚੋ ਨਿਕਲਕੇ ਕੌਮੀ ਦਿਹਾੜਿਆ ਨੂੰ ਇਕ ਸੁਰ ਵਿਚ ਮਨਾਉਣ ਲਈ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦੇ ਵੀਜੇ ਪ੍ਰਦਾਨ ਕਰਨ ਲਈ ਪਹਿਲੇ ਇਕ ਸੁਰ ਹੋਣਾ ਪਵੇਗਾ ਅਤੇ ਇਨ੍ਹਾਂ ਦਿਹਾੜਿਆ ਦੀਆਂ ਤਰੀਕਾ 2003 ਦੇ ਨਾਨਕਸਾਹੀ ਕੈਲੰਡਰ ਅਨੁਸਾਰ ਪ੍ਰਵਾਨ ਕਰਕੇ ਕੌਮ ਵਿਚ ਉੱਠੇ ਭੰਬਲਭੂਸਿਆ ਨੂੰ ਖਤਮ ਕਰਨਾ ਹੋਵੇਗਾ । ਤਾਂ ਕਿ ਮੁਤੱਸਵੀ ਜਮਾਤਾਂ ਖ਼ਾਲਸਾ ਪੰਥ ਨੂੰ ਉਨ੍ਹਾਂ ਦੇ ਆਪਣੇ ਹੀ ਦਿਹਾੜਿਆ ਉਤੇ ਵੰਡੀਆ ਪਾਉਣ ਦੇ ਮਨਸੂਬਿਆ ਵਿਚ ਕਾਮਯਾਬ ਨਾ ਹੋ ਸਕਣ । 

ਸ. ਮਾਨ ਨੇ ਉਚੇਚੇ ਤੌਰ ਤੇ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਾਨਕਸਾਹੀ ਕੈਲੰਡਰ 2003 ਅਨੁਸਾਰ ਆਪਣੇ ਦਿਹਾੜਿਆ ਨੂੰ ਪ੍ਰਮੁੱਖਤਾ ਦਿੰਦੇ ਹੋਏ ਖੁਦ ਹੀ ਇੰਡੀਆ ਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਨੂੰ ਖੁੱਲਦਿਲੀ ਨਾਲ ਵੀਜੇ ਪ੍ਰਦਾਨ ਕਰਨ ਦਾ ਪ੍ਰਬੰਧ ਕਰਨ ਅਜਿਹਾ ਪ੍ਰਬੰਧ ਹੋਣ ਤੇ ਸਮੁੱਚੀ ਸਿੱਖ ਕੌਮ ਆਪਣੇ ਦਿਹਾੜਿਆ ਉਤੇ ਸਹੀ ਰੂਪ ਵਿਚ ਕੇਦਰਿਤ ਹੋ ਸਕੇਗੀ ਅਤੇ ਮੁਤੱਸਵੀ ਤਾਕਤਾਂ ਜਾਂ ਉਨ੍ਹਾਂ ਦੀਆਂ ਹਦਾਇਤਾ ਉਤੇ ਚੱਲਣ ਵਾਲੀ ਐਸ.ਜੀ.ਪੀ.ਸੀ ਅਜਿਹੇ ਦਿਹਾੜਿਆ ਸੰਬੰਧੀ ਸਿੱਖ ਕੌਮ ਵਿਚ ਭੰਬਲਭੂਸਾ ਪਾਉਣ ਵਿਚ ਕਾਮਯਾਬ ਨਹੀ ਹੋ ਸਕੇਗੀ ।

Leave a Reply

Your email address will not be published. Required fields are marked *