ਬ੍ਰਾਜੀਲ ਮੁਲਕ ਦੇ ਮਿਸਟਰ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਪ੍ਰੈਜੀਡੈਟ ਬਣਨ ਉਤੇ ਮੁਬਾਰਕਬਾਦ, ਐਮਾਜੋਨ ਬੇਸਨ ਜੰਗਲ ਦੀ ਪੂਰੀ ਸੁਰੱਖਿਆ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 02 ਨਵੰਬਰ ( ) “ਮਿਸਟਰ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਵੱਲੋ ਬ੍ਰਾਜੀਲ ਮੁਲਕ ਦੇ ਪ੍ਰੈਜੀਡੈਟ ਦੇ ਮੁੱਖ ਅਹੁਦੇ ਉਤੇ ਚੁਣੇ ਜਾਣ ਦੀ ਵੱਡੀ ਖੁਸ਼ੀ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸਮੂਲੀਅਤ ਕਰਦੀ ਹੋਈ ਮਿਸਟਰ ਲੂਲਾ ਦਾ ਸਿਲਵਾ ਅਤੇ ਸਮੁੱਚੇ ਬ੍ਰਾਜੀਲ ਨਿਵਾਸੀਆ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੀ ਹੈ, ਉਥੇ ਕੌਮਾਂਤਰੀ ਪੱਧਰ ਤੇ ਇਹ ਉਮੀਦ ਕਰਦੀ ਹੈ ਕਿ ਉਹ ਇਸ ਅਹੁਦੇ ਤੇ ਬਿਰਾਜਮਾਨ ਹੋਣ ਤੇ ਐਮਾਜੋਨ ਬੇਸਨ ਦਰਿਆ ਦੇ ਕੰਡੇ ਤੇ ਸਥਿਤ ਜੰਗਲ ਨੂੰ ਹਰ ਪੱਖੋ ਸੁਰੱਖਿਅਤ ਕਰਨ ਅਤੇ ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾ ਤੋ ਇਸਦਾ ਸਥਾਈ ਤੌਰ ਤੇ ਬਚਾਅ ਕਰਨ ਲਈ ਹਕੂਮਤੀ ਪੱਧਰ ਤੇ ਫੌਰੀ ਕਦਮ ਉਠਾਉਣਗੇ ਅਤੇ ਸਿੱਖਿਆ, ਸਿਹਤ ਸਹੂਲਤਾਂ ਦੀ ਜਿ਼ੰਮੇਵਾਰੀ ਵੀ ਪੂਰੀ ਕਰਨਗੇ । ਜੋ ਇਸ ਜੰਗਲ ਬੇਸਨ ਦੇ ਦਰਿਆ ਵਿਚ ਮੱਛੀ ਜੀਵ ਹੈ ਉਸਦੀ ਵੀ ਹਰ ਪੱਖੋ ਰੱਖਿਆ ਨੂੰ ਯਕੀਨੀ ਬਣਾਉਣਗੇ । ਕਿਉਂਕਿ ਸਮੁੱਚੇ ਮੁਲਕਾਂ ਦੇ ਨਿਵਾਸੀ ਪ੍ਰੈਜੀਡੈਟ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਵੱਲੋ ਇਸ ਕੁਦਰਤ ਵੱਲੋ ਪ੍ਰਦਾਨ ਕੀਤੇ ਗਏ ਜੰਗਲ ਦੇ ਧਨ ਦੀ ਰੱਖਿਆ ਕਰਨ ਲਈ ਵੇਖ ਰਹੇ ਹਨ । ਅਸੀ ਇਸ ਮੌਕੇ ਤੇ ਉਨ੍ਹਾਂ ਦੀ ਹੋਈ ਜਿੱਤ ਉਤੇ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਠੇਕੇਦਾਰਾਂ ਨੇ ਐਮਾਜੋਨ ਬੇਸਨ ਦੇ ਵੱਡੇ ਕੀਮਤੀ ਸਾਧਨਾਂ ਤੇ ਮੁਲਕੀ ਜਾਇਦਾਦ ਦਾ ਨੁਕਸਾਨ ਕੀਤਾ ਹੈ, ਉਨ੍ਹਾਂ ਨੂੰ ਬਣਦੀ ਸਜਾਂ ਅਤੇ ਜੇਲ ਦੇਣ ਦਾ ਪ੍ਰਬੰਧ ਵੀ ਕਰਨਗੇ ।”

ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਪ੍ਰੈਜੀਡੈਟ ਬਣਨ ਉਤੇ ਅਤੇ ਸਮੁੱਚੇ ਬ੍ਰਾਜੀਲ ਨਿਵਾਸੀਆ ਨੂੰ ਦਿੰਦੇ ਹੋਏ ਅਤੇ ਉਨ੍ਹਾਂ ਵੱਲੋ ਐਮਾਜੋਨ ਬੇਸਨ ਦੀ ਸਮੁੱਚੀ ਬ੍ਰਾਜੀਲ ਮੁਲਕ ਦੀ ਵੱਡੀ ਜਾਇਦਾਦ ਅਤੇ ਧਨ ਨੂੰ ਬਚਾਉਣ ਦੀ ਉਮੀਦ ਕਰਦੇ ਹੋਏ ਦਿੱਤੀ ।

Leave a Reply

Your email address will not be published. Required fields are marked *