ਜੇਕਰ ਲੰਮਾਂ ਸਮਾਂ ਤਸੱਦਦ ਜੁਲਮ ਦਾ ਟਾਕਰਾ ਕਰਨ ਉਪਰੰਤ ਵਾਰਿਸ ਪੰਜਾਬ ਦੀ ਮੰਜਿਲ ਕੇਵਲ ਮੁੱਖ ਮੰਤਰੀ ਹੀ ਹੈ ਫਿਰ ਹੁਣ ਤੱਕ ਦੇ ਹੋਏ ਜਾਨੀ-ਮਾਲੀ ਨੁਕਸਾਨ ਦਾ ਹਿਸਾਬ ਕੌਣ ਕਰੇਗਾ ? : ਮਾਨ
ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ ( ) “ਖ਼ਾਲਸਾ ਪੰਥ ਬੀਤੇ 40 ਸਾਲਾਂ ਤੋ ਜਦੋ ਤੋ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਇਆ ਹੈ, ਉਸ ਸਮੇ ਤੋ ਆਪਣੀ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ (ਖ਼ਾਲਿਸਤਾਨ) ਦੇ ਮਿਸਨ ਲਈ ਜਮਹੂਰੀਅਤ ਤੇ ਕੌਮਾਂਤਰੀ ਨਿਯਮਾਂ ਅਧੀਨ ਆਪਣੀ ਜੰਗ ਲੜਦਾ ਆ ਰਿਹਾ ਹੈ । ਇਸ ਦੌਰਾਨ ਇਸ ਮਿਸਨ ਦੀ ਪ੍ਰਾਪਤੀ ਹਿੱਤ ਹੁਣ ਤੱਕ ਬਹੁਤ ਵੱਡਾ ਜਾਨੀ-ਮਾਲੀ, ਸਮਾਜਿਕ, ਧਾਰਮਿਕ ਨੁਕਸਾਨ ਹੋਇਆ ਹੈ । ਜੇਕਰ ਇਸਦੇ ਬਾਵਜੂਦ ਵੀ ਅੱਜ ਉਪਰੋਕਤ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਥਾਂਨ ਤੇ ਹੋਏ ਇਕੱਠ ਵਿਚ ਸ. ਅੰਮ੍ਰਿਤਪਾਲ ਸਿੰਘ ਨੂੰ 2027 ਵਿਚ ਮੁੱਖ ਮੰਤਰੀ ਬਣਾਉਣ ਦੀ ਹੀ ਮੰਜਿਲ ਤੇ ਨਿਸ਼ਾਨਾਂ ਹੈ, ਫਿਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਕੌਮ ਲਈ ਮਿੱਥੀ ਗਈ ਖਾਲਿਸਤਾਨ ਦੀ ਮੰਜਿਲ ਦੇ ਬੀਤੇ 40 ਸਾਲਾਂ ਤੋ ਚੱਲਦੇ ਆ ਰਹੇ ਸੰਘਰਸ ਦੇ ਮਿਸਨ ਦੀ ਪ੍ਰਾਪਤੀ ਇਨ੍ਹਾਂ ਵੱਲੋ ਕਿਥੇ ਅਲੋਪ ਹੋ ਗਈ ਹੈ ਅਤੇ ਹੁਣ ਤੱਕ ਜੋ ਸਿੱਖ ਕੌਮ ਅਤੇ ਪੰਜਾਬੀਆਂ ਉਤੇ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਰਾਹੀ ਬਦਨਾਮ ਕਰਕੇ ਜ਼ਬਰ ਜੁਲਮ ਹੁੰਦਾ ਆ ਰਿਹਾ ਹੈ, ਉਸਦਾ ਹਿਸਾਬ-ਕਿਤਾਬ ਕਦੋ ਹੋਵੇਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋ ਕੀਤੇ ਗਏ ਇਕੱਠਾਂ ਵਿਚ ਕੌਮੀ ਮਿਸਨ ਨੂੰ ਲੈਕੇ ਕੀਤੀਆ ਗਈਆ ਤਕਰੀਰਾਂ ਅਤੇ ਆਉਣ ਵਾਲੇ ਸਮੇ ਦੇ ਐਲਾਨੇ ਗਏ ਪ੍ਰੋਗਰਾਮਾਂ ਉਤੇ ਸੰਜ਼ੀਦਗੀ ਨਾਲ ਵਿਚਾਰ ਕਰਦੇ ਹੋਏ ਅਤੇ ਤਫਸਰਾ ਕਰਦੇ ਹੋਏ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਬਾਦਲ ਦਲੀਆ ਨੂੰ ਖਾਲਸਾ ਪੰਥ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਵੱਲੋ ਸਮੂਹਿਕ ਰੂਪ ਵਿਚ ਕੀਤੇ ਜਾਣ ਵਾਲੇ ਕਿਸੇ ਇਨਸਾਨੀਅਤ ਪੱਖੀ ਮਿਸਨ ਦੀ ਪ੍ਰਾਪਤੀ ਲਈ ਸੰਘਰਸ, ਉਸ ਸਮੇ ਤੱਕ ਮੰਜਿਲ ਤੇ ਨਹੀ ਪਹੁੰਚ ਸਕਦੇ ਜਦੋ ਤੱਕ ਇਨ੍ਹਾਂ ਸੰਘਰਸਾਂ ਦੀ ਅਗਵਾਈ ਕਰਨ ਵਾਲੀ ਸੰਬੰਧਤ ਲੀਡਰਸਿਪ ਆਪਣੇ ਨਿਸਾਨੇ ਅਤੇ ਸੋਚ ਪ੍ਰਤੀ ਸੰਜੀਦਾ ਅਤੇ ਦ੍ਰਿੜ ਨਾ ਹੋਵੇ । ਜੇਕਰ ਖਾਲਸੇ ਦੇ ਜਨਮ ਦਿਹਾੜੇ ਤੇ ਦਮਦਮਾ ਸਾਹਿਬ ਵਿਖੇ ਹੋਈਆ ਸਿਆਸੀ ਕਾਨਫਰੰਸਾਂ ਦੀ ਨਿਰਪੱਖਤਾ ਨਾਲ ਪੜਚੋਲ ਕੀਤੀ ਜਾਵੇ ਤਾਂ ਸਵਾਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਤੋ ਬਿਨ੍ਹਾਂ ਹੋਰ ਸੰਗਠਨ ਅਤੇ ਜਮਾਤਾਂ ਵੱਲੋ ਆਪਣੇ ਇਕੱਠਾਂ ਵਿਚ ਆਉਣ ਵਾਲੇ ਕੌਮੀ ਨਿਸਾਨੇ ਦੀ ਸੰਜੀਦਗੀ ਪ੍ਰਤੀ ਕੋਈ ਗੱਲ ਨਾ ਕਰਨਾ ਗਹਿਰੀ ਚਿੰਤਾ ਦਾ ਵਿਸਾ ਹੈ । ਕੇਵਲ ਮੁੱਖ ਮੰਤਰੀਸਿਪ, ਵਜੀਰੀਆ ਜਾਂ ਸਿਆਸੀ ਅਹੁਦਿਆ ਨੂੰ ਮੁੱਖ ਰੱਖਕੇ ਕੀਤਾ ਜਾਣ ਵਾਲਾ ਸੰਘਰਸ ਉਸ ਕੌਮ ਦੇ ਹੱਕ ਵਿਚ ਨਹੀ ਨਤੀਜੇ ਕੱਢ ਸਕਦਾ । ਸੰਘਰਸ ਕਰਨ ਜਾਂ ਸਿਆਸੀ ਜੰਗ ਲੜਨ ਦੇ ਢੰਗ ਤਰੀਕਿਆ ਵਿਚ ਤਾਂ ਕਿਸੇ ਤਰ੍ਹਾਂ ਦਾ ਵਖਰੇਵਾ ਹੋ ਸਕਦਾ ਹੈ, ਪਰ ਮਿੱਥੀ ਮੰਜਿਲ ਜਾਂ ਨਿਸਾਨੇ ਤੋ ਇੱਧਰ ਉੱਧਰ ਹੋਣ ਤਾਂ ਖੁਦ ਬ ਖੁਦ ਅਜਿਹੀ ਲੀਡਰਸਿਪ ਵੱਲੋ ਭੰਬਲਭੂਸੇ ਵਿਚ ਹੀ ਖੁਦ ਅਤੇ ਕੌਮ ਨੂੰ ਭਟਕਣਾ ਵਿਚ ਸੁੱਟਣ ਵਾਲੀ ਗੱਲ ਹੁੰਦੀ ਹੈ । ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੁਆ ਨੇ 2027 ਵਿਚ ਸ. ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਹੀ ਕੇਵਲ ਨਿਸਾਨਾਂ ਮੱਥਿਆ ਹੈ, ਫਿਰ ਬੀਤੇ ਸਮੇ ਵਿਚ ਸਿੱਖ ਕੌਮ ਉਤੇ ਹੋਏ ਜ਼ਬਰ ਜੁਲਮ ਅਤੇ ਆਉਣ ਵਾਲੇ ਸਮੇ ਵਿਚ ਹੁਕਮਰਾਨਾਂ ਵੱਲੋ ਕੀਤੀਆ ਜਾਣ ਵਾਲੀਆ ਬੇਇਨਸਾਫ਼ੀਆ ਦਾ ਹਿਸਾਬ-ਕਿਤਾਬ ਸਿੱਖ ਕੌਮ ਦੀ ਕਿਹੜੀ ਆਜਾਦ ਸਟੇਟ ਲਵੇਗੀ ? ਇਹ ਪ੍ਰਸਨ ਤੋ ਸੰਜੀਦਾ ਹੈ ।
ਦੂਸਰੇ ਪਾਸੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੋ ਆਕੀ ਤੇ ਬਾਗੀ ਹੋਏ ਗੈਰ ਸਿਧਾਤਿਕ, ਗੈਰ ਧਾਰਮਿਕ ਬਾਦਲ ਦਲੀਆ ਵੱਲੋ ਗੁਰੂਘਰਾਂ ਦੇ ਖਜਾਨੇ ਦੀ ਖੂਬ ਦੁਰਵਰਤੋ ਕਰਕੇ ਗੁਰੂਘਰ ਦੇ ਦੀਵਾਨ ਹਾਲ ਵਿਚ ਕਿਰਾਏ ਤੇ ਲਿਆਂਦੇ ਗਏ ਮਜਦੂਰਾਂ ਤੇ ਲੋਕਾਂ ਦੇ ਹੱਥਾਂ ਵਿਚ ਆਪਣੀ ਸਿਆਸੀ ਪਾਰਟੀ ਤੱਕੜੀ ਦੇ ਝੰਡੇ ਫੜਾਕੇ ਆਪਣੇ ਆਪ ਨੂੰ ਸਿੱਖ ਕੌਮ ਵਿਚ ਬਿਹਤਰ ਦਰਸਾਉਣ ਦੇ ਅਮਲ ਹੋ ਰਹੇ ਹਨ, ਅਜਿਹੇ ਅਮਲ ਵੀ ਖਾਲਸਾ ਪੰਥ ਦੇ ਮਿਸਨ ਅਤੇ ਸੋਚ ਨੂੰ ਮੰਜਿਲ ਵੱਲ ਲਿਜਾਣ ਵਾਲੇ ਨਹੀ ਹਨ । ਕਿਉਂਕਿ ਬਾਦਲ ਦਲੀਆ ਦੀ ਲੜਾਈ ਕੇਵਲ ਤੇ ਕੇਵਲ ਮੁੱਖ ਮੰਤਰੀ ਸਿਪ, ਸਿਆਸੀ ਅਹੁਦਿਆ ਨੂੰ ਪ੍ਰਾਪਤ ਕਰਨ ਅਤੇ ਕੌਮੀ ਖਜਾਨੇ ਸਾਧਨਾਂ ਤੇ ਗੁਰੂਘਰਾਂ ਤੇ ਕਾਬਜ ਰਹਿਕੇ ਦੁਰਵਰਤੋ ਕਰਨ ਤੱਕ ਸੀਮਤ ਹੈ । ਇਨ੍ਹਾਂ ਕੋਲ ਤਾਂ ਕੋਈ ਕੌਮੀ ਮਿਸਨ ਤੇ ਸੋਚ ਹੈ ਹੀ ਨਹੀ । ਜੋ ਬੀਤੇ 40 ਸਾਲਾਂ ਤੋ ਹਕੂਮਤ ਦੇ ਹਰ ਜਬਰ ਦਾ ਟਾਕਰਾ ਕਰਦੇ ਹੋਏ ਖਾਲਿਸਤਾਨ ਦੇ ਮਿਸਨ ਦੀ ਪ੍ਰਾਪਤੀ ਤੱਕ ਜੰਗ ਜਾਰੀ ਰੱਖਣ ਲਈ ਸੰਘਰਸ ਹੋ ਰਿਹਾ ਹੈ, ਤਾਂ ਉਸਦੀ ਜੇਕਰ ਅੱਜ ਦ੍ਰਿੜਤਾ ਤੇ ਸੰਜੀਦਗੀ ਨਾਲ ਅਗਵਾਈ ਕਰਨ ਵਾਲੀ ਜਥੇਬੰਦੀ ਹੈ ਤਾਂ ਉਹ ਕੇਵਲ ਤੇ ਕੇਵਲ ਸਭ ਪਾਸੇ ਝਾਂਤ ਮਾਰਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਜਰ ਆਉਦੀ ਹੈ । ਫਿਰ ਅਜਿਹੇ ਸਮੇ ਵਿਚ ਸਭ ਸਿੱਖ ਤੇ ਪੰਜਾਬੀ ਜੋ ਮਨੋ ਆਤਮਾ ਤੋ ਖਾਲਸਾ ਪੰਥ ਦੀ ਸੰਪੂਰਨ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਹੋਣ ਦੀ ਚਾਹਨਾ ਰੱਖਦੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੀਰੀ ਪੀਰੀ ਦੇ ਸਿਧਾਤ ਨੂੰ ਅਮਲੀ ਰੂਪ ਵਿਚ ਸਮਰਪਿਤ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਆਪਣੇ ਆਪ ਨੂੰ ਹਾਜਰ ਸਮਝਕੇ ਆਪਣੀ ਆਤਮਾ ਨਾਲ ਪ੍ਰਣ ਕਰਨ ਕਿ ਅਸੀ ਆਪਣੇ ਰਹਿੰਦੇ ਸਵਾਸਾਂ ਤੱਕ ਆਪਣੀ ਸੋਚ, ਆਪਣੇ ਸਾਧਨਾਂ, ਆਪਣੀ ਮਿਲੀ ਸਕਤੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਉਹ ਜਥੇਬੰਦੀ ਜੋ ਕੌਮੀ ਨਿਸਾਨੇ ਖਾਲਿਸਤਾਨ ਉਤੇ ਦ੍ਰਿੜ ਵੀ ਹੈ ਅਤੇ ਸੰਜੀਦਗੀ ਨਾਲ ਸੰਘਰਸ ਕਰ ਰਹੀ ਹੈ ਉਸ ਨੂੰ ਆਪਣਾ ਸਮਾਂ ਤੇ ਸਾਧਨ ਦੇਣਗੇ ਅਤੇ ਜਦੋ ਵੀ ਆਉਣ ਵਾਲੇ ਸਮੇ ਵਿਚ ਗੁਰੂਘਰ ਦੇ ਪ੍ਰਬੰਧ ਲਈ ਐਸ.ਜੀ.ਪੀ.ਸੀ ਦੀਆਂ ਜਾਂ ਪੰਜਾਬ ਦੇ ਰਾਜ ਭਾਗ ਦੀ ਅਸੈਬਲੀ ਅਤੇ ਪਾਰਲੀਮੈਟ ਦੀਆਂ ਜਮਹੂਰੀ ਚੋਣਾਂ ਹੋਣ ਤਾਂ ਉਹ ਤਨੋ-ਮਨੋ-ਧਨੋ ਉਸ ਨੂੰ ਸਾਥ ਦੇ ਕੇ ਆਪਣੇ ਕੌਮੀ ਮਿਸਨ ਦੀ ਪ੍ਰਾਪਤੀ ਕਰਨ ਲਈ ਸਹਿਯੋਗ ਕਰਨ ਅਤੇ ਜੋ ਤਾਕਤਾਂ ਆਪਣੇ ਨਿਸਾਨੇ ਤੋ ਇੱਧਰ ਉੱਧਰ ਹੋ ਕੇ ਸਿਆਸੀ ਅਹੁਦਿਆ ਤੱਕ ਸੀਮਤ ਹਨ, ਉਨ੍ਹਾਂ ਨਾਲ ਸਮਾਂ ਸਾਧਨ ਅਤੇ ਸੋਚ ਨੂੰ ਗੰਧਲਾ ਕਰਨ ਵਿਚ ਕਿਸੇ ਤਰ੍ਹਾਂ ਦੇ ਭਾਗੀ ਨਾ ਬਣਨ ਤਾਂ ਕਿ ਉਨ੍ਹਾਂ ਦੀ ਆਤਮਾ ਆਪਣੇ ਆਪ ਦੇ ਬੋਝ ਤੋ ਸਰੂਖਰ ਰਹਿ ਸਕੇ ਅਤੇ ਕੌਮੀ ਆਜਾਦੀ ਦੇ ਮਿਸਨ ਦੀ ਪ੍ਰਾਪਤੀ ਵਿਚ ਉਹ ਯੋਗਦਾਨ ਪਾ ਕੇ ਆਤਮਿਕ ਖੁਸੀ ਪ੍ਰਾਪਤ ਕਰ ਸਕਣ ।