ਕਿੰਨੂ ਦੀ ਫ਼ਸਲ, ਸੋਨੇ ਦੀ ਫ਼ਸਲ ਹੈ ਜਿਸਨੂੰ ਸਿੰਚਾਈ ਲਈ ਨਹਿਰੀ ਪਾਣੀ ਨਾ ਦੇ ਕੇ ਕਾਸਤਕਾਰਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜਿਲਕਾ, ਬਠਿੰਡਾ, ਮਾਨਸਾ ਅਤੇ ਹੋਰ ਕਈ ਜਿ਼ਲ੍ਹਿਆਂ ਵਿਚ ਕਿੰਨੂ ਦੀ ਪੰਜਾਬ ਵਿਚ ਕਾਸਤਕਾਰਾਂ ਵੱਲੋਂ ਭਾਰੀ ਪੈਦਾਵਾਰ ਕੀਤੀ ਜਾਂਦੀ ਹੈ । ਇਹ ਫ਼ਸਲ ਬਾਹਰਲੇ ਮੁਲਕਾਂ ਵਿਚ ਵੀ ਭੇਜੀ ਜਾਂਦੀ ਹੈ । ਪਰ ਇਸਦੇ ਬਾਵਜੂਦ ਵੀ ਕਿੰਨੂ ਪੈਦਾ ਕਰਨ ਵਾਲੇ ਕਾਸਤਕਾਰਾਂ ਨੂੰ ਸਰਕਾਰ ਵੱਲੋ ਲੋੜੀਦਾ ਸਿੰਚਾਈ ਲਈ ਨਹਿਰੀ ਪਾਣੀ ਨਾ ਦੇ ਕੇ, ਇਸਦੀ ਸਹੀ ਕੀਮਤ ਪ੍ਰਾਪਤ ਕਰਨ ਲਈ ਸਹੀ ਬਜਾਰ ਅਤੇ ਖਰੀਦੋ-ਫਰੋਖਤ ਲਈ ਸਹੂਲਤਾਂ ਨਾ ਦੇ ਕੇ ਸਰਕਾਰ ਕਿਸਾਨਾਂ ਦੀ ਮਾਲੀ ਹਾਲਤ ਨਾਲ ਖਿਲਵਾੜ ਕਰਦੀ ਆਈ ਹੈ । ਜੋ ਕਿ ਵੱਡੀ ਬੇਇਨਸਾਫ਼ੀ ਵਾਲੀ ਅਤੇ ਕਾਸਤਕਾਰਾਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਵਾਲੀ ਨਿੰਦਣਯੋਗ ਕਾਰਵਾਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿੰਨੂ ਦੀ ਫ਼ਸਲ ਪੈਦਾ ਕਰਨ ਵਾਲੇ ਕਾਸਤਕਾਰਾਂ ਨਾਲ ਸਰਕਾਰ ਦੀਆਂ ਅਪਣਾਈਆ ਜਾਣ ਵਾਲੀਆ ਦਿਸ਼ਾਹੀਣ ਨੀਤੀਆ ਅਤੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਨੁਕਸਾਨ ਕਰਨ ਵਾਲੇ ਅਮਲਾਂ ਤੇ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਕਿੰਨੂ ਕਾਸਤਕਾਰਾਂ ਨੂੰ ਸਰਕਾਰੀ ਪੱਧਰ ਤੇ ਬਣਦੀਆਂ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਦੇਖਭਾਲ ਅਤੇ ਝਾੜ ਵਧਾਉਣ ਲਈ ਸਹੀ ਸਮੇ ਤੇ ਨਹਿਰਾਂ ਰਾਹੀ ਲੋੜੀਦਾ ਪਾਣੀ ਦੇਣ, ਉਨ੍ਹਾਂ ਦੀ ਸਟੇਟ ਅਤੇ ਕੌਮਾਂਤਰੀ ਪੱਧਰ ਦੇ ਖਰੀਦੋ ਫਰੋਖਤ ਲਈ ਬਜਾਰ ਨੂੰ ਉਤਸਾਹਿਤ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ । ਜਿਸ ਉਤੇ ਮਜਦੂਰ, ਵਪਾਰੀ, ਟਰਾਸਪੋਰਟਰ, ਦੁਕਾਨਦਾਰ, ਆੜਤੀਏ, ਪੱਲੇਦਾਰ ਅਤੇ ਵੱਖ-ਵੱਖ ਕਾਰੋਬਾਰੀਆਂ ਦੀ ਮਾਲੀ ਹਾਲਤ ਨਿਰਭਰ ਕਰਦੀ ਹੈ । ਕਹਿਣ ਤੋ ਭਾਵ ਹੈ ਕਿ ਜੇਕਰ ਜਿੰਮੀਦਾਰ ਮਾਲੀ ਤੌਰ ਤੇ ਪ੍ਰਫੁੱਲਿਤ ਹੋਵੇਗਾ ਤਾਂ ਬਾਕੀ ਸਭ ਖੁਦ ਬ ਖੁਦ ਮਾਲੀ ਤੌਰ ਤੇ ਮਜਬੂਤ ਹੋਣਗੇ । ਜੇਕਰ ਜਿੰਮੀਦਾਰ ਨਾਲ ਹੀ ਸਰਕਾਰਾਂ ਵੱਲੋ ਬੇਇਨਸਾਫ਼ੀ ਕਰਦੇ ਹੋਏ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਭ ਨੂੰ ਧਿਆਨ ਵਿਚ ਨਹੀ ਰੱਖਿਆ ਜਾਵੇਗਾ, ਤਾਂ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਵੀ ਸਹੀ ਰੱਖਣਾ ਅਸੰਭਵ ਹੋਵੇਗਾ । ਇਸ ਲਈ ਕਿੰਨੂ ਦੀ ਫ਼ਸਲ ਦੇ ਕਾਸਤਕਾਰਾਂ ਦੀ ਲਾਗਤ ਕੀਮਤ ਅਤੇ ਉਨ੍ਹਾਂ ਦੇ ਲਾਭ ਦੇ ਚੰਗੇਰੇ ਅੰਤਰ ਨੂੰ ਮੁੱਖ ਰੱਖਕੇ ਸਰਕਾਰੀ ਪੱਧਰ ਉਤੇ ਜਿਥੇ ਕਿੰਨੂ ਦੀ ਫ਼ਸਲ ਦੇ ਝਾਂੜ ਨੂੰ ਵਧਾਉਣ ਤੇ ਸਹੀ ਕੀਮਤ ਦੇਣ ਦਾ ਪ੍ਰਬੰਧ ਹੋਵੇ, ਉਥੇ ਇਸ ਫ਼ਸਲ ਨੂੰ ਪਾਲਣ ਲਈ ਵਰਤੋ ਵਿਚ ਆਉਣ ਵਾਲੀਆ ਵਸਤਾਂ, ਖਾਂਦਾ, ਦਵਾਈਆ, ਉਨ੍ਹਾਂ ਨੂੰ ਵੇਚਣ ਲਈ ਬਜਾਰ ਆਦਿ ਦਾ ਘੱਟ ਤੋ ਘੱਟ ਕੀਮਤਾਂ ਉਤੇ ਪ੍ਰਬੰਧ ਕਰਨਾ ਵੀ ਸਰਕਾਰ ਦੀ ਮੁੱਖ ਤੇ ਸੰਜ਼ੀਦਾ ਜਿੰਮੇਵਾਰੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *