ਜਦੋਂ ਇੰਡੀਅਨ ਹੁਕਮਰਾਨ ਆਪਣੇ ਗ੍ਰੰਥਾਂ, ਇਤਿਹਾਸ, ਸੱਭਿਅਤਾ ਸੰਬੰਧੀ ਯੂਨੈਸਕੋ ਨੂੰ ਜਾਣਕਾਰੀ ਦੇ ਰਹੇ ਹਨ, ਤਾਂ ਨਫਰਤ ਭਰੀ ਮੰਨੂਸਮ੍ਰਿਤੀ ਦੀ ਜਾਣਕਾਰੀ ਕਿਉਂ ਨਹੀ ਦਿੱਤੀ ਜਾ ਰਹੀ ? : ਮਾਨ
ਫ਼ਤਹਿਗੜ੍ਹ ਸਾਹਿਬ, 07 ਨਵੰਬਰ ( ) “ਇੰਡੀਆ ਦੇ ਹੁਕਮਰਾਨ ਆਪਣੀ ਹਿੰਦੂਤਵ ਸੋਚ ਨਾਲ ਸੰਬੰਧਤ ਮਹਾਭਾਰਤ, ਅਰਥ ਸਾਸਤਰਾਂ, ਗ੍ਰੰਥਾਂ, ਇਤਿਹਾਸ ਤੇ ਸੱਭਿਅਤਾ ਸੰਬੰਧੀ ਤਾਂ ਕੌਮਾਂਤਰੀ ਜਥੇਬੰਦੀ ਯੂਨੈਸਕੋ ਨੂੰ ਤਾਂ ਜਾਣਕਾਰੀ ਦੇ ਰਹੇ ਹਨ ਪਰ ਜਿਸ ਹਿੰਦੂਤਵ ਮੰਨੂਸਮ੍ਰਿਤੀ ਦੀ ਜਾਤ-ਪਾਤ ਤੇ ਵਰਣਾਂ ਵਿਚ ਸਮਾਜ ਨੂੰ ਵੰਡਣ ਵਾਲੀ ਨਫਰਤ ਭਰੀ ਸੋਚ ਉਤੇ ਅਮਲ ਕਰਦੇ ਆ ਰਹੇ ਹਨ, ਉਸ ਸਮਾਜ ਵਿਰੋਧੀ ਪ੍ਰਣਾਲੀ ਦੀ ਯੂਨੈਸਕੋ ਨੂੰ ਜਾਣਕਾਰੀ ਦੇਣ ਤੋ ਵਿਰਵਾ ਕਿਉਂ ਰੱਖਿਆ ਗਿਆ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਵੱਲੋ ਯੂਨੈਸਕੋ ਨੂੰ ਆਪਣੇ ਹਿੰਦੂਤਵ ਗ੍ਰੰਥਾਂ, ਇਤਿਹਾਸ ਅਤੇ ਸੱਭਿਅਤਾ ਬਾਰੇ ਜਾਣਕਾਰੀ ਦੇਣ ਅਤੇ ਇਸੇ ਸੋਚ ਵਿਚੋ ਉਭਰੀ ਨਫਰਤ ਭਰੀ ਮੰਨੂਸਮ੍ਰਿਤੀ ਦੀ ਸੋਚ ਨੂੰ ਛੁਪਾਉਣ ਉਤੇ ਤਿੱਖਾਂ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਹਿੰਦੂਤਵ ਸੋਚ ਦੇ ਜ਼ਬਰ ਅਤੇ ਜੁਲਮ ਲੰਮੇ ਸਮੇ ਤੋ ਹਿੰਦੂ ਧਰਮ ਦੁਆਰਾ ਇਥੇ ਲੱਖਾਂ ਹੀ ਇੰਡੀਅਨਾਂ ਤੇ ਜਬਰੀ ਲਾਗੂ ਕੀਤੇ ਜਾ ਰਹੇ ਹਨ ਜਿਵੇ ਇਥੇ ਵੱਖ-ਵੱਖ ਧਰਮਾਂ, ਕੌਮਾਂ ਵੱਸਦੀਆ ਹਨ, ਜਿਨ੍ਹਾਂ ਦਾ ਮੰਨੂਸਮ੍ਰਿਤੀ ਦੀ ਸੋਚ ਅਤੇ ਵੰਦੇ-ਮਾਤਰਮ ਵਰਗੇ ਸਮਾਜ ਵਿਰੋਧੀ ਅਮਲਾਂ ਨਾਲ ਇਨ੍ਹਾਂ ਘੱਟ ਗਿਣਤੀ ਕੌਮਾਂ ਤੇ ਧਰਮਾਂ ਦਾ ਕੋਈ ਸੰਬੰਧ ਨਹੀ ਉਹ ਉਨ੍ਹਾਂ ਉਤੇ ਜਬਰੀ ਲਾਗੂ ਕਰਕੇ ਸਮਾਜ ਵਿਚ ਵੱਡੀ ਬੇਚੈਨੀ ਤੇ ਅਰਾਜਕਤਾ ਫੈਲਾਈ ਜਾ ਰਹੀ ਹੈ । ਇਹ ਹਿੰਦੂਤਵ ਧਰਮ ਆਰੀਅਨ ਲੋਕਾਂ ਦਾ ਧਰਮ ਹੈ । ਜਦੋਕਿ ਸਮੁੱਚੇ ਲੱਖਾਂ ਹੀ ਇਥੋ ਦੇ ਬਸਿੰਦੇ ਆਰੀਅਨ ਨਹੀ ਹਨ । ਅਜਿਹੇ ਅਮਲ ਤਾਂ ਇੰਡੀਆ ਦੇ ਜਮਹੂਰੀਅਤ ਪੱਖੀ ਨਿਯਮਾਂ ਅਤੇ ਅਮਨ ਚੈਨ ਨੂੰ ਕਾਇਮ ਕਰਨ ਦੇ ਰਸਤੇ ਵਿਚ ਵੱਡੀ ਰੁਕਾਵਟ ਹਨ । ਉਸ ਤੋ ਵੀ ਜੇਕਰ ਹਿੰਦੂਤਵ ਹੁਕਮਰਾਨ ਯੂਨੈਸਕੋ ਨੂੰ ਜਾਣੂ ਕਰਵਾਉਣ ਤਦ ਹੀ ਕੌਮਾਂਤਰੀ ਜਥੇਬੰਦੀ ਯੂਨੈਸਕੋ ਨੂੰ ਜਾਣਕਾਰੀ ਮਿਲ ਸਕੇਗੀ ਕਿ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ ।