ਆਦਿਵਾਸੀ ਅਤੇ ਕਬੀਲਿਆ ਦੇ ਆਮਦਨ ਦੇ ਸਾਧਨਾਂ ਨੂੰ ਲੁੱਟਣ ਲਈ ਧਨਾਂਢ ਵਪਾਰੀ ਸਰਕਾਰੀ ਮਿਲੀਭੁਗਤ ਨਾਲ ਜ਼ਬਰ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ ( ) “ਜਿਨ੍ਹਾਂ ਪਹਾੜੀ ਤੇ ਜੰਗਲੀ ਇਲਾਕਿਆ ਵਿਚ ਰਹਿਣ ਵਾਲੇ ਮਿਹਨਤਕਸ ਆਦਿਵਾਸੀ ਤੇ ਕਬੀਲਿਆ ਦੇ ਨਿਵਾਸੀ ਜੰਗਲੀ ਲੱਕੜ, ਖਣਿਜ ਪਦਾਰਥ, ਪਾਣੀ ਆਦਿ ਰਾਹੀ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ, ਜੋ ਕਿ ਉਨ੍ਹਾਂ ਦੀ ਜਾਇਦਾਦ ਹੈ ਅਤੇ ਉਹ ਅਤਿ ਖਤਰੇ ਭਰੇ ਜੰਗਲੀ ਜੀਵਾਂ ਵਿਚ ਰਹਿਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਜੋ ਅੰਡਾਨੀ, ਅੰਬਾਨੀ ਵਰਗੇ ਸੈਕੜਿਆ ਦੀ ਗਿਣਤੀ ਵਿਚ ਧਨਾਂਢ ਵਪਾਰੀ ਹਨ, ਉਹ ਇਨ੍ਹਾਂ ਮਿਹਨਤਕਸ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆ ਦੇ ਆਮਦਨ ਦੇ ਸਾਧਨਾਂ ਨੂੰ ਸਰਕਾਰੀ ਮਿਲੀਭੁਗਤ ਨਾਲ ਲੁੱਟ ਹੀ ਨਹੀ ਰਹੇ ਬਲਕਿ ਇਨ੍ਹਾਂ ਆਦਿਵਾਸੀ ਤੇ ਮਿਹਨਤਕਸ ਗਰੀਬ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਜੋ ਵੱਡੇ ਸ਼ਹਿਰਾਂ ਵਿਚ ਰੈਡ ਲਾਈਟ ਇਲਾਕਿਆ ਵਿਚ ਗੈਰ ਇਖਲਾਕੀ ਧੰਦੇ ਚੱਲਦੇ ਹਨ ਉਨ੍ਹਾਂ ਵਿਚ ਜ਼ਬਰੀ ਭੇਜਕੇ ਇਹ ਹੋਰ ਵੀ ਗੈਰ ਇਨਸਾਨੀਅਤ ਅਮਲ ਕਰਨ ਵੱਲ ਵੱਧ ਰਹੇ ਹਨ । ਇਨ੍ਹਾਂ ਲੋਕਾਂ ਨੂੰ ਹੀ ਨਕਸਲਾਈਟ ਦਾ ਨਾਮ ਦੇ ਕੇ ਫੋਰਸਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵੱਲੋ ਵੱਡੀ ਗਿਣਤੀ ਵਿਚ ਮਰਵਾਉਣ ਦੇ ਦੁੱਖਦਾਇਕ ਅਮਲ ਵੀ ਜਾਰੀ ਹਨ । ਜੋ ਅਤਿ ਨਿੰਦਣਯੋਗ ਹੁਕਮਰਾਨਾਂ ਦੀ ਮਿਲੀਭੁਗਤ ਦੀ ਸਾਜਿਸ ਦੀ ਅਸੀ ਜੋਰਦਾਰ ਨਿੰਦਾ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਗਲੀ ਤੇ ਪਹਾੜੀ ਇਲਾਕਿਆ ਵਿਚ ਵੱਸਣ ਵਾਲੇ ਆਦਿਵਾਸੀ ਕਬੀਲਿਆ ਦੇ ਪਰਿਵਾਰਾਂ ਦੇ ਮੈਬਰਾਂ ਤੋ ਉਨ੍ਹਾਂ ਦੀ ਆਮਦਨ ਦੇ ਸਾਧਨ ਖੋਹਣ ਹਿੱਤ ਅਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਜਬਰੀ ਧੰਦਿਆ ਵਿਚ ਧਕੇਲਣ ਅਤੇ ਉਨ੍ਹਾਂ ਨੂੰ ਨਕਸਲਾਈਟ ਕਹਿਕੇ ਸਰਕਾਰ ਵੱਲੋ ਮਾਰਨ ਦੇ ਗੈਰ ਇਨਸਾਨੀ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਇਹ ਧਨਾਢ ਲੋਕ ਉਨ੍ਹਾਂ ਨੂੰ ਜੰਗਲ ਤੋ ਮਿਲਣ ਵਾਲੀ ਲੱਕੜ ਅਤੇ ਉਨ੍ਹਾਂ ਦੀਆਂ ਜਮੀਨਾਂ ਵਿਚ ਪਏ ਖਣਿਜ ਪਦਾਰਥ, ਜੜੀ-ਬੂਟੀਆ ਅਤੇ ਕੀਮਤੀ ਪਾਣੀਆ ਨੂੰ ਜ਼ਬਰੀ ਲੁੱਟਣ ਦੀ ਸੋਚ ਨਾਲ ਉਨ੍ਹਾਂ ਨਾਲ ਬੇਇਨਸਾਫ਼ੀਆਂ ਹੀ ਨਹੀ ਕਰ ਰਹੇ ਬਲਕਿ ਉਨ੍ਹਾਂ ਦੀ ਗਰੀਬੀ ਅਤੇ ਮਜਬੂਰੀ ਦਾ ਫਾਇਦਾ ਉਠਾਕੇ ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਆਪਣੇ ਘਰਾਂ, ਕੋਠੀਆ ਵਿਚ ਸਫਾਈ ਕੱਪੜੇ ਧੋਣ ਅਤੇ ਹੋਰ ਬਗਾਰਾਂ ਲੈਣ ਦਾ ਵੀ ਕੰਮ ਕ ਰਰਹੇ ਹਨ। ਜਿਸ ਵਿਰੁੱਧ ਕਾਨੂੰਨੀ ਅਮਲ ਹੋਣਾ ਬਣਦਾ ਹੈ ਤਾਂ ਕਿ ਇਨ੍ਹਾਂ ਗਰੀਬ ਤੇ ਮਜਬੂਰ ਪਰਿਵਾਰਾਂ ਦੀਆਂ ਧੀਆਂ ਭੈਣਾਂ ਨਾਲ ਕੋਈ ਵੀ ਜ਼ਬਰੀ ਕੰਮ ਨਾ ਕਰਵਾ ਸਕੇ ਅਤੇ ਉਨ੍ਹਾਂ ਦੀ ਇੱਜਤ ਆਬਰੂ ਨਾਲ ਖਿਲਵਾੜ ਨਾ ਕਰ ਸਕੇ ।