ਕੈਨੇਡਾ, ਪਾਕਿਸਤਾਨ, ਬਰਤਾਨੀਆ, ਪੰਜਾਬ, ਹਰਿਆਣਾ ਵਿਚ ਇੰਡੀਆਂ ਏਜੰਸੀਆਂ ਵੱਲੋਂ ਕਤਲ ਕੀਤੇ ਗਏ ਸਿੱਖਾਂ ਬਾਰੇ ਕਾਂਗਰਸ, ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 01 ਮਈ ( ) “ਜਦੋਂ ਅੱਜ ਇਕ ਜਮਹੂਰੀਅਤ ਪਸ਼ੰਦ ਅਤੇ ਵਿਧਾਨਿਕ ਪ੍ਰਕਿਰਿਆ ਹੇਠ ਚੱਲ ਰਹੇ ਇੰਡੀਆਂ ਮੁਲਕ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਪ੍ਰਤੱਖ ਰੂਪ ਵਿਚ ਇਹ ਕਹਿ ਰਹੇ ਹਨ ਕਿ ਅਸੀਂ ਬਾਹਰਲੇ ਮੁਲਕਾਂ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਘਰ ਵਿਚ ਘੁਸਕੇ ਮਾਰਾਂਗੇ, ਤਾਂ ਉਨ੍ਹਾਂ ਨੇ ਇਹ ਗੱਲ ਕੌਮਾਂਤਰੀ ਪੱਧਰ ਤੇ ਪ੍ਰਵਾਨ ਕਰ ਲਈ ਹੈ ਕਿ ਜੋ ਬੀਤੇ ਸਮੇ ਵਿਚ ਕੈਨੇਡਾ ਦੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੁ ਮੂਸੇਵਾਲਾ ਨੂੰ ਆਪਣੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋ ਰਚੀਆ ਸਾਂਝੀਆ ਸਾਜਿਸਾਂ ਰਾਹੀ ਮਰਵਾਇਆ ਹੈ । ਹੁਣ ਇਸ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਕਤਲ ਦੇ ਦੁੱਖਦਾਇਕ ਵਰਤਾਰੇ ਉਤੇ ਸਮੁੱਚੇ ਪੰਜਾਬੀ ਅਤੇ ਘੱਟ ਗਿਣਤੀ ਕੌਮਾਂ ਕਾਂਗਰਸ ਜਮਾਤ, ਆਮ ਆਦਮੀ ਪਾਰਟੀ, ਸੀ.ਪੀ.ਆਈ, ਸੀ.ਪੀ.ਐਸ, ਬਾਦਲ ਦਲ ਆਦਿ ਨੂੰ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਇਸ ਅਤਿ ਗੰਭੀਰ ਮੁੱਦੇ ਉਤੇ ਇਨ੍ਹਾਂ ਪਾਰਟੀਆਂ ਦਾ ਕੀ ਸਟੈਂਡ ਹੈ ਅਤੇ ਇਸ ਪ੍ਰਤੀ ਉਹ ਕੀ ਸੋਚ ਰੱਖਦੇ ਹਨ ? ਕਿਉਂਕਿ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਕਤਲ ਕਰਨ ਉਤੇ ਹਕੂਮਤ ਦੇ ਇਸ ਗੈਰ ਇਨਸਾਨੀਅਤ ਅਮਲ ਵਿਰੁੱਧ ਅਜੇ ਤੱਕ ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰਨਾਂ ਦੀ ਜੁਬਾਨ ਵਿਚੋ ਕੁਝ ਨਹੀ ਨਿਕਲਿਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ ਅੱਜ ਆਏ ਤਾਜਾ ਬਿਆਨ ਕਿ ਉਹ ਆਪਣੀ ਆਜਾਦੀ ਚਾਹੁੰਣ ਵਾਲੇ ਅਤੇ ਆਪਣੇ ਨਾਲ ਹੋ ਰਹੇ ਹਕੂਮਤੀ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਭਾਵੇ ਉਹ ਕਿਸੇ ਵੀ ਮੁਲਕ ਵਿਚ ਕਿਉਂ ਨਾ ਰਹਿੰਦੇ ਹੋਣ, ਉਨ੍ਹਾਂ ਨੂੰ ਮੰਦਭਾਵਨਾ ਅਧੀਨ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਆਦਿ ਨਾਮ ਦੇ ਕੇ ਉਨ੍ਹਾਂ ਦੇ ਘਰਾਂ ਵਿਚ ਘੁਸਕੇ ਮਾਰਨ ਦੇ ਪ੍ਰਗਟਾਏ ਮਨੁੱਖਤਾ ਵਿਰੋਧੀ ਵਿਚਾਰਾਂ ਉਤੇ ਦੂਸਰੀਆਂ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲੀਆ ਆਦਿ ਨੂੰ ਇਸ ਗੰਭੀਰ ਵਿਸੇ ਉਤੇ ਉਨ੍ਹਾਂ ਦੀ ਸੋਚ ਦੀ ਜਾਣਕਾਰੀ ਪ੍ਰਾਪਤ ਕਰਨ ਹਿੱਤ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਕੌਮਾਂਤਰੀ ਅਤੇ ਇੰਡੀਆਂ ਦੇ ਕਾਨੂੰਨ ਕਿਸੇ ਵੀ ਨਾਗਰਿਕ ਨੂੰ ਗੈਰ ਕਾਨੂੰਨੀ, ਗੈਰ ਸਮਾਜਿਕ, ਗੈਰ ਇਖਲਾਕੀ ਢੰਗ ਨਾਲ ਸਰੀਰਕ ਤੌਰ ਤੇ ਖਤਮ ਕਰਨ ਦੀ ਇਜਾਜਤ ਬਿਲਕੁਲ ਨਹੀ ਦਿੰਦੇ ਅਤੇ ਇਥੋ ਦੇ ਇੰਡੀਅਨ ਕਾਨੂੰਨ ਵੀ ਅਜਿਹਾ ਅਮਲ ਕਰਨ ਦੀ ਇਜਾਜਤ ਨਹੀ ਦਿੰਦੇ, ਫਿਰ ਸ੍ਰੀ ਮੋਦੀ ਉਨ੍ਹਾਂ ਕੌਮਾਂਤਰੀ ਤੇ ਆਪਣੇ ਮੁਲਕ ਦੇ ਕਾਨੂੰਨਾਂ ਦੀ ਕੀ ਉਲੰਘਣਾ ਨਹੀ ਕਰ ਰਹੇ ? ਕੌਮਾਂਤਰੀ ਅਤੇ ਇਥੋ ਦੇ ਕਾਨੂੰਨਾਂ ਦੀ ਜਾਣਕਾਰੀ ਇਥੋ ਦੇ ਨਿਵਾਸੀਆਂ ਨੂੰ ਨਿਮਨ ਦਿੱਤੀ ਜਾ ਰਹੀ ਹੈ:- ਭਾਰਤੀ ਸੰਵਿਧਾਨ ਦੀ ਧਾਰਾ 51 (ਸੀ), ਭਾਰਤੀ ਦੰਡਾਵਲੀ ਦੀ ਧਾਰਾ 121, 124ਏ, 153ਏ, ਰਾਸਟਰੀ ਸੁਰੱਖਿਆ ਐਕਟ ਦੀ ਧਾਰਾ 3 (2) (2) ਅਤੇ ਧਾਰਾ 2 (ਡੀ) (3) ਦੇ ਅਧੀਨ ਗੈਰ-ਕਾਨੂੰਨੀ ਗਤੀਵਿਧੀ ਵੱਜੋ ਗੈਰਕਾਨੂੰਨੀ ਗਤੀਵਿਧੀਆ ਰੋਕਥਾਮ ਐਕਟ । ਅੰਤਰਰਾਸਟਰੀ ਮਾਨਵਤਾਵਾਦੀ ਕਾਨੂੰਨ (ਜਾਂ ਜੰਗ ਦਾ ਕਾਨੂੰਨ) ਦੇ ਸਿਧਾਂਤ ਜਿਵੇਕਿ ਅੰਤਰ ਦਾ ਸਿਧਾਂਤ (ਨਾਗਰਿਕਾਂ ਅਤੇ ਲੜਾਕਿਆ ਵਿਚਕਾਰ), ਨਾਗਰਿਕਾਂ ਤੇ ਸਿੱਧੇ ਹਮਲੇ ਦੀ ਮਨਾਹੀ, ਹਿੰਸਾ ਦੀਆਂ ਧਮਕੀਆ ਦੀ ਮਨਾਹੀ ਅਤੇ ਜੀਵਨ ਤੇ ਸਨਮਾਨ ਦੇ ਬੁਨਿਆਦੀ ਮਨੁੱਖੀ ਅਧਿਕਾਰ ਦੀ ਸੁਰੱਖਿਆ। ਸੰਯੁਕਤ ਰਾਸ਼ਟਰ ਚਾਰਟਰ ਦਾ ਆਰਟੀਕਲ 2 (4) ਇਕ ਰਾਜ ਦੁਆਰਾ ਦੂਜੇ ਰਾਜ ਦੇ ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋ ‘ਤੇ ਪਾਬੰਦੀ ਲਗਾਉਦਾ ਹੈ, ਇਸ ਤਰ੍ਹਾਂ ਭਾਰਤ ਨੂੰ ਹਮਲਾ ਕਰਨ ਦਾ ਅਪਰਾਧ ਕਰਨ ਲਈ ਮਜ਼ਬੂਰ ਕਰਦਾ ਹੈ, ਜਿਸ ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਰੋਮ ਵਿਧਾਨ ਦੀ ਧਾਰਾ 8 (ਬੀ) ਦੁਆਰਾ ਪਰਿਭਾਸਿਤ ਕੀਤਾ ਗਿਆ ਹੈ । (ਆਈ.ਸੀ.ਸੀ), ਜਨੇਵਾ ਕੰਨਵੈਨਸਨ 1 ਤੋਂ 4 ਤੱਕ ਨਾਗਰਿਕਾਂ, ਗੈਰ ਲੜਾਕੂਆਂ, ਡਾਕਟਰੀ ਅਤੇ ਮਾਨਵਤਾਵਾਦੀ ਕ੍ਰਮਚਾਰੀਆਂ ਦੀ ਸੁਰੱਖਿਆ ਅਤੇ ਯੁੱਧ ਦੇ ਕੈਦੀਆਂ ਦੀ ਸੁਰੱਖਿਆ ਤੇ ਤਸੱਦਦ ਅਤੇ ਅਣਮਨੁੱਖੀ ਸਲੂਕ ਦੀ ਮਨਾਹੀ ਨਾਲ ਕਰਨਾ ਹੈ । ਅੰਤਰਰਾਸਟਰੀ ਕਾਨੂੰਨ, ਮਨੁੱਖੀ ਅਧਿਕਾਰ ਕਾਨੂੰਨ, ਅੰਤਰਰਾਸਟਰੀ ਮਾਨਵਤਾਵਾਦੀ ਕਾਨੂੰਨ ਅਤੇ ਸੰਯੁਕਤ ਰਾਸਟਰ ਚਾਰਟਰ ਦੀ ਉਲੰਘਣਾ, ਜਦੋਕਿ ਇਹ ਕਾਰਵਾਈਆ ਭਾਰਤੀ ਸੰਵਿਧਾਨ ਅਤੇ ਜ਼ਮੀਨ ਦੇ ਕਾਨੂੰਨ ਦੀ ਉਲੰਘਣਾ ਕਰਦੀਆਂ ਹਨ, ਰੈੱਡ ਕਰਾਸ ਅਤੇ ਹੋਰ ਮਾਨਵਤਾਵਾਦੀ ਏਜੰਸੀਆਂ ।
