ਐਨ.ਆਈ.ਏ. ਵੱਲੋਂ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਉਣਾ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਹੋਏ ਜ਼ਬਰ ਦੇ ਬਰਾਬਰ : ਮਾਨ

ਫ਼ਤਹਿਗੜ੍ਹ ਸਾਹਿਬ, 04 ਅਗਸਤ ( ) “ਜਦੋਂ ਮੁਗਲ ਹਕੂਮਤ ਸਮੇਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਉਤੇ ਜ਼ਬਰ ਜੁਲਮ ਹੋ ਰਿਹਾ ਸੀ, ਸਿੱਖਾਂ ਦਾ ਖੂਰਾਖੋਜ ਮਿਟਾਉਣ ਦੇ ਅਮਲ ਹੋ ਰਹੇ ਸਨ, ਤਾਂ ਉਸ ਸਮੇ ਦੇ ਜਾਬਰ ਹਾਕਮ ਫਰਕਸੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਿੱਖ ਜਰਨੈਲ ਤੋਂ ਈਨ ਮਨਾਉਣ ਹਿੱਤ ਉਨ੍ਹਾਂ ਦੇ ਮਾਸੂਮ ਬੱਚੇ ਅਜੇ ਸਿੰਘ ਦਾ ਕਲੇਜਾ ਕੱਢਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਉਦੇ ਹੋਏ ਜੁਲਮ ਦੀ ਇੰਤਹਾ ਕਰ ਦਿੱਤੀ । ਪਰ ਫਿਰ ਵੀ ਉਹ ਜਾਬਰ ਸਿੱਖ ਕੌਮ ਤੋ ਈਨ ਮਨਾਉਣ ਵਿਚ ਕਾਮਯਾਬ ਨਾ ਹੋ ਸਕੇ । ਅੱਜ ਉਸੇ ਤਰ੍ਹਾਂ ਦਾ ਵਰਤਾਰਾ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ, ਬਜਰੰਗ ਦਲ, ਵਿਸਵ ਹਿੰਦੂ ਪ੍ਰੀਸਦ ਅਤੇ ਐਨ.ਆਈ.ਏ ਵਰਗੀਆਂ ਏਜੰਸੀਆਂ ਸਿੱਖ ਨੌਜਵਾਨੀ ਨੂੰ ਉਨ੍ਹਾਂ ਦੇ ਘਰਾਂ ਵਿਚ ਜ਼ਬਰੀ ਦਾਖਲ ਹੋ ਕੇ ਹਰਲ-ਹਰਲ ਕਰਦੇ ਫਿਰਦੇ ਹਨ । ਉਨ੍ਹਾਂ ਨੂੰ ਵੱਖ-ਵੱਖ ਝੂਠੇ ਕੇਸਾਂ ਵਿਚ ਉਲਝਾਕੇ ਨਿਸ਼ਾਨਾਂ ਬਣਾਉਣਾ ਚਾਹੁੰਦੀਆਂ ਹਨ । ਜਦੋਕਿ ਪੰਜਾਬ ਵਿਚ ਤੇ ਹੋਰਨਾਂ ਸਥਾਨਾਂ ਤੇ ਵੱਸ ਰਹੀ ਸਿੱਖ ਕੌਮ ਨੇ ਕਦੀ ਵੀ ਕਿਸੇ ਤਰ੍ਹਾਂ ਦੇ ਗੈਰ ਕਾਨੂੰਨੀ, ਅਣਮਨੁੱਖੀ ਅਮਲ ਨਹੀ ਕੀਤੇ । ਅਸੀ ਮੋਦੀ-ਸ਼ਾਹ ਦੀ ਜਾਬਰ ਹਕੂਮਤ ਨੂੰ ਅਤੇ ਉਨ੍ਹਾਂ ਦੀਆਂ ਏਜੰਸੀਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਵੱਲੋ ਢਾਹੇ ਜਾ ਰਹੇ ਅਣਮਨੁੱਖੀ ਜ਼ਬਰ ਜੁਲਮ ਦੀ ਸਾਨੂੰ ਆਪਣੇ ਸਰਬੱਤ ਦੇ ਭਲੇ ਦੇ ਕੀਤੇ ਜਾ ਰਹੇ ਉੱਦਮਾਂ ਅਤੇ ਹਰ ਜ਼ਬਰ ਵਿਰੁੱਧ ਆਵਾਜ ਉਠਾਉਣ ਤੋ ਕਦਾਚਿੱਤ ਨਹੀ ਰੋਕ ਸਕਣਗੇ ਅਤੇ ਨਾ ਹੀ ਸਿੱਖ ਕੌਮ ਅਜਿਹੇ ਗੈਰ ਕਾਨੂੰਨੀ, ਅਣਮਨੁੱਖੀ ਜ਼ਬਰ ਜੁਲਮਾਂ ਨੂੰ ਸਹਿਣ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ-ਸ਼ਾਹ ਦੀ ਬੀਜੇਪੀ-ਆਰ.ਐਸ.ਐਸ ਦੀ ਮੁਤੱਸਵੀ ਹਕੂਮਤ ਵੱਲੋ ਆਪਣੀਆ ਐਨ.ਆਈ.ਏ. ਵਰਗੀਆਂ ਏਜੰਸੀਆਂ ਰਾਹੀ ਪੰਜਾਬ ਦੀ ਨਿਰਦੋਸ਼ ਸਿੱਖ ਨੌਜਵਾਨੀ ਉਤੇ ਜ਼ਬਰ ਢਾਹੁਣ ਅਤੇ ਦਹਿਸਤ ਪਾਉਣ ਦੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੀਆ ਕਾਰਵਾਈਆ ਨੂੰ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਉਸ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ-ਨਿਵਾਜਿਆ ਹੈ ਜਿਨ੍ਹਾਂ ਨੇ ਮਨੁੱਖਤਾ ਤੇ ਇਨਸਾਨੀਅਤ ਲਈ ਆਪਣਾ ਸਰਬੰਸ ਅਤੇ ਆਪਣੇ ਸਾਹਿਬਜਾਦਿਆ ਨੂੰ ਵਾਰਦੇ ਹੋਏ ਇਹ ਉਚਾਰਨ ਕੀਤਾ ਸੀ ‘ਇਨ ਪੁਤਰਨ ਕੀ ਸੀਸ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ’। ਫਿਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਮੀਰ ਮੰਨੂ ਦੇ ਜੁਲਮਾਂ ਨੇ ਅੱਤ ਚੱਕੀ ਹੋਈ ਸੀ, ਤਾਂ ਸਿੱਖ ਕੌਮ ਉਸਦੇ ਜ਼ਬਰ ਦਾ ਵਿਰੋਧ ਕਰਦੀ ਹੋਈ ਕਹਿ ਰਹੀ ਸੀ ਮੰਨੂ ਸਾਡੀ ਦਾਤਰੀ, ਅਸੀ ਮੰਨੂ ਦੇ ਸੋਏ ਜਿਊ-ਜਿਊ ਮੰਨੂ ਸਾਨੂੰ ਵੱਢਦਾ, ਅਸੀ ਦੂਣ ਸਵਾਣੇ ਹੋਏ ਦੇ ਮਹੱਤਵਪੂਰਨ ਸ਼ਬਦ ਸਾਡੇ ਖੂਨ ਦੀਆਂ ਰਗਾਂ ਵਿਚ ਵੱਗਦੇ ਹਨ । ਇਸ ਲਈ ਮੋਦੀ-ਸਾਹ ਹਕੂਮਤ ਦੇ ਗੈਰ ਵਿਧਾਨਿਕ ਤੇ ਅਣਮਨੁੱਖੀ ਜ਼ਬਰ ਐਨ.ਆਈ.ਏ, ਰਾਅ, ਆਈ.ਬੀ ਵੱਲੋ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਰਚੀਆਂ ਸਾਜਿਸਾਂ ਨਾ ਤਾਂ ਸਾਨੂੰ ਆਪਣੇ ਅਕੀਦੇ ਤੋ ਥਿੜਕਾ ਸਕਦੀਆਂ ਹਨ ਅਤੇ ਨਾ ਹੀ ਸਾਨੂੰ ਇਹ ਜਾਬਰ ਸਾਨੂੰ ਈਨ ਮਨਾ ਸਕਦੇ ਹਨ । ਕਿਉਂਕਿ ਅਸੀ ਆਪਣੇ ਜਨਮ ਤੋ ਹੀ ਹਰ ਪੱਖੋ ਆਜਾਦ ਹਾਂ, ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਤੇਗ ਦੀ ਧਾਰ ਵਿਚੋ ਪੈਦਾ ਹੋਏ ਹਾਂ । ਇਸ ਲਈ ਇਨ੍ਹਾਂ ਦੀਆਂ ਅਤਿ ਸ਼ਰਮਨਾਕ ਸਾਜਿਸਾਂ ਅਤੇ ਜ਼ਬਰ ਸਾਨੂੰ ਆਪਣੀ ਮੰਜਿਲ ਉਤੇ ਪਹੁੰਚਣ ਤੋ ਨਹੀ ਰੋਕ ਸਕਣਗੇ । ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਘੱਟ ਗਿਣਤੀ ਕੌਮਾਂ, ਆਦਿਵਾਸੀਆਂ, ਕਬੀਲਿਆ, ਪਹਾੜਾਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਅਤੇ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਅਤੇ ਇੰਡੀਆ ਦੇ ਨਿਵਾਸੀਆ ਨੂੰ ਇਹ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਿੰਦੂਤਵ ਰਾਸਟਰ ਬਣਾਉਣ ਦੀ ਸੋਚ ਅਧੀਨ ਸਭ ਵਿਧਾਨਿਕ ਲੀਹਾਂ, ਕਾਇਦੇ, ਕਾਨੂੰਨਾਂ, ਇਨਸਾਨੀਅਤ ਕਦਰਾਂ ਕੀਮਤਾਂ ਦਾ ਇੰਡੀਆ ਦੇ ਵੱਖ ਵੱਖ ਸੂਬਿਆਂ ਵਿਚ ਜਨਾਜ਼ਾਂ ਕੱਢਣ ਵਾਲੇ ਹੁਕਮਰਾਨਾਂ ਤੇ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਮੁੱਖ ਰੱਖਦੇ ਹੋਏ ਖ਼ਾਲਸਾ ਪੰਥ ਦੇ ਸਭ ਧਰਮਾਂ, ਕੌਮਾਂ ਦੀ ਰਾਖੀ ਕਰਨ ਵਾਲੇ ਅਤੇ ਉਨ੍ਹਾਂ ਦੇ ਹੱਕ ਹਕੂਕਾਂ ਦੀ ਹਿਫਾਜਤ ਕਰਨ ਵਾਲੇ ਕੇਸਰੀ ਝੰਡੇ ਥੱਲ੍ਹੇ ਇਕੱਤਰ ਹੋ ਜਾਣ, ਉਨ੍ਹਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਰਹੂ ਰੀਤੀਆ ਅਨੁਸਾਰ ਆਜਾਦੀ ਤੇ ਬਿਨ੍ਹਾਂ ਕਿਸੇ ਡਰ-ਭੈ ਦੇ ਜਿਊਂਣ ਅਤੇ ਬਰਾਬਰਤਾ ਦੇ ਆਧਾਰ ਤੇ ਅੱਗੇ ਵੱਧਣ ਦਾ ਮਾਹੌਲ ਖ਼ਾਲਸਾ ਪੰਥ ਸਿਰਜਕੇ ਦੇਵੇਗਾ ਅਤੇ ਘੱਟ ਗਿਣਤੀ ਕੌਮਾਂ ਉਤੇ ਗੁਜਰਾਤ, ਮਨੀਪੁਰ, ਯੂਪੀ, ਹਰਿਆਣਾ ਆਦਿ ਸੂਬਿਆਂ ਵਿਚ ਕਹਿਰ ਅਤੇ ਜ਼ਬਰ ਢਾਹੁਣ ਵਾਲੇ ਹੁਕਮਰਾਨਾਂ ਉਤੇ ਅਸੀ ਆਪਣੀਆ ਕੌਮੀ ਲੀਹਾਂ ਉਤੇ ਸਰਬੱਤ ਦੇ ਭਲੇ ਦੀ ਸੋਚ ਅਨੁਸਾਰ ਫਤਹਿ ਵੀ ਪ੍ਰਾਪਤ ਕਰਾਂਗੇ ਅਤੇ ਸਰਬਸਾਂਝਾ ਖਾਲਸਾ ਰਾਜ ਵੀ ਹਰ ਕੀਮਤ ਤੇ ਕਾਇਮ ਕਰਕੇ ਰਹਾਂਗੇ ।

