ਸ੍ਰੀ ਮੋਦੀ ਫ਼ਰਾਂਸ ਪਹੁੰਚਕੇ ਘੱਟ ਗਿਣਤੀ ਸਿੱਖ ਕੌਮ ਦੀ ਉਥੇ ਦਸਤਾਰ ਉਤੇ ਲੱਗੀ ਕਾਨੂੰਨੀ ਪਾਬੰਦੀ ਨੂੰ ਕੀ ਖਤਮ ਕਰਵਾਉਣ ਦੀ ਗੱਲ ਕਰਨਗੇ ? : ਮਾਨ
ਫ਼ਤਹਿਗੜ੍ਹ ਸਾਹਿਬ, 13 ਜੂਨ ( ) “ਜਦੋਂ ਡਾ. ਮਨਮੋਹਨ ਸਿੰਘ ਇੰਡੀਆ ਦੇ ਵਜੀਰ ਏ ਆਜਮ ਸਨ ਤਾਂ ਉਹ ਫਰਾਂਸ ਦੇ ਉਸ ਮੁਲਕ ਦੇ ਦੌਰੇ ਤੇ ਗਏ ਸਨ ਜਿਸਨੇ ਇੰਡੀਆ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੇ ਧਾਰਮਿਕ ਮਾਣ ਸਤਿਕਾਰ ਵਾਲੇ ਚਿੰਨ੍ਹ ਦਸਤਾਰ ਪਹਿਨਣ ਉਤੇ ਪਾਬੰਦੀ ਲਗਾਈ ਹੋਈ ਹੈ । ਜਿਸ ਸਮੇ ਫ਼ਰਾਂਸ ਨੇ ਇਹ ਸਿੱਖ ਕੌਮ ਵਿਰੋਧੀ ਫੈਸਲਾ ਕੀਤਾ ਸੀ, ਉਸ ਸਮੇ ਅਸੀਂ ਅਤੇ ਸਿੱਖੀ ਸੰਸਥਾਵਾਂ ਨੇ ਫ਼ਰਾਂਸ ਸਰਕਾਰ ਨੂੰ ਸੁਬੋਧਿਤ ਹੁੰਦੇ ਹੋਏ ਘੱਟ ਗਿਣਤੀ ਸਿੱਖ ਕੌਮ ਦੇ ਉਪਰੋਕਤ ਧਾਰਮਿਕ ਚਿੰਨ੍ਹ ਦਸਤਾਰ ਉਤੇ ਲਗਾਈ ਪਾਬੰਦੀ ਦਾ ਜੋਰਦਾਰ ਵਿਰੋਧ ਕੀਤਾ ਸੀ । ਪਰ ਫ਼ਰਾਂਸ ਸਰਕਾਰ ਨੇ ਸਿੱਖ ਕੌਮ ਦੀ ਇਸ ਸੰਜ਼ੀਦਾ ਮੰਗ ਉਤੇ ਗੌਰ ਨਾ ਕਰਕੇ ਸਿੱਖ ਮਨਾਂ ਤੇ ਆਤਮਾਵਾ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨ ਦੀ ਕਾਰਵਾਈ ਨਾ ਕਰਕੇ ਸਿੱਖ ਕੌਮ ਤੇ ਜ਼ਬਰ ਕੀਤਾ ਹੈ । ਦੂਸਰਾ ਜਦੋ ਡਾ. ਮਨਮੋਹਨ ਸਿੰਘ ਇੰਡੀਆ ਦੇ ਵਜੀਰ ਏ ਆਜਮ ਸਨ, ਉਹ ਵੀ ਫ਼ਰਾਂਸ ਦੇ ਦੌਰੇ ਤੇ ਗਏ ਸਨ । ਪਰ ਉਹ ਘੱਟ ਗਿਣਤੀ ਸਿੱਖ ਕੌਮ ਦੇ ਵਜੀਰ ਏ ਆਜਮ ਹੋਣ ਦੀ ਬਦੌਲਤ ਇਥੋ ਦੀ ਬਹੁਗਿਣਤੀ ਤੇ ਪ੍ਰਭਾਵ ਕਾਰਨ ਸਾਡੀ ਸਿੱਖ ਕੌਮ ਦੀ ਦਸਤਾਰ ਉਤੇ ਫ਼ਰਾਂਸ ਵਿਚ ਲੱਗੀ ਪਾਬੰਦੀ ਦੇ ਵਿਸੇ ਨੂੰ ਹੱਲ ਨਹੀ ਕਰਵਾ ਸਕੇ ਸਨ । ਜਦੋ ਹੁਣ ਸ੍ਰੀ ਮੋਦੀ ਫ਼ਰਾਂਸ ਦੌਰੇ ਤੇ ਜਾ ਰਹੇ ਹਨ ਕੀ ਉਹ ਘੱਟ ਗਿਣਤੀ ਸਿੱਖ ਕੌਮ ਦੀ ਦਸਤਾਰ ਨਾਲ ਸੰਬੰਧਤ ਉਪਰੋਕਤ ਮਸਲੇ ਨੂੰ ਫ਼ਰਾਂਸ ਸਰਕਾਰ ਕੋਲ ਬਾਦਲੀਲ ਢੰਗ ਨਾਲ ਉਠਾਕੇ ਸਟੈਡ ਲੈਦੇ ਹੋਏ ਕੀ ਇਸ ਮਸਲੇ ਨੂੰ ਹੱਲ ਕਰਨਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਵੱਲੋ ਘੱਟ ਗਿਣਤੀ ਕੌਮ ਦੇ ਕਾਨੂੰਨੀ, ਸਮਾਜਿਕ, ਇਖਲਾਕੀ, ਧਾਰਮਿਕ ਹੱਕ ਹਕੂਕਾ ਦੀ ਰੱਖਿਆ ਕਰਨ ਦੇ ਵਿਸੇ ਉਤੇ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਹੋ ਰਹੇ ਜ਼ਬਰ ਦਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਸ੍ਰੀ ਮੋਦੀ ਦੇ ਫ਼ਰਾਂਸ ਦੌਰੇ ਸਮੇ ਦਸਤਾਰ ਉਤੇ ਲੱਗੀ ਪਾਬੰਦੀ ਨੂੰ ਹਟਾਉਣ ਸੰਬੰਧੀ ਫਰਾਂਸ ਸਰਕਾਰ ਨਾਲ ਵਾਰਤਾਲਾਪ ਕਰਦੇ ਹੋਏ ਇਸ ਮਸਲੇ ਨੂੰ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਦੇ ਹੁਕਮਰਾਨ ਤੇ ਬਾਹਰਲੇ ਮੁਲਕਾਂ ਦੇ ਹੁਕਮਰਾਨ ਜਦੋ ਇਸ ਗੱਲ ਦੀ ਭਰਪੂਰ ਜਾਣਕਾਰੀ ਰੱਖਦੇ ਹਨ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀ ਆਨ-ਸਾਨ ਦੀ ਪ੍ਰਤੀਕ ਦਸਤਾਰ ਪਹਿਨਣ ਦਾ ਮੁੱਦਾ ਉਨ੍ਹਾਂ ਦੇ ਧਰਮ ਨਾਲ ਸੰਬੰਧਤ ਹੈ ਅਤੇ ਉਨ੍ਹਾਂ ਨੂੰ ਇਹ ਵਾਕਫੀਅਤ ਹੈ ਕਿ ਅਜਿਹੇ ਚਿੰਨ੍ਹ ਸਿੱਖ ਕੌਮ ਦੇ ਸਵੈਮਾਨ, ਵੱਖਰੀ ਪਹਿਚਾਣ ਅਤੇ ਕੌਮਾਂਤਰੀ ਮਾਣ ਸਨਮਾਨ ਦੇ ਪ੍ਰਤੀਕ ਹਨ । ਫਿਰ ਅਜਿਹੇ ਚਿੰਨ੍ਹਾਂ ਉਤੇ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਉਣਾ ਤਾਂ ਸਿੱਖ ਕੌਮ ਦੇ ਮਨ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ । ਜੇਕਰ ਇੰਡੀਆਂ ਦੀ ਮੋਦੀ ਹਕੂਮਤ ਆਪਣੇ ਫ਼ਰਾਂਸ ਦੌਰੇ ਸਮੇ ਸਿੱਖ ਕੌਮ ਦੀ ਦਸਤਾਰ ਸੰਬੰਧੀ ਗੱਲ ਨੂੰ ਉਠਾਕੇ ਹੱਲ ਨਹੀ ਕਰਵਾਉਦੀ ਤਾਂ ਇਹ ਇੰਡੀਆ ਦੀ ਘੱਟ ਗਿਣਤੀ ਕੌਮਾਂ ਪ੍ਰਤੀ ਗੈਰ ਜਿੰਮੇਵਰਾਨਾ ਅਮਲ ਹੋਣ ਦੇ ਨਾਲ-ਨਾਲ ਘੱਟ ਗਿਣਤੀ ਕੌਮਾਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਮਾਣ-ਸਨਮਾਨ ਦੇ ਮੁੱਦਿਆ ਉਤੇ ਮੋਦੀ ਹਕੂਮਤ ਦੀ ਕਾਰਗੁਜਾਰੀ ਉਤੇ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਨਗੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੈਟਰ ਦੀ ਮੋਦੀ ਹਕੂਮਤ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਕੇ ਪੰਜਾਬੀਆ ਤੇ ਸਿੱਖਾਂ ਨਾਲ ਵਿਸੇਸ ਲਗਾਅ ਹੋਣ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦਾ ਮੀਡੀਆ ਉਤੇ ਪ੍ਰਗਟਾਵਾ ਕਰਦੀ ਆ ਰਹੀ ਹੈ । ਪਰ ਜਦੋ ਤੱਕ ਘੱਟ ਗਿਣਤੀ ਸਿੱਖ ਕੌਮ ਜਾਂ ਮੁਸਲਿਮ ਕੌਮ ਨਾਲ ਸੰਬੰਧਤ ਅਹਿਮ ਮਸਲਿਆ ਨੂੰ ਮੋਦੀ ਹਕੂਮਤ ਸੰਜੀਦਗੀ ਨਾਲ ਲੈਦੇ ਹੋਏ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਦੀ ਰੱਖਿਆ ਕਰਨ ਵਿਚ ਦਿਲਚਸਪੀ ਨਹੀ ਰੱਖੇਗੀ ਤਾਂ ਇਹ ਮੁੱਦੇ ਜਿਊ ਦੇ ਤਿਊ ਲਮਕਦੇ ਰਹਿਣਗੇ । ਜਿਸ ਨਾਲ ਇੰਡੀਆ ਵਿਚ ਵੱਸਣ ਵਾਲੀਆ ਸਿੱਖ ਕੌਮ ਤੇ ਮੁਸਲਿਮ ਕੌਮ ਵਰਗੀਆ ਕੌਮਾਂ ਵਿਚ ਵੱਡੀ ਬੇਚੈਨੀ ਤੇ ਰੋਸ ਪੈਦਾ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜਿਸ ਨਾਲ ਇੰਡੀਆ ਦੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਵੀ ਸੱਟ ਵੱਜਦੀ ਹੈ । ਇਸ ਲਈ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਜੋ ਫ਼ਰਾਂਸ ਦੌਰੇ ਤੇ ਗਏ ਹਨ, ਉਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਇਹ ਉਮੀਦ ਕਰਨਾ ਚਾਹੇਗੀ ਕਿ ਉਹ ਕੇਵਲ ਫ਼ਰਾਂਸ ਦੇ ਦਸਤਾਰ ਦੇ ਮੁੱਦੇ ਨੂੰ ਹੀ ਹੱਲ ਕਰਵਾਉਣ ਦੀ ਜਿੰਮੇਵਾਰੀ ਹੀ ਨਹੀ ਨਿਭਾਉਣਗੇ ਬਲਕਿ ਜੋ ਇੰਡੀਆ ਵਿਚ ਸੈਟਰ ਹਕੂਮਤ ਵੱਲੋ ਸਿੱਖ ਕੌਮ ਨਾਲ ਬੇਇਨਸਾਫ਼ੀ, ਜ਼ਬਰ ਜਿਵੇ ਸਜਾਵਾਂ ਪੂਰੀਆ ਕਰ ਚੁੱਕੇ ਬੰਦੀਆ ਨੂੰ ਰਿਹਾਅ ਕਰਨਾ, 15 ਸਾਲਾਂ ਤੋ ਸਾਡੀ ਐਸ.ਜੀ.ਪੀ.ਸੀ ਸੰਸਥਾਂ ਦੀਆਂ ਜਬਰੀ ਰੋਕੀਆ ਗਈਆ ਜਰਨਲ ਚੋਣਾਂ ਕਰਵਾਉਣ ਦਾ ਐਲਾਨ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਹਵਾਲੇ ਕਰਨ, ਪੰਜਾਬੀ ਬੋਲਦੇ ਬਾਹਰ ਰਹਿ ਚੁੱਕੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਪੰਜਾਬੀ ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ ਖਤਮ ਕਰਨ, ਫ਼ੌਜ ਵਿਚ ਸਿੱਖ ਕੌਮ ਦੀ ਮੰਦਭਾਵਨਾ ਅਧੀਨ ਘਟਾਈ ਗਈ ਭਰਤੀ ਦੇ ਕੋਟੇ ਨੂੰ ਫਿਰ ਤੋ 33% ਕਰਕੇ ਬਹਾਲ ਕਰਨ, ਪ੍ਰਵਾਸੀਆ ਨੂੰ ਇਥੇ ਆਧਾਰ ਕਾਰਡ, ਵੋਟਰ ਕਾਰਡ, ਜਮੀਨਾਂ ਖਰੀਦਣ ਤੇ ਕਾਨੂੰਨੀ ਰੋਕ ਲਗਾਉਣ, ਸਰਹੱਦਾਂ ਖੋਲ੍ਹਕੇ ਕਿਸਾਨੀ ਅਤੇ ਵਪਾਰੀਆ ਦੇ ਕਾਰੋਬਾਰਾਂ ਨੂੰ ਪ੍ਰਫੁੱਲਿਤ ਕਰਨ ਆਦਿ ਮਸਲਿਆ ਨੂੰ ਵੀ ਗੰਭੀਰਤਾ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਜਿੰਮੇਵਾਰੀ ਨਿਭਾਉਣਗੇ।