ਜਦੋਂ ਸਰ੍ਹੋਂ ਦੀ ਐਮ.ਐਸ.ਪੀ. 5600 ਰੁਪਏ ਨੀਯਤ ਹੈ, ਤਾਂ ਇਹ ਜਿੰਮੀਦਾਰਾਂ ਨੂੰ 3500-4000 ਰੁ. ਦਾ ਭੁਗਤਾਨ ਕਿਉਂ ਕੀਤਾ ਜਾ ਰਿਹਾ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਸੈਂਟਰ ਦੇ ਹੁਕਮਰਾਨ ਅਤੇ ਪੰਜਾਬ ਦੀ ਉਨ੍ਹਾਂ ਦੀ ਸੋਚ ਨੂੰ ਅਮਲੀ ਰੂਪ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ-ਮਜਦੂਰਾਂ ਨਾਲ ਜਿਆਦਤੀਆ ਕਰ ਰਹੀਆ ਹਨ, ਉਹ ਇਸ ਗੱਲ ਤੋਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦਾ ਹੈ ਕਿ ਜਦੋਂ ਸੈਂਟਰ ਦੀ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋ ਸਰ੍ਹੋਂ ਦੀ ਫ਼ਸਲ ਦੀ ਐਮ.ਐਸ.ਪੀ. 5600 ਰੁਪਏ ਪ੍ਰਤੀ ਕੁੰਇਟਲ ਐਲਾਨੀ ਗਈ ਹੈ, ਫਿਰ ਪੰਜਾਬ ਵਿਚ ਜਿੰਮੀਦਾਰਾਂ ਤੋਂ ਇਹ ਫਸਲ ਖਰੀਦ ਦੇ ਹੋਏ ਉਨ੍ਹਾਂ ਨੂੰ 3500-4000 ਰੁਪਏ ਪ੍ਰਤੀ ਕੁੰਇਟਲ ਦਾ ਭੁਗਤਾਨ ਕਰਕੇ 2100-1600 ਦਾ ਵੱਡਾ ਮਾਲੀ ਘਾਟਾ ਪਾ ਕੇ ਪੰਜਾਬ ਦੀ ਸਮੁੱਚੀ ਮਾਲੀ ਹਾਲਤ ਨੂੰ ਜਾਣਬੁੱਝ ਕੇ ਡਾਵਾਡੋਲ ਕਰਨ ਦੀ ਸਾਜਿਸ ਪਿੱਛੇ ਕੀ ਮੰਦਭਾਵਨਾ ਹੈ ? ਪੰਜਾਬੀਆਂ ਨਾਲ ਅਜਿਹਾ ਵਿਤਕਰੇ ਭਰਿਆ ਤੇ ਬੇਇਨਸਾਫ਼ੀ ਵਾਲਾ ਵਿਵਹਾਰ ਕਰਕੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਖੁਦ ਹੀ ਪੰਜਾਬੀਆਂ ਤੇ ਸਿੱਖ ਕੌਮ ਦੇ ਮਨਾਂ ਵਿਚ ਵੱਡਾ ਰੋਹ ਉਤਪੰਨ ਕਰਕੇ ਬ਼ਗਾਵਤ ਵਾਲੀ ਸੋਚ ਨੂੰ ਨਹੀ ਉਭਾਰ ਰਹੀਆ ਅਤੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਨਹੀ ਬਣਾ ਰਹੀਆ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਪੰਜਾਬ ਦੇ ਜਿੰਮੀਦਾਰਾਂ ਦੀ ਸਰ੍ਹੋਂ ਦੀ ਫ਼ਸਲ ਦੀ ਖਰੀਦ ਕਰਦੇ ਹੋਏ ਐਮ.ਐਸ.ਪੀ ਤੋ ਘੱਟ ਕੀਮਤ ਦਾ ਭੁਗਤਾਨ ਕਰਕੇ ਕੀਤੀ ਜਾ ਰਹੀ ਵੱਡੀ ਬੇਇਨਸਾਫ਼ੀ ਅਤੇ ਸਮੁੱਚੇ ਪੰਜਾਬ ਦੀ ਮਾਲੀ ਹਾਲਤ ਨੂੰ ਡਾਵਾਡੋਲ ਕਰਨ ਦੀ ਸਾਜਿਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਦਿੱਤੀ ਗਈ ਘੱਟ ਰਕਮ ਦਾ ਭੁਗਤਾਨ ਤੁਰੰਤ ਜਿੰਮੀਦਾਰਾਂ ਨੂੰ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਜਿੰਮੀਦਾਰਾਂ ਤੇ ਖੇਤ ਮਜਦੂਰਾਂ ਦੇ ਜੀਵਨ ਪੱਧਰ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋ ਪੰਜਾਬ ਦਾ ਸਮੁੱਚਾ ਕਾਰੋਬਾਰ ਜਿੰਮੀਦਾਰ ਵੱਲੋ ਪੈਦਾ ਕੀਤੀਆ ਜਾਣ ਵਾਲੀਆ ਫ਼ਸਲਾਂ ਉਤੇ ਨਿਰਭਰ ਕਰਦਾ ਹੈ, ਫਿਰ ਜਿੰਮੀਦਾਰ ਨਾਲ ਸਰਕਾਰਾਂ ਵੱਲੋ ਘੱਟ ਕੀਮਤਾਂ ਦੇ ਕੇ ਉਸਦੀ ਮਾਲੀ ਹਾਲਤ ਨੂੰ ਜਾਣਬੁੱਝ ਕੇ ਕੰਮਜੋਰ ਕਰਨ ਦੀ ਹੀ ਮੰਦਭਾਵਨਾ ਭਰੀ ਸੋਚ ਨਹੀ ਬਲਕਿ ਸਮੁੱਚੇ ਪੰਜਾਬੀਆਂ ਨੂੰ ਘਸਿਆਰਾ ਬਣਾਉਣ ਦੀ ਮਨੁੱਖਤਾ ਵਿਰੋਧੀ ਕਾਰਵਾਈ ਹੈ । ਜਿਸ ਨੂੰ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਕਦਾਚਿੱਤ ਸਹਿਣ ਨਹੀ ਕਰ ਸਕਦੇ । ਸ. ਮਾਨ ਨੇ ਦੋਵਾਂ ਸਰਕਾਰਾਂ ਦੀਆਂ ਮੰਦਭਾਵਨਾ ਭਰੀਆ ਨੀਤੀਆ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਰਕਾਰ ਉਤੇ ਸੈਂਟਰ ਵਿਚ ਹੁਣ ਤੱਕ ਰਾਜ ਕਰਦੀਆ ਆ ਰਹੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੀ ਬੀ-ਟੀਮ ਤੌਰ ਤੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੀਆਂ ਪੰਜਾਬ ਵਿਰੋਧੀ ਸਾਜਿਸਾਂ ਨੂੰ ਨੇਪਰੇ ਚਾੜਨ ਵਾਲੇ ਬਾਦਲ ਦਲੀਆ ਦਾ ਕੋਈ ਹੱਕ ਨਹੀ ਰਹਿ ਜਾਂਦਾ ਕਿ ਉਹ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਉਤੇ ਰਾਜਭਾਗ ਕਰਨ ਅਤੇ ਉਨ੍ਹਾਂ ਉਤੇ ਜਾਬਰ ਕਾਰਵਾਈਆ ਕਰਦੇ ਰਹਿਣ । ਇਸ ਲਈ ਜੋ ਹੁਣ 10 ਮਈ ਨੂੰ ਜਲੰਧਰ ਪਾਰਲੀਮੈਂਟ ਜਿਮਨੀ ਚੋਣ ਹੋਣ ਜਾ ਰਹੀ ਹੈ, ਉਸ ਵਿਚ ਜਲੰਧਰ ਪਾਰਲੀਮੈਂਟ ਹਲਕੇ ਦੇ ਸਮੁੱਚੇ ਨਿਵਾਸੀਆ ਅਤੇ ਵੋਟਰਾਂ ਦਾ ਇਹ ਪੰਜਾਬ ਸੂਬੇ ਪ੍ਰਤੀ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਇਨ੍ਹਾਂ ਸਭ ਪੰਜਾਬ ਵਿਰੋਧੀ ਪਾਰਟੀਆ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਇਨ੍ਹਾਂ ਨੂੰ ਕਰਾਰੀ ਹਾਰ ਦੇਣ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਸਮੁੱਚੇ ਪੰਜਾਬੀਆਂ ਦੀ ਬਿਹਤਰੀ ਲਈ ਯਤਨਸ਼ੀਲ ਹੈ ਅਤੇ ਇਥੇ ਗੁਰੂ ਸਾਹਿਬਾਨ ਜੀ ਦੀ ਬਰਾਬਰਤਾ ਵਾਲੀ ਸੋਚ ਦੇ ਆਧਾਰ ਤੇ ‘ਹਲੀਮੀ ਰਾਜ’ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਉਸ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਆਪਣੀਆ ਵੋਟਾਂ ਪਾ ਕੇ ਪੰਜਾਬ ਸੂਬੇ ਦੇ ਮਸਲਿਆ ਨੂੰ ਸਹੀ ਢੰਗ ਨਾਲ ਹੱਲ ਕਰਨ ਵਿਚ  