ਜੋ ਪਹਿਲਗਾਮ ਵਿਖੇ ਦੁਖਾਂਤ ਵਾਪਰਿਆ ਹੈ ਉਹ ਸਿਆਸੀ ਸਤਰੰਜੀ ਚਾਲਾਂ ਦੀ ਦੇਣ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ ( ) “ਜਦੋ ਮੁਲਕ ਦੇ ਕਿਸੇ ਸੂਬੇ ਵਿਚ ਚੋਣਾਂ ਹੋਣ ਦੀ ਪ੍ਰਕਿਰਿਆ ਸੁਰੂ ਹੁੰਦੀ ਹੈ ਜਾਂ ਅਮਰੀਕਾ ਵਰਗੇ ਮੁਲਕ ਦੀ ਵੱਡੀ ਸਖਸੀਅਤ ਨੇ ਇੰਡੀਆ ਦੌਰੇ ਤੇ ਆਉਣਾ ਹੁੰਦਾ ਹੈ ਤਾਂ ਉਸ ਸਮੇ ਹੀ ਕਿਸੇ ਇਕ ਵਿਸੇਸ ਫਿਰਕੇ ਦੇ ਨਿਰਦੋਸ ਮਾਸੂਮ ਨਿਵਾਸੀਆ ਨੂੰ ਨਿਸ਼ਾਨਾਂ ਬਣਾਕੇ ਮੌਤ ਦੀ ਘਾਟ ਉਤਾਰਨ ਦੇ ਦੁੱਖਦਾਇਕ ਅਮਲ ਹੁੰਦੇ ਹਨ ਤਾਂ ਕਿ ਬਹੁਗਿਣਤੀ ਫਿਰਕੇ ਦੇ ਨਿਵਾਸੀਆ ਨਾਲ ਹਮਦਰਦੀ ਜਾਹਰ ਕਰਕੇ ਆਪਣੇ ਪੱਖ ਵਿਚ ਕੀਤਾ ਜਾ ਸਕੇ ਅਤੇ ਕਿਸੇ ਵਿਸੇਸ ਘੱਟ ਗਿਣਤੀ ਕੌਮ ਨੂੰ ਨਫਰਤ ਦਾ ਨਿਸ਼ਾਨਾਂ ਬਣਾਕੇ ਆਪਣੇ ਸਿਆਸੀ ਮਕਸਦ ਦੀ ਪੂਰਤੀ ਕੀਤੀ ਜਾ ਸਕੇ । ਜਿੰਨੇ ਵੀ ਪਹਿਲੇ ਅਜਿਹੇ ਦੁਖਾਂਤ ਵਾਪਰੇ ਹਨ ਜਾਂ ਤਾਂ ਉਹ ਬਿਲਕੁਲ ਚੋਣਾਂ ਦੇ ਸਮੇ ਹੋਏ ਹਨ ਜਾਂ ਫਿਰ ਅਮਰੀਕਨ ਸਖਸ਼ੀਅਤ ਦੇ ਆਉਣ ਤੇ ਇਸ ਲਈ ਹੋਏ ਹਨ ਤਾਂ ਕਿ ਘੱਟ ਗਿਣਤੀ ਮੁਸਲਿਮ ਕੌਮ ਜਾਂ ਸਿੱਖ ਕੌਮ ਨੂੰ ਬਦਨਾਮ ਕਰਕੇ ਅਤੇ ਨਫਰਤ ਪੈਦਾ ਕਰਕੇ ਸਮੁੱਚੇ ਮੁਲਕ ਵਿਚ ਵੱਸਣ ਵਾਲੀ ਬਹੁਗਿਣਤੀ ਨੂੰ ਆਪਣੇ ਪੱਖ ਵਿਚ ਕੀਤਾ ਜਾ ਸਕੇ । ਅਜਿਹੇ ਦੁਖਾਂਤ ਕਿਉਂ ਵਾਪਰਦੇ ਹਨ, ਇਸਦੀ ਉੱਚ ਪੱਧਰੀ ਕੌਮਾਂਤਰੀ ਏਜੰਸੀਆ ਰਾਹੀ ਨਿਰਪੱਖ ਜਾਂਚ ਹੋਣੀ ਬਣਦੀ ਹੈ ਤਾਂ ਕਿ ਹੁਕਮਰਾਨ ਸਾਜਿਸ ਰਚਕੇ 2 ਕੌਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਕਾਮਯਾਬ ਨਾ ਹੋ ਸਕਣ ਅਤੇ ਮੁਲਕ ਨਿਵਾਸੀਆ ਨੂੰ ਅਜਿਹੇ ਦੁਖਾਂਤਾਂ ਪਿੱਛੇ ਰਚੇ ਮਕਸਦਾਂ ਦੀ ਸਹੀ ਜਾਣਕਾਰੀ ਮਿਲ ਸਕੇ । ਜੋ ਪਹਿਲਗਾਮ ਵਿਖੇ ਦੁਖਾਂਤ ਵਾਪਰਿਆ ਹੈ, ਉਸ ਨੂੰ ਵੀ ਸਿਆਸੀ ਸਤਰੰਜੀ ਚਾਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸਮੀਰ ਦੇ ਪਹਿਲਗਾਮ ਵਿਖੇ ਵਾਪਰੇ ਗੈਰ ਇਨਸਾਨੀਅਤ ਅਣਮਨੁੱਖੀ ਦੁਖਾਂਤ ਦੀ ਸਮੁੱਚੇ ਸਾਧਨਾਂ ਤੋ ਆਉਣ ਵਾਲੀ ਸਮਿਖਿਆ ਕਰਦੇ ਹੋਏ ਇਸਦੀ ਅਸਲੀਅਤ ਸਾਹਮਣੇ ਲਿਆਉਣ ਲਈ ਕੌਮਾਂਤਰੀ ਪੱਧਰ ਦੀ ਨਿਰਪੱਖਤਾ ਨਾਲ ਜਾਂਚ ਹੋਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੂਰੇ ਮੁਲਕ ਵਿਚ ਸਭ ਕੌਮਾਂ, ਧਰਮ, ਫਿਰਕੇ, ਕਬੀਲੇ ਬਿਨ੍ਹਾਂ ਕਿਸੇ ਭੇਦਭਾਵ, ਵਿਤਕਰੇ ਤੋ ਜੀਵਨ ਬਸਰ ਕਰ ਰਹੇ ਹਨ । ਪਰ ਮੰਦਭਾਵਨਾ ਭਰੀ ਸੋਚ ਦੇ ਮਾਲਕ ਹੁਕਮਰਾਨ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਕਸਰ ਹੀ ਅਜਿਹੀਆ ਸਾਜਿਸਾਂ ਰਚਦੇ ਰਹਿੰਦੇ ਹਨ ਜਿਸ ਨਾਲ ਮਨੁੱਖਤਾ ਤੇ ਇਨਸਾਨੀਅਤ ਦਾ ਵੱਡਾ ਨੁਕਸਾਨ ਹੋਵੇ ਅਤੇ 2 ਫਿਰਕਿਆ ਵਿਚ ਨਫਰਤ ਵੱਧੇ । ਜਿਸ ਨਾਲ ਮੁਲਕ ਦਾ ਮਾਹੌਲ ਕਿਸੇ ਇਕ ਵਿਸੇਸ ਫਿਰਕੇ ਨੂੰ ਨਿਸ਼ਾਨਾਂ ਬਣਾਉਣ ਵਾਲਾ ਬਣੇ । ਜੋ ਪਹਿਲਗਾਮ ਵਿਖੇ ਦੁਖਾਂਤ ਹੋਇਆ ਹੈ ਉਥੇ ਫੌ਼ਜ ਦੀ ਬੀ.ਐਸ.ਐਫ ਦੀ ਡਿਊਟੀ ਕਰਦੇ ਇਕ ਮਿਸਟਰ ਚਤੁਰਵੇਦੀ ਨਾਮ ਦੇ ਅਫਸਰ ਵੱਲੋ ਜੋ ਮੌਕੇ ਤੇ ਤਾਇਨਾਤ ਸੀ, ਉਸ ਵੱਲੋ ਖੁੱਲ੍ਹੇ ਰੂਪ ਵਿਚ ਇਸ ਸੱਚ ਨੂੰ ਪ੍ਰਗਟਾਉਣਾ ਕਿ ਦੁਖਾਂਤ ਵਾਪਰਨ ਵਾਲੇ ਸਥਾਂਨ ਤੇ ਨਜਦੀਕ ਜੋ ਫ਼ੌਜ ਦੇ ਚੈਕ ਪੋਸਟ ਸਨ, ਉਹ ਇਹ ਦੁਖਾਂਤ ਵਾਪਰਨ ਤੋ 2 ਘੰਟੇ ਪਹਿਲੇ ਚੁਕਵਾ ਦਿੱਤੇ ਸਨ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਚੈਕ ਪੋਸਟ ਕਿਸ ਮਕਸਦ ਲਈ ਉਠਾਏ ਗਏ, ਕਿਸਦੇ ਹੁਕਮਾਂ ਉਤੇ ਅਜਿਹਾ ਅਮਲ ਹੋਇਆ ? ਜੇਕਰ ਇਹ ਹੋਇਆ ਹੈ ਤਾਂ ਉਹ ਅਸਲੀਅਤ ਨੂੰ ਖੁਦ ਹੀ ਪ੍ਰਗਟ ਕਰਦਾ ਹੈ। ਇਸ ਲਈ ਸੰਸਾਰ ਦੇ ਲੋਕਾਂ ਸਾਹਮਣੇ ਅਤੇ ਇੰਡੀਆ ਵਿਚ ਵੱਸਣ ਵਾਲੀਆ ਵੱਖ ਵੱਖ ਕੌਮਾਂ, ਧਰਮਾਂ ਨੂੰ ਸੱਚਾਈ ਤੋ ਜਾਣੂ ਕਰਵਾਉਣ ਹਿੱਤ ਪਹਿਲਗਾਮ ਵਿਖੇ ਵਾਪਰੇ ਦੁਖਾਂਤ ਦੀ ਹਰ ਕੀਮਤ ਤੇ ਕੌਮਾਂਤਰੀ ਏਜੰਸੀਆ ਰਾਹੀ ਜਾਂਚ ਹੋਣੀ ਬਣਦੀ ਹੈ । ਤਾਂ ਕਿ ਜੋ ਹੁਕਮਰਾਨਾਂ ਵੱਲੋ ਬਿਨ੍ਹਾਂ ਤੱਥਾਂ ਤੋ ਕਦੀ ਪਾਕਿਸਤਾਨ, ਕਦੀ ਮੁਸਲਿਮ ਕੌਮ, ਕਦੀ ਕਿਸੇ ਹੋਰ ਘੱਟ ਗਿਣਤੀ ਫਿਰਕੇ ਵਿਰੁੱਧ ਅਜਿਹੇ ਦੁਖਾਤਾਂ ਦੇ ਦੋਸ ਲਗਾਏ ਜਾਂਦੇ ਹਨ । ਉਸਦਾ ਸੱਚ ਸਾਹਮਣੇ ਆ ਸਕੇ ਅਤੇ ਇੰਡੀਆ ਵਿਚ ਅਜਿਹੀਆ ਅਣਮਨੁੱਖੀ ਗੈਰ ਇਨਸਾਨੀਅਤ ਹੋਣ ਵਾਲੇ ਅਮਲ ਪੂਰਨ ਰੂਪ ਵਿਚ ਬੰਦ ਹੋ ਸਕਣ ਅਤੇ ਜੋ ਵੀ ਸੰਗਠਨ, ਸਖਸ ਜਾਂ ਤਾਕਤ ਅਜਿਹੇ ਦੁਖਾਂਤ ਲਈ ਜਿੰਮੇਵਾਰ ਪਾਈ ਜਾਵੇ ਉਸਦੇ ਕਰੂਪ ਚੇਹਰੇ ਤੋ ਸਮੁੱਚੇ ਸੰਸਾਰ ਨੂੰ ਜਾਣਕਾਰੀ ਮਿਲ ਸਕੇ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋ 2000 ਵਿਚ ਸ੍ਰੀ ਬਿਲ ਕਲਿਟਨ ਅਮਰੀਕਨ ਪ੍ਰੈਜੀਡੈਟ ਆਏ ਤਾਂ ਚਿੱਠੀਸਿੰਘਪੁਰਾ ਵਿਚ 43 ਨਿਰਦੋਸ ਸਿੱਖਾਂ ਨੂੰ ਇੰਡੀਅਨ ਫ਼ੌਜ ਦੁਆਰਾ ਇਸ ਲਈ ਮਾਰਿਆ ਗਿਆ ਕਿ ਸਿੱਖਾਂ ਤੇ ਮੁਸਲਿਮ ਕੌਮ ਵਿਚ ਦੂਰੀ ਵੱਧ ਸਕੇ । ਫਿਰ 2020 ਵਿਚ ਜਦੋ ਮਿਸਟਰ ਟਰੰਪ ਦਿੱਲੀ ਆਏ ਸਨ, ਤਾਂ ਦਿੱਲੀ ਵਿਖੇ ਹਿੰਦੂਆ ਤੇ ਮੁਸਲਮਾਨਾਂ ਦੇ ਸਾਜਸੀ ਦੰਗੇ ਕਰਵਾਏ ਗਏ । ਤਾਂ ਕਿ ਹਿੰਦੂ ਕੌਮ ਹੁਕਮਰਾਨਾਂ ਨਾਲ ਖੜ੍ਹ ਸਕੇ । ਫਿਰ ਹੁਣ ਜੋ ਪਹਿਲਗਾਮ ਵਿਖੇ ਦੁਖਾਂਤ ਵਾਪਰਿਆ ਹੈ ਤਾਂ ਇਸ ਸਮੇ ਇੰਡੀਆ ਦੌਰੇ ਤੇ ਅਮਰੀਕਨ ਵਾਈਸ ਪ੍ਰੈਜੀਡੈਟ ਜੇਡੀ ਵੈਨਸ ਆਏ ਹੋਏ ਹਨ । ਦੂਸਰਾ ਬਿਹਾਰ ਅਤੇ ਵੈਸਟ ਬੰਗਾਲ ਦੀਆਂ ਚੋਣਾਂ ਦੇ ਮਾਹੌਲ ਦੇ ਸਵਾਰਥੀ ਹਿੱਤਾ ਲਈ ਵੀ ਅਜਿਹਾ ਹੋ ਸਕਦਾ ਹੈ ।