ਅਫਗਾਨੀਸਤਾਨ ਦੇ ਖੁਰਸਾਨ ਸੂਬੇ ਵਿਖੇ ਬੱਸ ਵਿਚ ਹੋਇਆ ਬੰਬ ਧਮਾਕਾ ਇਨਸਾਨੀਅਤ ਵਿਰੋਧੀ ਨਿੰਦਣਯੋਗ ਅਮਲ, ਅਫਗਾਨੀਸਤਾਨ ਸਰਕਾਰ ਅਜਿਹੀਆ ਕਾਰਵਾਈਆ ਨੂੰ ਸਖਤੀ ਨਾਲ ਰੋਕੇ : ਮਾਨ

ਫ਼ਤਹਿਗੜ੍ਹ ਸਾਹਿਬ, 09 ਦਸੰਬਰ ( ) “ਆਈ.ਐਸ.ਆਈ.ਐਸ. ਦੀ ਦਹਿਸਤਗਰਦੀ ਵਾਲੇ ਸੰਗਠਨ ਨੇ ਜਦੋਂ ਇਰਾਕ ‘ਚ 2018 ਵਿਚ 39 ਸਿੱਖ ਅਤੇ 25 ਮਾਰਚ 2020 ਵਿਚ ਕਾਬਲ ਦੇ ਗੁਰੂਘਰ ਸ੍ਰੀ ਹਰਿਰਾਏ ਵਿਖੇ 25 ਸਿੱਖਾਂ ਦਾ ਕਤਲੇਆਮ ਕੀਤਾ ਸੀ । ਫਿਰ ਪਾਕਿਸਤਾਨ ਦੇ ਪੇਸਾਵਰ ਸ਼ਹਿਰ ਵਿਖੇ ਇਕ ਨਿਰਦੋਸ਼ ਗੁਰਸਿੱਖ ਹਕੀਮ ਜਿਨ੍ਹਾਂ ਦਾ ਖਾਨਾਦਾਨ ਲੰਮੇਂ ਸਮੇਂ ਤੋਂ ਹਕੀਮੀ ਦੀ ਸੇਵਾ ਕਰਦੇ ਆ ਰਹੇ ਸਨ ਅਤੇ ਉਹ ਖੁਦ ਵੀ ਇਸੇ ਕਿੱਤੇ ਵਿਚ ਉਥੋਂ ਦੇ ਨਿਵਾਸੀਆਂ ਦੀ ਸੇਵਾ ਕਰਦੇ ਆ ਰਹੇ ਸਨ, ਨੂੰ ਨਿਸ਼ਾਨਾਂ ਬਣਾਕੇ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੁਬਾਰਾ ਕਾਬਲ ਦੇ ਗੁਰਦੁਆਰਾ ਕਰਤਾ-ਏ-ਪ੍ਰਵਾਨ ਵਿਖੇ ਸਟੇਟਲੈਸ ਸਿੱਖ ਕੌਮ ਤੇ ਹਮਲਾ ਕੀਤਾ ਗਿਆ ਸੀ । ਕੁਝ ਸਮਾਂ ਪਹਿਲੇ ਸ੍ਰੀਨਗਰ ਵਿਚ ਇਕ ਸਕੂਲ ਦੀ ਪਿੰ੍ਰਸੀਪਲ ਬੀਬੀ ਸੁਪ੍ਰੀਤ ਕੌਰ ਨੂੰ ਵੀ ਹਾਲਾਕ ਕਰ ਦਿੱਤਾ ਗਿਆ ਸੀ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਨ੍ਹਾਂ ਸਭ ਹਮਲਿਆ ਵਿਚ ਸਿੱਖ ਕੌਮ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਇਆ ਗਿਆ ਅਤੇ ਇੰਡੀਆਂ ਦੇ ਹੁਕਮਰਾਨਾਂ ਨੇ ਉਪਰੋਕਤ ਸਭ ਹੋਏ ਹਮਲਿਆ ਦੀ ਨਾ ਤਾਂ ਅੱਜ ਤੱਕ ਨਿਰਪੱਖਤਾ ਨਾਲ ਜਾਂਚ ਕਰਵਾਈ ਹੈ ਅਤੇ ਨਾ ਹੀ ਕਾਤਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਸੰਜ਼ੀਦਗੀ ਭਰੀ ਜਿ਼ੰਮੇਵਾਰੀ ਨਿਭਾਈ ਹੈ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਮੁਤੱਸਵੀ ਹੁਕਮਰਾਨ ਸਿੱਖ ਕੌਮ ਪ੍ਰਤੀ ਬਿਲਕੁਲ ਵੀ ਇਮਾਨਦਾਰ ਨਹੀ ਹਨ ਅਤੇ ਨਾ ਹੀ ਸਾਨੂੰ ਇਨਸਾਫ਼ ਦੇਣਾ ਚਾਹੁੰਦੇ ਹਨ । ਜਦੋਕਿ ਜਿਸ ਸਮੇਂ ਇਰਾਕ ਵਿਚ 39 ਸਿੱਖਾਂ ਨੂੰ ਆਈ.