ਸਿੱਖ ਕੌਮ ਨੇ ਕਦੀ ਵੀ ਕਿਸੇ ਵੀ ਹਕੂਮਤ ਜਾਂ ਬਾਦਸਾਹੀ ਤੋਂ ਨਾ ਕਿਸੇ ਤਰ੍ਹਾਂ ਦੀ ਖੈਰਾਤ ਮੰਗੀ ਹੈ, ਨਾ ਕੋਈ ਭੇਟਾਂ ਪ੍ਰਵਾਨ ਕੀਤੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 29 ਜੁਲਾਈ ( ) “ਸੈਂਟਰ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਮੋਦੀ ਹਕੂਮਤ ਦੀ ਸੱਭਿਅਤਾਂ (ਕਲਚਰਲ) ਵਿਜਾਰਤ ਵੱਲੋਂ ਐਸ.ਜੀ.ਪੀ.ਸੀ ਨੂੰ 7.64 ਕਰੋੜ ਮਦਦ ਦੇਣ ਦਾ ਐਲਾਨ ਕੀਤਾ ਹੈ । ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋ ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਸਨ, ਤਾਂ ਉਨ੍ਹਾਂ ਨੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਮਹਾਨ ਰਵਾਇਤ ‘ਸੰਗਤ ਤੇ ਪੰਗਤ’ ਜਿਸ ਰਾਹੀ ਹਰ ਆਉਣ ਵਾਲੇ ਪ੍ਰਾਣੀ ਪਹਿਲੇ ਗੁਰੂ ਦੇ ਲੰਗਰ ਵਿਚ ਪੰਗਤ ਵਿਚ ਬੈਠਕੇ ਹਰ ਤਰ੍ਹਾਂ ਦੇ ਗਰੀਬ-ਅਮੀਰ, ਜਾਤ-ਪਾਤ, ਰੰਗ-ਨਸਲ ਤੋ ਰਹਿਤ ਲੰਗਰ ਛੱਕਦੇ ਫਿਰ ਗੁਰੂ ਸਾਹਿਬ ਜੀ ਦੇ ਦਰਸਨ ਕਰਨ ਲਈ ਸੰਗਤ ਕਰਦੇ, ਤੋਂ ਪ੍ਰਭਾਵਿਤ ਹੋ ਕੇ ਗੁਰੂ ਸਾਹਿਬ ਨਾਲ ਵਿਚਾਰ ਕਰਦੇ ਹੋਏ ਕਿਹਾ ਕਿ ਇਥੇ ਰੋਜਾਨਾ ਹੀ ਵੱਡੀ ਗਿਣਤੀ ਵਿਚ ਲੋਕ ਆਉਦੇ ਹਨ, ਪ੍ਰਸਾਦਾਂ ਛੱਕਦੇ ਹਨ ਇਸ ਲਈ ਇਹ ਲੰਗਰ ਸਦਾ ਚੱਲਦਾ ਰਹੇ ਮੈਂ ਇਸ ਗੁਰੂ ਦੇ ਲੰਗਰਘਰ ਲਈ ਜਗੀਰ ਲਗਾ ਦਿੰਦਾ ਹਾਂ । ਤਾਂ ਗੁਰੂ ਸਾਹਿਬ ਨੇ ਬਾਦਸਾਹ ਅਕਬਰ ਵੱਲੋ ਪ੍ਰਗਟਾਈ ਹਕੂਮਤੀ ਇੱਛਾ ਨੂੰ ਅਪ੍ਰਵਾਨ ਕਰਦੇ ਹੋਏ ਕਿਹਾ ਕਿ ਅਜਿਹਾ ਕਦੀ ਨਹੀ ਹੋ ਸਕਦਾ । ਕਿਉਂਕਿ ਇਹ ਲੰਗਰ ਤਾਂ ਸਿੱਖ ਕੌਮ ਵੱਲੋ ਸਰਧਾ ਨਾਲ ਭੇਟਾਂ ਕੀਤੇ ਜਾਣ ਵਾਲੇ ਦਸਵੰਧ ਰਾਹੀ ਹੀ ਚੱਲਦੇ ਹਨ ਅਤੇ ਚੱਲਦੇ ਰਹਿਣਗੇ । ਇਸ ਸਿੱਖ ਰਵਾਇਤ ਵਿਚ ਕਿਸੇ ਤਰ੍ਹਾਂ ਦੀ ਹਕੂਮਤੀ ਖੈਰਾਤ ਜਾਂ ਭੇਟਾਂ ਨੂੰ ਪ੍ਰਵਾਨ ਨਹੀ ਕੀਤਾ ਜਾਂਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੈਂਟਰ ਦੇ ਕਲਚਰਲ ਵਿਭਾਗ ਦੀ ਵਿਜਾਰਤ ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਣ ਵਾਲੀ 7.64 ਕਰੌੜ ਦੀ ਮਦਦ ਨੂੰ ਗੁਰੂ ਦੀ ਰਵਾਇਤ ਦੇ ਉਲਟ ਅਤੇ ਸਿੱਖ ਕੌਮ ਦੀ ਗੈਰਤ, ਅਣਖ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦੇ ਹੋਏ ਅਤੇ ਐਸ.ਜੀ.ਪੀ.ਸੀ. ਨੂੰ ਅਜਿਹੀ ਕਿਸੇ ਤਰ੍ਹਾਂ ਦੀ ਹੁਕਮਰਾਨੀ ਭੇਟਾਂ ਤੋਂ ਦੂਰ ਰਹਿਣ ਤੇ ਰੱਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੋ ਐਸ.ਜੀ.ਪੀ.ਸੀ. ਉਤੇ ਬਾਦਲ ਪਰਿਵਾਰ ਦਾ ਕਬਜਾ ਹੋਇਆ ਹੈ, ਉਸ ਸਮੇ ਤੋ ਹੀ ਇਨ੍ਹਾਂ ਨੇ ਗੈਰ ਸਿਧਾਂਤਿਕ ਸਿੱਖ ਸਿਆਸਤਦਾਨਾਂ ਅਤੇ ਪ੍ਰਬੰਧਕਾਂ ਨੇ ਸਾਇਦ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਜਿਹੀਆ ਸੌਗਾਤਾਂ ਚੰਦੇ, ਫੰਡ ਪ੍ਰਾਪਤ ਕਰਨ ਦੀ ਸੁਰੂਆਤ ਕਰਕੇ ਸਿੱਖੀ ਸਿਧਾਤਾਂ ਤੇ ਸੋਚ ਦਾ ਘਾਣ ਕਰਦੇ ਆ ਰਹੇ ਹਨ । ਜਦੋਕਿ ਸਿੱਖ ਇਕ ਆਜਾਦ ਬਾਦਸਾਹੀ ਸੋਚ ਵਾਲੀ ਅਣਖੀਲੀ ਤੇ ਨਿਵੇਕਲੀ ਕੌਮ ਹੈ । ਜੋ ਆਪਣੇ ਗੁਰੂਘਰਾਂ ਵਿਚ ਅਜਿਹੀ ਕਿਸੇ ਵੀ ਹਕੂਮਤ ਫੰਡ, ਮਦਦ ਨੂੰ ਕਦੀ ਵੀ ਪ੍ਰਵਾਨ ਨਹੀ ਕਰਦੀ । ਉਨ੍ਹਾਂ ਕਿਹਾ ਕਿ ਇਹੀ ਵਜਹ ਹੈ ਕਿ ਬਾਦਲ ਦਲੀਏ ਸੈਟਰ ਹਕੂਮਤਾਂ ਤੋਂ ਅਜਿਹੀ ਮਦਦ ਵੀ ਲੈਦੇ ਆ ਰਹੇ ਹਨ ਅਤੇ ਸਿੱਖੀ ਰਵਾਇੱਤਾਂ, ਨਿਯਮਾਂ, ਅਸੂਲਾਂ ਦਾ ਘਾਣ ਵੀ ਕਰਦੇ ਆ ਰਹੇ ਹਨ । ਇਹੀ ਮੁੱਖ ਕਾਰਨ ਹੈ ਕਿ ਬੀਤੇ 12 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਮੰਗ ਵੀ ਇਨ੍ਹਾਂ ਨੇ ਕਦੀ ਨਹੀ ਕੀਤੀ ਅਤੇ ਨਾ ਹੀ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਜੱਦੋ-ਜ਼ਹਿਦ ਜਾਂ ਵਿਰੋਧ ਕੀਤਾ ਹੈ । ਜਾਪਦਾ ਹੈ ਕਿ ਇਹ ਬੀਜੇਪੀ-ਆਰ.ਐਸ.ਐਸ. ਦੀ ਹਕੂਮਤ ਨਾਲ ਘਿਓ-ਖਿਚੜੀ ਹੋ ਕੇ ਸਿੱਖੀ ਸਿਧਾਤਾਂ ਦਾ ਉਲੰਘਣ ਕਰਨ ਤੇ ਲੱਗੇ ਹੋਏ ਹਨ, ਇਵਜਾਨੇ ਤੇ ਖੈਰਾਤਾਂ ਪ੍ਰਵਾਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋ ਗੁਰੂ ਸਾਹਿਬਾਨ ਵੱਲੋ ਮਿਲੇ ਹੁਕਮ ਅਤੇ ਸਿੱਖੀ ਸਿਧਾਂਤ ਸਾਨੂੰ ਦੁਨੀਆਂ ਦੀ ਕਿਸੇ ਵੀ ਹਕੂਮਤ ਜਾਂ ਬਾਦਸਾਹੀ ਤੋ ਅਜਿਹੀਆ ਭੇਟਾਵਾਂ ਪ੍ਰਾਪਤ ਕਰਨ ਤੋ ਸਖਤੀ ਨਾਲ ਵਰਜਦੇ ਹਨ, ਤਾਂ ਕਿ ਸਿੱਖ ਕੌਮ ਦੀ ਅਣਖ, ਗੈਰਤ ਨੂੰ ਕਾਇਮ ਰੱਖਦੇ ਹੋਏ ਸਿੱਖ ਕੌਮ ਆਪਣੀ ਆਜਾਦ ਹਸਤੀ ਨੂੰ ਕਾਇਮ ਰੱਖ ਸਕੇ ਅਤੇ ਮਾਨਸਿਕ ਗੁਲਾਮੀ ਨੂੰ ਆਪਣੇ ਨੇੜੇ ਬਿਲਕੁਲ ਨਾ ਭਟਕਣ ਦੇਵੇ । ਫਿਰ ਸੈਟਰ ਤੋ 7.64 ਕਰੋੜ ਦੀ ਭੇਜੀ ਜਾ ਰਹੀ ਇਹ ਮਦਦ ਐਸ.ਜੀ.ਪੀ.ਸੀ. ਪ੍ਰਾਪਤ ਕਰਨ ਲਈ ਕਿਉਂ ਉਤਾਵਲੀ ਹੋਈ ਪਈ ਹੈ ? ਸ. ਮਾਨ ਨੇ ਸਿੱਖ ਕੌਮ ਦੀ ਅਣਖ, ਗੈਰਤ ਅਤੇ ਆਜਾਦ ਸੋਚ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਕਿਹਾ ਕਿ ਐਸ.ਜੀ.ਪੀ.ਸੀ ਨੂੰ ਸੈਟਰ ਵੱਲੋ ਭੇਜੀ ਜਾ ਰਹੀ ਅਜਿਹੀ ਕੋਈ ਵੀ ਮਦਦ ਪ੍ਰਾਪਤ ਨਹੀ ਕਰਨੀ ਚਾਹੀਦੀ । ਬਲਕਿ ਇਸਨੂੰ ਰੱਦ ਕਰਨ ਦਾ ਜਨਤਕ ਤੌਰ ਤੇ ਐਲਾਨ ਕਰਕੇ ਸਿੱਖੀ ਸੋਚ ਤੇ ਆਪਣੀ ਕੌਮੀ ਅਣਖ, ਗੈਰਤ ਨੂੰ ਕਾਇਮ ਰੱਖਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਜੋ ਆਪਣੀ ਆਜਾਦੀ ਦੀ ਲੜਾਈ ਨੂੰ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਲੰਮੇ ਸਮੇ ਤੋ ਲੜਦੀ ਆ ਰਹੀ ਹੈ । ਉਸ ਮੰਜਿਲ ਦੀ ਬਿਨ੍ਹਾਂ ਕਿਸੇ ਡਰ-ਭੈ ਅਤੇ ਗੁਲਾਮੀਅਤ ਤੋਂ ਦੂਰ ਰਹਿਕੇ ਪ੍ਰਾਪਤੀ ਕਰ ਸਕੇ ਅਤੇ ਆਉਣ ਵਾਲੀ ਕੌਮੀ ਨਸ਼ਲ ਨੂੰ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਸੰਦੇਸ਼ ਦੇ ਸਕੇ ।