ਯੋਗਦਾਨ ਪਾਉਣ ਅਤੇ ਇਥੋ ਉਨ੍ਹਾਂ ਸ਼ਕਤੀਆਂ ਨੂੰ ਭਜਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਣ ਜਿਨ੍ਹਾਂ ਨੇ ਆਪਣੇ ਰਾਜ ਭਾਗ ਸਮੇ ਹਰ ਪੱਧਰ ਤੇ ਇਥੇ ਰਿਸਵਤਖੋਰੀ, ਘਪਲੇਬਾਜੀ, ਬੇਈਮਾਨੀ ਨੂੰ ਫੈਲਾਇਆ ਹੈ ਅਤੇ ਹਰ ਖੇਤਰ ਵਿਚ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਕੰਮਾਂ ਦੀ ਪਿੱਠ ਥਾਪੜਦੇ ਰਹੇ ਹਨ । ਪੁਲਿਸ ਅਤੇ ਅਰਧ ਸੈਨਿਕ ਬਲਾਂ ਨੂੰ ਸਿੱਖ ਨੌਜਵਾਨੀ ਦਾ ਕਤਲੇਆਮ ਕਰਨ ਅਤੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਰਾਹ ਪੱਧਰਾਂ ਕਰਦੇ ਰਹੇ ਹਨ ਅਤੇ ਇਥੋ ਦੇ ਨਿਜਾਮ ਤੇ ਕਾਨੂੰਨੀ ਵਿਵਸਥਾਂ ਨੂੰ ਡਾਵਾਡੋਲ ਕਰਨ ਲਈ ਇਹ ਪਾਰਟੀਆ ਤੇ ਆਗੂ ਜਿੰਮੇਵਾਰ ਹਨ । 

ਇਸ ਸੰਬੰਧ ਵਿਚ ਸ. ਮਾਨ ਨੇ ਪੰਜਾਬ ਸੂਬੇ ਦੇ ਆਮ ਆਦਮੀ ਪਾਰਟੀ ਦੇ ਖੇਤੀਬਾੜੀ ਵਜੀਰ ਸ. ਕੁਲਦੀਪ ਸਿੰਘ ਧਾਲੀਵਾਲ ਨੂੰ ਸਮੁੱਚੇ ਪੰਜਾਬ ਦੇ ਜਿੰਮੀਦਾਰਾਂ ਅਤੇ ਹੋਰ ਕਾਰੋਬਾਰੀ ਲੋਕਾਂ ਦੀ ਮਾਲੀ ਹਾਲਤ ਨੂੰ ਮੱਦੇਨਜਰ ਰੱਖਦੇ ਹੋਏ ਸਰ੍ਹੋਂ ਦੀ ਫ਼ਸਲ ਦੀ ਖਰੀਦ ਉਤੇ ਪੰਜਾਬ ਦੇ ਜਿੰਮੀਦਾਰਾਂ ਨਾਲ ਕੀਤੀ ਜਾ ਰਹੀ ਵੱਡੀ ਬੇਈਮਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਉਚੇਚੇ ਤੌਰ ਤੇ ਪੱਤਰ ਵੀ ਲਿਖਿਆ ਹੈ ਕਿ ਉਹ ਸਰ੍ਹੋਂ ਦੀ ਫ਼ਸਲ ਦੀ ਐਮ.ਐਸ.ਪੀ ਤੋ 2100 ਜਾਂ 1600 ਰੁਪਏ ਘੱਟ ਕੀਮਤ ਦਾ ਭੁਗਤਾਨ ਕਰਨ ਦੇ ਅਤਿ ਸੰਜ਼ੀਦਾ ਮਾਮਲੇ ਉਤੇ ਆਪਣੀ ਸਰਕਾਰ ਦੇ ਬਿਨ੍ਹਾਂ ਤੇ ਸੈਂਟਰ ਨੂੰ ਅਤੇ ਆਪਣੀ ਸਰਕਾਰ ਨੂੰ ਅਗਲੇਰੇ ਅਮਲੀ ਰੂਪ ਵਿਚ ਕਾਰਵਾਈ ਕਰਨ ਅਤੇ ਜਿਸ ਕੀਮਤ ਨੂੰ ਹੜੱਪਕੇ ਸਰਕਾਰਾਂ ਵੱਲੋ ਜਿੰਮੀਦਾਰਾਂ ਦੇ ਹੱਕ ਤੇ ਡਾਕਾ ਮਾਰਿਆ ਜਾ ਰਿਹਾ ਹੈ, ਉਹ ਕੀਮਤ ਦਾ ਭੁਗਤਾਨ ਜਿੰਮੀਦਾਰਾਂ ਨੂੰ ਤੁਰੰਤ ਕਰਨ ਲਈ ਅਗਲੇਰੀ ਕਾਰਵਾਈ ਕਰਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਦੋਵੇ ਸਰਕਾਰਾਂ ਪੰਜਾਬ ਦੇ ਜਿੰਮੀਦਾਰਾਂ ਨਾਲ ਹੋ ਰਹੀ ਬੇਇਨਸਾਫ਼ੀ ਉਤੇ ਤੁਰੰਤ ਗੌਰ ਕਰਦੀਆ ਹੋਈਆ ਉਨ੍ਹਾਂ ਨੂੰ ਰਹਿੰਦੀ ਕੀਮਤ ਦਾ ਭੁਗਤਾਨ ਕਰਵਾਉਣ ਦਾ ਉਚੇਚੇ ਤੌਰ ਤੇ ਪ੍ਰਬੰਧ ਕਰਨਗੀਆ ।

Leave a Reply

Your email address will not be published. Required fields are marked *