ਜਦੋਂ ਜਾਖੜ ਸਾਹਿਬ ਕਾਂਗਰਸ ਵਿਚ ਸਨ, ਕਦੀ ਵੀ ਕੱਟੜਵਾਦ ਵਾਲੀ ਗੱਲ ਨਹੀ ਸੀ ਕਰਦੇ, ਪਰ ਭਾਜਪਾ ਵਿਚ ਜਾਣ ਤੋ ਬਾਅਦ ਉਨ੍ਹਾਂ ਦੀ ਸ਼ਬਦਾਵਲੀ ਵਿਚ ਤਹਿਜੀਬ ਖ਼ਤਮ ਹੋਣਾ ਅਫਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 01 ਅਕਤੂਬਰ ( ) “ਸਭ ਫਿਰਕੂ ਜਮਾਤਾਂ ਤੇ ਆਗੂਆਂ ਵੱਲੋਂ ਮੰਦਭਾਵਨਾ ਅਧੀਨ, ਮੇਰੇ ਵੱਲੋ ਬੀਤੇ ਕੁਝ ਦਿਨ ਪਹਿਲੇ ਰੋਡੇ ਪਿੰਡ ਵਿਖੇ ਹੋਏ ਖ਼ਾਲਸਾ ਪੰਥ ਦੇ ਸਮਾਗਮ ਦੌਰਾਨ ਕੀਤੀ ਤਕਰੀਰ ਵਿਚ ਜੋ ਮੈਂ ਭਾਈ ਸੁਭਦੀਪ ਸਿੰਘ ਮੂਸੇਵਾਲਾ ਨੂੰ ਮਾਰੇ ਜਾਣ ਦੇ ਦੁਖਾਂਤ ਉਤੇ ਗੈਂਗਸਟਰਾਂ ਦੀ ਕਾਰਵਾਈ ਨੂੰ ਗਲਤ ਕਿਹਾ ਸੀ ਅਤੇ ਇਸ ਤਰ੍ਹਾਂ ਨੌਜ਼ਵਾਨਾਂ ਦਾ ਖਾਤਮਾ ਕਰਨ ਦੇ ਅਮਲ ਦਾ ਵਿਰੋਧ ਕਰਦੇ ਹੋਏ ਗੈਂਗਸਟਰਾਂ ਨੂੰ ਵੀ ਅਜਿਹੀਆ ਅਪਰਾਧਿਕ ਕਾਰਵਾਈਆ ਜਿਸ ਤੋ ਉਹ ਲੁਕਦੇ-ਛਿਪਦੇ ਆਪਣੀ ਜਿੰਦਗੀ ਬਸਰ ਕਰ ਰਹੇ ਹਨ, ਉਸ ਤੋ ਤੋਬਾ ਕਰਕੇ ਚੰਗੀ ਇਨਸਾਨੀਅਤ ਪੱਖੀ ਜਿ਼ੰਦਗੀ ਬਤੀਤ ਕਰਨ ਦੀ ਗੱਲ ਕਹੀ ਸੀ । ਤਾਂ ਇਨ੍ਹਾਂ ਫਿਰਕੂ ਆਗੂਆਂ ਤੇ ਪ੍ਰੈਸ ਵੱਲੋ ਜਾਣਬੁੱਝ ਕੇ ਮੇਰੀ ਤਕਰੀਰ ਦੇ ਅੰਸਾਂ ਨੂੰ ਤੋੜ-ਮਰੋੜਕੇ ਇੰਝ ਪੇਸ਼ ਕੀਤਾ ਗਿਆ ਜਿਵੇ ਮੈਂ ਬਹੁਤ ਵੱਡਾ ਅਪਰਾਧੀ ਹੋਵਾ ਅਤੇ ਅਪਰਾਧੀਆ ਦੀ ਪਿੱਠ ਪੂਰਨ ਵਾਲਾ ਹੋਵਾ । ਜਦੋਕਿ ਮੈਂ ਤਾਂ ਦੋਵਾਂ ਪਾਸੇ ਤੋ ਸਿੱਖ ਨੌਜ਼ਵਾਨੀ ਦੇ ਹੋ ਰਹੇ ਘਾਣ ਉਤੇ ਦੁੱਖ ਜਾਹਰ ਕਰਦੇ ਹੋਏ ਗਲਤ ਰਾਹ ਤੇ ਤੁਰੀ ਨੌਜ਼ਵਾਨੀ ਨੂੰ ਆਪਣੇ ਘਰ ਵਾਪਸ ਆਉਣ ਦਾ ਇਖਲਾਕੀ ਸੱਦਾ ਦਿੱਤਾ ਸੀ । ਪਰ ਫਿਰਕੂ ਜਮਾਤਾਂ ਦੇ ਆਗੂ ਅਤੇ ਕਾਂਗਰਸ ਦੇ ਬੀਤੇ ਸਮੇ ਦੇ ਆਗੂ ਸ੍ਰੀ ਸੁਨੀਲ ਜਾਖੜ ਵੱਲੋ ਵੀ ਭਾਰਤੀ ਜਨਤਾ ਪਾਰਟੀ ਵਿਚ ਸਾਮਿਲ ਹੋਣ ਉਪਰੰਤ ਆਪਣੀ ਪੁਰਾਤਨ ਸਲੀਕੇ ਅਤੇ ਤਹਿਜੀਬ ਨੂੰ ਤਿਆਗਕੇ ਫਿਰਕੂ ਬਿਆਨਬਾਜੀ ਕਰਨਾ ਅਤਿ ਅਫਸੋਸਨਾਕ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਤਕਰੀਰ ਦੌਰਾਨ ਪ੍ਰਗਟਾਏ ਵਿਚਾਰਾਂ ਨੂੰ ਫਿਰਕੂ ਆਗੂਆਂ, ਮੀਡੀਆ ਅਤੇ ਸ੍ਰੀ ਸੁਨੀਲ ਜਾਖੜ ਵਰਗੇ ਇਨਸਾਨ ਵੱਲੋ ਸਲੀਕੇ-ਤਹਿਜੀਬ ਨੂੰ ਭੁੱਲਕੇ ਸਾਡੇ ਵਿਚਾਰਾਂ ਨੂੰ ਤਰੋੜ-ਮਰੋੜਕੇ ਪ੍ਰਗਟਾਉਣ ਅਤੇ ਸਾਡੀ ਛਬੀ ਨੂੰ ਸੱਕੀ ਬਣਾਉਣ ਦੀ ਸਾਜਿਸ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਅਤੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਵਰਗੇ ਇਨਸਾਨ ਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਸਦੇ ਪਿਤਾ ਮਰਹੂਮ ਬਲਰਾਮ ਜਾਖੜ ਨੇ ਕਿਹਾ ਸੀ ਕਿ ਜੇਕਰ ਸਾਨੂੰ ਇਕ ਲੱਖ ਸਿੱਖਾਂ ਨੂੰ ਮਾਰਨਾਂ ਪਿਆ ਤਾਂ ਮਾਰਾਂਗੇ ਪਰ ਖ਼ਾਲਿਸਤਾਨ ਨਹੀ ਬਣਨ ਦੇਵਾਂਗੇ । ਜਦੋਕਿ ਸਿੱਖ ਕੌਮ ਦਾ ਆਜਾਦ ਸਟੇਟ ਖ਼ਾਲਿਸਤਾਨ ਬਣਨ ਨਾਲ ਤਾਂ ਇਥੋ ਦੇ ਜਿ਼ੰਮੀਦਾਰਾਂ, ਵਪਾਰੀਆ, ਕਾਰਖਾਨੇਦਾਰਾਂ, ਟਰਾਸਪੋਰਟਰਾਂ, ਮਜਦੂਰਾਂ, ਸਭ ਵਰਗਾਂ ਦੀ ਮਾਲੀ ਹਾਲਤ ਬਹੁਤ ਮਜਬੂਤ ਹੋਣੀ ਹੈ । ਕਿਉਂਕਿ ਉਪਰੋਕਤ ਸਭ ਵਰਗਾਂ ਦੀਆਂ ਪੈਦਾਵਾਰ ਜਾਂ ਉਤਪਾਦ ਜਿਨ੍ਹਾਂ ਦਾ ਉਨ੍ਹਾਂ ਨੂੰ ਇੰਡੀਆਂ ਵਿਚ ਲਾਗਤ ਕੀਮਤ ਵੀ ਨਹੀ ਮਿਲਦੀ, ਉਨ੍ਹਾਂ ਦੀਆਂ ਵਸਤਾਂ ਅਰਬ ਮੁਲਕਾਂ, ਮੱਧ ਏਸੀਆ, ਰੂਸ, ਯੂਰਪ ਵਿਚ ਪਹੁੰਚਕੇ ਕਈ ਗੁਣਾਂ ਜਿਆਦਾ ਕੀਮਤ ਪ੍ਰਾਪਤ ਹੋਣੀ ਹੈ । ਉਸ ਨਾਲ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਤੇ ਮਾਲੀ ਹਾਲਤ ਨੂੰ ਬਹੁਤ ਵੱਡੀ ਮਜਬੂਤੀ ਮਿਲਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਲੇਕਿਨ ਹੁਕਮਰਾਨ ਅਤੇ ਫਿਰਕੂ ਜਮਾਤਾਂ ਸਾਡੇ ਇਸ ਆਜਾਦ ਸਟੇਟ ਦੀ ਮਜਬੂਤੀ ਦੇ ਚਹੁਪੱਖੀ ਫਾਇਦਿਆ ਨੂੰ ਨਜਰ ਅੰਦਾਜ ਕਰਕੇ ਕੇਵਲ ਤੇ ਕੇਵਲ ਸਾਨੂੰ ਅਤੇ ਖਾਲਿਸਤਾਨ ਸਟੇਟ ਨੂੰ ਨਫਰਤ ਭਰਿਆ ਪ੍ਰਚਾਰ ਕਰਕੇ ਖੁਦ ਹੀ ਸਿੱਖ ਕੌਮ, ਪੰਜਾਬ ਸੂਬੇ, ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ ਉਤੇ ਅਮਲ ਕਰ ਰਹੇ ਹਨ ਅਤੇ ਸਾਡੇ ਮਨੁੱਖਤਾ ਪੱਖੀ ਨੇਕ ਵਿਚਾਰਾਂ ਨੂੰ ਨਾਂਹਵਾਚਕ ਪ੍ਰਚਾਰਕੇ ਸਾਡੀ ਕੌਮ ਅਤੇ ਕੌਮੀ ਸੋਚ ਨੂੰ ਦਾਗੀ ਕਰਨਾ ਲੋੜਦੇ ਹਨ ਜਿਸ ਵਿਚ ਇਹ ਤਾਕਤਾਂ ਕਤਈ ਕਾਮਯਾਬ ਨਹੀ ਹੋਣਗੀਆ ਅਤੇ ਅਸੀ ਆਪਣੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣੇ ਧਰਮ ਤੇ ਸਿਆਸੀ ਮੰਜਿ਼ਲ ਦੇ ਪ੍ਰਚਾਰ ਨੂੰ ਕੌਮਾਂਤਰੀ ਕਾਨੂੰਨਾਂ, ਲੀਹਾਂ ਉਤੇ ਹਰ ਕੀਮਤ ਤੇ ਅੱਗੇ ਵਧਾਵਾਂਗੇ ਕਿਉਂਕਿ ਹਾਥੀ ਆਪਣੀ ਮੰਜਿਲ ਵੱਲ ਮਸਤ ਚਾਲ ਚੱਲਦਾ ਰਹਿੰਦਾ ਹੈ । ਉਸਨੂੰ ਆਲੇ-ਦੁਆਲੇ ਚੌਗਿਰਦੇ ਦੀ ਕਾਵਾਂ ਰੌਲੀ ਨਾਲ ਕੋਈ ਫਰਕ ਨਹੀ ਪੈਦਾ ।

Leave a Reply

Your email address will not be published. Required fields are marked *