ਮਹਾਰਾਜਾ ਰਣਜੀਤ ਸਿੰਘ ਜੀ ਦੇ 246ਵੇਂ ਜਨਮ ਦਿਹਾੜੇ ਉਤੇ ਖ਼ਾਲਸਾ ਪੰਥ ਨੂੰ ਵਧਾਈ, ਸਮੁੱਚੀ ਸਿੱਖ ਕੌਮ ਆਜਾਦੀ ਦੇ ਮਿਸਨ ਤੇ ਦ੍ਰਿੜ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਅੱਜ ਮਹਾਰਾਜਾ ਰਣਜੀਤ ਸਿੰਘ ਸੇਰ-ਏ-ਪੰਜਾਬ ਦਾ 246ਵਾਂ ਜਨਮ ਦਿਹਾੜਾ ਹੈ । ਜਿਨ੍ਹਾਂ ਨੇ ਸਿੱਖ ਕੌਮ ਦੀ ਆਜ਼ਾਦ ਬਾਦਸਾਹੀ ਕਾਇਮ ਕੀਤੀ ਸੀ । ਇਸ ਮਹਾਨ ਮੌਕੇ ਉਤੇ ਮੈਂ ਸਮੁੱਚੀ ਕੌਮ ਨੂੰ ਤੇ ਮਨੁੱਖਤਾ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹਾਂ, ਉਥੇ ਉਨ੍ਹਾਂ ਵੱਲੋਂ ਆਪਣੇ ਬਾਦਸਾਹੀ ਦੌਰਾਨ ਕੀਤੇ ਗਏ ਫਖ਼ਰ ਵਾਲੇ ਤੇ ਨੇਕ ਉਦਮਾਂ ਨੂੰ ਯਾਦ ਕਰਦੇ ਹੋਏ ਸਮੁੱਚੀ ਸਿੱਖ ਕੌਮ, ਸਿੱਖ ਬੁੱਧੀਜੀਵੀਆਂ, ਲੇਖਕਾਂ, ਆਜ਼ਾਦੀ ਚਾਹੁੰਣ ਵਾਲੀਆ ਸਭ ਕੌਮੀ ਆਤਮਾਵਾ ਨੂੰ ਅਪੀਲ ਕਰਨੀ ਚਾਹਵਾਂਗਾ ਕਿ ਇਸ ਮਹਾਨ ਦਿਹਾੜੇ ਉਤੇ ਉਹ ਆਪੋ ਆਪਣੇ ਮਨ-ਆਤਮਾਵਾ ਨਾਲ ਪ੍ਰਣ ਕਰਨ ਕਿ ਜਦੋ ਤੱਕ ਸਿੱਖ ਕੌਮ ਆਪਣੀ ਆਜਾਦ ਬਾਦਸਾਹੀ ਕਾਇਮ ਨਹੀ ਕਰ ਲੈਦੀ, ਉਸ ਸਮੇ ਤੱਕ ਕੋਈ ਵੀ ਆਤਮਾ ਚੈਨ ਨਾਲ ਨਹੀ ਬੈਠੇਗੀ ਅਤੇ ਇਸ ਕੌਮੀ ਮਿਸਨ ਨੂੰ ਪ੍ਰਾਪਤ ਕਰਕੇ ਹੀ ਦਮ ਲਵੇਗੀ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਸੰਗਰੂਰ ਦੇ ਬਡਰੁੱਖਾਂ ਦੇ ਜੰਮਪਲ ਸਨ ਜਿਸਦਾ ਸਾਨੂੰ ਸੰਗਰੂਰ ਵਾਲਿਆ ਨੂੰ ਬਹੁਤ ਵੱਡਾ ਫਖਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਉਨ੍ਹਾਂ ਵੱਲੋ ਕੌਮਾਂਤਰੀ ਪੱਧਰ ਦੇ ਅੱਛੇ ਗੁਣਾਂ ਵਾਲੇ ਰਾਜ ਭਾਗ ਦੀ ਬਾਦਸਾਹੀ ਕਾਇਮ ਕਰਨ ਉਤੇ ਫਖਰ ਮਹਿਸੂਸ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ 42 ਸਾਲ ਪਹਿਲੇ ਸਿੱਖ ਕੌਮ ਦੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਇਹ ਐਲਾਨ ਕੀਤਾ ਸੀ ਕਿ ਜਦੋ ਵੀ ਹਿੰਦੂਤਵ ਹੁਕਮਰਾਨ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨਗੇ, ਉਸ ਦਿਨ ਸਿੱਖ ਕੌਮ ਦੀ ਆਜਾਦ ਬਾਦਸਾਹੀ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ । ਕਿਉਂਕਿ ਸਾਨੂੰ ਆਜਾਦੀ ਉਸ ਅਕਾਲ ਪੁਰਖ ਨੇ ਸਾਡੇ ਖਾਲਸੇ ਦੇ ਜਨਮ ਦਿਨ ਤੋ ਹੀ ਬਖਸਿਸ ਕੀਤੀ ਹੈ । ਜਿਸਦੇ ਬਹੁਤ ਵੱਡੇ ਮਨੁੱਖਤਾ ਪੱਖੀ ਮਾਇਨੇ ਹਨ । ਸਾਨੂੰ ਸਾਡੀ ਆਜਾਦ ਬਾਦਸਾਹੀ ਜਿਥੇ ਬਿਨ੍ਹਾਂ ਕਿਸੇ ਡਰ-ਭੈ ਤੋ ਵਿਚਰਣ ਦਾ ਸੰਦੇਸ ਦਿੰਦੀ ਹੈ, ਉਥੇ ਬਰਾਬਰਤਾ, ਇਨਸਾਫ਼, ਮਜਲੂਮਾਂ ਤੇ ਲਤਾੜੇ ਵਰਗਾਂ ਦੀ ਰੱਖਿਆ ਕਰਨ, ਲੋੜਵੰਦਾ ਦੀ ਮਦਦ ਕਰਨ, ਬੇਸਹਾਰਿਆ ਅਤੇ ਯਤੀਮਾ ਦੀ ਮਦਦ ਕਰਨ, ਮਨੁੱਖਤਾ ਦੀ ਸੇਵਾ ਕਰਨ ਦਾ ਮਹੱਤਵਪੂਰਨ ਸੰਦੇਸ ਦਿੰਦੀ ਹੈ । ਇਸ ਲਈ ਸਾਡੇ ਖਾਲਿਸਤਾਨ ਦੇ ਹੋਦ ਵਿਚ ਆਉਣ ਤੇ ਸਾਡੇ ਰਾਜ ਭਾਗ ਵਿਚ ਸਭ ਉਹ ਇਨਸਾਨੀ, ਸਮਾਜਿਕ, ਧਾਰਮਿਕ, ਇਖਲਾਕੀ, ਕਦਰਾਂ ਕੀਮਤਾ ਦੀ ਭਰਮਾਰ ਹੋਵੇਗੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿਚ ਸਨ । ਇਸੇ ਵਜਹ ਕਾਰਨ ਉਨ੍ਹਾਂ ਦਾ ਨਾਮ ਸਭਨਾਂ ਨੂੰ ਇਕ ਅੱਖ ਨਾਲ ਦੇਖਣ ਲਈ ਮਸਹੂਰ ਹੋਇਆ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਸਾਨੂੰ ਆਪਣੇ ਹਕੂਮਤੀ ਤੇ ਕਾਨੂੰਨੀ ਪਿੰਜਰੇ ਵਿਚ ਰੱਖਿਆ ਹੋਇਆ ਹੈ । ਸਾਡੇ ਸਭ ਕੁਦਰਤੀ ਸਾਧਨਾਂ ਦੀ ਲੁੱਟ ਖਸੁੱਟ ਕਰਕੇ, ਸਾਡੇ ਪਾਣੀ, ਬਿਜਲੀ ਨੂੰ ਜਬਰੀ ਲੁੱਟਕੇ, ਸਾਡੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋ ਖੋਹਕੇ ਸਾਡੀ ਆਰਥਿਕਤਾ ਨੂੰ ਤਬਾਹ ਕਰਨ ਦੇ ਅਮਲ ਕੀਤੇ ਜਾਂਦੇ ਆ ਰਹੇ ਹਨ । ਇਥੋ ਤੱਕ ਕੌਮੀ ਅਤੇ ਇਨਸਾਨੀ ਸੰਘਰਸ ਕਰਨ ਵਾਲੇ ਬੰਦੀ ਸਿੰਘਾਂ ਜੋ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਹਨ ਉਨ੍ਹਾਂ ਨੂੰ ਵੀ ਰਿਹਾਅ ਨਹੀ ਕੀਤਾ ਜਾ ਰਿਹਾ । ਹੁਕਮਰਾਨ ਅਮਰੀਕਾ, ਕੈਨੇਡਾ, ਪਾਕਿਸਤਾਨ, ਹਰਿਆਣਾ, ਪੰਜਾਬ ਅਤੇ ਬਰਤਾਨੀਆ ਵਿਚ ਆਪਣੀ ਆਜਾਦੀ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕਰ ਰਿਹਾ ਹੈ ਜਿਵੇਕਿ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਨੂੰ ਹੁਕਮਰਾਨਾਂ ਨੇ ਸਾਜਸੀ ਢੰਗਾਂ ਰਾਹੀ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਸਾਡੇ ਨਾਲ 1947 ਤੋ ਹੀ ਮਤਰੇਈ ਮਾਂ ਵਾਲਾ ਹੁਕਮਰਾਨ ਸਲੂਕ ਕਰਦੇ ਆ ਰਹੇ ਹਨ ।
