ਮੁਸਲਿਮ ਮੁਲਕਾਂ ਦਾ ਸੰਗਠਨ ਮਸਜਿਦਾਂ ਅਤੇ ਗੁਰੂਘਰਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਹੋਣ ਵਾਲੇ ਹਮਲਿਆ ਵਿਰੁੱਧ ਸਖਤ ਸਟੈਂਡ ਲਵੇ : ਮਾਨ
ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਜੋ ਹਿੰਦੂਤਵ ਮੁਲਕ ਆਪਣੇ ਆਪ ਨੂੰ ਨਿਰਪੱਖ ਮੰਨਦਾ ਹੈ, ਅਸਲੀਅਤ ਵਿਚ ਇਸ ਸਮੇਂ ਇਸ ਮੁਲਕ ਉਤੇ ਹਕੂਮਤ ਕਰਨ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਸੈਟਰ ਹਕੂਮਤ ਦੇ ਵਜੀਰ ਏ ਆਜਮ ਨਰਿੰਦਰ ਮੋਦੀ ਇਸਲਾਮਿਕ ਮਸਜਿਦਾਂ ਅਤੇ ਹੋਰ ਸਥਾਨਾਂ ਉਤੇ ਹਮਲੇ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਜੋ ਕਿ ਦਾ ਟ੍ਰਿਬਿਊਨ ਵਿਚ ਸਮੇ-ਸਮੇ ਤੇ ਪ੍ਰਕਾਸਿਤ ਹੋਈਆ ਖਬਰਾਂ ਪ੍ਰਤੱਖ ਕਰਦੀਆ ਹਨ । ਅਸੀ ਉਨ੍ਹਾਂ ਖਬਰਾਂ ਦਾ ਵੇਰਵਾ ਦਿੰਦੇ ਹੋਏ ਦੱਸਣਾ ਚਾਹਵਾਂਗੇ ਕਿ ਸਹਾਰਨਪੁਰ ਦੀ ਮੁਸਲਿਮ ਮਸਜਿਦ ਜੋ ਢਹਿ-ਢੇਰੀ ਕੀਤੀ ਗਈ ਉਸਦੀ 6 ਸਤੰਬਰ 2026 ਦੇ ਦਾ ਟ੍ਰਿਬਿਊਨ ਵਿਚ ਖਬਰ ਪ੍ਰਕਾਸਿਤ ਹੋਈ । ਇਸੇ ਤਰ੍ਹਾਂ ਸਾਹੀ ਮਸਜਿਦ ਉਜੈਨ 29 ਸਤੰਬਰ 2026 ਨੂੰ, ਅਸਾਮ, ਵਾਰਨਾਸੀ ਅਤੇ ਸੰਭਾਲ ਉਤਰਪ੍ਰਦੇਸ਼ ਵਿਚ ਵੀ ਅਜਿਹੇ ਦੁਖਾਂਤ ਵਾਪਰੇ । ਬਹੁਤ ਸਾਰੀਆ ਮਸਜਿਦਾਂ ਸੜਕਾਂ ਨੂੰ ਚੌੜੀਆ ਕਰਦੇ ਸਮੇ ਅਤੇ ਗੈਰ ਕਾਨੂੰਨੀ ਕਬਜਿਆ ਦੇ ਅਧੀਨ ਢਾਹੀਆ ਗਈਆ । ਜੋ ਕਿ ਹੁਕਮਰਾਨਾਂ ਦੇ ਮਨ ਵਿਚ ਇਸਲਾਮਿਕ ਫੋਬੀਆ ਕੰਮ ਕਰ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੰਮੇ ਸਮੇ ਤੋ ਇੰਡੀਆਂ ਵਿਚ ਵੱਖ-ਵੱਖ ਸੂਬਿਆਂ, ਸਥਾਨਾਂ ਉਤੇ ਆਨੇ-ਬਹਾਨੇ ਮੁਸਲਿਮ ਕੌਮ ਦੀਆਂ ਮਸਜਿਦਾਂ, ਧਾਰਮਿਕ ਸਥਾਨਾਂ, ਸਿੱਖਾਂ ਦੇ ਗੁਰੂਘਰਾਂ ਤੇ ਧਾਰਮਿਕ ਸਥਾਨਾਂ ਨੂੰ ਜਬਰੀ ਗੈਰ ਕਾਨੂੰਨੀ ਤਰੀਕੇ ਢਾਹੁਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਵਿਰੁੱਧ ਆਰਗੇਨਾਈਜੇਸਨ ਆਫ ਇਸਲਾਮਿਕ ਕੰਟਰੀਜ (ਓ.ਆਈ.ਸੀ) ਨੂੰ ਉਚੇਚੇ ਤੌਰ ਤੇ ਇਸ ਵਿਸੇ ਉਤੇ ਸਖਤ ਨੋਟਿਸ ਲੈਣ ਅਤੇ ਇਹ ਹੋਣ ਵਾਲੇ ਧਾਰਮਿਕ ਉਪੱਦਰ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ 21 ਅਕਤੂਬਰ 2026 ਨੂੰ ਬੰਗਲਾ ਸਾਹਿਬ ਦਿੱਲੀ ਗੁਰਦੁਆਰੇ ਵਿਚ ਪੁਲਿਸ ਵੱਲੋ ਦਾਖਲ ਹੋ ਕੇ ਸਿੱਖੀ ਮਰਿਯਾਦਾਵਾ ਦਾ ਅਪਮਾਨ ਕੀਤਾ ਗਿਆ । ਇਸੇ ਤਰ੍ਹਾਂ ਬੀਤੇ ਸਮੇ ਵਿਚ ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ), ਗੁਰਦੁਆਰਾ ਡਾਂਗਮਾਰ ਸਿਲੌਗ, ਗੁਰਦੁਆਰਾ ਮੰਗੂਮੱਠ ਜਗਨਨਾਥ ਪੁਰੀ ਉੜੀਸਾ ਵਿਖੇ ਢਾਹੇ ਗਏ । ਵਜੀਰ ਏ ਆਜਮ ਮੋਦੀ ਦੇ ਰਿਹਾਇਸ ਦੇ ਨਜਦੀਕ ਇਕ ਮਸਜਿਦ ਨੂੰ ਢਾਹੁਣ ਤੇ ਖਾਲੀ ਕਰਵਾਉਣ ਦੇ ਹੁਕਮ ਕੀਤੇ ਗਏ । ਇਸ ਵਿਸੇ ਤੇ ਜਮਾਇਤੇ ਉਲਮ ਨੇ ਦਿੱਲੀ ਹਾਈਕੋਰਟ ਵਿਚ ਪਹੁੰਚ ਕੀਤੀ ਹੋਈ ਹੈ । ਇਸ ਸੰਬੰਧ ਵਿਚ ਕਸਮੀਰ ਦੇ ਮੁਸਲਿਮ ਆਗੂ ਜਨਾਬ ਮੀਰ ਵਾਈਜ ਨੇ ਵੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸਖਤ ਨੋਟਿਸ ਲਿਆ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਜਬਰੀ ਢਹਿ-ਢੇਰੀ ਕਰਨ ਵਿਰੁੱਧ ਯੂ.ਐਸ ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਨੇ ਆਪਣੀ ਰਿਪੋਰਟ ਵਿਚ ਸਪੱਸਟ ਲਿਖਿਆ ਹੈ ਕਿ ਇੰਡੀਆਂ ਵਿਚ ਧਾਰਮਿਕ ਆਜਾਦੀ ਦਾ ਵੱਡੇ ਪੱਧਰ ਤੇ ਉਲੰਘਣ ਹੋ ਰਿਹਾ ਹੈ ਅਤੇ ਸਟੇਟ ਡਿਪਾਰਟਮੈਟ ਅਮਰੀਕਾ ਨੇ ਇੰਡੀਆ ਨੂੰ 07 ਨਵੰਬਰ 2021 ਨੂੰ ਕੌਮਾਂਤਰੀ ਰਿਪੋਰਟ ਦੀ ਰੈਡ ਲਿਸਟ ਵਿਚ ਸਾਮਿਲ ਕੀਤਾ ਹੈ । ਜਿਸ ਤੋ ਪ੍ਰਤੱਖ ਹੈ ਕਿ ਇੰਡੀਆ ਵਿਚ ਧਾਰਮਿਕ ਸੰਸਥਾਵਾਂ ਨੂੰ ਨਫਰਤ ਦੀ ਭਾਵਨਾ ਅਧੀਨ ਹੁਕਮਰਾਨ ਜ਼ਬਰੀ ਢਹਿ-ਢੇਰੀ ਕਰਨ ਦੇ ਨਾਲ-ਨਾਲ ਨੁਕਸਾਨ ਕਰਦੇ ਆ ਰਹੇ ਹਨ । ਜਿਸ ਵਿਰੁੱਧ ਫੌਰੀ ਆਰਗੇਨਾਈਜੇਸਨ ਆਫ ਇਸਲਾਮਿਕ ਕਾਰਪੋਰੇਸਨ ਨੂੰ ਸਮੂਹਿਕ ਰੂਪ ਵਿਚ ਕੌਮਾਂਤਰੀ ਕਾਨੂੰਨਾਂ ਅਧੀਨ ਇੰਡੀਆ ਦੀਆਂ ਅਜਿਹੀਆ ਕਾਰਵਾਈਆ ਵਿਰੁੱਧ ਅਮਲੀ ਰੂਪ ਵਿਚ ਉਦਮ ਕਰਨੇ ਚਾਹੀਦੇ ਹਨ ਤਾਂ ਕਿ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ ਸਕਣ ਅਤੇ ਅਸੀ ਆਪਣੀਆ ਜਿੰਮੇਵਾਰੀਆ ਪੂਰੀਆ ਕਰਕੇ ਇੰਡੀਆ ਦੀ ਨਫਰਤ ਭਰੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰ ਸਕੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਓ.ਆਈ.ਸੀ ਆਪਣੀ ਮਨੁੱਖਤਾ ਪੱਖੀ ਇਸ ਜਿੰਮੇਵਾਰੀ ਨੂੰ ਸਿੱਦਤ ਨਾਲ ਪੂਰਨ ਕਰੇਗੀ ।