ਸ. ਮਾਨ ਨੇ ਬਰਤਾਨੀਆ ਦੇ ਸਿੱਖ ਐਮ.ਪੀ ਸ. ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਉਤੇ ਉਤਰਨ ਤੇ 2 ਘੰਟੇ ਰੋਕ ਕੇ ਜ਼ਲੀਲ ਕਰਨ ਅਤੇ ਸਾਡੀ ਸਿੱਖੀ ਆਨ-ਸਾਨ ਵਾਲੀ ਪਹਿਚਾਣ ਪ੍ਰਤੀ ਸੰਕੇ ਪੈਦਾ ਕਰਨ ਦੀਆਂ ਮੋਦੀ ਹਕੂਮਤ ਦੀਆਂ ਨਫਰਤ ਭਰੀਆ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਸ. ਤਨਮਨਜੀਤ ਸਿੰਘ ਢੇਸੀ ਨੇ ਕਿਸੇ ਵੀ ਇੰਡੀਅਨ ਕਾਨੂੰਨ, ਵਿਧਾਨ ਜਾਂ ਰਵਾਇਤ ਦਾ ਉਲੰਘਣ ਨਹੀ ਕੀਤਾ । ਉਹ ਬਰਤਾਨੀਆ ਦੇ ਲੋਕਾਂ ਦੁਆਰਾ ਚੁਣੇ ਹੋਏ ਐਮ.ਪੀ ਹਨ । ਜੇਕਰ ਕੋਈ ਗੱਲ ਹੋਈ ਹੋਵੇ ਤਾਂ ਉਨ੍ਹਾਂ ਨੂੰ ਬਰਤਾਨੀਆ ਦਾ ਕਾਨੂੰਨ ਤੇ ਬਰਤਾਨੀਆ ਹਕੂਮਤ ਹੀ ਪੁੱਛਤਾਛ ਕਰ ਸਕਦੀ ਹੈ, ਨਾ ਕਿ ਇੰਡੀਅਨ ਹੁਕਮਰਾਨ ਤੇ ਇੰਡੀਅਨ ਕਾਨੂੰਨ ਬਾਹਰੋ ਆਉਣ ਵਾਲੇ ਕਿਸੇ ਸਿੱਖ ਨੂੰ ਇਸ ਤਰ੍ਹਾਂ ਜਲੀਲ ਤੇ ਅਪਮਾਨ ਕਰਨ ਦਾ ਕੋਈ ਇਖਲਾਕੀ ਜਾਂ ਕਾਨੂੰਨੀ ਹੱਕ ਰੱਖਦਾ ਹੈ । ਉਨ੍ਹਾਂ ਬਾਹਰੋ ਆਉਣ ਵਾਲੇ ਆਪਣੀ ਜਨਮ ਭੂਮੀ ਉਤੇ ਪਹੁੰਚਣ ਵਾਲੇ ਸਿੱਖਾਂ ਨੂੰ ਅਜਿਹੇ ਅਣਮਨੁੱਖੀ ਢੰਗਾਂ ਰਾਹੀ ਅਪਮਾਨਿਤ ਕਰਨ ਉਤੇ ਕਿਹਾ ਕਿ ਅਜਿਹੀਆ ਕਾਰਵਾਈਆ ਤੋ ਸੈਟਰ ਦੀ ਦਿੱਲੀ ਦੀ ਮੋਦੀ ਹਕੂਮਤ ਅਤੇ ਮੁਤੱਸਵੀ ਹੁਕਮਰਾਨਾਂ ਦੀ ਬਿਨ੍ਹਾਂ ਵਜਹ ਸਿੱਖ ਕੌਮ ਪ੍ਰਤੀ ਨਫਰਤ, ਦਵੈਤ, ਈਰਖਾ ਵਾਲੀ ਸੋਚ ਨੂੰ ਹੀ ਪ੍ਰਤੱਖ ਕਰਦੀ ਹੈ । ਜਦੋਕਿ ਬੀਤੇ ਸਮੇ ਵਿਚ ਇਨ੍ਹਾਂ ਸਿੱਖਾਂ ਨੇ ਹੀ ਕਸ਼ਮੀਰੀ ਪੰਡਿਤਾਂ, ਮੁਗਲਾਂ ਦੇ ਜ਼ਬਰ ਜੁਲਮ ਸਹਿਣ ਵਾਲੇ ਬਹੁਗਿਣਤੀ ਹਿੰਦੂ ਪਰਿਵਾਰਾਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਨੂੰ ਬਚਾਉਦੇ ਹੋਏ ਦੁਸ਼ਮਣਾਂ ਦੇ ਖੇਮੇ ਵਿਚ ਜਾ ਕੇ ਇਨ੍ਹਾਂ ਧੀਆਂ-ਭੈਣਾਂ ਨੂੰ ਉਨ੍ਹਾਂ ਦੇ ਚੁੰਗਲ ਵਿਚੋ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰੋ ਘਰੀ ਪਹੁੰਚਾਉਣ ਵਾਲੇ ਇਹ ਸਿੱਖ ਹੀ ਸਨ ਜਿਨ੍ਹਾਂ ਨੂੰ ਅੱਜ ਬਿਨ੍ਹਾਂ ਵਜਹ ਜਲੀਲ ਤੇ ਅਪਮਾਨਿਤ ਕਰਕੇ ਇਹ ਹਿੰਦੂਤਵ ਹੁਕਮਰਾਨ ਕੇਵਲ ਇੰਡੀਆ ਵਿਚ ਹੀ ਨਹੀ ਬਲਕਿ ਕੌਮਾਂਤਰੀ ਪੱਧਰ ਤੇ ‘ਅਕ੍ਰਿਤਘਣਤਾ’ ਕਰਕੇ ਆਪਣੇ ਇਖਲਾਕ ਉਤੇ ਕਾਲਾ ਦਾਗ ਲਗਾ ਰਹੇ ਹਨ ।

Leave a Reply

Your email address will not be published. Required fields are marked *