ਸ. ਮਾਨ ਦੀਆਂ ਮਨੁੱਖਤਾ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਕੇ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ ( ) “ਪੰਜਾਬ ਦੇ ਨਿਵਾਸੀਆਂ ਨੇ ਸਭ ਪਾਰਟੀਆਂ ਬੀਜੇਪੀ, ਕਾਂਗਰਸ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਦੀਆਂ ਸਰਕਾਰਾਂ ਨੂੰ ਦੇਖ ਲਿਆ ਹੈ । ਕਿਸੇ ਵੀ ਸਿਆਸੀ ਜਮਾਤ ਨੇ ਪੰਜਾਬ ਅਤੇ ਪੰਜਾਬੀਆਂ ਦੇ ਦਰਦ ਨੂੰ ਨਾ ਤਾਂ ਸਮਝਿਆ ਹੈ ਅਤੇ ਨਾ ਹੀ ਇਨ੍ਹਾਂ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਨ ਲਈ ਕੋਈ ਸੁਹਿਰਦ ਯਤਨ ਕੀਤਾ ਹੈ । ਬਲਕਿ ਦਿਸ਼ਾਹੀਣ ਨੀਤੀਆ ਅਧੀਨ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਦੇ ਆ ਰਹੇ ਹਨ । ਜਦੋਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਦੂਰ ਅੰਦੇਸ਼ੀ ਨਾਲ ਸਮਝਦੇ ਵੀ ਹਨ ਅਤੇ ਹੱਲ ਕਰਨ ਦੀ ਸਮਰੱਥਾਂ ਵੀ ਰੱਖਦੇ ਹਨ । ਇਸ ਲਈ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਦੀ ਬਿਹਤਰੀ ਲਈ ਜਰੂਰੀ ਹੈ ਕਿ ਪੰਜਾਬ ਦੇ ਸਭ ਵੋਟਰ ਤੇ ਨਿਵਾਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਜਾ ਰਹੇ ਉਮੀਦਵਾਰਾਂ ਨੂੰ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਕਿ ਪੰਜਾਬ ਦੇ 13, ਹਰਿਆਣਾ ਦੇ 2, ਚੰਡੀਗੜ੍ਹ ਤੇ ਜੰਮੂ ਕਸਮੀਰ ਦੇ ਕ੍ਰਮਵਾਰ 1-1 ਐਮ.ਪੀ ਜਿੱਤਕੇ ਇਨ੍ਹਾਂ ਸੰਬੰਧਤ ਸੂਬਿਆਂ ਦੇ ਆਪਸੀ ਸਦਭਾਵਨਾ ਭਰੇ ਸੰਬੰਧਾਂ ਨੂੰ ਵੀ ਪ੍ਰਫੁੱਲਿਤ ਕਰ ਸਕਣ ਅਤੇ ਇਨ੍ਹਾਂ ਸੂਬਿਆਂ ਦੀ ਮਾਲੀ ਤੇ ਇਖਲਾਕੀ ਪੱਧਰ ਨੂੰ ਮਜਬੂਤ ਕਰ ਸਕਣ । ਇਥੋ ਦੇ ਵਪਾਰੀ ਵਰਗ, ਕਿਸਾਨ, ਮਜਦੂਰ ਆਦਿ ਸਭ ਆਪਣੇ ਵੱਲੋ ਪੈਦਾ ਕੀਤੀਆ ਜਾਣ ਵਾਲੀਆ ਵਸਤਾਂ ਨੂੰ ਸ. ਮਾਨ ਦੀ ਸੋਚ ਅਨੁਸਾਰ ਸਰਹੱਦਾਂ ਖੋਲ੍ਹਕੇ ਅਰਬ ਮੁਲਕਾਂ ਤੇ ਮੱਧ ਏਸੀਆ ਵਿਚ ਭੇਜਕੇ ਚੌਖੀ ਕੀਮਤ ਪ੍ਰਾਪਤ ਕਰਦੇ ਹੋਏ ਆਪਣੇ ਪਰਿਵਾਰਾਂ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਵਧੇਰੇ ਮਜਬੂਤ ਕਰਨ ਵਿਚ ਯੋਗਦਾਨ ਪਾ ਸਕਣ ।”
ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਬਸੀ ਪਠਾਣਾ ਦੀ ਯੂਨਿਟ ਦੇ ਪ੍ਰਧਾਨ ਸ. ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਪਾਰਟੀ ਉਮੀਦਵਾਰ ਸ. ਰਾਜ ਜਤਿੰਦਰ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਦਾ ਅਗਾਜ ਕਰਦੇ ਹੋਏ ਇਕ ਭਰਵੇ ਇੱਕਠ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਹੁਦੇਦਾਰਾਂ ਅਤੇ ਹਾਜਰੀਨ ਸੰਗਤਾਂ ਤੇ ਬਸੀ ਪਠਾਣਾ ਨਿਵਾਸੀਆ ਨੂੰ ਸੰਦੇਸ ਦਿੰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਸ. ਬਿੱਟੂ ਇਕ ਨੇਕ, ਸਮਝਦਾਰ, ਉੱਚੇ ਇਖਲਾਕ ਵਾਲੇ ਮਨੁੱਖਤਾ ਪੱਖੀ ਸੋਚ ਦੇ ਮਾਲਕ ਹਨ । ਇਸੇ ਲਈ ਸ. ਮਾਨ ਨੇ ਇਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋ ਉਮੀਦਵਾਰ ਬਣਾਇਆ ਹੈ । ਹੁਣ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਆਪੋ ਆਪਣੇ ਸਾਧਨਾਂ ਅਤੇ ਵੋਟਾਂ ਦਾ ਸਹਿਯੋਗ ਕਰਦੇ ਹੋਏ ਇਨ੍ਹਾਂ ਨੂੰ ਸਾਨ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜੀਏ ਤੇ ਸ. ਮਾਨ ਦੀ ਸੋਚ ਨੂੰ ਮਜਬੂਤ ਕਰਨ ਵਿਚ ਯੋਗਦਾਨ ਪਾਈਏ। ਜਿਸ ਨਾਲ ਪੰਜਾਬ ਸੂਬਾ ਅਤੇ ਇਥੋ ਦੇ ਨਿਵਾਸੀਆ ਦੀ ਚਹੁਤਰਫੋ ਵਿਕਾਸ ਹੋ ਸਕੇ । ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਮਸਲਿਆ ਨੂੰ ਬਾਦਲੀਲ ਢੰਗ ਨਾਲ ਪਾਰਲੀਮੈਟ ਵਿਚ ਸਾਡੇ ਜਿੱਤੇ ਉਮੀਦਵਾਰਾਂ ਵੱਲੋ ਉਠਾਕੇ ਇਨ੍ਹਾਂ ਮਸਲਿਆ ਦਾ ਸਹੀ ਹੱਲ ਕਰਵਾਇਆ ਜਾ ਸਕੇ । ਅੱਜ ਦੀ ਇਸ ਦਫਤਰ ਉਦਘਾਟਨ ਦੀ ਇਕੱਤਰਤਾ ਵਿਚ ਸ. ਸਤਵਿੰਦਰ ਸਿੰਘ ਨੂੰ ਬਸੀ ਪਠਾਣਾ ਸਰਕਲ ਦੇ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਨੂੰ ਖਜਾਨਚੀ, ਹਰਿੰਦਰਪਾਲ ਸਿੰਘ ਸਾਹੀ ਨੂੰ ਯੂਥ ਹਲਕਾ ਇੰਨਚਾਰਜ ਦੇ ਅਹੁਦੇ ਦਿੰਦੇ ਹੋਏ ਸਿਰਪਾਓ ਭੇਟ ਕਰਦੇ ਹੋਏ ਸਨਮਾਨ ਕੀਤਾ ਗਿਆ । ਅੱਜ ਦੇ ਇਸ ਇਕੱਠ ਵਿਚ ਧਰਮ ਸਿੰਘ ਕਲੌੜ ਹਲਕਾ ਸਕੱਤਰ, ਗੁਰਪ੍ਰੀਤ ਸਿੰਘ ਝਾਮਪੁਰ ਯੂਥ ਪ੍ਰਧਾਨ ਫ.ਗ.ਸ, ਜਥੇਦਾਰ ਗੁਰਸਰਨ ਸਿੰਘ ਸਹਿਰੀ ਪ੍ਰਧਾਨ, ਹਰਿੰਦਰਪਾਲ ਸਿੰਘ ਸਾਹੀ, ਅੰਮ੍ਰਿਤਪਾਲ ਸਿੰਘ ਯੂਥ ਪ੍ਰਧਾਨ ਬਸੀ, ਬਹਾਦਰ ਸਿੰਘ ਬੱਬੂ, ਬਲਵਿੰਦਰ ਸਿੰਘ ਬਾਜਵਾ, ਹਰਮੇਸ ਸਿੰਘ, ਹਰਜੀਤ ਸਿੰਘ, ਅਮਰਪ੍ਰੀਤ ਸਿੰਘ, ਹਰਚੰਦ ਸਿੰਘ ਘੁੰਮਡਗੜ੍ਹ, ਹਰਪ੍ਰੀਤ ਸਿੰਘ ਬਾਜਵਾ, ਦਲਜੀਤ ਸਿੰਘ ਵੱਡੀ ਗਿਣਤੀ ਵਿਚ ਬਸੀ ਪਠਾਣਾ ਦੇ ਸੂਝਵਾਨ ਸੱਜਣਾ ਤੇ ਨੌਜਵਾਨਾਂ ਨੇ ਸਮੂਲੀਅਤ ਕੀਤੀ ।