ਐਸ.ਆਈ.ਐਸ. ਦੇ ਸੰਗਠਨ ਨੇ ਬੰਦੀ ਬਣਾਇਆ ਹੋਇਆ ਸੀ, ਉਸ ਸਮੇਂ ਇਸ ਮੁਲਕ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਨੇ ਆਈ.ਐਸ.ਆਈ.ਐਸ. ਦੇ ਜਨਮਦਾਤਾ ਇਜਰਾਇਲ ਅਤੇ ਸਾਊਦੀ ਅਰਬੀਆ ਨਾਲ ਗੱਲਬਾਤ ਨਾ ਕਰਕੇ ਇਨ੍ਹਾਂ ਸਿੱਖਾਂ ਨੂੰ ਛੁਡਵਾਉਣ ਲਈ ਕੋਈ ਅਮਲੀ ਪਹੁੰਚ ਨਾ ਕੀਤੀ । ਦੂਸਰੇ ਪਾਸੇ ਕੇਰਲਾ ਦੀਆਂ 100 ਦੇ ਕਰੀਬ ਨਰਸਾਂ ਨੂੰ ਜੋ ਉਪਰੋਕਤ ਆਈ.ਐਸ.ਆਈ.ਐਸ. ਨੇ ਬੰਦੀ ਬਣਾਇਆ ਸੀ ਉਹ ਛੁਡਵਾ ਲਈਆ ਗਈਆ ਸਨ । ਇਸ ਦੋਹਰੇ ਮਾਪਦੰਡ ਦੀ ਗੱਲ ਵੀ ਕੌਮਾਂਤਰੀ ਪੱਧਰ ਤੇ ਉਭਰਕੇ ਸਾਹਮਣੇ ਆ ਚੁੱਕੀ ਹੈ । ਜੇਕਰ ਉਸ ਸਮੇਂ ਸਾਡਾ ਸਿੱਖ ਕੌਮ ਦਾ ਆਪਣਾ ਮੁਲਕ ਹੁੰਦਾ, ਤਾਂ ਸਾਡੀਆਂ ਵਿਸ਼ੇਸ਼ ਫੌਜਾਂ ਨੇ ਉਸੇ ਸਮੇਂ ਕਾਰਵਾਈ ਕਰਕੇ ਆਈ.ਐਸ.ਆਈ.ਐਸ. ਦੇ ਕਾਤਲਾਂ ਨੂੰ ਵੀ ਦਬੋਚ ਲੈਣਾ ਸੀ ਅਤੇ ਆਪਣੇ ਸਿੱਖਾਂ ਨੂੰ ਵੀ ਉਨ੍ਹਾਂ ਛੁਡਵਾ ਲੈਣਾ ਸੀ । ਜੋ ਬੀਤੇ ਦਿਨੀਂ ਖੁਰਸਾਨ ਸੂਬੇ ਵਿਚ ਬੰਬ ਧਮਾਕਾ ਬੱਸ ਵਿਚ ਹੋਇਆ ਹੈ, ਇਹ ਵੀ ਮਨੁੱਖਤਾ ਵਿਰੋਧੀ ਨਿੰਦਣਯੋਗ ਕਾਰਵਾਈ ਹੈ । ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਰੋਕਣ ਲਈ ਅਫਗਾਨੀਸਤਾਨ ਸਰਕਾਰ ਹਰ ਪੱਧਰ ਤੇ ਵੱਡਾ ਅਮਲ ਕਰੇ ਤਾਂ ਕਿ ਤਾਲਿਬਾਨ ਵਿਰੋਧੀ ਆਈ.ਐਸ.ਆਈ.ਐਸ. ਗਰੁੱਪ ਇਸ ਤਰ੍ਹਾਂ ਅਫਗਾਨੀਸਤਾਨ ਵਿਚ ਆਮ ਲੋਕਾਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਦੇ ਅਮਲ ਨਾ ਕਰ ਸਕੇ । ਅਸੀਂ ਇਸ ਦੁਖਾਂਤ ਵਿਚ 6 ਜਾਨ ਗੁਆ ਚੁੱਕੇ ਪਰਿਵਾਰ ਦੇ ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਖੁਰਸਾਨ ਸੂਬੇ ਵਿਚ ਇਕ ਬੱਸ ਵਿਚ ਕੀਤੇ ਗਏ ਬੰਬ ਵਿਸਫੋਟ ਉਪਰੰਤ 6 ਨਿਰਦੋਸ਼ ਜਾਨਾਂ ਦੇ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਫਗਾਨੀਸਤਾਨ ਹਕੂਮਤ ਨੂੰ ਇਸ ਗੰਭੀਰ ਵਿਸ਼ੇ ਉਤੇ ਸੰਜ਼ੀਦਗੀ ਨਾਲ ਫੌਰੀ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਰਾਕ ਦੇ ਮੁੱਖੀ ਸਦਾਮ ਹੁਸੈਨ ਨੂੰ ਅਮਰੀਕਾ ਨੇ ਹਮਲਾ ਕਰਕੇ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਸੀ, ਉਸ ਤੋਂ ਬਾਅਦ ਉਨ੍ਹਾਂ ਦੀਆਂ ਫ਼ੌਜਾਂ ਆਈ.ਐਸ.ਆਈ.ਐਸ.(ਕੇ) ਅਤੇ ਹੋਰ ਗਰੁੱਪਾਂ ਵਿਚ ਵੰਡੀਆ ਗਈਆ । ਜਦੋਂ ਸਿੱਖਾਂ ਤੇ ਹਮਲੇ ਹੋਏ ਤਾਂ ਸ੍ਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਇਸਦੀ ਜਾਂਚ ਐਨ.ਆਈ.ਏ. ਤੋਂ ਕਰਵਾਈ ਜਾਵੇਗੀ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਵਾਂਗੇ । ਨਾ ਤਾਂ ਇਰਾਕ ਵਿਚ ਹੋਏ ਕਤਲਾਂ ਤੇ ਨਾ ਹੀ ਕਾਬਲ, ਸ੍ਰੀਨਗਰ ਵਿਚ ਹੋਏ ਕਤਲੇਆਮ ਸੰਬੰਧੀ ਜਾਂਚ ਪੂਰੀ ਕੀਤੀ ਗਈ । ਜਦੋਕਿ ਇੰਡੀਆ ਮੁਲਕ ਦੇ ਹਮੇਸ਼ਾਂ ਅਫਗਾਨੀਸਤਾਨ ਮੁਲਕ ਨਾਲ ਚੰਗੇ ਸੰਬੰਧ ਰਹੇ ਹਨ । ਫਿਰ ਇਨ੍ਹਾਂ ਹਮਲਿਆ ਦੀਆਂ ਸਾਜਿ਼ਸਾਂ ਨੂੰ ਅੱਜ ਤੱਕ ਸਾਹਮਣੇ ਕਿਉਂ ਨਹੀ ਲਿਆਂਦਾ ਗਿਆ ? ਵੱਖ-ਵੱਖ ਮੁਲਕਾਂ ਵਿਚ ਅਤੇ ਇੰਡੀਆਂ ਵਿਚ ਵੱਸਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਸਥਾਈ ਤੌਰ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੌਮ ਦਾ ਆਪਣਾ ਮੁਲਕ ਖ਼ਾਲਿਸਤਾਨ ਕਾਇਮ ਕਰਨਾ ਅਤਿ ਜਰੂਰੀ ਹੈ । ਕਿਉਂਕਿ ਜਿਸਦੇ ਪੇਕੇ ਮਜਬੂਤ ਹੁੰਦੇ ਹਨ, ਉਹੀ ਧੀ ਆਪਣੇ ਸਹੁਰੇ ਵੱਸ ਸਕਦੀ ਹੈ ।

