ਸ. ਗੁਰਭੇਜ ਸਿੰਘ ਸਿੱਧੂ ਨਾਮ ਦੇ ਨੌਜਵਾਨ ਉਤੇ ਕੱਥੂਨੰਗਲ ਦੀ ਪੁਲਿਸ ਵੱਲੋ 107/51 ਦਾ ਝੂਠਾ ਕੇਸ ਪਾ ਕੇ ਜੇਲ੍ਹ ਭੇਜਣਾ ਵੱਡਾ ਜ਼ਬਰ : ਮਾਨ
ਅੰਮ੍ਰਿਤਸਰ, 27 ਜੁਲਾਈ ( ) “ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰਹਿ ਚੁੱਕੇ ਜੁਆਇਟ ਸੈਕਟਰੀ ਸ. ਗੁਰਭੇਜ ਸਿੰਘ ਸਿੱਧੂ ਜੋ ਅਕਸਰ ਹੀ ਜਿਥੇ ਕਿਤੇ ਵੀ ਇਥੋ ਦੇ ਨਿਵਾਸੀਆ ਨਾਲ ਸਰਕਾਰ ਤੇ ਪੁਲਿਸ ਵੱਲੋ ਜਿਆਦਤੀ ਕੀਤੀ ਜਾਂਦੀ ਹੈ, ਉਸ ਵਿਰੁੱਧ ਦ੍ਰਿੜਤਾ ਨਾਲ ਆਵਾਜ ਉਠਾਉਦੇ ਹੋਏ ਆਪਣੇ ਇਨਸਾਨੀ ਤੇ ਕੌਮੀ ਫਰਜਾਂ ਦੀ ਪੂਰਤੀ ਕਰਨ ਵਿਚ ਦਿਲਚਸਪੀ ਰੱਖਦੇ ਆਏ ਹਨ । ਜਦੋ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿਚ ਨਸਿਆ ਦੇ ਸੇਵਨ ਵਿਰੁੱਧ ਬਾਦਲੀਲ ਢੰਗ ਨਾਲ ਪ੍ਰਚਾਰ ਕਰਦੇ ਹੋਏ ਅਤੇ ਪੰਜਾਬ ਦੀ ਨੌਜਵਾਨੀ ਨੂੰ ਗੁਰੂ ਵਾਲੇ ਬਣਾਉਦੇ ਹੋਏ ਫਰਜ ਨਿਭਾਏ ਜਾ ਰਹੇ ਸਨ, ਤਾਂ ਉਸ ਉਪਰੰਤ ਸ. ਸਿੱਧੂ ਆਪਣੀ ਆਮ ਆਦਮੀ ਪਾਰਟੀ ਵਿਚ ਵਿਚਰਦੇ ਹੋਏ ਵੀ ਇਸ ਸਮਾਜਿਕ ਜਿੰਮੇਵਾਰੀ ਨੂੰ ਪੂਰਨ ਵੀ ਕਰਦੇ ਰਹੇ ਹਨ ਅਤੇ ਇਸ ਸੋਚ ਦਾ ਪ੍ਰਚਾਰ ਵੀ ਕਰਦੇ ਰਹੇ ਹਨ । ਇਹੀ ਵਜਹ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਨੀਤੀ ਨਾਲ ਉਸ ਉਤੇ 107/51 ਦਾ ਝੂਠਾ ਕੇਸ ਦਰਜ ਕਰਵਾਕੇ ਜੇਲ੍ਹ ਭਿਜਵਾ ਦਿੱਤਾ ਹੈ ਜਿਸ ਵਿਚ ਕੱਥੂਨੰਗਲ ਦੀ ਪੁਲਿਸ ਮੁੱਖ ਤੌਰ ਤੇ ਦੋਸ਼ੀ ਹੈ । ਜਿਸ ਨੇ ਬਿਨ੍ਹਾਂ ਕਿਸੇ ਆਧਾਰ ਤੇ ਝੂਠਾਂ ਕੇਸ ਦਰਜ ਕਰਕੇ ਸ. ਗੁਰਭੇਜ ਸਿੰਘ ਸਿੱਧੂ ਨਾਲ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲ ਕੀਤਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਥੂਨੰਗਲ ਦੀ ਪੁਲਿਸ ਵੱਲੋ ਸ. ਗੁਰਭੇਜ ਸਿੰਘ ਸਿੱਧੂ ਵਿਰੁੱਧ ਮੰਦਭਾਵਨਾ ਅਧੀਨ ਹਕੂਮਤੀ ਇਸਾਰਿਆ ਉਤੇ ਗੈਰ ਕਾਨੂੰਨੀ ਅਮਲ ਕਰਨ ਅਤੇ ਉਸਨੂੰ ਨਿਸ਼ਾਨਾਂ ਬਣਾਉਣ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਸੰਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸਨਰ ਨੂੰ ਲਿਖੇ ਗਏ ਪੱਤਰ ਵਿਚ ਜੋਰਦਾਰ ਰੋਸ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਇਨਸਾਨ ਨੂੰ ਮੌਜੂਦਾ ਆਮ ਆਦਮੀ ਪਾਰਟੀ ਦੀ ਹਕੂਮਤ ਤੇ ਪਾਰਟੀ ਵੱਲੋ ਪੰਜਾਬ ਸੂਬੇ ਦਾ ਵੱਡਾ ਅਹੁਦਾ ਦਿੱਤਾ ਗਿਆ ਹੋਵੇ, ਉਹ ਕਦੀ ਵੀ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਮਲ ਨਹੀ ਕਰ ਸਕਦਾ । ਇਹ ਤਾਂ ਕੇਵਲ ਇਕ ਬਦਲੇ ਦੀ ਭਾਵਨਾ ਅਧੀਨ ਸਿਆਸੀ ਸ਼ਕਤੀ ਦੀ ਦੁਰਵਰਤੋ ਕਰਕੇ ਕੱਥੂਨੰਗਲ ਦੀ ਪੁਲਿਸ ਉਤੇ ਸਿਆਸੀ ਦਬਾਅ ਪਾ ਕੇ ਅਜਿਹਾ ਜ਼ਬਰ ਜੁਲਮ ਕੀਤਾ ਗਿਆ ਹੈ । ਜੋ ਸਰਕਾਰ ਅਤੇ ਪੁਲਿਸ ਲਈ ਕਦੀ ਵੀ ਸੋਭਾ ਦੇਣ ਵਾਲਾ ਨਹੀ ਹੋ ਸਕਦਾ । ਇਸ ਲਈ ਸ. ਮਾਨ ਨੇ ਆਪਣੇ ਪੱਤਰ ਵਿਚ ਪੁਲਿਸ ਕਮਿਸਨਰ ਅੰਮ੍ਰਿਤਸਰ ਨੂੰ ਇਸ ਗੰਭੀਰ ਵਿਸੇ ਤੇ ਤਹਿ ਤੱਕ ਜਾਣ ਅਤੇ ਜ਼ਬਰ ਤੇ ਪੀੜ੍ਹਤ ਹੋਏ ਸ. ਗੁਰਭੇਜ ਸਿੰਘ ਸਿੱਧੂ ਉਤੇ ਪਾਏ ਝੂਠੇ ਕੇਸ ਨੂੰ ਖਤਮ ਕਰਕੇ ਉਸਨੂੰ ਜਿੰਨੀ ਜਲਦੀ ਹੋ ਸਕੇ ਰਿਹਾਅ ਕਰਨ ਦੀ ਜਿੰਮੇਵਾਰੀ ਨਿਭਾਉਣ ਦੀ ਗੁਜਾਰਿਸ ਕੀਤੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਵਿਸੇ ਤੇ ਸਹੀ ਢੰਗ ਨਾਲ ਜਾਂਚ ਕਰਵਾਕੇ ਸ. ਗੁਰਭੇਜ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ।