ਮੋਗਾ ਸੈਕਸ ਕਾਂਡ ਵਿਚ ਮੁਜਰਿਮ ਬਣੇ ਪੁਲਿਸ ਅਧਿਕਾਰੀਆ ਦੇ ਨਾਲ ਰਵਾਇਤੀ ਅਕਾਲੀਆ ਦੇ ਨਾਮ ਵੀ ਉਭਰਨੇ ਅਕਾਲੀ ਇਖਲਾਕ ਤੇ ਪ੍ਰਸ਼ਨ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਬੀਤੇ ਸਮੇ ਵਿਚ ਮੋਗਾ ਵਿਖੇ ਇਕ ਸਾਹਮਣੇ ਆਏ ਸੈਕਸ ਕਾਂਡ ਵਿਚ ਇਕ ਐਸ.ਐਸ.ਪੀ, ਇਕ ਐਸ.ਪੀ ਅਤੇ ਦੋ ਹੋਰ ਪੁਲਿਸ ਅਧਿਕਾਰੀਆ ਦੇ ਨਾਮ ਸਾਹਮਣੇ ਆਉਣ ਤੇ ਜਿਸ ਪੁਲਿਸ ਨੇ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਦੇਣਾ ਹੈ, ਉਸਦੇ ਨਾਮ ਆਉਣਾ ਪੁਲਿਸ ਦੀ ਕਾਰਗੁਜਾਰੀ ਉਤੇ ਜਿਥੇ ਵੱਡਾ ਪ੍ਰਸ਼ਨ ਚਿੰਨ੍ਹ ਹੈ, ਉਥੇ ਰਵਾਇਤੀ ਅਕਾਲੀਆ ਦੇ ਨਾਮ ਵੀ ਇਸ ਕਾਂਡ ਨਾਲ ਜੁੜਨੇ ਹੋਰ ਵੀ ਵੱਡੇ ਦੁੱਖਦਾਇਕ ਅਮਲ ਹਨ ਜੋ ਅਕਾਲੀਆ ਦੇ ਉੱਚੇ ਸੁੱਚੇ ਇਖਲਾਕ ਤੇ ਵੀ ਪ੍ਰਸਨ ਚਿੰਨ੍ਹ ਲਗਾਉਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਗਾ ਸੈਕਸ ਕਾਂਡ ਵਿਚ ਅਕਾਲੀਆ ਦੇ ਨਾਮ ਉਭਰਨ ਉਤੇ ਡੂੰਘਾ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਜਿਸ ਸਵਰਗਵਾਸੀ ਤੋਤਾ ਸਿੰਘ ਦੇ ਪੁੱਤਰ ਸ. ਬਲਜਿੰਦਰ ਸਿੰਘ ਮੱਖਣ ਦਾ ਨਾਮ ਜੁੜਦੇ-ਜੁੜਦੇ ਬਚ ਗਿਆ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਰਤਾ ਸਹਿਤ ਪਹੁੰਚਕੇ ਇਸ ਕਾਂਡ ਵਿਚ ਫਸਣ ਤੋ ਨਿਕਲਣ ਲਈ ਅਰਦਾਸ ਕਰਦੇ ਹੋਏ ਸੁਕਰਾਨਾ ਕਰੇ ਅਤੇ ਅੱਗੋ ਲਈ ਉਸ ਅਕਾਲ ਪੁਰਖ ਨਾਲ ਬਚਨ ਕਰੇ ਕਿ ਅਜਿਹੇ ਗੈਰ ਇਖਲਾਕੀ ਤੇ ਗੈਰ ਸਮਾਜਿਕ ਵਰਤਾਰੇ ਵਿਚ ਭਾਗੀ ਨਹੀ ਬਣੇਗਾ । ਇਸੇ ਤਰ੍ਹਾਂ ਜੋ ਵੀ ਰਵਾਇਤੀ ਅਕਾਲੀ ਬੀਤੇ ਸਮੇ ਵਿਚ ਅਜਿਹੇ ਜੁਰਮਾਂ ਜਾਂ ਵਰਤਾਰਿਆ ਵਿਚ ਮਸਰੂਫ ਰਹੇ ਹਨ, ਉਨ੍ਹਾਂ ਨੂੰ ਵੀ ਆਪੋ ਆਪਣੀ ਆਤਮਾ ਨਾਲ ਇਹ ਬਚਨ ਕਰਨਾ ਚਾਹੀਦਾ ਹੈ ਕਿ ਜੋ ਅਕਾਲੀਆ ਦਾ ਫਖਰ ਵਾਲਾ ਇਤਿਹਾਸ ਰਿਹਾ ਹੈ, ਉਸ ਨੂੰ ਉਹ ਆਪਣੇ ਕੁਕਰਮਾ ਰਾਹੀ ਬਿਲਕੁਲ ਮੁਲੀਨ ਨਹੀ ਕਰਨਗੇ ਅਤੇ ਆਪਣੇ ਇਤਿਹਾਸ ਤੇ ਪਹਿਰਾ ਦਿੰਦੇ ਹੋਏ ਖਾਲਸਾ ਪੰਥ ਦੀ ਆਨ ਸਾਨ ਵਿਚ ਵਾਧਾ ਕਰਨ ਵਿਚ ਯੋਗਦਾਨ ਪਾਉਣ ।