ਸ. ਮਾਨ ਨੇ ਅਫਗਾਨੀਸਤਾਨ ਅਤੇ ਹੋਰ ਦੂਸਰੇ ਇਸਲਾਮਿਕ ਮੁਲਕਾਂ ਵਿਚ ਸਿੱਖਾਂ ਉਤੇ ਹੋਣ ਵਾਲੇ ਹਮਲਿਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਸੰਸਾਰ ਦੇ ਜਮਹੂਰੀਅਤ ਪਸ਼ੰਦ ਸਭ ਮੁਲਕਾਂ ਨੂੰ ਇਸ ਵਿਸ਼ੇ ਤੇ ਕੋਈ ਸਾਂਝੀ ਸਮੂਹਿਕ ਮਨੁੱਖਤਾ ਪੱਖੀ ਨੀਤੀ ਬਣਾਉਣ ਦੀ ਜਿਥੇ ਅਪੀਲ ਕੀਤੀ, ਉਥੇ ਅਮਰੀਕਾ ਦੀ ਜੋ ਬਾਈਡਨ ਦੀ ਸਰਕਾਰ ਨੂੰ ਉਚੇਚੇ ਤੌਰ ਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ‘ਤੇ ਅਤੇ ਮਨੁੱਖੀ ਅਧਿਕਾਰਾਂ ਦੇ ਸੰਜ਼ੀਦਾ ਮੁੱਦੇ ਉਤੇ ਜੋਰਦਾਰ ਗੁਜਾਰਿਸ ਕਰਦੇ ਹੋਏ ਕਿਹਾ ਕਿ ਸੰਸਾਰ ਪੱਧਰ ਤੇ ਅਜਿਹੀਆ ਕਾਰਵਾਈਆ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਅਮਰੀਕਾ ਆਪਣੀ ਫ਼ੌਜ ਵਿਚ ਅਤੇ ਵਿਸੇਸ ਸੇਵਾਵਾਂ ਵਿਚ ਬਹਾਦਰ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਸਿੱਖਾਂ ਦੀ ਖੁੱਲ੍ਹਦਿਲੀ ਨਾਲ ਭਰਤੀ ਖੋਲ੍ਹਕੇ ਇਸਨੂੰ ਮਜਬੂਤ ਕਰਨ ਜਿਸ ਨਾਲ ਅਮਰੀਕਾ ਦੀ ਫ਼ੌਜ ਵਿਚ ਵੀ ਸਿੱਖ ਵੱਡੀ ਜਿ਼ੰਮੇਵਾਰੀ ਨਿਭਾਅ ਸਕਣਗੇ ਅਤੇ ਸੰਸਾਰ ਪੱਧਰ ਤੇ ਦਹਿਸਤਗਰਦੀ ਦੀਆਂ ਹੋ ਰਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਨੂੰ ਵੀ ਠੱਲ੍ਹਣ ਵਿਚ ਆਪਣੇ ਦਲੇਰੀ ਭਰੇ ਇਤਿਹਾਸ ਉਤੇ ਪਹਿਰਾ ਦਿੰਦੇ ਹੋਏ ਉਸਦਾ ਖਾਤਮਾ ਕਰਨ ਦੀ ਜਿੰਮੇਵਾਰੀ ਵੀ ਨਿਭਾਉਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਹਕੂਮਤ ਸਾਡੇ ਇਸ ਮਨੁੱਖਤਾ ਪੱਖੀ ਸੁਝਾਅ ਨੂੰ ਆਉਣ ਵਾਲੇ ਕੱਲ੍ਹ ਜਦੋ ਸਮੁੱਚਾ ਸੰਸਾਰ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਮਨਾ ਰਿਹਾ ਹੋਵੇਗਾ, ਇਸ ਗੰਭੀਰ ਵਿਸੇ ਤੇ ਅਮਲ ਕਰਨ ਲਈ ਜੇਕਰ ਉਤਸਾਹ ਦਿਖਾ ਸਕੇ ਤਾਂ ਇਹ ਸਮੁੱਚੇ ਸੰਸਾਰ ਵਿਚ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਿਚ ਵੱਡਾ ਸਹਾਈ ਹੋ ਸਕੇਗਾ । 

Leave a Reply

Your email address will not be published. Required fields are marked *