ਸਾਡੀ ਬੀਬੀ ਕਿਰਨਦੀਪ ਕੌਰ ਨੂੰ ਬੰਧਕ (Hostage) ਬਣਾਉਣ ਉਤੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਸਾਨੂੰ ਦੱਸਣ ਕਿ ਉਹ ‘ਦਹਿਸਤਗਰਦ’ ਹਨ ਜਾਂ ‘ਗੈਂਗਸਟਰ’ ? : ਮਾਨ

ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ ( ) “ਜਿਸ ਤਰ੍ਹਾਂ ਸਾਡੀ ਸਤਿਕਾਰਯੋਗ ਬੀਬੀ ਕਿਰਨਦੀਪ ਕੌਰ ਜੋ ਇੰਗਲੈਡ ਦੀ ਜੰਮਪਲ੍ਹ ਹੈ ਅਤੇ ਜਿਨ੍ਹਾਂ ਨੂੰ ਸਰੀਰਕ ਤੌਰ ਤੇ ਕਿਸੇ ਤਰ੍ਹਾਂ ਦੀ ਮੁਸਕਿਲ ਬਿਮਾਰੀ ਹੋਣ ਤੇ ਇਥੋ ਦੀ ਆਬੋ ਹਵਾ, ਪਾਣੀ ਬਹੁਤ ਵਾਰੀ ਸਹੀ ਨਹੀ ਬੈਠਦਾ, ਉਸ ਨਿਰਦੋਸ਼ ਅਤੇ ਬੇਕਸੂਰ ਬੀਬਾ ਨੂੰ ਜੋ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ, ਅੰਮ੍ਰਿਤਸਰ ਤੋ ਹਵਾਈ ਉਡਾਨ ਭਰਨ ਤੋ ਪਹਿਲਾ ਬਿਨ੍ਹਾਂ ਵਜਹ 3 ਘੰਟੇ ਪੁੱਛਤਾਛ ਕੀਤੀ ਅਤੇ ਫਿਰ ਉਨ੍ਹਾਂ ਨੂੰ ਉਸੇ ਤਰ੍ਹਾਂ ਬੰਧਕ ਬਣਾਉਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਉਨ੍ਹਾਂ ਦੇ ਪਤੀ ਹਨ, ਬਾਰੇ ਕਿਥੇ ਹਨ ਪੁੱਛਿਆ ਗਿਆ, ਇਹ ਤਾਂ ਉਸੇ ਤਰ੍ਹਾਂ ਦੀ ਗੈਰ ਕਾਨੂੰਨੀ, ਗੈਰ ਸਮਾਜਿਕ, ਗੈਰ ਇਖਲਾਕੀ ਹਕੂਮਤੀ ਕਾਰਵਾਈਆ ਹਨ ਜਿਵੇ ਦਹਿਸਤਗਰਦ ਅਤੇ ਗੈਂਗਸਟਰ ਆਪਣੀਆ ਸ਼ਰਤਾਂ ਮਨਾਉਣ ਲਈ ਕੋਈ ਜਹਾਜ ਅਗਵਾਹ ਕਰ ਲੈਦੇ ਹਨ ਜਾਂ ਕਿਸੇ ਵੱਡੀ ਜਾਂ ਅਮੀਰ ਸਖਸ਼ੀਅਤ ਨੂੰ ਆਪਣਾ ਬੰਧਕ ਬਣਾਕੇ, ਆਪਣੇ ਕਿਸੇ ਬੰਦੇ ਨੂੰ ਰਿਹਾਅ ਕਰਵਾਉਣ ਜਾਂ ਕਿਸੇ ਕੋਲੋ ਕਰੋੜਾਂ-ਅਰਬਾਂ ਦੀ ਫਿਰੌਤੀ ਮੰਗਣ ਦੀ ਸ਼ਰਤਾਂ ਰੱਖ ਦਿੰਦੇ ਹਨ । ਇਹ ਹੋਸਟੇਜ (ਬੰਧਕ) ਬਣਾਉਣ ਦੀ ਕਾਰਵਾਈ ਤਾਂ ਜਾਂ ਦਹਿਸਤਗਰਦ ਕਰਦੇ ਹਨ ਜਾਂ ਫਿਰ ਗੈਂਗਸਟਰ । ਹੁਣ ਸਾਨੂੰ ਸਮੁੱਚੀ ਸਿੱਖ ਕੌਮ ਨੂੰ ਦੱਸਿਆ ਜਾਵੇ ਕਿ ਬੀਬੀ ਕਿਰਨਦੀਪ ਕੌਰ ਨੂੰ ਬੰਧਕ (Hostage) ਬਣਾਉਣ ਵਾਲੀਆ ਦੋਵੇ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦਹਿਸਤਗਰਦ ਦਾ ਨਾਮ ਦਿੱਤਾ ਜਾਵੇ ਜਾਂ ਗੈਂਗਸਟਰ ਦਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੀ ਜੰਮਪਲ੍ਹ ਅਤੇ ਪੜ੍ਹੀ-ਲਿਖੀ, ਹਿੰਦੂਤਵ ਕੱਟੜਵਾਦੀ ਹੁਕਮਰਾਨਾਂ ਦੀਆਂ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਸਾਜਿਸਾਂ ਦੀ ਜਾਣਕਾਰੀ ਤੋ ਨਿਰਲੇਪ ਸਤਿਕਾਰਯੋਗ ਬੀਬੀ ਕਿਰਨਦੀਪ ਕੌਰ ਨੂੰ ਆਪਣੇ ਮਾਪਿਆ ਨੂੰ ਮਿਲਣ ਲਈ ਜਾਣ ਸਮੇ ਹਵਾਈ ਉਡਾਨ ਭਰਨ ਤੋ ਪਹਿਲੇ ਅੰਮ੍ਰਿਤਸਰ ਰਾਜਾਸਾਸੀ ਹਵਾਈ ਅੱਡੇ ਉਤੇ ਜ਼ਲਾਲਤ ਭਰੇ ਤਰੀਕੇ ਨਾਲ ਪੁੱਛਤਾਛ ਕਰਨ ਅਤੇ ਦਹਿਸਤਗਰਦਾਂ ਅਤੇ ਗੈਂਗਸਟਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਦੋਵੇ ਸਰਕਾਰਾਂ ਵੱਲੋ ਬੰਧਕ ਬਣਾਉਣ ਦੀਆਂ ਕਾਰਵਾਈਆ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿਉਂਕਿ ਬੀਬਾ ਕਿਰਨਦੀਪ ਕੌਰ ਬਰਤਾਨੀਆ ਦੀ ਨਾਗਰਿਕ ਹੈ । ਕੌਮਾਂਤਰੀ ਕਾਨੂੰਨ ਅਨੁਸਾਰ ਬਰਤਾਨੀਆ ਹਕੂਮਤ ਦੀ ਪ੍ਰਵਾਨਗੀ ਤੋ ਬਿਨ੍ਹਾਂ ਨਾ ਤਾਂ ਇੰਡੀਆ ਦੇ ਸੈਟਰ ਦੇ ਹੁਕਮਰਾਨ ਤੇ ਨਾ ਹੀ ਪੰਜਾਬ ਦੇ ਹੁਕਮਰਾਨ ਆਪਣੀ ਪੁਲਿਸ ਜਾਂ ਏਜੰਸੀਆ ਦੁਆਰਾ ਇਸ ਬੀਬਾ ਤੋ ਕਿਸੇ ਤਰ੍ਹਾਂ ਦੀ ਪੁੱਛਤਾਛ, ਸਰੀਰਕ ਜਾਂ ਮਾਨਸਿਕ ਤਸੱਦਦ ਕਰਨ ਦਾ ਹੱਕ ਨਹੀ ਰੱਖਦੇ । ਵੈਸੇ ਵੀ ਪਤੀ-ਪਤਨੀ ਵਿਚੋ ਕਿਸੇ ਇਕ ਦੀ ਪੁੱਛ ਪੜਤਾਲ ਕਰਨ ਲਈ ਉਸਦੇ ਪਤੀ ਜਾਂ ਪਤਨੀ ਉਤੇ ਕਿਸੇ ਤਰ੍ਹਾਂ ਦਾ ਦਬਾਅ ਪਾ ਕੇ ਕੋਈ ਜਾਣਕਾਰੀ ਲੈਣ ਜਾਂ ਕਿਸੇ ਹਕੂਮਤੀ ਮੰਦਭਾਵਨਾ ਨੂੰ ਪੂਰਨ ਕਰਨ ਲਈ ਜ਼ਬਰੀ ਸਹਿਮਤੀ ਨਹੀ ਲਈ ਜਾ ਸਕਦੀ । ਫਿਰ ਇਸ ਬੀਬਾ ਕਿਰਨਦੀਪ ਕੌਰ ਨੇ ਤਾਂ ਕੋਈ ਕਿਸੇ ਤਰ੍ਹਾਂ ਦਾ ਨਾ ਤਾਂ ਅਪਰਾਧ ਕੀਤਾ ਹੈ, ਨਾ ਕੋਈ ਇੰਡੀਅਨ ਕਾਨੂੰਨ ਭੰਗ ਕੀਤਾ ਹੈ, ਫਿਰ ਉਸਨੂੰ ਦਹਿਸਤਗਰਦਾਂ ਤੇ ਗੈਂਗਸਟਰਾਂ ਦੇ ਢੰਗ-ਤਰੀਕਿਆ ਦੀ ਤਰ੍ਹਾਂ ਬੰਧਕ (Hostage) ਕਿਉਂ ਬਣਾਇਆ ਗਿਆ ਹੈ ? 

ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਅਤੇ ਸ਼ਰਮਨਾਕ ਕਾਰਵਾਈ ਹੈ ਕਿ ਜਿਸ ਸਿੱਖ ਕੌਮ ਨੇ ਬੀਤੇ ਸਮੇ ਵਿਚ ਮੁਗਲਾਂ ਤੇ ਜ਼ਾਬਰ ਹਮਲਾਵਰਾਂ ਕੋਲੋ ਹਿੰਦੂਆਂ ਦੀਆਂ ਅਗਵਾਹ ਕੀਤੀਆ ਧੀਆਂ-ਭੈਣਾਂ ਨੂੰ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰੋ ਘਰੀ ਭੇਜਣ ਦੀ ਇਖਲਾਕੀ ਜਿੰਮੇਵਾਰੀ ਨਿਭਾਉਦੀ ਰਹੀ ਹੈ, ਜਿਸ ਹਿੰਦੂ ਧਰਮ ਦੀ ਰਾਖੀ ਲਈ ਸਾਡੇ ਗੁਰੂ ਸਾਹਿਬਾਨ ਨੇ ਦਿੱਲੀ ਚਾਂਦਨੀ ਚੌਕ ਵਿਚ ਸ਼ਹਾਦਤ ਦਿੱਤੀ ਹੋਵੇ, ਸਰਬੰਸ ਵਾਰਿਆ ਹੋਵੇ, ਹਿੰਦੂ ਧਰਮ ਉਤੇ ਹੋਣ ਵਾਲੇ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਨਾਲ ਸੰਘਰਸ਼ ਕਰਦੇ ਹੋਏ ਹਮਲਾਵਰਾਂ ਨੂੰ ਚੁਣੋਤੀ ਦਿੱਤੀ ਹੋਵੇ, ਜ਼ਾਬਰ ਹਮਲਿਆ ਸਮੇ ਜਦੋ ਹਿੰਦੂਆਣੀਆ ਸਿੱਖਾਂ ਨੂੰ ਵੇਖਕੇ ਇਹ ਪੁਕਾਰਦੀਆ ਹੋਣ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹ ਦੋ ਨਿਸੰਗ’। ਜਿਨ੍ਹਾਂ ਸਿੱਖਾਂ ਦਾ ਮਨੁੱਖਤਾ ਪੱਖੀ ਧੀ-ਭੈਣ ਦੀ ਰਾਖੀ ਕਰਨ ਵਾਲਾ ਉੱਚਾ-ਸੁੱਚਾ ਕਿਰਦਾਰ ਹੋਵੇ, ਉਨ੍ਹਾਂ ਦੀਆਂ ਧੀਆਂ-ਭੈਣਾਂ ਅਤੇ ਬੀਬੀ ਕਿਰਨਦੀਪ ਕੌਰ ਵਰਗੀਆ ਬੀਬੀਆ ਨਾਲ ਇਹ ਹੁਕਮਰਾਨ ਅਤੇ ਸਰਕਾਰਾਂ ਜ਼ਾਲਲਤ ਭਰੇ ਅਮਲ ਕਰਦੀਆ ਹੋਣ, ਉਹ ਸਰਕਾਰਾਂ ਅਤੇ ਹਿੰਦੂਤਵ ਕੱਟੜਵਾਦੀ ਆਗੂ ਆਪੋ ਆਪਣੀਆ ਆਤਮਾਵਾ ਤੋ ਇਕ ਵਾਰੀ ਜੁਆਬ ਤਾਂ ਲੈਣ ਕੀ ਉਹ ਸਹੀ ਕਰ ਰਹੇ ਹਨ ਜਾਂ ਗਲਤ ਕਰ ਰਹੇ ਹਨ, ਉਨ੍ਹਾਂ ਨੂੰ ਖੁਦ ਹੀ ਆਪਣੀ ਆਤਮਾ ਤੋ ਸਹੀ ਜੁਆਬ ਮਿਲ ਜਾਵੇਗਾ ਤੇ ਸਿੱਖ ਕੌਮ ਦੀਆਂ ਧੀਆਂ ਭੈਣਾਂ ਨਾਲ ਅਜਿਹੇ ਗੈਰ ਇਖਲਾਕੀ ਵਿਵਹਾਰ ਕਰਨ ਵਾਲੇ ਹੁਕਮਰਾਨ ਤੇ ਆਗੂ ਆਪਣੀ ਹੀ ਨਜਰ ਵਿਚ ਸ਼ਰਮਸਾਰ ਹੋ ਕੇ ਰਹਿ ਜਾਣਗੇ ।

Leave a Reply

Your email address will not be published. Required fields are marked *