ਇਹ ਇਕ ਗੱਲ ਚੰਗੀ ਹੋਈ ਹੈ ਕਿ ਬੀਬੀ ਸੋਨੀਆ ਗਾਂਧੀ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਬਲਿਊ ਸਟਾਰ ਦਾ ਜੋ ਹਮਲਾ ਕੀਤਾ ਸੀ, ਉਹ ਗਲਤ ਸੀ । ਇਸੇ ਤਰ੍ਹਾਂ ਉਨ੍ਹਾਂ ਨੇ ਬਾਬਰੀ ਮਸਜਿਦ ਉਤੇ ਹੋਣ ਵਾਲੇ ਹਮਲੇ ਦਾ ਵੀ ਬੁਰਾ ਸਮਝਿਆ ਹੈ । ਬੇਸੱਕ ਸੋਨੀਆ ਗਾਂਧੀ ਅਜਿਹੇ ਹਾਲਾਤਾਂ ਵਿਚ ਕੁਝ ਨਹੀ ਸੀ ਕਰ ਸਕਦੀ, ਪਰ ਉਨ੍ਹਾਂ ਨੇ ਦੋਵਾਂ ਸ੍ਰੀ ਦਰਬਾਰ ਸਾਹਿਬ ਅਤੇ ਬਾਬਰੀ ਮਸਜਿਦ ਉਤੇ ਹੋਏ ਦੁਖਾਂਤ ਨੂੰ ਜੋ ਗਲਤ ਕਿਹਾ ਹੈ, ਇਹ ਪ੍ਰਸੰਸਾਯੋਗ ਹੈ । ਜਦੋ ਬਲਿਊ ਸਟਾਰ ਦਾ ਹਮਲਾ ਹੋਇਆ ਉਸ ਸਮੇ ਬੀਜੇਪੀ-ਆਰ.ਐਸ.ਐਸ, ਕਾਂਗਰਸ ਸਭਨਾਂ ਦੀ ਮਿਲੀਭੁਗਤ ਸੀ । ਬਾਬਰੀ ਮਸਜਿਦ ਸਮੇ ਵੀ ਇਹ ਸਭ ਇਕੱਠੇ ਸਨ । ਇਸ ਲਈ ਕਾਂਗਰਸ ਜਮਾਤ ਨੂੰ ਇਨ੍ਹਾਂ ਵੱਡੇ ਦੁਖਾਂਤ ਦੇ ਦੋਸ਼ਾਂ ਤੋ ਬਰੀ ਨਹੀ ਕੀਤਾ ਜਾ ਸਕਦਾ । ਜਦੋ ਮੈ ਪਾਰਲੀਮੈਟ ਮੈਬਰ ਸੀ, ਉਸ ਸਮੇ ਮੈਂ ਬੀਬੀ ਸੋਨੀਆ ਗਾਂਧੀ ਨਾਲ ਬੈਠੇ ਹੋਏ ਉਨ੍ਹਾਂ ਨੂੰ ਕਿਹਾ ਸੀ ਕਿ ਜਿਹੜੇ ਸਿੱਖ ਵਿਦੇਸ਼ਾਂ ਵਿਚ ਬੀਜੇਪੀ ਤੇ ਏਜੰਸੀਆ ਵੱਲੋ ਕਤਲੇਆਮ ਹੋਇਆ ਹੈ, ਉਸਦੀ ਗੱਲ ਕੀਤੀ ਜਾਵੇ । ਉਨ੍ਹਾਂ ਨੇ ਹਾਮੀ ਭਰੀ ਸੀ ਪਰ ਕੋਈ ਅਮਲ ਨਹੀ ਕੀਤਾ । ਇਸੇ ਤਰ੍ਹਾਂ ਮੈਂ ਇਹ ਗੱਲ ਰਾਹੁਲ ਗਾਂਧੀ ਨਾਲ ਵੀ ਕੀਤੀ ਸੀ ਪਰ ਉਨ੍ਹਾਂ ਨੇ ਵੀ ਕੁਝ ਨਹੀ ਕੀਤਾ । ਕਿਉਂਕਿ ਇਹ ਆਗੂ ਆਪਣੀ ਕੌਮੀਅਤ ਦੇ ਖਿਲਾਫ ਨਹੀ ਜਾਂਦੇ । ਜਦੋਕਿ ਇਨਸਾਫ਼ ਤੇ ਸੱਚਾਈ ਇਸ ਗੱਲ ਦੀ ਮੰਗ ਕਰਦੇ ਹਨ ਕਿ ਜੇਕਰ ਹੁਕਮਰਾਨ ਤੇ ਅਫਸਰਸਾਹੀ ਗੈਰ ਇਨਸਾਨੀਅਤ ਅਮਲ ਕਰਦੀ ਹੈ ਤਾਂ ਉਨ੍ਹਾਂ ਵਿਰੁੱਧ ਦ੍ਰਿੜਤਾ ਤੇ ਨਿਰਪੱਖਤਾ ਨਾਲ ਆਵਾਜ ਉਠਾਕੇ ਸੱਚ ਤੇ ਇਨਸਾਫ ਨੂੰ ਜਿਊਦਾ ਰੱਖਿਆ ਜਾਵੇ ਜੋ ਕਿ ਨਹੀ ਕੀਤੀ ਜਾ ਰਹੀ, ਮੌਜੂਦਾ ਹੁਕਮਰਾਨਾਂ ਤੇ ਇਥੋ ਦੇ ਨਿਵਾਸੀਆ ਲਈ ਤਰਾਸਦੀ ਵਾਲਾ ਅਮਲ ਹੈ ।