ਮਹਾਤਮਾ ਗਾਂਧੀ ਕੇਵਲ ਹਿੰਦੂ ਬਹੁਗਿਣਤੀ ਲਈ ਹਿੰਦੂ ਸਟੇਟ ਕਾਇਮ ਕਰਨ ਦੇ ਚਾਹਵਾਨ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 03 ਅਕਤੂਬਰ ( ) “ਮਹਾਤਮਾ ਗਾਂਧੀ ਬਾਰੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਇਹ ਪ੍ਰਚੱਲਿਤ ਹੈ ਕਿ ਉਹ ਅਮਨ-ਚੈਨ ਦੇ ਪੁਜਾਰੀ ਸਨ । ਜਦੋਕਿ ਉਨ੍ਹਾਂ ਦੀ ਅੰਦਰਲੀ ਸੋਚ ਅਤੇ ਅਮਲ ਅਸਲੀਅਤ ਵਿਚ ਹਿੰਦੂਤਵ ਸੋਚ ਵਾਲੇ ਸਨ । ਉਹ ਇਸਨੂੰ ਇਸ ਕਰਕੇ ਪ੍ਰਾਪਤ ਨਹੀ ਕਰ ਸਕੇ ਕਿਉਂਕਿ ਉਹ ਅੰਗਰੇਜ਼ਾਂ ਦੇ ਅਧੀਨਗੀ ਵਾਲੀ ਹਕੂਮਤ ਵਿਚ ਰਹੇ ਸਨ । ਜੇਕਰ ਉਹ ਅਸਲੀਅਤ ਵਿਚ ਅਮਨ-ਚੈਨ ਦੇ ਹਾਮੀ ਹੁੰਦੇ ਤਾਂ ਕਦੀ ਵੀ ਪੰਜਾਬ ਨੂੰ ਦੋ ਹਿੱਸਿਆ ਵਿਚ ਵੰਡਿਆ ਨਾ ਜਾਂਦਾ । ਗਾਂਧੀ, ਨਹਿਰੂ, ਪਟੇਲ ਹਿੰਦੂ ਆਗੂ ਇੰਡੀਆਂ ਨੂੰ ਦੋ ਭਾਗਾ ਵਿਚ ਵੰਡਣ ਦੇ ਹੱਕ ਵਿਚ ਸਨ ਇਕ ਮੁਸਲਿਮ ਕੌਮ ਲਈ ਪਾਕਿਸਤਾਨ, ਦੂਸਰਾ ਹਿੰਦੂ ਕੌਮ ਲਈ ਇੰਡੀਆ । ਜਦੋਕਿ ਤੀਜੀ ਮੁੱਖ ਧਿਰ ਸਿੱਖ ਕੌਮ ਜਿਨ੍ਹਾਂ ਨੂੰ ਉਸੇ ਆਧਾਰ ਤੇ ਆਜਾਦ ਸਿੱਖ ਰਾਜ ਕਾਇਮ ਕਰਨਾ ਬਣਦਾ ਸੀ, ਇਸ ਵੰਡ ਸਮੇਂ ਉਨ੍ਹਾਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ । ਉਸ ਸਮੇਂ ਦੇ ਸਾਡੇ ਸਿੱਖ ਆਗੂ ਭੋਲੇ ਸਨ, ਜੋ ਇਨ੍ਹਾਂ ਹਿੰਦੂ ਆਗੂਆਂ ਦੇ ਵਿਸਵਾਸ ਵਿਚ ਰਹੇ । ਕੌਮਾਂ ਦੇ ਆਗੂ ਐਨੇ ਭੋਲੇ ਨਹੀ ਹੋਣੇ ਚਾਹੀਦੇ ਕਿ ਉਨ੍ਹਾਂ ਨੂੰ ਆਪਣੇ ਹਿੱਤਾ ਲਈ ਕੋਈ ਹੋਰ ਗੁੰਮਰਾਹ ਕਰ ਜਾਵੇ ਅਤੇ ਉਹ ਆਪਣੀ ਕੌਮ ਦੀਆਂ ਜਿ਼ੰਮੇਵਾਰੀਆਂ ਵੀ ਨਾ ਨਿਭਾਅ ਸਕਣ । ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ ਲੰਮੇ ਸਮੇਂ ਤੋਂ ਭਾਵੇ ਕਾਂਗਰਸ, ਭਾਵੇ ਬੀਜੇਪੀ ਹਿੰਦੂ ਆਗੂਆਂ ਦੇ ਗੁਲਾਮ ਰਹੇ ਹਨ । ਇਨ੍ਹਾਂ ਨੇ ਗੁਲਾਮੀਅਤ ਨੂੰ ਪ੍ਰਵਾਨ ਕਰ ਲਿਆ ਹੈ, ਜੋ ਇਨ੍ਹਾਂ ਆਗੂਆਂ ਦੇ ਖੂਨ ਵਿਚ ਰਚ ਗਈ ਹੈ, ਇਹੀ ਵਜਹ ਹੈ ਕਿ 75 ਸਾਲਾਂ ਤੋਂ ਸਿੱਖ ਕੌਮ ਗੁਲਾਮੀ, ਜ਼ਬਰ-ਜੁਲਮ ਵਿਚ ਪਿੱਸਦੀ ਆ ਰਹੀ ਹੈ । ਇਨ੍ਹਾਂ ਹਿੰਦੂ ਆਗੂਆਂ ਅਤੇ ਮੁਸਲਿਮ ਆਗੂ ਜਿਨਾਹ ਨੇ ਅੰਗਰੇਜ਼ਾਂ ਨੂੰ ਮੁਲਕ ਨੂੰ 2 ਹਿੱਸਿਆ ਵਿਚ ਵੰਡਣ ਲਈ ਉਤਸਾਹਿਤ ਕੀਤਾ । ਇਸ ਵੰਡ ਦੇ ਫਾਰਮੂਲੇ ਅਧੀਨ ਪੰਜਾਬ ਅਤੇ ਸਿੱਖ ਹੋਮਲੈਡ ਵੀ ਵੰਡ ਦਿੱਤਾ ਗਿਆ । ਜਿਸ ਨਾਲ ਸਿੱਖਾਂ ਨੂੰ ਜਾਨੀ ਅਤੇ ਮਾਲੀ ਤੌਰ ਤੇ ਬਹੁਤ ਵੱਡੇ ਨੁਕਸਾਨ ਨੂੰ ਝੱਲਣਾ ਪਿਆ । ਜੇਕਰ ਗਾਂਧੀ ਚਾਹੁੰਦੇ ਤਾਂ ਉਹ ਇਸ ਵੰਡ ਨੂੰ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੋਣ ਵਾਲੇ ਭਵਿੱਖਤ ਨੁਕਸਾਨ ਨੂੰ ਰੋਕ ਸਕਦੇ ਸਨ । ਇਸ ਅਮਲ ਵਿਚ ਗਾਂਧੀ ਨੇ ਕੇਵਲ ਹਿੰਦੂ ਹਿੱਤਾ ਨੂੰ ਹੀ ਮੁੱਖ ਰੱਖਿਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਆਗੂ ਮਹਾਤਮਾ ਗਾਂਧੀ ਦੇ ਬੀਤੇ ਸਮੇਂ ਦੀ ਬਾਹਰੀ ਤੇ ਅੰਦਰੂਨੀ ਸੋਚ ਅਤੇ ਅਮਲਾਂ ਤੋਂ ਇਥੋਂ ਦੇ ਮੁਲਕ ਨਿਵਾਸੀਆਂ ਨੂੰ ਜਾਣੂ ਕਰਵਾਉਦੇ ਹੋਏ ਅਤੇ ਵੰਡ ਸਮੇਂ ਅੰਗਰੇਜ਼ਾਂ ਨਾਲ ਗੱਲਬਾਤ ਕਰਦੇ ਹੋਏ ਤੀਜੀ ਮੁੱਖ ਧਿਰ ਸਿੱਖ ਕੌਮ ਦੇ ਆਜਾਦ ਰਾਜ ਨੂੰ ਕਾਇਮ ਕਰਨ ਵਿਚ ਕੋਈ ਦਿਲਚਸਪੀ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਗਾਂਧੀ ਵਾਅਕਿਆ ਹੀ ਅਮਨ-ਚੈਨ ਦੇ ਪੁਜਾਰੀ ਹੁੰਦੇ ਤਾਂ ਉਹ ਮਨੁੱਖੀ ਅਤੇ ਸਿਆਸੀ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਅੰਗਰੇਜ਼ਾਂ ਦੀ ਹਕੂਮਤ ਸਮੇਂ ਇੰਡੀਆਂ ਨੂੰ ਦੋ ਹਿੱਸਿਆ ‘ਚ ਵੰਡਣ ਲਈ ਕਦੀ ਸਹਿਮਤ ਨਾ ਹੁੰਦੇ । 

