ਐਸ.ਜੀ.ਪੀ.ਸੀ ਦੀ ਚੋਣ ਪ੍ਰਕਿਰਿਆ ਸੁਰੂ ਹੋਣ ‘ਤੇ, ਪੰਜਾਬ ਸਰਕਾਰ ਅਤੇ ਮੁੱਖ ਸਕੱਤਰ ਪੰਜਾਬ ਇਨ੍ਹਾਂ ਚੋਣਾਂ ਕਰਵਾਉਣ ਦੀ ਤਰੀਕ ਦਾ ਫੌਰੀ ਐਲਾਨ ਕਰਨ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਫ਼ਤਹਿਗੜ੍ਹ ਸਾਹਿਬ, 01 ਜੂਨ ( ) “ਜਦੋਂ ਐਸ.ਜੀ.ਪੀ.ਸੀ. ਦੇ ਹਾਊਂਸ ਦੀਆਂ ਚੋਣਾਂ ਸੰਬੰਧੀ, ਚੋਣ ਕਮਿਸ਼ਨ ਗੁਰਦੁਆਰਾ ਵੱਲੋਂ ਵੋਟਾਂ ਬਣਨ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ, ਤਾਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਸਕੱਤਰ ਦੀ ਇਹ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਇਹ ਗੁਰਦੁਆਰਾ ਚੋਣਾਂ ਜੋ ਬੀਤੇ 12 ਸਾਲਾਂ ਤੋਂ ਨਹੀ ਸੀ ਕਰਵਾਈਆ ਜਾ ਰਹੀਆ, ਹੁਣ ਇਹ ਹੋਣ ਜਾ ਰਹੀਆ ਚੋਣਾਂ ਦੀ ਤਰੀਕ ਦਾ ਫੌਰੀ ਐਲਾਨ ਕਰਨ ਦਾ ਪ੍ਰਬੰਧ ਕਰਨ ਤਾਂ ਕਿ ਫਿਰ ਕਿਸੇ ਬਹਾਨੇ ਦਾ ਸਹਾਰਾ ਲੈਕੇ ਸੈਟਰ ਦੀ ਮੁਤੱਸਵੀ ਸਰਕਾਰ ਸਾਡੀ ਸਿੱਖ ਪਾਰਲੀਮੈਂਟ ਦੀਆਂ 12 ਸਾਲ ਬਾਅਦ ਹੋਣ ਜਾ ਰਹੀਆ ਜਰਨਲ ਚੋਣਾਂ ਨੂੰ ਫਿਰ ਤੋ ਟਾਲਮਟੋਲ ਕਰਕੇ ਸਿੱਖ ਕੌਮ ਦੇ ਜ਼ਮਹੂਰੀ ਹੱਕ ਨੂੰ ਹੋਰ ਲੰਮਾਂ ਸਮਾਂ ਨਾ ਕੁੱਚਲ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਨਚਾਰਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ ਤਿੰਨੋ ਜਰਨਲ ਸਕੱਤਰ ਅਤੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆ ਚੋਣਾਂ ਦੇ ਸੰਬੰਧ ਵਿਚ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਵੀ.ਕੇ. ਜੰਜੂਆ ਨੂੰ ਉਚੇਚੇ ਤੌਰ ਤੇ ਸਿੱਖ ਕੌਮ ਦੀ ਜਮਹੂਰੀਅਤ ਨੂੰ ਸਹੀ ਸਮੇ ਤੇ ਬਹਾਲ ਕਰਨ ਅਤੇ ਇਹ ਚੋਣਾਂ ਸੀਮਤ ਸਮੇ ਵਿਚ ਕਰਵਾਉਣ ਦੀ ਗੁਜਾਰਿਸ ਕਰਦੇ ਹੋਏ ਇਹ ਵੋਟਾਂ ਪੈਣ ਦੀ ਚੋਣ ਤਰੀਕ ਦਾ ਫੌਰੀ ਐਲਾਨ ਕਰਨ ਦੀ ਅਪੀਲ ਕਰਦੇ ਹੋਏ ਸਾਂਝੇ ਤੌਰ ਤੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਆਗੂਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਲੰਮੇ ਸਮੇ ਤੋ ਇਹ ਗੁਰੂਘਰ ਦੀਆਂ ਚੋਣਾਂ ਦੇ ਗੰਭੀਰ ਮੁੱਦੇ ਨੂੰ ਲੈਕੇ ਨਿਰੰਤਰ ਸੰਘਰਸ਼ ਕੀਤਾ ਜਾ ਰਿਹਾ ਸੀ ਅਤੇ ਸਮੇ-ਸਮੇ ਤੇ ਸੰਬੰਧਤ ਸੈਟਰ ਦੇ ਗ੍ਰਹਿ ਵਿਭਾਗ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਹ ਜਮਹੂਰੀ ਜਿੰਮੇਵਾਰੀ ਪੂਰਨ ਕਰਨ ਲਈ ਆਵਾਜ ਬੁਲੰਦ ਕੀਤੀ ਜਾਂਦੀ ਆ ਰਹੀ ਸੀ । ਇਸ ਵਿਸੇ ਤੇ ਪਾਰਟੀ ਵੱਲੋ ਅੱਜ ਤੱਕ ਕਈ ਵਾਰ ਪੰਜਾਬ ਦੇ ਸਮੁੱਚੇ ਡਿਪਟੀ ਕਮਿਸਨਰਾਂ ਨੂੰ ਯਾਦ ਪੱਤਰ ਵੀ ਦਿੱਤੇ ਜਾਂਦੇ ਰਹੇ । ਐਸ.ਜੀ.ਪੀ.ਸੀ ਦੇ ਹੈੱਡਕੁਆਰਟਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਪਲਾਜਾ ਵਾਲੇ ਸਥਾਂਨ ਤੇ ਵੱਡੇ ਇਕੱਠ ਕਰਕੇ ਆਪਣੀ ਜਮਹੂਰੀਅਤ ਨੂੰ ਬਹਾਲ ਕਰਨ ਲਈ ਆਵਾਜ ਬੁਲੰਦ ਕੀਤੀ ਜਾਂਦੀ ਆ ਰਹੀ ਸੀ । ਦੂਸਰੇ ਸੰਗਠਨਾਂ ਵੱਲੋ ਵੀ ਅਜਿਹੇ ਉੱਦਮਾਂ ਵਿਚ ਯੋਗਦਾਨ ਪਾਇਆ ਜਾਂਦਾ ਰਿਹਾ । ਇਸ ਲਈ ਇਸ ਕੀਤੇ ਗਏ ਸੰਘਰਸ਼ ਦੀ ਬਦੌਲਤ ਸੈਟਰ ਦੀ ਮੋਦੀ ਹਕੂਮਤ, ਗ੍ਰਹਿ ਵਿਜਾਰਤ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਗੁਰਦੁਆਰਾ ਚੋਣਾਂ ਕਰਵਾਉਣ ਲਈ ਮਜਬੂਰ ਹੋਈਆ ਹਨ । ਪਾਰਟੀ ਵੱਲੋ ਨਿਰੰਤਰ ਕੀਤੇ ਜਾ ਰਹੇ ਸੰਘਰਸ਼ ਦੀ ਇਹ ਫਤਹਿ ਹੋਈ ਹੈ ਜਿਸ ਨੂੰ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਅਤੇ ਮੁੱਖ ਸਕੱਤਰ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਇਸ ਗੰਭੀਰ ਵਿਸੇ ਤੇ ਤੁਰੰਤ ਕਦਮ ਉਠਾਉਦੇ ਹੋਏ ਇਨ੍ਹਾਂ ਗੁਰਦੁਆਰਾ ਚੋਣਾਂ ਨੂੰ ਕਰਵਾਉਣ ਦੀ ਤਰੀਕ ਦਾ ਐਲਾਨ ਕੀਤਾ ਜਾਵੇ ।

ਆਗੂਆ ਨੇ ਕਿਹਾ ਕਿ ਇਹ ਚੋਣਾਂ ਪੰਜਾਬ, ਹਿਮਾਚਲ ਅਤੇ ਯੂ.ਟੀ ਵਿਚ ਹੋਣੀਆ ਹਨ । ਜਿਸ ਵਿਚੋ 157 ਐਸ.ਜੀ.ਪੀ.ਸੀ ਦੇ ਹਲਕੇ ਪੰਜਾਬ ਸੂਬੇ ਦੇ ਹਨ, ਇਕ ਹਿਮਾਚਲ ਦਾ ਅਤੇ ਇਕ ਯੂ.ਟੀ ਦਾ ਐਸ.ਜੀ.ਪੀ.ਸੀ ਹਲਕੇ ਹਨ । ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਹਮਖਿਆਲ ਸਖਸ਼ੀਅਤਾਂ ਅਤੇ ਸੰਗਠਨਾਂ ਨੂੰ ਨਾਲ ਲੈਦੇ ਹੋਏ ਸਮੁੱਚੇ 159 ਹਲਕਿਆ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ । ਇਸਦੇ ਨਾਲ ਹੀ ਆਗੂਆ ਨੇ ਦੋਨੋ ਸੂਬਿਆਂ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਯੂ.ਟੀ ਵਿਚ ਵੱਸਣ ਵਾਲੇ ਗੁਰਸਿੱਖ ਪੰਥਦਰਦੀਆਂ, ਸਮਰੱਥਕਾਂ ਆਦਿ ਸਭਨਾਂ ਨੂੰ ਇਹ ਜੋਰਦਾਰ ਅਪੀਲ ਵੀ ਕੀਤੀ ਕਿ ਉਹ ਗੁਰਦੁਆਰਾ ਚੋਣ ਕਮਿਸਨ ਵੱਲੋ ਸੁਰੂ ਹੋਣ ਜਾ ਰਹੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਆਪੋ ਆਪਣੇ ਪਰਿਵਾਰਾਂ, ਮੈਬਰਾਂ, ਸਮਰੱਥਕਾਂ, ਹਮਦਰਦਾਂ ਦੀਆਂ ਵੱਧ ਤੋ ਵੱਧ ਵੋਟਾਂ ਬਣਾਉਦੇ ਹੋਏ ਆਉਣ ਵਾਲੇ ਸਮੇ ਵਿਚ ਜਿਸਦਾ ਪੰਜਾਬ ਸਰਕਾਰ ਚੋਣ ਮਿਤੀ ਦਾ ਐਲਾਨ ਕਰੇਗੀ, ਉਸ ਵੱਡੇ ਇਮਤਿਹਾਨ ਲਈ ਆਪਣੀ ਤਿਆਰੀ ਹੁਣੇ ਤੋ ਵਿੱਢ ਦੇਣ ਤਾਂ ਕਿ ਮੁਤੱਸਵੀ ਜਮਾਤਾਂ ਦੇ ਹੱਥਠੋਕੇ ਬਣੇ ਇਸ ਸਮੇ ਐਸ.ਜੀ.ਪੀ.ਸੀ ਤੇ ਗੈਰ ਕਾਨੂੰਨੀ ਢੰਗ ਨਾਲ ਕਾਬਜ ਚੱਲਦੇ ਆ ਰਹੇ, ਉਨ੍ਹਾਂ ਲੋਕਾਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਦੀ ਸਰਪ੍ਰਸਤੀ ਕੀਤੀ, ਪੰਜਾਬ ਸੂਬੇ ਵਿਚ ਸੁਖਾਵੇ ਮਾਹੌਲ ਨੂੰ ਵਿਸਫੋਟਕ ਬਣਾਉਦੇ ਹੋਏ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ, ਸਿੱਖੀ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਆਦਿ ਦੀ ਦੁਰਵਰਤੋ ਕਰਨ, ਸਿੱਖੀ ਮਰਿਯਾਦਾਵਾਂ, ਨਿਯਮਾਂ ਦਾ ਘਾਣ ਕਰਨ ਅਤੇ ਬਲਿਊ ਸਟਾਰ ਵਰਗੇ ਫ਼ੌਜੀ ਹਮਲੇ ਕਰਵਾਉਣ ਲਈ ਜਿੰਮੇਵਾਰ ਲੋਕਾਂ ਨੂੰ ਸਿੱਖ ਕੌਮ ਦੀ ਇਸ ਮਹਾਨ ਸੰਸਥਾਂ ਐਸ.ਜੀ.ਪੀ.ਸੀ ਤੋ ਪਾਸੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਆਉਣ ਵਾਲੇ ਸਮੇ ਵਿਚ ਸਹਿਯੋਗ ਦੇ ਕੇ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾਉਣ ਵਿਚ ਮੁੱਖ ਭੂਮਿਕਾ ਨਿਭਾਈ ਜਾਵੇ । ਆਗੂਆ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਸੁਹਿਰਦ ਅਤੇ ਦੂਰਅੰਦੇਸ਼ੀ ਰੱਖਣ ਵਾਲੇ ਪੰਜਾਬ, ਹਰਿਆਣਾ ਅਤੇ ਯੂ.ਟੀ ਦੇ ਸਿੱਖ ਆਪਣੀਆ ਵੱਧ ਤੋ ਵੱਧ ਵੋਟਾਂ ਬਣਾਉਣ ਦੀ ਜਿੰਮੇਵਾਰੀ ਨਿਭਾਉਣਗੇ, ਉਥੇ ਆਉਣ ਵਾਲੇ ਸਮੇ ਵਿਚ ਕੌਮ ਨੂੰ ਹਰ ਪੱਖੋ ਸਹੀ ਅਗਵਾਈ ਦੇਣ ਲਈ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨਗੇ ।

Leave a Reply

Your email address will not be published. Required fields are marked *