ਬਰਤਾਨੀਆ ਵਿਚ ਪੰਥਕ ਜਥੇਬੰਦੀਆਂ ਦੀ ਹੋਣ ਵਾਲੀਆ ਇਕੱਤਰਤਾਵਾ ਵਿਚ ਪਾਰਟੀ ਵੱਲੋ ਸ. ਗੁਰਦਿਆਲ ਸਿੰਘ ਅਟਵਾਲ ਅਤੇ ਸ. ਸਰਬਜੀਤ ਸਿੰਘ ਸਮੂਲੀਅਤ ਕਰਨਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਮਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬਰਤਾਨੀਆ ਵਿਚ ਜਥੇਬੰਦੀ ਲੰਮੇ ਸਮੇ ਤੋ ਆਪਣੀਆ ਜਿੰਮੇਵਾਰੀਆ ਪੂਰਨ ਕਰਦੀ ਆ ਰਹੀ ਹੈ । ਉਥੋ ਦੀ ਯੂਨਿਟ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਅਤੇ ਬਤੌਰ ਪ੍ਰਧਾਨ ਦੀ ਸੇਵਾ ਸ. ਸਰਬਜੀਤ ਸਿੰਘ ਬਾਖੂਬੀ ਨਿਭਾਉਦੇ ਆ ਰਹੇ ਹਨ । ਸਮੇ-ਸਮੇ ਤੇ ਬਰਤਾਨੀਆ ਦੇ ਵੱਖ-ਵੱਖ ਹਿੱਸਿਆ ਵਿਚ ਜੋ ਪੰਥਕ ਅਤੇ ਕੌਮੀ ਮੁੱਦਿਆ ਉਤੇ ਸਮੁੱਚੀਆਂ ਜਥੇਬੰਦੀਆਂ ਦੀ ਸਾਂਝੀਆ ਇਕੱਤਰਤਾਵਾ ਹੁੰਦੀਆ ਰਹਿੰਦੀਆ ਹਨ । ਜਿਸ ਵਿਚ ਪਾਰਟੀ ਤਰਫੋ ਉਪਰੋਕਤ ਦੋਵੇ ਸਖਸ਼ੀਅਤਾਂ ਇਨ੍ਹਾਂ ਇਕੱਤਰਤਾਵਾ ਵਿਚ ਸਾਮਿਲ ਹੋਣ ਲਈ ਅਧਿਕਾਰਿਤ ਹੋਣਗੀਆ । ਇਸ ਲਈ ਦੋਵੇ ਸਤਿਕਾਰਯੋਗ ਸਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਜਦੋ ਵੀ ਪੰਥਕ ਜਥੇਬੰਦੀਆਂ ਵੱਲੋਂ ਕੋਈ ਅਜਿਹਾ ਸੱਦਾ ਆਵੇ ਤਾਂ ਉਹ ਪੰਥਕ ਸੋਚ ਤੇ ਪਾਰਟੀ ਨੀਤੀਆ ਤੇ ਪਹਿਰਾ ਦਿੰਦੇ ਹੋਏ ਅਜਿਹੀਆ ਇਕੱਤਰਤਾਵਾ ਵਿਚ ਸਾਮਿਲ ਹੋਣ ਅਤੇ ਇਨ੍ਹਾਂ ਮੀਟਿੰਗਾਂ ਵਿਚ ਹੋਣ ਵਾਲੇ ਕੌਮੀ ਪੰਥਕ ਫੈਸਲਿਆ ਤੋ ਪਾਰਟੀ ਨੂੰ ਜਾਣੂ ਕਰਵਾਉਣ ਦੀ ਜਿੰਮੇਵਾਰੀ ਵੀ ਨਿਭਾਉਦੇ ਰਹਿਣ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਵੱਲੋ ਹੋਏ ਫੈਸਲਿਆ ਅਨੁਸਾਰ ਇਕ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਪਾਰਟੀ ਦੇ ਬਿਨ੍ਹਾਂ ਤੇ ਇਹ ਉਮੀਦ ਪ੍ਰਗਟ ਕੀਤੀ ਕਿ ਸ. ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਅਤੇ ਸ. ਸਰਬਜੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਰਤਾਨੀਆ ਯੂਨਿਟ ਪਾਰਟੀ ਵੱਲੋ ਮਿਲੀ ਇਸ ਨਵੀ ਜਿੰਮੇਵਾਰੀ ਨੂੰ ਹਮੇਸ਼ਾਂ ਦੀ ਤਰ੍ਹਾਂ ਪੂਰੀ ਤਨਦੇਹੀ, ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਨਿਭਾਉਦੇ ਵੀ ਰਹਿਣਗੇ ਅਤੇ ਉਥੇ ਬਰਤਾਨੀਆ ਵਿਚ ਹੋਣ ਵਾਲੇ ਕਿਸੇ ਤਰ੍ਹਾਂ ਦੇ ਫੈਸਲੇ ਜਾਂ ਪੰਥਕ ਪ੍ਰੋਗਰਾਮਾਂ ਤੋ ਪਾਰਟੀ ਨੂੰ ਜਾਣੂ ਵੀ ਕਰਵਾਉਦੇ ਰਹਿਣਗੇ ।

Leave a Reply

Your email address will not be published. Required fields are marked *