ਸਾਨੂੰ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਵਿਚ ਕਿਸੇ ਨੇ ਮਹਾਤਮਾ ਗਾਂਧੀ ਦਾ ਬੁੱਤ ਤੋੜ ਦਿੱਤਾ ਹੈ । ਪਹਿਲੀ ਨਜਰ ਹੀ ਅਧਿਕਾਰੀਆ ਨੇ ਸਿੱਖਾਂ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ, ਜੋ ਕਿ ਅਜਿਹੀ ਧਾਰਨਾ ਨੂੰ ਸਹੀ ਨਹੀ ਕਿਹਾ ਜਾ ਸਕਦਾ । ਜਦੋਕਿ ਸਾਰੇ ਸੰਸਾਰ ਨੂੰ ਜਾਣਕਾਰੀ ਹੈ ਕਿ ਇਹ ਕਾਰਾ ਬੀਜੇਪੀ-ਆਰ.ਐਸ.ਐਸ. ਵਾਲਿਆ ਦਾ ਹੋ ਸਕਦਾ ਹੈ । ਜਿਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ, ਉਸਦਾ ਨਾਮ ਨੱਥੂ ਰਾਮ ਗੌਡਸੇ ਸੀ ਜੋ ਆਰ.ਐਸ.ਐਸ. ਦਾ ਮੈਂਬਰ ਸੀ । ਬੀਤੇ ਮਹੀਨੇ ਸਤੰਬਰ ਵਿਚ ਮੇਰੇ ਵੱਡੇ ਭੈਣਜੀ ਸਰਦਾਰਨੀ ਇੰਦਰਜੀਤ ਕੌਰ ਅਕਾਲ ਚਲਾਣਾ ਕਰ ਗਏ ਹਨ । ਉਹ ਇਕੋ ਇਕ ਚਸਮਦੀਦ ਹਨ ਜਿਨ੍ਹਾਂ ਨੇ ਗੌਡਸੇ ਦੇ ਕੇਸ ਨੂੰ ਸਿ਼ਮਲਾ ਵਿਖੇ ਵੇਖਿਆ । ਉਨ੍ਹਾਂ ਨੇ ਮੈਨੂੰ ਦੱਸਿਆ ਕਿ ਗੌਡਸੇ ਨੇ ਉਸ ਸਮੇ ਦੇ ਜੱਜ ਕੋਲ ਇਹ ਪ੍ਰਵਾਨ ਕੀਤਾ ਸੀ ਕਿ ਉਸਨੇ ਖੁਦ ਮਹਾਤਮਾ ਗਾਂਧੀ ਨੂੰ ਮਾਰਿਆ ਹੈ । ਜਦੋ ਗੌਡਸੇ ਨੇ ਅਦਾਲਤ ਅੱਗੇ ਇਹ ਪ੍ਰਵਾਨ ਕਰ ਲਿਆ ਫਿਰ, ਦੂਸਰਾ ਇਸ ਸਾਜਿਸ ਵਿਚ ਸਾਮਿਲ ਸੱਕੀ ਕੌਣ ਸਨ, ਉਸ ਸੰਬੰਧੀ ਪੁਲਿਸ ਜਾਂਚ ਦੌਰਾਨ ਕੋਈ ਤੱਥ ਸਾਹਮਣੇ ਨਾ ਲਿਆ ਸਕੀ । ਬਾਅਦ ਵਿਚ ਗੌਡਸੇ ਨੂੰ ਅੰਬਾਲਾ ਜੇਲ੍ਹ ਵਿਚ ਫ਼ਾਂਸੀ ਦੇ ਦਿੱਤੀ ਗਈ । ਜੋ ਅਮਰੀਕਾ ਵਿਚ ਗਾਂਧੀ ਦੇ ਬੁੱਤ ਨੂੰ ਤੋੜਨ ਲਈ ਸਿੱਖਾਂ ਉਤੇ ਸੱਕ ਕੀਤਾ ਜਾ ਰਿਹਾ ਹੈ, ਅਜਿਹਾ ਅਮਲ ਵੀ ਬੀਜੇਪੀ-ਆਰ.ਐਸ.ਐਸ. ਅਤੇ ਕੱਟੜਵਾਦੀ ਤਾਕਤਾਂ ਦੀ ਸਾਜਿਸ ਦਾ ਹਿੱਸਾ ਹੈ । ਜੋ ਸਿੱਖਾਂ ਪ੍ਰਤੀ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਫੈਲਾ ਰਹੇ ਹਨ। 

Leave a Reply

Your email address will not be published. Required fields are marked *