ਰਿਸਵਤ ਦੇਣ ਵਾਲਾ ਅਤੇ ਰਿਸਵਤ ਪ੍ਰਾਪਤ ਕਰਨ ਵਾਲਾ ਦੋਵੇ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਦੋਸ਼ੀ ਹਨ, ਫਿਰ ਈ.ਡੀ. ਅਤੇ ਕਾਨੂੰਨ ਇਕ ਧਿਰ ਵਿਰੁੱਧ ਹੀ ਕਿਉਂ ਕਾਰਵਾਈ ਕਰ ਰਹੇ ਹਨ ? : ਮਾਨ

ਚੰਡੀਗੜ੍ਹ, 18 ਅਪ੍ਰੈਲ ( ) “ਜੇਕਰ ਕਿਸੇ ਤਰ੍ਹਾਂ ਦੀ ਰਿਸਵਤ ਪ੍ਰਾਪਤ ਕਰਨਾ ਵੱਡਾ ਅਪਰਾਧ ਹੈ, ਤਾਂ ਰਿਸਵਤ ਦੇਣਾ ਵੀ ਉਨਾ ਹੀ ਵੱਡਾ ਅਪਰਾਧ ਹੈ । ਦੋਵੇ ਕਾਨੂੰਨ ਦੀ ਨਜਰ ਵਿਚ ਬਰਾਬਰ ਦੇ ਦੋਸ਼ੀ ਹਨ । ਫਿਰ ਈ.ਡੀ. ਜਾਂ ਕਾਨੂੰਨ ਕੇਵਲ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪਤਨੀ ਦੇ ਭਤੀਜੇ ਜਿਸ ਬਾਰੇ ਰਿਸਵਤ ਲੈਣ ਦੀ ਗੱਲ ਕੀਤੀ ਜਾ ਰਹੀ ਹੈ, ਫਿਰ ਉਸ ਨੂੰ ਢਾਲ ਬਣਾਕੇ ਸ. ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾਂ ਕਿਉਂ ਬਣਾਇਆ ਜਾ ਰਿਹਾ ਹੈ ? ਰਿਸਵਤ ਦੇਣ ਵਾਲੇ ਉਹ ਅਫ਼ਸਰ ਜਿਨ੍ਹਾਂ ਨੇ ਆਪਣੀਆ ਬਦਲੀਆਂ ਕਰਵਾਉਣ ਲਈ ਅਜਿਹਾ ਕੀਤਾ ਜੋ ਬਰਾਬਰ ਦੇ ਦੋਸ਼ੀ ਹਨ । ਵਿਰੁੱਧ ਕਿਉ ਨਹੀਂ ਉਸੇ ਕਾਨੂੰਨ ਤਹਿਤ ਅਮਲ ਕੀਤਾ ਜਾ ਰਿਹਾ? ਇਹ ਕਾਰਵਾਈ ਤੋ ਇਹ ਵੀ ਸਪੱਸਟ ਹੋ ਜਾਂਦਾ ਹੈ ਕਿ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਅਕਸ ਨੂੰ ਮੰਦਭਾਵਨਾ ਅਧੀਨ ਦਾਗੀ ਕਰਨ ਲਈ ਈ.ਡੀ. ਨੂੰ ਹੁਕਮਰਾਨਾਂ ਵੱਲੋ ਹਦਾਇਤ ਕੀਤੀ ਗਈ ਹੈ । ਨਾ ਕਿ ਸਮੁੱਚੇ ਗੈਰ-ਕਾਨੂੰਨੀ ਅਮਲ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਈ.ਡੀ. ਅਤੇ ਕਾਨੂੰਨ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵਿਰੁੱਧ ਹੁਕਮਰਾਨਾਂ ਦੀ ਹਦਾਇਤ ਉਤੇ ਮੰਦਭਾਵਨਾ ਅਧੀਨ ਕੀਤੀ ਜਾ ਰਹੀ ਜਾਂਚ ਤੇ ਕਾਰਵਾਈ ਨੂੰ ਅਤਿ ਸ਼ਰਮਨਾਕ ਅਤੇ ਨੀਵੇ ਦਰਜੇ ਦੀ ਸੋਚ ਵਾਲੀ ਕਰਾਰ ਦਿੰਦੇ ਹੋਏ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਤੋ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਮੋਦੀ ਮੁਤੱਸਵੀ ਹਕੂਮਤ ਜੋ ਉਚੇਚੇ ਤੌਰ ਤੇ ਇਥੇ ਇੰਡੀਆ ਵਿਚ ਜ਼ਬਰੀ ਵਿਧਾਨਿਕ ਲੀਹਾਂ ਦੇ ਉਲਟ ਹਿੰਦੂਤਵ ਰਾਸਟਰ ਕਾਇਮ ਕਰਨ ਲਈ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਜ਼ਬਰ ਜੁਲਮ ਕਰਦੀ ਆ ਰਹੀ ਹੈ, ਉਸ ਵੱਲੋ ਵਿਸ਼ੇਸ਼ ਤੌਰ ਤੇ ਸ. ਚਰਨਜੀਤ ਸਿੰਘ ਚੰਨੀ ਜੋ ਸਿੱਖ ਕੌਮ ਵਿਚੋਂ ਹਨ, ਉਨ੍ਹਾਂ ਨੂੰ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ । ਕਿਉਂਕਿ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੋਦੀ ਵਜ਼ੀਰ-ਏ-ਆਜਮ ਇੰਡੀਆ ਦੇ ਬਠਿੰਡਾ ਹਵਾਈ ਅੱਡੇ ਵਿਖੇ ਪਹੁੰਚਣ ਉਤੇ ਸ੍ਰੀ ਮੋਦੀ ਨੂੰ ਜੀ-ਆਇਆ ਕਹਿਣ ਲਈ ਨਹੀ ਸਨ ਗਏ । ਉਨ੍ਹਾਂ ਨੇ ਉਸ ਸਮੇਂ ਸ. ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਨੂੰ ਭੇਜਿਆ ਸੀ, ਦੂਸਰਾ ਉਸ ਦਿਨ ਫਿਰੋਜ਼ਪੁਰ ਵਿਖੇ ਸ੍ਰੀ ਮੋਦੀ ਦੀ ਰੱਖੀ ਗਈ ਰੈਲੀ ਪੂਰਨ ਰੂਪ ਵਿਚ ਅਸਫਲ ਹੋ ਗਈ ਸੀ ਕਿਉਂਕਿ ਪੰਜਾਬੀਆਂ ਅਤੇ ਸਿੱਖਾਂ ਨੇ ਰੋਸ਼ ਵੱਜੋ ਉਸਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ । ਉਸ ਰੰਜਿਸ ਨੂੰ ਮੁੱਖ ਰੱਖਕੇ ਹੀ ਸ੍ਰੀ ਮੋਦੀ ਦੀ ਹਦਾਇਤ ਉਤੇ ਸ. ਚਰਨਜੀਤ ਸਿੰਘ ਚੰਨੀ ਨੂੰ ਈ.ਡੀ. ਦੇ ਚੱਕਰਵਿਊ ਵਿਚ ਉਲਝਾਉਣ ਦੀ ਅਸਫਲ ਕੋਸਿ਼ਸ਼ ਕੀਤੀ ਜਾ ਰਹੀ ਹੈ । ਜਦੋਕਿ ਉਨ੍ਹਾਂ ਦਾ ਰਿਸਵਤ ਦੇਣ-ਲੈਣ ਦੇ ਵਰਤਾਰੇ ਨਾਲ ਕੋਈ ਸੰਬੰਧ ਹੀ ਨਹੀਂ ਸੀ । ਹੁਕਮਰਾਨ ਅਜਿਹਾ ਕਰਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਨਾ ਚਾਹੁੰਦੇ ਹਨ । ਇਕ ਤਾਂ ਸਿੱਖਾਂ ਨੂੰ ਇਹ ਸਬਕ ਸਿਖਾਇਆ ਜਾ ਸਕੇ ਕਿ ਉਹ ਆਉਣ ਵਾਲੇ ਸਮੇ ਵਿਚ ਹਿੰਦੂ ਰਾਸਟਰ ਦਾ ਵਿਰੋਧ ਨਾ ਕਰਨ ਦੂਸਰਾ ਸ. ਚਰਨਜੀਤ ਸਿੰਘ ਚੰਨੀ ਦੀ ਸਖਸ਼ੀਅਤ ਨੂੰ ਦਾਗੀ ਕੀਤਾ ਜਾ ਸਕੇ । ਅਜਿਹਾ ਘਿਣੋਨੇ ਹੱਥਕੰਡੇ ਕਰਨ ਵਾਲੀਆ ਸਰਕਾਰਾਂ ਹੀ ਅਸਲ ਵਿਚ ਕਿਸੇ ਮੁਲਕ, ਸੂਬੇ ਦੇ ਅਮਨ ਚੈਨ ਲਈ ਖ਼ਤਰੇ ਦੀ ਘੰਟੀ ਬਣਦੀਆ ਹਨ । ਨਾ ਕਿ ਉਸ ਮੁਲਕ ਜਾਂ ਸੂਬੇ ਦੇ ਨਿਵਾਸੀ ।

Leave a Reply

Your email address will not be published. Required fields are marked *