ਕਾਮਨਵੈਲਥ ਦੇ ਪ੍ਰਾਈਮ ਮਨਿਸਟਰਾਂ ਨੂੰ ਆਪਣੇ ਜੀਵਨ ਸਾਥੀਆਂ ਨਾਲ ਆਖਰੀ ਸਵਾਸ ਤੱਕ ਸਾਥ ਨਿਭਾਉਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 03 ਅਗਸਤ ( ) “ਕਿਉਂਕਿ ਜੋ ਦੁਨਿਆਵੀ ਮਰਦ-ਔਰਤਾਂ ਦੇ ਬਤੌਰ ਪਤੀ-ਪਤਨੀ ਦੇ ਸੰਬੰਧ ਕਾਇਮ ਹੁੰਦੇ ਹਨ, ਇਹ ਉਸ ਅਕਾਲ ਪੁਰਖ ਦੀ ਬਖਸਿ਼ਸ਼, ਮੇਹਰ ਨਾਲ ਹੀ ਤਹਿ ਹੁੰਦੇ ਹਨ । ਜਦੋ ਅਸੀ ਵਿਆਹ ਬੰਧਨ ਵਿਚ ਬੰਨਦੇ ਹਾਂ, ਤਾਂ ਆਪੋ ਆਪਣੇ ਧਰਮਾਂ ਦੀਆਂ ਰਹੂ-ਰੀਤੀਆ ਅਨੁਸਾਰ ਉਸ ਰੱਬ ਅਕਾਲ ਪੁਰਖ ਨੂੰ ਹਾਜਰ-ਨਾਜਰ ਸਮਝਕੇ ਦੋਵੇ ਆਤਮਾਵਾ ਪ੍ਰਣ ਕਰਦੀਆਂ ਹਨ ਕਿ ਅਸੀ ਇਸ ਉਪਰੰਤ ਆਖਰੀ ਸਵਾਸ ਤੱਕ ਇਕ-ਦੂਸਰੇ ਦਾ ਸਾਥ ਦੇਵਾਂਗੇ । ਫਿਰ ਕਾਮਨਵੈਲਥ ਮੁਲਕਾਂ ਦੇ ਬਣਨ ਵਾਲੇ ਪ੍ਰਾਈਮ ਮਨਿਸਟਰਾਂ ਲਈ ਇਹ ਗੱਲ ਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਇਸਾਈ ਧਰਮ ਨੂੰ ਮੁੱਖ ਰੱਖਕੇ ਇਸ ਬੰਧਨ ਵਿਚ ਬੰਨੇ ਹੁੰਦੇ ਹਨ ਅਤੇ ਸਮੁੱਚੀ ਮਨੁੱਖਤਾ ਨੂੰ ਅੱਛੀਆ ਗੱਲਾਂ ਦੀ ਅਗਵਾਈ ਦਿੰਦੇ ਹਨ । ਪਰ ਮਿਸਟਰ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਪਤਨੀ ਬੀਬੀ ਸੋਫੀ ਦਾ ਜੋ 18 ਸਾਲਾਂ ਬਾਅਦ ਵੱਖ ਹੋਣ ਦਾ ਅਮਲ ਹੋਇਆ ਹੈ, ਇਸਦੀ ਸਾਨੂੰ ਆਤਮਿਕ ਪੀੜ੍ਹਾ ਹੋਈ ਹੈ । ਦੂਸਰਾ ਕਾਮਨਵੈਲਥ ਮੁਲਕ ਦਾ ਪ੍ਰਾਈਮ ਮਨਿਸਟਰ ਹੋਣ ਦੇ ਨਾਤੇ ਅਜਿਹਾ ਨਹੀ ਸੀ ਹੋਣਾ ਚਾਹੀਦਾ”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆਂ ਕੌਮਾਂ, ਧਰਮਾਂ ਦੀਆਂ ਰਹੂ-ਰੀਤੀਆ ਅਨੁਸਾਰ ਪਤੀ-ਪਤਨੀ ਦੇ ਬਣਦੇ ਆ ਰਹੇ ਜੋੜੇ-ਜੋੜੀਆਂ ਦਾ ਆਖਰੀ ਸਵਾਸ ਤੱਕ ਕਾਇਮ ਰਹਿਣ ਦੀ ਅਰਦਾਸ ਕਰਦੇ ਹੋਏ ਅਤੇ ਜਸਟਿਨ ਟਰੂਡੋ ਅਤੇ ਬੀਬੀ ਸੋਫੀ ਵੱਲੋ ਆਪਸ ਵਿਚ ਵੱਖ ਹੋਣ ਤੇ ਵੱਡੀ ਪੀੜ੍ਹਾ ਮਹਿਸੂਸ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *