ਸਾਬਕਾ ਐਮ.ਪੀ. ਦੀਆਂ ਪੈਨਸਨਾਂ ਰੋਕਣੀਆਂ ਨਹੀ ਚਾਹੀਦੀਆਂ, ਬਲਕਿ ਉਨ੍ਹਾਂ ਉਤੇ ਸਮਾਜਿਕ ਬੋਝ ਦੀ ਬਦੌਲਤ ਪੈਨਸਨਾਂ ਸਕੱਤਰਾਂ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 28 ਜੁਲਾਈ ( ) “ਕਿਉਂਕਿ ਜੋ ਇਥੋ ਦੇ ਨਿਵਾਸੀਆਂ ਵੱਲੋਂ ਪਾਰਲੀਮੈਂਟ ਹਲਕਿਆ ਤੋਂ ਚੁਣਕੇ ਪਾਰਲੀਮੈਟ ਵਿਚ ਜਾਣ ਵਾਲੇ ਪਾਰਲੀਮੈਂਟ ਮੈਬਰਾਂ ਦੀ ਆਪਣੇ ਨਿਵਾਸੀਆ ਪ੍ਰਤੀ ਹਮੇਸ਼ਾਂ ਹੀ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ । ਜਦੋ ਉਹ ਐਮ.ਪੀ ਹੁੰਦੇ ਹਨ, ਉਨ੍ਹਾਂ ਦੇ ਆਪਣੇ ਇਲਾਕਾ ਨਿਵਾਸੀਆ ਨਾਲ ਸੰਬੰਧਤ ਹੋਰ ਵੀ ਵਿਸਾਲ ਬਣ ਜਾਂਦੇ ਹਨ । ਕਿਉਂਕਿ ਹਰ ਵਰਗ ਦੇ ਨਿਵਾਸੀ ਆਪਣੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਅਕਸਰ ਹੀ ਐਮ.ਪੀ ਨਾਲ ਸੰਪਰਕ ਰੱਖਦੇ ਹਨ । ਲੇਕਿਨ ਜਦੋ ਇਕ ਐਮ.ਪੀ ਰਿਟਾਇਰ ਹੋ ਜਾਂਦਾ ਹੈ, ਤਾਂ ਉਸਦੀਆਂ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਘੱਟਣ ਦੀ ਬਜਾਇ ਇਸ ਲਈ ਵੱਧ ਜਾਂਦੀਆਂ ਹਨ ਕਿਉਂਕਿ ਉਹ ਆਪਣੇ ਰਿਹਾਇਸੀ ਸਟੇਸਨ ਤੇ ਰਹਿੰਦੇ ਹਨ ਅਤੇ ਇਲਾਕਾ ਨਿਵਾਸੀ ਪਹਿਲਾ ਤੋ ਵੀ ਵੱਧ ਆਉਦੇ-ਜਾਂਦੇ ਹਨ । ਜਿਸ ਨਾਲ ਉਨ੍ਹਾਂ ਉਤੇ ਰਿਟਾਇਰਮੈਟ ਤੋ ਬਾਅਦ ਸਮਾਜਿਕ ਜਿੰਮੇਵਾਰੀ ਘੱਟਣ ਦੀ ਬਜਾਇ ਜਿਥੇ ਵੱਧ ਜਾਂਦੀ ਹੈ, ਉਥੇ ਆਪਣੇ ਹਲਕੇ ਦੇ ਖੁਸ਼ੀ, ਗਮੀਆਂ ਦੇ ਸਮਾਗਮਾਂ ਵਿਚ ਅਤੇ ਹੋਰ ਰੁਝੇਵਿਆ ਵਿਚ ਉਨ੍ਹਾਂ ਨੂੰ ਆਪਣੀ ਹੈਸੀਅਤ ਅਤੇ ਲੋਕਾਂ ਦੀਆਂ ਉਮੀਦਾਂ ਮੁਤਾਬਿਕ ਜਾਣਾ-ਆਉਣਾ ਪੈਦਾ ਹੈ । ਇਸ ਲਈ ਨਾ ਤਾਂ ਐਮ.