ਜੋਸੀ ਮੱਠ ਵਿਖੇ ਕੁਦਰਤੀ ਹਲਚਲ ਦੀ ਬਦੌਲਤ ਘਰਾਂ ਵਿਚ ਆਈਆ ਤਰੇੜਾ ਨੂੰ ਦਰੁਸਤ ਕਰਨ ਲਈ ਗੁਰਦੁਆਰਾ ਹੇਮਕੁੰਟ ਸਾਹਿਬ ਟਰੱਸਟ ਜਿ਼ੰਮੇਵਾਰੀ ਨਿਭਾਏ : ਮਾਨ

ਫ਼ਤਹਿਗੜ੍ਹ ਸਾਹਿਬ, 10 ਜਨਵਰੀ ( ) “ਕਿਉਂਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੀ ਸਥਾਪਨਾ ਬੀਤੇ ਸਮੇ ਵਿਚ ਭਾਈ ਵੀਰ ਸਿੰਘ ਅਤੇ ਲੈਫ. ਕਰਨਲ ਸ. ਜੋਗਿੰਦਰ ਸਿੰਘ ਮਾਨ ਜੋ ਮੇਰੇ ਬਜੁਰਗ ਸਨ, ਉਨ੍ਹਾਂ ਵੱਲੋ ਇਥੇ ਗੁਰੂਘਰਾਂ ਦੀ ਸਥਾਪਨਾ ਕਰਦੇ ਹੋਏ ਸੇਵਾ ਸੁਰੂ ਕੀਤੀ ਗਈ ਸੀ ਅਤੇ ਇਨ੍ਹਾਂ ਗੁਰੂਘਰਾਂ ਦੇ ਦਰਸ਼ਨਾਂ ਲਈ ਹਰ ਸਾਲ ਪੰਜਾਬ ਤੇ ਹੋਰ ਸੂਬਿਆਂ ਵਿਚੋਂ ਵੱਡੀ ਗਿਣਤੀ ਵਿਚ ਸਿੱਖ ਦਰਸ਼ਨ ਕਰਨ ਜਾਂਦੇ ਹਨ । ਉਥੋ ਦੇ ਨਿਵਾਸੀਆ ਨਾਲ ਸਿੱਖ ਕੌਮ ਦਾ ਇਨ੍ਹਾਂ ਗੁਰੂਘਰਾਂ ਦੀ ਬਦੌਲਤ ਇਕ ਸਦਭਾਵਨਾ ਭਰਿਆ ਡੂੰਘਾਂ ਰਿਸਤਾ ਬਣਿਆ ਹੋਇਆ ਹੈ । ਜੋ ਕੁਦਰਤੀ ਹਲਚਲ ਦੀ ਬਦੌਲਤ ਜੋਸੀ ਮੱਠ ਦੇ ਇਲਾਕੇ ਦੇ ਖੇਤਰਾਂ ਵਿਚ ਰਹਿਣ ਵਾਲੇ ਨਿਵਾਸੀਆ ਦੇ ਘਰਾਂ ਵਿਚ ਤਰੇੜਾ ਆ ਗਈਆ ਹਨ ਅਤੇ ਨੁਕਸਾਨ ਹੋਇਆ ਹੈ, ਉਸਨੂੰ ਸਹੀ ਕਰਨ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਆਪਣੀ ਇਨਸਾਨੀਅਤ ਪੱਖੀ ਨੀਤੀਆ ਉਤੇ ਪਹਿਰਾ ਦਿੰਦੇ ਹੋਏ ਜਿੰਮੇਵਾਰੀ ਨਿਭਾਏ ਤਾਂ ਕਿ ਇਸ ਇਲਾਕੇ ਦੇ ਨਿਵਾਸੀਆ ਦੀ ਦੁੱਖ ਦੀ ਘੜੀ ਵਿਚ ਖ਼ਾਲਸਾ ਪੰਥ ਆਪਣਾ ਯੋਗਦਾਨ ਪਾ ਕੇ ਗੁਰਬਾਣੀ ਦੇ ਪ੍ਰਸਾਰ ਨੂੰ ਵੀ ਇਨ੍ਹਾਂ ਨਿਵਾਸੀਆ ਵਿਚ ਪਹੁੰਚਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 1 ਦਿਨ ਪਹਿਲੇ ਉਤਰਾਖੰਡ ਦੇ ਜੋਸੀ ਮੱਠ ਦੇ ਉਸ ਇਲਾਕੇ ਵਿਚ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਦੀ ਅਗਵਾਈ ਹੇਠ ਗੁਰੂਘਰ ਸਥਿਤ ਹਨ, ਉਥੋ ਦੇ ਨਿਵਾਸੀਆ ਦੇ ਘਰਾਂ ਵਿਚ ਕੁਦਰਤੀ ਹਲਚਲ ਦੀ ਬਦੌਲਤ ਆਈਆ ਤਰੇੜਾ ਅਤੇ ਹੋਏ ਨੁਕਸਾਨ ਦੀ ਪੂਰਤੀ ਲਈ ਇਸ ਟਰੱਸਟ ਦੇ ਪ੍ਰਧਾਨ ਸ. ਨਰਿੰਦਰਜੀਤ ਸਿੰਘ ਬਿੰਦਰਾ ਅਤੇ ਹੋਰ ਮੈਬਰਾਂ ਨੂੰ ਸਮੂਹਿਕ ਤੌਰ ਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਉਦਮ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ. ਬਿੰਦਰਾ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਕੌਮਾਂਤਰੀ ਪ੍ਰਸਿੱਧ ਸਿੱਖੀ ਸੋਚ ਉਤੇ ਨਿਰਪੱਖਤਾ ਰਾਹੀ ਸੇਵਾ ਕਰਨ ਵਾਲੀ ਖ਼ਾਲਸਾ ਏਡ ਸੰਗਠਨ ਦੇ ਮੁੱਖੀ ਸ. ਰਵੀ ਸਿੰਘ ਦੀਆਂ ਸੇਵਾਵਾਂ ਵੀ ਇਸ ਨੇਕ ਕੰਮ ਲਈ ਲੈ ਸਕਣ ਤਾਂ ਇਨ੍ਹਾਂ ਪੀੜ੍ਹਤ ਨਿਵਾਸੀਆ ਦੇ ਦੁੱਖ ਨੂੰ ਦੂਰ ਕਰਨ ਵਿਚ ਵੱਡੀ ਮਦਦ ਮਿਲੇਗੀ ਅਤੇ ਅਸੀ ਇਸ ਸੇਵਾ ਰਾਹੀ ਆਪਣੇ ਸਰਬੱਤ ਦੇ ਭਲੇ ਦੇ ਮਿਸਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਵੀ ਵੱਡੀ ਜਿੰਮੇਵਾਰੀ ਨਿਭਾਅ ਰਹੇ ਹੋਵਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਨਰਿੰਦਰਜੀਤ ਸਿੰਘ ਬਿੰਦਰਾ ਪ੍ਰਧਾਨ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ, ਸ. ਰਵੀ ਸਿੰਘ ਮੁੱਖੀ ਖ਼ਾਲਸਾ ਏਡ ਅਤੇ ਹੋਰ ਕੌਮੀ ਸੰਗਠਨ ਜੋਸੀ ਮੱਠ ਦੇ ਨਿਵਾਸੀਆ ਦੀ ਵੱਡੀ ਪੀੜ੍ਹਾਂ ਨੂੰ ਦੂਰ ਕਰਨ ਲਈ ਆਪਣੀਆ ਸੇਵਾਵਾਂ ਦੇਣਗੇ ।

Leave a Reply

Your email address will not be published. Required fields are marked *