ਜਲੰਧਰ ਐਮ.ਪੀ. ਦੀ ਆਉਣ ਵਾਲੀ ਜਿਮਨੀ ਚੋਣ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸੁਹਿਰਦ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 23 ਜਨਵਰੀ ( ) “ਜਦੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਰੰਘਰੇਟਿਆ, ਕਬੀਲਿਆ ਅਤੇ ਸੰਘਰਸ਼ੀਲ ਨਿਵਾਸੀਆ ਨੇ ਲੰਮੇ ਸਮੇ ਤੋਂ ਵਾਰ-ਵਾਰ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲੀਏ ਅਤੇ ਆਮ ਆਦਮੀ ਪਾਰਟੀ ਵਰਗੀਆ ਸੈਟਰ ਦੀਆਂ ਪੰਜਾਬ ਵਿਰੋਧੀ ਜਮਾਤਾਂ ਦੇ ਰਾਜ ਭਾਗ ਵੇਖ ਲਏ ਹਨ ਅਤੇ ਉਨ੍ਹਾਂ ਦੇ ਕੋਈ ਵੀ ਮਸਲੇ ਅੱਜ ਤੱਕ ਹੱਲ ਨਹੀ ਹੋਏ । ਬਲਕਿ ਇਹ ਸਮੱਸਿਆਵਾ ਦਿਨ-ਬ-ਦਿਨ ਹੋਰ ਵੀ ਜਟਿਲ ਤੇ ਗੁੰਝਲਦਾਰ ਹੁੰਦੀਆ ਜਾ ਰਹੀਆ ਹਨ ਅਤੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਇਨ੍ਹਾਂ ਉਪਰੋਕਤ ਪਾਰਟੀਆ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਨੀਤੀਆ ਤੇ ਅਮਲਾਂ ਤੋ ਭਰਪੂਰ ਜਾਣਕਾਰੀ ਰੱਖਦੇ ਹਨ ਅਤੇ ਸਭਨਾਂ ਨੂੰ ਇਹ ਗਿਆਨ ਹੋ ਚੁੱਕਿਆ ਹੈ ਕਿ ਉਪਰੋਕਤ ਸਭ ਪੰਜਾਬ ਦੇ ਨਿਵਾਸੀਆ ਨੂੰ ਸਬਜਬਾਗ ਦਿਖਾਉਣ ਵਾਲੀਆ ਪਾਰਟੀਆ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਕੁਝ ਵੀ ਸਵਾਰਨ ਦੀ ਸਮਰੱਥਾਂ ਨਹੀ ਰੱਖਦੀਆ । ਬਲਕਿ ਸਾਜਸੀ ਢੰਗਾਂ ਰਾਹੀ ਪੰਜਾਬ ਸੂਬੇ ਨੂੰ ਇਨ੍ਹਾਂ ਨੇ ਇਕ ਪ੍ਰਯੋਗਸ਼ਾਲਾਂ ਬਣਾਕੇ ਰੱਖ ਦਿੱਤਾ ਹੈ ਅਤੇ ਸਾਡੀ ਪੰਜਾਬ ਦੀ ਨੌਜ਼ਵਾਨੀ ਰੁਜਗਾਰ ਨਾ ਮਿਲਣ ਦੀ ਬਦੌਲਤ ਬਾਹਰਲੇ ਮੁਲਕਾਂ ਵਿਚ ਲੱਖਾਂ ਰੁਪਏ ਖ਼ਰਚਕੇ ਜਾਣ ਲਈ ਮਜਬੂਰ ਹੋ ਰਹੀ ਹੈ ਤਾਂ ਹੁਣ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਹ ਫਰਜ ਬਣ ਜਾਂਦਾ ਹੈ ਕਿ ਆਉਣ ਵਾਲੀ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿਚ ਸਭ ਪੰਜਾਬੀ ਅਤੇ ਸਿੱਖ ਵਸੋਂ, ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਸਭ ਮੁੱਦਿਆ, ਮਸਲਿਆ ਨੂੰ ਬਾਦਲੀਲ ਢੰਗ ਨਾਲ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ ਮੀਡੀਏ ਵਿਚ ਉਠਾਉਣ ਵਾਲੀ ਅਤੇ ਹਰ ਜ਼ਬਰ ਜੁਲਮ ਦਾ ਦ੍ਰਿੜਤਾ ਨਾਲ ਵਿਰੋਧ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ ਜੋ ਨੇੜ ਭਵਿੱਖ ਵਿਚ ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਉਮੀਦਵਾਰ ਦਿੱਤਾ ਜਾਵੇਗਾ, ਉਸਨੂੰ ਕੇਵਲ ਆਪਣੀਆ ਵੋਟਾਂ ਪਾ ਕੇ ਹੀ ਅੱਗੇ ਨਾ ਲਿਆਉਣ ਬਲਕਿ ਉਸਦੀ ਚੋਣ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ ਤਨੋ-ਮਨੋ-ਧਨੋ ਸਹਿਯੋਗ ਕਰਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਸਮੇ ਵਿਚ ਜਲਦੀ ਹੀ ਜਲੰਧਰ ਲੋਕ ਸਭਾ ਸੀਟ ਦੀ ਹੋਣ ਜਾ ਰਹੀ ਜਿਮਨੀ ਚੋਣ ਵਿਚ ਉਪਰੋਕਤ ਸਭ ਲੁਟੇਰਾ ਅਤੇ ਨਾਂਹਵਾਚਕ ਸੋਚ ਵਾਲੀਆ ਪਾਰਟੀਆ ਨੂੰ ਕਰਾਰੀ ਹਾਰ ਦੇਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਹਰ ਪੱਖੋ ਸਹਿਯੋਗ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁਲਕ ਵਿਚ ਭਾਵੇ ਕਿਸੇ ਵੀ ਸਥਾਂਨ ਤੇ ਕਿਸੇ ਵੀ ਵਰਗ, ਕਬੀਲੇ, ਮਜ੍ਹਬ ਆਦਿ ਨਾਲ ਹੁਕਮਰਾਨਾਂ ਵੱਲੋ ਬੇਇਨਸਾਫ਼ੀ ਜਾਂ ਵਿਤਕਰਾ ਕੀਤਾ ਜਾਂਦਾ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖੀ ਕਦਰਾਂ-ਕੀਮਤਾਂ ਦੇ ਬਿਨ੍ਹਾਂ ਤੇ ਕਦੀ ਵੀ ਅਜਿਹੀ ਬੇਇਨਸਾਫ਼ੀ ਵਿਰੁੱਧ ਆਵਾਜ ਉਠਾਉਣ ਤੇ ਇਨਸਾਫ ਦੀ ਲੜਾਈ ਵਿਚ ਪਿੱਛੇ ਨਹੀ ਰਿਹਾ । ਇਥੋ ਤੱਕ ਪੰਜਾਬੀਆਂ ਤੇ ਸਿੱਖ ਕੌਮ ਨਾਲ ਭਾਵੇ ਸੈਟਰ ਤੇ ਭਾਵੇ ਪੰਜਾਬ ਦੇ ਹੁਕਮਰਾਨਾਂ ਤੇ ਸਿਆਸਤਦਾਨਾਂ ਨੇ ਕੋਈ ਜ਼ਬਰ, ਬੇਇਨਸਾਫ਼ੀ ਜਾਂ ਕਤਲੇਆਮ ਕੀਤਾ ਹੋਵੇ ਤਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦ੍ਰਿੜਤਾ ਨਾਲ ਹਕੂਮਤੀ ਦਹਿਸਤ ਅਤੇ ਤਾਨਾਸਾਹੀ ਬਿਰਤੀ ਦਾ ਜੋਰਦਾਰ ਵਿਰੋਧ ਕਰਦੀ ਆ ਰਹੀ ਹੈ । ਜੋ ਕਿ ਸਾਡਾ ਇਖਲਾਕੀ ਤੇ ਇਨਸਾਨੀ ਫਰਜ ਵੀ ਹੈ । ਜਦੋ ਹੁਣ ਸਭਨਾਂ ਮੁਲਕ ਨਿਵਾਸੀਆ ਤੇ ਪੰਜਾਬੀਆ ਨੇ ਉਪਰੋਕਤ ਪੰਜਾਬ ਸੂਬੇ ਤੇ ਸਿੱਖ ਕੌਮ ਦੀਆਂ ਕਾਤਲ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਇਨ੍ਹਾਂ ਦੇ ਗੁਲਾਮ ਬਣੇ ਬਾਦਲ ਦਲੀਆ ਅਤੇ ਨਾਗਪੁਰ ਦੀ ਬੀ-ਟੀਮ ਬਣੀ ਆਮ ਆਦਮੀ ਪਾਰਟੀ ਅਤੇ ਹੋਰਨਾਂ ਸਭ ਕਈ-ਕਈ ਵਾਰ ਪਰਖ ਲਿਆ ਹੈ ਤਾਂ ਹੁਣ ਪਾਰਲੀਮੈਟ ਵਿਚ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਆਵਾਜ, ਸੂਬੇ ਨਾਲ ਹੋ ਰਹੀਆ ਘੋਰ ਬੇਇਨਸਾਫ਼ੀਆਂ ਵਿਰੁੱਧ ਆਵਾਜ ਬੁਲੰਦ ਕਰਨ ਲਈ ਜਲੰਧਰ ਲੋਕ ਸਭਾ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਆਨ-ਸਾਨ ਨਾਲ ਜਿਤਾਉਣਾ ਹਰ ਪੰਜਾਬੀ ਅਤੇ ਹਰ ਗੁਰਸਿੱਖ ਦਾ ਪਹਿਲਾ ਫਰਜ ਬਣ ਜਾਂਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਵੀ ਜਲੰਧਰ ਲੋਕ ਸਭਾ ਜਿਮਨੀ ਚੋਣ ਦਾ ਐਲਾਨ ਹੋਵੇ ਤਾਂ ਸਭ ਵਰਗ ਅਤੇ ਮਜ੍ਹਬ, ਜਾਤ-ਪਾਤ ਊਚ-ਨੀਚ, ਅਮੀਰ-ਗਰੀਬ ਆਦਿ ਦੇ ਸਭ ਦੁਨਿਆਵੀ ਵਿਤਕਰਿਆ ਤੋ ਉਪਰ ਉਠਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣਗੇ ਅਤੇ ਇਥੇ ਅਜਿਹਾ ਰਾਜ ਭਾਗ ਕਾਇਮ ਕਰਨ ਵਿਚ ਯੋਗਦਾਨ ਪਾਉਣਗੇ, ਜਿਸ ਨਾਲ ਸਹੀ ਮਾਇਨਿਆ ਵਿਚ ਗੁਰੂ ਸਾਹਿਬ ਜੀ ਦੇ ਹਲੀਮੀ ਸੋਚ ਵਾਲੇ ਰਾਜ ਪ੍ਰਬੰਧ ਦਾ ਬੋਲਬਾਲਾ ਹੋ ਸਕੇ ਅਤੇ ਕਿਸੇ ਇਕ ਵੀ ਇਨਸਾਨ ਨਾਲ, ਕਿਸੇ ਇਕ ਵੀ ਖੇਤਰ ਵਿਚ ਵਿਤਕਰਾ ਨਾ ਹੋ ਸਕੇ । ਬਰਾਬਰਤਾ ਦੇ ਇਨਸਾਫ ਦੀ ਸੋਚ ਪ੍ਰਬਲ ਰਹੇ।

Leave a Reply

Your email address will not be published. Required fields are marked *