ਨੂਹ ਵਿਚ ਹੋਏ ਦੰਗੇ-ਫਸਾਦ ਦੀ ਭਿਣਕ ਸੈਟਰ ਦੀ ਆਈ.ਬੀ, ਰਾਅ ਅਤੇ ਹਰਿਆਣੇ ਦੀ ਸੀ.ਆਈ.ਡੀ ਨੂੰ ਕਿਉਂ ਨਹੀਂ ਸੀ ? : ਮਾਨ

ਫ਼ਤਹਿਗੜ੍ਹ ਸਾਹਿਬ, 03 ਅਗਸਤ ( ) “ਜੋ ਸੈਟਰ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਅਤੇ ਸੂਬਿਆਂ ਦੀ ਸੀ.ਆਈ.ਡੀ ਵਿਭਾਗ ਹਨ, ਉਨ੍ਹਾਂ ਨੂੰ ਹਰ ਚੀਜ਼ ਦੀ ਅਗਾਊ ਤੌਰ ਤੇ ਜਾਣਕਾਰੀ ਹੁੰਦੀ ਹੈ । ਕਿਉਂਕਿ ਉਨ੍ਹਾਂ ਨੇ ਆਉਣ ਵਾਲੇ ਸਮੇ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਧਾਰਮਿਕ, ਸਮਾਜਿਕ ਸੰਗਠਨ ਅਤੇ ਹੋਰ ਸੰਘਰਸ਼ੀਲ ਸੰਸਥਾਵਾਂ ਵੱਲੋ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਇਕੱਤਰ ਕਰਕੇ ਆਪੋ ਆਪਣੇ ਵਿਭਾਗਾਂ ਦੇ ਮੁੱਖੀਆਂ ਤੇ ਸਰਕਾਰ ਨੂੰ ਜਾਣਕਾਰੀ ਦੇਣੀ ਹੁੰਦੀ ਹੈ । ਜਦੋ ਹਰਿਆਣੇ ਦੇ ਨੂਹ ਜਿ਼ਲ੍ਹੇ ਵਿਚ ਇਕ ਬਹੁਗਿਣਤੀ ਫਿਰਕੇ ਵੱਲੋ ਬ੍ਰਿਜਮੰਡਲ ਜਲਾਭਿਸੇਕ ਨਾਮ ਤੇ ਜਲੂਸ ਕੱਢਣ ਦਾ ਪ੍ਰੋਗਰਾਮ ਸੀ, ਜਿਸ ਵਿਚ ਹਿੰਦੂ ਸੰਗਠਨ ਵਿਸਵ ਹਿੰਦੂ ਪ੍ਰੀਸ਼ਦ, ਸਿਵ ਸੈਨਾ, ਬਜਰੰਗ ਦਲ ਆਦਿ ਵੱਲੋ ਹੱਥਾਂ ਵਿਚ ਨੰਗੀਆਂ ਤਲਵਾਰਾਂ ਅਤੇ ਤ੍ਰਿਛੂਲ ਲੈਕੇ ਇਹ ਜਲੂਸ ਕੱਢਿਆ ਜਾ ਰਿਹਾ ਸੀ, ਜਿਸਦੀ ਕਿ ਹਰਿਆਣਾ ਸਰਕਾਰ ਅਤੇ ਜਿਲ੍ਹਾ ਨੂਹ ਪ੍ਰਸਾਸਨ ਨੇ ਇਜਾਜਤ ਦਿੱਤੀ । ਉਨ੍ਹਾਂ ਨੂੰ ਇਸ ਜਲੂਸ ਕੱਢਣ ਦੇ ਦੂਸਰੇ ਨਾਂਹਵਾਚਕ ਪੱਖ ਤੋਂ ਜਾਣਕਾਰੀ ਨਾ ਹੋਵੇ, ਜਿਸਨੂੰ ਝੂਠਲਾਇਆ ਨਹੀ ਜਾ ਸਕਦਾ । ਫਿਰ ਖੱਟਰ ਸਰਕਾਰ ਤੇ ਜਿ਼ਲ੍ਹਾ ਪ੍ਰਸ਼ਾਸ਼ਨ ਨੇ ਅਜਿਹੇ ਨਿਕਲਣ ਵਾਲੇ ਮਾਰੂ ਨਤੀਜਿਆ ਨੂੰ ਰੋਕਣ ਲਈ ਪਹਿਲੋ ਹੀ ਪ੍ਰਬੰਧ ਕਿਉਂ ਨਹੀ ਕੀਤੇ ? ਇਸ ਅਮਲ ਤੋ ਇਹ ਜਾਪਦਾ ਹੈ ਕਿ ਬਹੁਗਿਣਤੀ ਹੁਕਮਰਾਨ ਅਤੇ ਕੌਮ ਮੁਲਕ ਵਿਚ ਖੁਦ ਹੀ ਅਜਿਹਾ ਮਾਹੌਲ ਉਸਾਰ ਰਹੇ ਹਨ ਜਿਸ ਨਾਲ ਬਹੁਗਿਣਤੀ ਹਿੰਦੂ ਕੌਮ ਅਤੇ ਘੱਟ ਗਿਣਤੀਆਂ ਵਿਚ ਦੂਰੀਆ ਪੈਦਾ ਹੋ ਜਾਣ ਅਤੇ ਫਿਰ ਹੁਕਮਰਾਨ ਸਾਜਸੀ ਢੰਗ ਨਾਲ ਬਣਾਈ ਜਾ ਰਹੀ ਇਸ ਦੂਰੀ ਦਾ ਫਾਇਦਾ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨੂਹ ਵਿਖੇ 2 ਫਿਰਕਿਆ ਵਿਚਕਾਰ ਹੋਏ ਦੰਗੇ-ਫਸਾਦ ਲਈ ਸੈਟਰ ਅਤੇ ਹਰਿਆਣੇ ਦੀਆਂ ਦੋਵੇ ਮੌਜੂਦਾ ਬੀਜੇਪੀ-ਆਰ.ਐਸ.ਐਸ ਦੀਆਂ ਹਕੂਮਤਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਅਗਾਊ ਤੌਰ ਤੇ ਇਸਨੂੰ ਕਾਬੂ ਰੱਖਣ ਲਈ ਜਾਣਬੁੱਝਕੇ ਕੋਈ ਪ੍ਰਬੰਧ ਨਾ ਕਰਨ ਦੀ ਸਾਜਸੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਮੰਦਭਾਵਨਾ ਭਰੀ ਨੀਤੀ ਅਧੀਨ ਕੁਝ ਦਿਨ ਪਹਿਲੇ ਸਮੁੱਚੇ ਪੰਜਾਬ ਦੇ ਵੱਖ-ਵੱਖ ਜਿ਼ਲ੍ਹਿਆਂ ਵਿਚ ਸੈਟਰ ਦੀ ਏਜੰਸੀ ਐਨ.ਆਈ.ਏ. ਵੱਲੋ ਵੱਡੀ ਗਿਣਤੀ ਵਿਚ ਟੀਮਾਂ ਲੈਕੇ ਨਿਰਦੋਸ਼ ਸਿੱਖਾਂ ਦੇ ਘਰਾਂ ਉਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਦੇ ਜਰੂਰੀ ਦਸਤਾਵੇਜ, ਆਧਾਰ ਕਾਰਡ, ਪੈਨਕਾਰਡ, ਵੋਟਰ ਕਾਰਡ, ਬੈਕ ਕਾਪੀਆ, ਮੋਬਾਇਲ ਫੋਨ ਆਦਿ ਐਨ.ਆਈ.ਏ. ਗੈਰ ਕਾਨੂੰਨੀ ਢੰਗ ਨਾਲ ਆਪਣੇ ਨਾਲ ਲੈ ਗਈ । ਅਜਿਹਾ ਇਸ ਲਈ ਕੀਤਾ ਗਿਆ ਕਿ ਬਰਤਾਨੀਆ ਦੇ ਸਿੱਖਾਂ ਨੇ ਇੰਡੀਅਨ ਸਫਾਰਤਖਾਨੇ ਦਾ ਘਿਰਾਓ ਕੀਤਾ ਸੀ ਅਤੇ ਆਪਣੀਆ ਮੰਗਾਂ ਨੂੰ ਪੂਰਨ ਕਰਵਾਉਣ ਲਈ ਖਬਰਦਾਰ ਕੀਤਾ ਸੀ । ਕਿਉਂਕਿ ਬਰਤਾਨੀਆ ਦੇ ਸਿੱਖ ਉਥੋ ਦੇ ਨਾਗਰਿਕ ਹਨ ਜਿਨ੍ਹਾਂ ਨੂੰ ਜਮਹੂਰੀਅਤ ਢੰਗ ਨਾਲ ਅਜਿਹਾ ਕਰਨ ਦੀ ਖੁੱਲ੍ਹ ਹੈ । ਉਥੋ ਦਾ ਕਾਨੂੰਨ ਉਨ੍ਹਾਂ ਨੂੰ ਅਜਿਹਾ ਕਰਨ ਲਈ ਦੋਸ਼ੀ ਨਹੀ ਸਮਝਦਾ । ਫਿਰ ਉਸ ਲੰਡਨ ਵਾਲੀ ਸੋਚ ਨੂੰ ਲੈਕੇ ਹਜਾਰਾਂ ਕਿਲੋਮੀਟਰ ਦੂਰ ਪੰਜਾਬ ਸੂਬੇ ਵਿਚ ਤੇ ਪੰਜਾਬੀਆਂ ਦੇ ਘਰਾਂ ਵਿਚ ਜ਼ਬਰੀ ਦਖਲ ਦੇ ਕੇ ਇਹ ਦਹਿਸਤ ਕਿਉਂ ਪਾਈ ਗਈ ਅਤੇ ਸਿੱਖ ਕੌਮ ਨੂੰ ਕਿਉਂ ਨਿਸ਼ਾਨਾਂ ਬਣਾਇਆ ਗਿਆ ? ਲੰਡਨ ਜਾਂ ਬਰਤਾਨੀਆ ਵਿਚ ਹੋਈ ਕੋਈ ਘਟਨਾ ਨਾਲ ਪੰਜਾਬੀਆਂ ਜਾਂ ਸਿੱਖ ਕੌਮ ਦਾ ਕਿਵੇ ਸੰਬੰਧ ਹੋ ਸਕਦਾ ਹੈ ? ਇਹ ਤਾਂ ਹੁਕਮਰਾਨਾਂ ਵੱਲੋ ਬਹਾਨੇਬਾਜੀ ਬਣਾਕੇ ਸਿੱਖਾਂ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਅਤੇ ਜਬਰ ਜੁਲਮ ਢਾਹੁਣ ਦੀ ਮੰਦਭਾਵਨਾ ਭਰੀ ਨੀਤੀ ਹੈ । ਇਸੇ ਸੋਚ ਨੂੰ ਲੈਕੇ ਹਰਿਆਣੇ ਦੇ ਨੂਹ ਜਿ਼ਲ੍ਹੇ ਵਿਚ ਜਲੂਸ ਕੱਢਿਆ ਗਿਆ ਜਿਸਨੂੰ ਕਿ ਇਹ ਯੂਪੀ ਤੱਕ ਲਿਜਾਕੇ ਇਸ ਸਾਜਿਸ ਵਿਚ ਜਾਟਾਂ ਨੂੰ ਵੀ ਨਾਲ ਲੈਣਾ ਚਾਹੁੰਦੇ ਸਨ । ਲੇਕਿਨ ਨਾ ਹੀ ਹਰਿਆਣੇ ਦੇ ਜਾਟਾਂ ਨੇ ਅਤੇ ਨਾ ਹੀ ਯੂਪੀ ਦੇ ਜਾਟਾਂ ਨੇ ਸੈਟਰ ਦੇ ਹੁਕਮਰਾਨਾਂ ਦੀ ਇਸ ਸਾਜਿਸ ਵਿਚ ਕਿਸੇ ਤਰ੍ਹਾਂ ਦਾ ਸਾਥ ਦਿੱਤਾ । ਕਿਉਂਕਿ ਉਹ ਇਸ ਸਾਰੀ ਖੇਡ ਨੂੰ ਸਮਝ ਚੁੱਕੇ ਹਨ । ਜੇਕਰ ਹੁਕਮਰਾਨਾਂ ਨੇ ਅਜਿਹੀਆ ਸਾਜਿਸਾਂ ਰਚਕੇ ਇੰਡੀਆ ਵਿਚ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਕਰਕੇ ਮਾਹੌਲ ਹੀ ਗੰਧਲਾ ਕਰ ਦਿੱਤਾ, ਫਿਰ ਆਉਣ ਵਾਲੀਆ 2024 ਦੀਆਂ ਲੋਕ ਸਭਾ ਚੋਣਾਂ ਨੂੰ ਇਹ ਹੁਕਮਰਾਨ ਕਿਵੇ ਫ਼ਤਹਿ ਕਰ ਸਕਣਗੇ ?

Leave a Reply

Your email address will not be published. Required fields are marked *