26 ਜਨਵਰੀ ਨੂੰ ਖ਼ਾਲਸਾ ਪੰਥ ਕੇਸਰੀ ਨਿਸ਼ਾਨ ਸਾਹਿਬ ਮਾਰਚ ਨਾਲ ਆਪਣੀ ਆਜਾਦੀ ਦੀ ਗੱਲ ਨੂੰ ਉਭਾਰੇਗਾ : ਮਾਨ

ਕਿਸੇ ਵੀ ਸਥਾਂਨ ਤੇ ਕੋਈ ਫਿਰਕੂ, ਸਾਡੇ ਗੁਰੂਘਰਾਂ ਉਤੇ ਤਿਰੰਗਾ ਲਹਿਰਾਉਣ ਦੀ ਗੁਸਤਾਖੀ ਨਾ ਕਰੇ

ਫ਼ਤਹਿਗੜ੍ਹ ਸਾਹਿਬ, 23 ਜਨਵਰੀ ( ) “26 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੀ ਸਿੱਖ ਕੌਮ ਦੇ ਸਹਿਯੋਗ ਨਾਲ ਬਰਗਾੜੀ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆਂ ਅਤੇ ਸਿੱਖ ਨੌਜ਼ਵਾਨੀ ਦੇ ਹੋਏ ਕਤਲ ਦਾ ਇਨਸਾਫ਼ ਮੋਰਚਾ ਚੱਲ ਰਿਹਾ ਹੈ, ਉਥੇ ਦੂਸਰਾ ਜਲੰਧਰ ਵਿਖੇ ਅਤੇ ਤੀਸਰਾ ਅੰਮ੍ਰਿਤਸਰ ਵਿਖੇ ਸਮੁੱਚੇ ਮਾਲਵਾ, ਦੋਆਬਾ ਅਤੇ ਮਾਝੇ ਦੇ ਇਲਾਕੇ ਵਿਚ ਆਪਣੇ ਕੇਸਰੀ ਨਿਸ਼ਾਨ ਸਾਹਿਬ ਹੱਥਾਂ ਵਿਚ ਫੜਕੇ ਸਿੱਖ ਕੌਮ ਦੀ ਆਜਾਦੀ ਅਤੇ ਸਾਡੇ ਨਾਲ 1947 ਤੋਂ ਹੁੰਦੇ ਆ ਰਹੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਵਿਰੁੱਧ ਖ਼ਾਲਸਾਈ ਮਾਰਚ ਕੀਤੇ ਜਾਣਗੇ । ਇਨ੍ਹਾਂ ਖ਼ਾਲਸਾਈ ਮਾਰਚਾਂ ਵਿਚ ਬਰਗਾੜੀ ਵਾਲੇ ਪ੍ਰੋਗਰਾਮ ਵਿਚ ਬਠਿੰਡਾ, ਮਾਨਸਾ, ਬਰਨਾਲਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮਲੇਰਕੋਟਲਾ, ਮੋਹਾਲੀ, ਮੋਗਾ, ਮੁਕਤਸਰ, ਸੰਗਰੂਰ, ਫਰੀਦਕੋਟ ਜਿ਼ਲ੍ਹਿਆਂ ਦੇ ਅਹੁਦੇਦਾਰ ਤੇ ਮੈਬਰ ਸਾਮਿਲ ਹੋਣਗੇ । ਜਲੰਧਰ ਵਿਖੇ ਹੋਣ ਵਾਲੇ ਖ਼ਾਲਸਾਈ ਮਾਰਚ ਵਿਚ ਜਲੰਧਰ, ਕਪੂਰਥਲਾ, ਨਵਾਂਸਹਿਰ, ਹੁਸਿਆਰਪੁਰ ਅਤੇ ਰੋਪੜ੍ਹ ਜਿ਼ਲ੍ਹੇ ਸਾਮਿਲ ਹੋਣਗੇ । ਅੰਮ੍ਰਿਤਸਰ ਵਿਖੇ ਮਾਝੇ ਵਾਲੇ ਖਾਲਸਾਈ ਮਾਰਚ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਫਾਜਿਲਕਾ ਅਤੇ ਫਿਰੋਜ਼ਪੁਰ ਜਿ਼ਲ੍ਹੇ ਸਾਮਿਲ ਹੋਣਗੇ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਮੁੱਖ ਦਫਤਰ ਤੋਂ ਇਕ ਸਾਂਝੀ ਅਪੀਲ ਰਾਹੀ ਸਮੁੱਚੀ ਸਿੱਖ ਕੌਮ ਨੂੰ 26 ਜਨਵਰੀ ਦੇ ਕੇਸਰੀ ਨਿਸ਼ਾਨ ਸਾਹਿਬ ਖ਼ਾਲਸਾਈ ਮਾਰਚ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਅਤੇ ਇਸ ਕੌਮੀ ਪ੍ਰੌਗਰਾਮ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਦੀ ਗੱਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸਾਡੀ ਅਰਦਾਸ ਵਿਚ ਰੋਜ਼ਾਨਾ ਅਸੀਂ ਦੋਵੇ ਸਮੇਂ ‘ਝੰਡੇ-ਬੂੰਗੇ ਜੂਗੋ ਜੁਗ ਅਟੱਲ’ ਦੀ ਅਰਜੋਈ ਕਰਦੇ ਹਾਂ, ਉਸ ਮਹਾਵਾਕ ਅਨੁਸਾਰ ਆਪਣੇ ਉਪਰੋਕਤ ਕੇਸਰੀ ਨਿਸ਼ਾਨ ਸਾਹਿਬ ਲਈ ਹਮੇਸ਼ਾਂ ਬੁਲੰਦੀਆ ਵਿਚ ਰਹਿਣ ਦੀ ਅਰਦਾਸ ਕਰਦੇ ਹਾਂ । ਉਨ੍ਹਾਂ ਇਸ ਗੱਲ ਤੇ ਵਿਸੇਸ ਜੋਰ ਦਿੰਦੇ ਹੋਏ ਕਿਹਾ ਕਿ ਸਮੁੱਚੀ ਸਿੱਖ ਕੌਮ ਇਸ ਗੱਲ ਦਾ ਬਾਜ਼ ਨਜਰ ਰੱਖਦੇ ਹੋਏ ਪੂਰਾ ਧਿਆਨ ਰੱਖੇ ਕਿ ਕੋਈ ਵੀ ਫਿਰਕੂ ਸੋਚ ਵਾਲਾ ਸੰਗਠਨ ਜਾਂ ਇਨਸਾਨ ਉਸ ਤਿਰੰਗੇ ਝੰਡੇ, ਜਿਸਨੇ ਬੀਤੇ ਸਮੇ ਵਿਚ 1947 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਨਾਲ ਅਤੇ ਪੰਜਾਬੀਆਂ ਨਾਲ ਬਹੁਤ ਵੱਡੇ ਵਿਤਕਰੇ, ਜ਼ਬਰ-ਜੁਲਮ ਅਤੇ ਕਤਲੇਆਮ ਕੀਤਾ ਹੈ, ਉਸਨੂੰ ਝੁਲਾਉਣ ਦੀ ਕੋਈ ਬਿਲਕੁਲ ਵੀ ਗੁਸਤਾਖੀ ਨਾ ਕਰੇ ਕਿਉਂਕਿ ਸਿੱਖ ਕੌਮ ਅਜਿਹਾ ਕਤਈ ਬਰਦਾਸਤ ਨਹੀ ਕਰੇਗੀ । ਸ. ਮਾਨ ਨੇ ਸਿੱਖ ਕੌਮ ਨੂੰ ਇਸ ਵਿਸ਼ੇ ਤੇ ਅਤਿ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਫਿਰਕੂ ਸਾਡੇ ਗੁਰੂਘਰਾਂ, ਧਾਰਮਿਕ ਸਥਾਨਾਂ ਤੇ ਸਾਡੇ ਵਿਦਿਅਕ ਅਦਾਰਿਆ ਆਦਿ ਸੰਸਥਾਵਾਂ ਉਤੇ ਇਸ ਸਿੱਖ ਕੌਮ ਦਾ ਕਾਤਲ ਪ੍ਰਤੀਕ ਤਿਰੰਗਾ ਝੰਡਾ ਨਾ ਝੂਲ ਸਕੇ, ਉਸ ਸੰਬੰਧੀ ਹਰ ਪੱਖੋ ਤੇ ਸਰਤਕ ਵੀ ਰਿਹਾ ਜਾਵੇ । ਜੇਕਰ ਕੋਈ ਸਿਰਫਿਰਿਆ ਅਜਿਹੀ ਕੋਸਿ਼ਸ਼ ਕਰੇ ਤਾਂ ਉਸਨੂੰ ਆਪਣੀਆ ਕੌਮੀ ਰਵਾਇਤਾ ਅਨੁਸਾਰ ਜਮਹੂਰੀਅਤ ਢੰਗ ਨਾਲ ਸਿੰਝਿਆ ਜਾਵੇ । ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਬਰਗਾੜੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ ਮਾਲਵਾ, ਦੋਆਬਾ ਅਤੇ ਮਾਝੇ ਵਿਚ ਹੋਣਗੇ । ਸ. ਮਾਨ ਨੇ ਉਚੇਚੇ ਤੌਰ ਤੇ ਸਮੁੱਚੀ ਸਿੱਖ ਨੌਜ਼ਵਾਨੀ, ਬੀਬੀਆਂ, ਬਜੁਰਗਾਂ, ਮਾਤਾਵਾ ਅਤੇ ਭੈਣਾਂ ਨੂੰ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪੋ ਆਪਣੇ ਘਰਾਂ, ਕਾਰੋਬਾਰਾਂ, ਆਪਣੇ ਨਿੱਜੀ ਦਫਤਰਾਂ ਉਤੇ ਉਚਾਈ ਨੂੰ ਛੂਹਦੇ ਕੇਸਰੀ ਨਿਸਾਨ ਸਾਹਿਬ ਅੱਜ ਤੋ ਹੀ ਝੁਲਾ ਦੇਣ ਤਾਂ ਕਿ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਆਦਿ ਵਿਚ ਖ਼ਾਲਸਾਈ ਕੇਸਰੀ ਨਿਸਾਨ ਜੋ ਨਿਵੇਕਲੀ, ਅਣਖੀਲੀ, ਕੌਮੀ ਪਹਿਚਾਣ ਅਤੇ ਸਰਬੱਤ ਦੇ ਭਲੇ ਦਾ ਪ੍ਰਤੀਕ ਖਾਲਸਾਈ ਨਿਸ਼ਾਨ ਹੈ, ਉਸਦੀਆਂ ਗੂੰਜਾ ਸਮੁੱਚੇ ਮੀਡੀਏ, ਅਖਬਾਰਾਂ, ਇੰਟਰਨੈਟ ਮੀਡੀਏ ਤੇ 26 ਜਨਵਰੀ ਅਤੇ ਉਸੋ ਆਉਣ ਵਾਲੇ ਹਫਤੇ-ਮਹੀਨੇ ਬਾਅਦ ਵੀ ਸਮੁੱਚੇ ਸੰਸਾਰ ਵਿਚ ਗੂੰਜਦੀਆ ਰਹਿਣ ਅਤੇ ਅਸੀ ਆਪਣੀ ਸੰਪੂਰਨ ਕੌਮੀ ਆਜਾਦੀ ਦੇ ਮਿਸਨ ਵੱਲ ਇਕਤਾਕਤ ਤੇ ਦ੍ਰਿੜ ਹੋ ਕੇ ਮੰਜਿਲ ਉਤੇ ਪਹੁੰਚ ਸਕੀਏ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਵੇ ਸਿੱਖ ਕੌਮ ਅਤੇ ਪੰਜਾਬੀਆਂ ਨੇ 15 ਅਗਸਤ ਵਾਲੇ ਦਿਹਾੜੇ ਉਤੇ ਇਨ੍ਹਾਂ ਖਾਲਸਾਈ ਕੌਮੀ ਨਿਸ਼ਾਨ ਸਾਹਿਬ ਸਮੁੱਚੇ ਪੰਜਾਬ ਵਿਚ ਝੁਲਾਕੇ ਇਕ ਵਾਰੀ ਇਸ ਪਵਿੱਤਰ ਧਰਤੀ ਤੇ ‘ਖ਼ਾਲਿਸਤਾਨ’ ਸਟੇਟ ਹੋਣ ਦੀ ਗੱਲ ਨੂੰ ਮਜਬੂਤੀ ਨਾਲ ਉਭਾਰਿਆ ਸੀ, ਉਸੇ ਤਰ੍ਹਾਂ 26 ਜਨਵਰੀ ਨੂੰ ਵੀ ਇਹ ਕੌਮੀ ਜਿੰਮੇਵਾਰੀ ਹਰ ਗੁਰਸਿੱਖ, ਮਾਈ-ਭਾਈ ਪੂਰਨ ਕਰੇਗਾ ।

Leave a Reply

Your email address will not be published. Required fields are marked *