ਪੀਆਂ ਦੀ ਪੈਨਸਨ ਉਤੇ ਰੋਕ ਲੱਗਣੀ ਚਾਹੀਦੀ ਹੈ, ਬਲਕਿ ਉਨ੍ਹਾਂ ਦੀਆਂ ਸਰਗਰਮੀਆਂ, ਸਟੇਸ, ਇੱਜਤ-ਮਾਣ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੀਆਂ ਪੈਨਸਨਾਂ ਸਕੱਤਰਾਂ ਤੋ ਵੀ ਉਪਰ ਹੋਣੀਆ ਚਾਹੀਦੀਆ ਹਨ ਤਾਂ ਕਿ ਉਹ ਆਪਣੇ ਰੁਤਬੇ ਨੂੰ ਕਾਇਮ ਰੱਖਦੇ ਹੋਏ ਰਹਿੰਦੇ ਸਵਾਸਾਂ ਤੱਕ ਸਮਾਜ ਤੇ ਇਲਾਕਾ ਨਿਵਾਸੀਆ ਦੀ ਸਹੀ ਢੰਗ ਨਾਲ ਸੇਵਾ ਕਰਦੇ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਿਟਾਇਰ ਹੋਣ ਵਾਲੇ ਐਮ.ਪੀਆਂ ਦੀਆਂ ਪੈਨਸਨਾਂ ਉਤੇ ਰੋਕ ਲਗਾਉਣ ਸੰਬੰਧੀ ਹੋ ਰਹੀਆਂ ਵਿਚਾਰਾਂ ਸੰਬੰਧੀ ਸਪੀਕਰ ਲੋਕ ਸਭਾ ਨੂੰ ਨਿੱਜੀ ਤੌਰ ਤੇ ਪੱਤਰ ਲਿਖਦੇ ਹੋਏ ਅਤੇ ਉਸ ਵਿਚ ਇਕ ਐਮ.ਪੀ ਦੇ ਰੁਤਬੇ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਇਹ ਪੈਨਸਨਾਂ ਕੇਵਲ ਜਾਰੀ ਹੀ ਨਹੀ ਰੱਖਣ ਬਲਕਿ ਸਰਕਾਰੀ ਸਕੱਤਰਾਂ ਦੀਆਂ ਪੈਨਸਨਾਂ ਤੋ ਵੀ ਜਿਆਦਾ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਤਰ੍ਹਾਂ ਦੀ ਧਨ-ਦੌਲਤ ਇੱਕਠੀ ਕਰਨ ਨਾਲ ਸੰਬੰਧ ਨਹੀ ਹੈ, ਬਲਕਿ ਇਕ ਐਮ.ਪੀ ਦੇ ਰੁਤਬੇ ਨੂੰ ਉਸਦੇ ਰਹਿੰਦੇ ਸਵਾਸਾਂ ਤੱਕ ਕਾਇਮ ਰੱਖਣ ਅਤੇ ਉਸਦੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਪੂਰਨ ਕਰਨ ਨੂੰ ਮੁੱਖ ਰੱਖਕੇ ਹੋਣੀ ਚਾਹੀਦੀ ਹੈ । ਉਨ੍ਹਾਂ ਆਪਣੇ ਪੱਤਰ ਵਿਚ ਉਮੀਦ ਪ੍ਰਗਟ ਕੀਤੀ ਕਿ ਮੇਰੇ ਵੱਲੋ ਐਮ.ਪੀ ਦੇ ਰੁਤਬੇ ਨੂੰ ਕਾਇਮ ਰੱਖਣ ਨੂੰ ਮੁੱਖ ਰੱਖਦੇ ਹੋਏ ਪੈਨਸਨਾਂ ਸੰਬੰਧੀ ਦਿੱਤੇ ਗਏ ਸੁਝਾਅ ਨੂੰ ਲੋਕ ਸਭਾ ਦੇ ਸਪੀਕਰ ਗੌਹ ਨਾਲ ਵਾਚਦੇ ਹੋਏ ਇਸਨੂੰ ਨਿਰੰਤਰ ਜਾਰੀ ਰੱਖਣ ਅਤੇ ਉਨ੍ਹਾਂ ਦੀ ਹੈਸੀਅਤ ਅਤੇ ਰੁਤਬੇ ਦੇ ਮੁਤਾਬਿਕ ਪੈਨਸਨ ਦੀ ਪ੍ਰਤੀਸ਼ਤਾਂ ਨੂੰ ਕਾਇਮ ਰੱਖਣਗੇ ।