ਉਨ੍ਹਾਂ ਕਿਹਾ ਕਿ ਜਿਵੇਂ ਹਰ ਰਾਤ ਤੋ ਬਾਅਦ ਦਿਨ ਚੜ੍ਹਨ ਦੀ ਸੱਚਾਈ ਹੈ, ਉਸੇ ਤਰ੍ਹਾਂ ਸ੍ਰੀ ਮੋਦੀ ਦੇ ਆਏ ਅੱਜ ਦੇ ਬਿਆਨ ਤੋ ਇਹ ਪ੍ਰਤੱਖ ਹੋ ਗਿਆ ਹੈ ਕਿ ਹੁਕਮਰਾਨ ਆਪਣੀਆ ਏਜੰਸੀਆਂ ਦੀ ਦੁਰਵਰਤੋ ਕਰਕੇ ਪੰਜਾਬੀਆਂ, ਸਿੱਖ, ਮੁਸਲਮਾਨਾਂ, ਕਸਮੀਰੀਆ, ਆਦਿਵਾਸੀਆ, ਦਲਿਤਾਂ ਆਦਿ ਨੂੰ ਮਰਵਾਉਣ ਦੀਆਂ ਸਾਜਿਸਾਂ ਰਚਦੇ ਹਨ ਅਤੇ ਉਨ੍ਹਾਂ ਨੂੰ ਅਮਲੀ ਰੂਪ ਦਿੰਦੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਅਜਿਹਾ ਮਨੁੱਖੀ ਹੱਕਾਂ ਦਾ ਉਲੰਘਣ ਕਰਨ ਦੀਆਂ ਹਕੂਮਤੀ ਕਾਰਵਾਈਆ ਕਰਕੇ ਆਪਣੀ ਪਿੱਠ ਆਪਣੇ ਆਪ ਥਪਥਪਾਉਣ ਦੀ ਵੀ ਬਜਰ ਗੁਸਤਾਖੀ ਕਰਦੇ ਆ ਰਹੇ ਹਨ । ਜਿਸ ਵਿਰੁੱਧ ਕੌਮਾਂਤਰੀ ਕਾਨੂੰਨਾਂ, ਅਦਾਲਤਾਂ, ਸੰਸਥਾਵਾਂ ਨੂੰ ਸਖਤ ਨੋਟਿਸ ਲੈਦੇ ਹੋਏ ਇੰਡੀਆਂ ਦੇ ਹੁਕਮਰਾਨਾਂ ਤੇ ਏਜੰਸੀਆਂ ਵੱਲੋਂ ਮਨੁੱਖਤਾ ਦੇ ਇਸ ਤਰ੍ਹਾਂ ਕੀਤੇ ਜਾਣ ਵਾਲੇ ਕਤਲੇਆਮ ਉਤੇ ਰੋਕ ਲਗਾਉਣ ਲਈ ਅਮਲ ਕਰਨੇ ਬਣਦੇ ਹਨ । ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲੀਏ ਤੇ ਹੋਰ ਪਾਰਟੀਆਂ ਵੱਲੋ ਪੰਜਾਬ ਸੂਬੇ ਨਾਲ 1947 ਤੋ ਲੈਕੇ ਅੱਜ ਤੱਕ ਹੁੰਦੀਆ ਆ ਰਹੀਆ ਬੇਇਨਸਾਫ਼ੀਆਂ ਅਤੇ ਵਿਤਕਰਿਆ ਨੂੰ ਹੱਲ ਨਹੀ ਕਰਵਾ ਸਕੇ ਇਨ੍ਹਾਂ ਤੋ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੇ ਨਿਵਾਸੀਆਂ ਨੂੰ ਦਰਪੇਸ ਆ ਰਹੀਆ ਭੂਗੋਲਿਕ, ਮਾਲੀ, ਸਮਾਜਿਕ, ਇਖਲਾਕੀ ਅਤੇ ਧਾਰਮਿਕ ਮੁਸਕਿਲਾਂ ਨੂੰ ਇਹ ਪਾਰਟੀਆਂ ਹੱਲ ਨਹੀ ਕਰ ਸਕਦੀਆਂ ।