ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਫ਼ੌਜ ਵਿਚਲੀਆਂ ਸਿੱਖ ਰੈਜਮੈਟਾਂ ਨੂੰ ਖ਼ਤਮ ਕਰਨ ਵੱਲ ਵੱਧਣ ਲੱਗੀ, ਟ੍ਰਿਬਿਊਨ ਵਿਚ ਪ੍ਰਕਾਸਿ਼ਤ ਸਿੱਖ ਰੈਜਮੈਟ ਦੀ ਆਖਰੀ ਫੋਟੋ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਇੰਡੀਅਨ ਫ਼ੌਜ ਵਿਚ ਲੰਮੇ ਸਮੇ ਤੋਂ ਚੱਲਦੀਆਂ ਆ ਰਹੀਆ ਰੈਜਮੈਟਾਂ ਨੂੰ ਕੱਟੜਵਾਦੀ ਹਿੰਦੂਤਵ ਸੋਚ ਅਧੀਨ ਖ਼ਤਮ ਕਰਨ ਦੀਆਂ ਸਾਜਿ਼ਸਾਂ ਉਤੇ ਅਮਲ ਕਰਦੀ ਆ ਰਹੀ ਹੈ ਜਿਸ ਤੋਂ ਅਸੀਂ ਪ੍ਰੈਸ ਬਿਆਨਾਂ ਅਤੇ ਮੀਡੀਏ ਰਾਹੀ ਸੁਚੇਤ ਕਰਨ ਦੇ ਫਰਜ ਵੀ ਪੂਰੇ ਕਰਦੇ ਰਹੇ ਹਾਂ । ਬੀਤੇ ਦਿਨ ਦੀ ਅੰਗਰੇਜ਼ੀ ਟ੍ਰਿਬਿਊਨ ਦੇ ਅਖ਼ਬਾਰ ਵਿਚ ਜੋ ਸਿੱਖ ਰੈਜਮੈਟ ਦੀ ਫੋਟੋ ਪ੍ਰਕਾਸਿ਼ਤ ਹੋਈ ਹੈ, ਇਹ ਸ਼ਾਇਦ ਆਖਰੀ ਫੋਟੋ ਹੀ ਹੋਵੇਗੀ। ਇਸ ਉਪਰੰਤ ਸਿੱਖ ਰੈਜਮੈਟ ਦੀ ਫੋਟੋ ਨਹੀ ਮਿਲ ਸਕੇਗੀ । ਇਸ ਲਈ ਸਿੱਖ ਯਾਦਗਰਾਂ ਨਾਲ ਸੰਬੰਧਤ ਬਣੀਆ ਮਿਊਜੀਅਮ ਦੇ ਜਿ਼ੰਮੇਵਾਰ ਸੱਜਣਾਂ ਨੂੰ ਅਤੇ ਸਿੱਖਾਂ ਨੂੰ ਅਪੀਲ ਹੈ ਕਿ ਇਸ ਫੋਟੋ ਨੂੰ ਆਪਣੀਆਂ ਆਉਣ ਵਾਲੀਆ ਨਸ਼ਲਾਂ ਲਈ ਸਾਂਭਕੇ ਰੱਖਿਆ ਜਾਵੇ । ਫਿਰ ਇਹ ਇਤਿਹਾਸ ਸਾਨੂੰ ਨਹੀਂ ਮਿਲ ਸਕੇਗਾ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨ ਦੇ ਟ੍ਰਿਬਿਊਨ ਵਿਚ ਸਿੱਖ ਰੈਜਮੈਟ ਦੀ ਪ੍ਰਕਾਸਿ਼ਤ ਹੋਈ ਫੋਟੋ ਨੂੰ ਇਤਿਹਾਸਕਾਰਾਂ, ਸਿੱਖ ਸੰਸਥਾਵਾਂ, ਸਿੱਖ ਮਿਊਜੀਅਮ ਆਦਿ ਸਭਨਾਂ ਨੂੰ ਸਾਂਭਕੇ ਰੱਖਣ ਦੀ ਅਪੀਲ ਕਰਦੇ ਹੋਏ ਅਤੇ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵੱਲੋਂ 200-250 ਸਾਲਾਂ ਤੋਂ ਇੰਡੀਅਨ ਫ਼ੌਜ ਵਿਚ ਚੱਲਦੀਆਂ ਆ ਰਹੀਆ ਸਿੱਖ ਰੈਜਮੈਟਾਂ ਜਿਸ ਵਿਚ ਸਿੱਖ ਲਾਇਟ ਇਨਫੈਟਰੀ ਅਤੇ ਸਿੱਖ ਰੈਜਮੈਟ ਹਨ, ਨੂੰ ਹੁਕਮਰਾਨਾਂ ਵੱਲੋਂ ਖ਼ਤਮ ਕਰਨ ਦੀ ਮੰਦਭਾਵਨਾ ਉਤੇ ਜਾਣੂ ਕਰਵਾਉਦੇ ਹੋਏ ਦਿੱਤੀ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਦੋ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸਾਡੀ ਸਿੱਖ ਰੈਜਮੈਟ, ਸਿੱਖ-9 ਨੇ ਇਸਨੂੰ ਨਾ ਸਹਾਰਦੇ ਹੋਏ ਬੈਰਕਾਂ ਛੱਡ ਦਿੱਤੀਆ ਸਨ, ਉਸ ਸਿੱਖ-9 ਨੂੰ ਤਾਂ ਇਹ ਬਹੁਤ ਪਹਿਲੇ ਖ਼ਤਮ ਕਰ ਚੁੱਕੇ ਹਨ । ਹੁਣ ਸਿੱਖ ਰੈਜਮੈਟ ਅਤੇ ਸਿੱਖ ਲਾਇਟ ਇਨਫੈਟਰੀ ਉਤੇ ਇਹ ਹਕੂਮਤੀ ਕੁਹਾੜਾ ਚੱਲਣ ਜਾ ਰਿਹਾ ਹੈ । ਹੁਕਮਰਾਨਾਂ ਦਾ ਇਹ ਸਿੱਖ ਵਿਰੋਧੀ ਵਰਤਾਰਾ ਅਤੇ ਉਨ੍ਹਾਂ ਦੀ ਬਹਾਦਰੀ ਨਾਲ ਜਿ਼ੰਮੇਵਾਰੀ ਨਿਭਾਉਣ ਦੇ ਅਮਲਾਂ ਦਾ ਇਵਜਾਨਾ ਦੇਣ ਦੀ ਬਜਾਇ ਉਨ੍ਹਾਂ ਦੀ ਫ਼ੌਜ ਵਿਚ ਹੋਂਦ ਨੂੰ ਖ਼ਤਮ ਕਰਕੇ ਆਪਣੀ ਸਿੱਖ ਵਿਰੋਧੀ ਸੋਚ ਤੇ ਅਮਲਾਂ ਨੂੰ ਹੀ ਪ੍ਰਤੱਖ ਕੀਤਾ ਜਾ ਰਿਹਾ ਹੈ ਜਿਸ ਤੋ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਇਸ ਵਿਸ਼ੇ ਤੇ ਸਮੂਹਿਕ ਤੌਰ ਤੇ ਅਮਲ ਕਰਨੇ ਬਣਦੇ ਹਨ ਤਾਂ ਕਿ ਸਾਡੀ ਮਿਲਟਰੀ ਵਿਚ ਇਤਿਹਾਸਿਕ ਹੋਦ ਕਾਇਮ ਰਹੇ ।

Leave a Reply

Your email address will not be published. Required fields are marked *