ਸ੍ਰੀ ਮੋਦੀ ਵੱਲੋਂ ਬਾਹਰਲੇ ਮੁਲਕਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਨਾਲ ਮਿਲਣੀਆ ਸਮੇਂ ਆਪਣੀ ਸਪਤਨੀ ਨੂੰ ਨਾਲ ਨਾ ਰੱਖਣਾ, ਤਹਿਜੀਬ ਅਤੇ ਸਲੀਕੇ ਤੋ ਉਲਟ : ਮਾਨ
ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ ( ) “ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੇਵਲ ਸਾਨੂੰ ਸਿੱਖ ਕੌਮ ਨੂੰ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਨੂੰ ਗ੍ਰਹਿਸਤੀ ਜੀਵਨ ਬਤੀਤ ਕਰਦੇ ਹੋਏ ਆਪਣੀਆ ਪਰਿਵਾਰਿਕ, ਸਮਾਜਿਕ, ਇਖਲਾਕੀ ਅਤੇ ਧਰਮੀ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਹਦਾਇਤ ਦਿੱਤੀ ਹੈ । ਇਸਦਾ ਹਰ ਖੇਤਰ ਵਿਚ ਬਹੁਤ ਵੱਡਾ ਮਹੱਤਵ ਅਤੇ ਅਰਥਭਰਪੂਰ ਹੈ । ਉਨ੍ਹਾਂ ਦੀ ਅਖਬਾਰਾਂ ਵਿਚ ਮਿਲਣੀ ਸਮੇ ਦੀ ਪ੍ਰਕਾਸਿਤ ਫੋਟੋ ਵਿਚ ਸ੍ਰੀ ਮੋਦੀ ਵੱਲੋ ਇਕੱਲੇ ਆਪਣੀ ਧਰਮਪਤਨੀ ਤੋ ਬਿਨ੍ਹਾਂ ਮਿਲਣਾ ਇਕ ਅਸੱਭਿਅਕ ਜਿਹਾ ਜਾਪਦਾ ਹੈ । ਜਦੋਕਿ ਅਜਿਹੇ ਸਮਿਆ ਤੇ ਉਨ੍ਹਾਂ ਨੂੰ ਆਪਣੀ ਧਰਮਪਤਨੀ ਨੂੰ ਨਾਲ ਵੀ ਰੱਖਣਾ ਚਾਹੀਦਾ ਹੈ ਅਤੇ ਜਿਥੇ ਵੀ ਗੁਜਰਾਤ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣੇ ਦਿੱਲੀ ਦੀ 7 ਰੇਸ ਕੋਰਸ ਵਿਖੇ ਨਾਲ ਰੱਖਣਾ ਬਣਦਾ ਹੈ ਤਾਂ ਕਿ ਬਤੌਰ ਵਜੀਰ ਏ ਆਜਮ ਅਤੇ ਇੰਡੀਆ ਦੇ ਮੁੱਖੀ ਹੋਣ ਦੇ ਨਾਤੇ ਉਨ੍ਹਾਂ ਦੇ ਸਤਿਕਾਰ ਮਾਣ ਵਿਚ ਵਾਧਾ ਹੋਵੇ ਅਤੇ ਇੰਡੀਅਨ ਸੱਭਿਅਤਾ, ਤਹਿਜੀਬ, ਸਲੀਕੇ ਦੀ ਸਮੁੱਚੇ ਸੰਸਾਰ ਨੂੰ ਜਾਣਕਾਰੀ ਮਿਲਦੀ ਰਹੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਆਪਣੀ ਧਰਮਪਤਨੀ ਨੂੰ ਆਪਣੀ ਦਿੱਲੀ ਰਿਹਾਇਸ ਵਿਖੇ ਨਾਲ ਰੱਖਣ ਅਤੇ ਦੂਜੇ ਮੁਲਕਾਂ ਦੀਆਂ ਆਉਣ ਵਾਲੀਆ ਸਖਸੀਅਤਾਂ ਨਾਲ ਮੁਲਾਕਾਤ ਕਰਦੇ ਹੋਏ ਹੋਰਾਂ ਦੀ ਤਰ੍ਹਾਂ ਨਾਲ ਰੱਖਣ ਦੀ ਸੱਭਿਅਕ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਅਜੀਬ ਲੱਗ ਰਿਹਾ ਹੈ ਕਿ ਥਾਈਲੈਡ ਦੀ ਬੀਬੀ ਵਜੀਰ ਏ ਆਜਮ ਨਾਲ ਮੁਲਾਕਾਤ ਕਰਦੇ ਸਮੇ ਸ੍ਰੀ ਮੋਦੀ ਨਾਲ ਉਨ੍ਹਾਂ ਦੀ ਧਰਮਪਤਨੀ ਅਵੱਸ ਚਾਹੀਦੀ ਸੀ । ਲੇਕਿਨ ਜਦੋ ਉਨ੍ਹਾਂ ਨਾਲ ਮੁਲਾਕਾਤ ਕਰਦੇ ਸਮੇ ਮੋਦੀ ਇਕੱਲੇ ਸਨ, ਤਾਂ ਇਹ ਕੌਮਾਂਤਰੀ ਪੱਧਰ ਤੇ ਸਾਡੀ ਸੱਭਿਅਤਾ, ਤਹਿਜੀਬ, ਸਲੀਕੇ ਦੀ ਘਾਟ ਪ੍ਰਤੱਖ ਨਜਰ ਆ ਰਹੀ ਸੀ ਜੋ ਕਿ ਨਹੀ ਸੀ ਹੋਣੀ ਚਾਹੀਦੀ । ਅਸੀ ਉਮੀਦ ਕਰਦੇ ਹਾਂ ਕਿ ਸ੍ਰੀ ਨਰਿੰਦਰ ਮੋਦੀ ਆਪਣੀ ਧਰਮਪਤਨੀ ਨੂੰ ਪੂਰਨ ਸਤਿਕਾਰ ਮਾਣ ਦਿੰਦੇ ਹੋਏ ਕੇਵਲ ਆਪਣੀ ਰਿਹਾਇਸ 7 ਰੇਸ ਕੋਰਸ ਦਿੱਲੀ ਵਿਚ ਹੀ ਨਹੀ ਰੱਖਣਗੇ ਬਲਕਿ ਪ੍ਰਮੁੱਖ ਅਤੇ ਵਿਸੇਸ ਮੌਕਿਆ ਉਤੇ ਬਾਹਰਲੇ ਮੁਲਕਾਂ ਦੀਆਂ ਸਖਸੀਅਤਾਂ ਨਾਲ ਮੁਲਾਕਾਤ ਕਰਦੇ ਹੋਏ ਅਮਰੀਕਾ ਦੀ ਫਸਟ ਲੇਡੀ ਦੀ ਤਰ੍ਹਾਂ ਆਪਣੇ ਨਾਲ ਰੱਖਦੇ ਹੋਏ ਇੰਡੀਅਨ ਸੱਭਿਅਤਾ, ਤਹਿਜੀਬ, ਸਲੀਕੇ ਨੂੰ ਹੋਰ ਮਜਬੂਤ ਕਰਨਗੇ ।