ਨਿੱਝਰ ਕਤਲ ਕੇਸ ਵਿਚ ਫੜ੍ਹੇ ਗਏ ਕਾਤਲ ਹਿੰਦੂਤਵ ਹੁਕਮਰਾਨ ਦੇ ‘ਦੱਲੇ’ ਹਨ, ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਛੇਕ ਦੇਣਾ ਜ਼ਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਈ ( ) “ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਵਿਦੇਸ਼ ਵਜੀਰ ਜੈਸੰਕਰ, ਗ੍ਰਹਿ ਵਜੀਰ ਅਮਿਤ ਸ਼ਾਹ ਅਤੇ ਵਜੀਰ-ਏ-ਆਜਮ ਨਰਿੰਦਰ ਮੋਦੀ ਦੀ ਸਾਂਝੀ ਸਾਜਿਸ ਤਹਿਤ ਜਿਨ੍ਹਾਂ ਕਾਤਲਾਂ ਨੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿਚ ਕਤਲ ਕੀਤਾ ਹੈ, ਜਿਨ੍ਹਾਂ ਵਿਚ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਹਨ, ਉਹ ਇਹ ਸਭ ਹਿੰਦੂਤਵ ਮੋਦੀ ਦੇ ਦੱਲੇ ਹਨ । ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੌਮੀ ਮਹਾਨ ਸੰਸਥਾਂ ਨੂੰ ਚਾਹੀਦਾ ਹੈ ਕਿ ਇਹ ਦੱਲੇ ਬਣੇ ਕੌਮ ਦੇ ਕਾਤਲਾਂ ਨੂੰ ਖ਼ਾਲਸਾ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸਿਧਾਂਤ ਤੇ ਸੋਚ ਨੂੰ ਪਿੱਠ ਦੇ ਕੇ ਸਿੱਖ ਦੁਸ਼ਮਣਾਂ ਦੇ ਹੱਥਾਂ ਵਿਚ ਖੇਡਦੇ ਹੋਏ ਕੌਮੀ, ਜਾਨੀ, ਮਾਲੀ ਨੁਕਸਾਨ ਨਾ ਕਰ ਸਕੇ ਅਤੇ ਕੋਈ ਵੀ ਤਾਕਤ ਅਜਿਹੇ ਸਿੱਖਾਂ ਦੀ ਮੰਦਭਾਵਨਾ ਅਧੀਨ ਦੁਰਵਰਤੋ ਕਰਨ ਦੀ ਜੁਰਅਤ ਨਾ ਕਰ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਹਿੰਦੂਤਵ ਹੁਕਮਰਾਨਾਂ ਦੇ ਹੱਥਠੋਕੇ ਬਣੇ ਕਾਤਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਖ਼ਾਲਸਾ ਪੰਥ ਵਿਚੋ ਛੇਕ ਦੇਣ ਦੀ ਅਪੀਲ ਕਰਦੇ ਹੋਏ ਅਤੇ ਮੋਦੀ ਹਕੂਮਤ ਤੇ ਉਸ ਦੀਆਂ ਏਜੰਸੀਆਂ ਵੱਲੋ ਬਾਹਰਲੇ ਮੁਲਕਾਂ ਤੇ ਇੰਡੀਆਂ ਵਿਚ ਨਿਸ਼ਾਨਾਂ ਬਣਾਕੇ ਕਤਲੇਆਮ ਕਰਨ ਦੀਆਂ ਕਾਰਵਾਈਆ ਨੂੰ ਅਤਿ ਸ਼ਰਮਨਾਕ ਇਨਸਾਨੀਅਤ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਪਹਿਲੇ ਹੀ ਪਤਾ ਸੀ ਕਿ ਭਾਈ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਇਨ੍ਹਾਂ ਸਭਨਾਂ ਦਾ ਕਤਲੇਆਮ ਹਿੰਦੂਤਵ ਏਜੰਸੀਆਂ ਨੇ ਹੀ ਕਰਵਾਇਆ ਹੈ । ਜਿਸਦੀ ਕੌਮਾਂਤਰੀ ਪੱਧਰ ਤੇ ਸਾਜਿਸ ਪੂਰਨ ਰੂਪ ਵਿਚ ਨੰਗੀ ਹੋ ਚੁੱਕੀ ਹੈ ਕਿ ਹਿੰਦੂਤਵ ਹੁਕਮਰਾਨ ਇਹ ਖਤਰਨਾਕ ਖੇਡ, ਖੇਡ ਰਿਹਾ ਹੈ । ਇਨ੍ਹਾਂ ਕੋਲ ਜੋ ਬਿਨ੍ਹਾਂ ਆਡਿਟ ਤੋ ਗੁਪਤ ਫੰਡ ਕਰੋੜਾਂ ਅਰਬਾਂ ਰੁਪਏ ਦੇ ਹਨ ਉਨ੍ਹਾਂ ਦੀ ਦੁਰਵਰਤੋ ਕਰਕੇ ਅਜਿਹੀਆ ਸਾਜਿਸਾਂ ਨੂੰ ਅੰਜਾਮ ਦੇ ਰਹੇ ਹਨ । ਮੈਂ ਇਸ ਗੱਲ ਨੂੰ ਕੇਵਲ ਪਾਰਲੀਮੈਟ ਵਿਚ ਹੀ ਨਹੀ ਬਲਕਿ ਬੀਤੇ 30 ਵਰਿਆ ਤੋ ਨਸਰ ਕਰਦਾ ਆ ਰਿਹਾ ਹਾਂ । ਇਹ ਉਪਰੋਕਤ ਏਜੰਸੀਆਂ ਤੇ ਹੁਕਮਰਾਨ ਬੀਤੇ ਲੰਮੇ ਸਮੇ ਤੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਗੁਰੂਘਰਾਂ ਉਤੇ ਨਿਰੰਤਰ ਨਿੰਗਰਾਨੀ ਰੱਖਦੀਆ ਆ ਰਹੀਆ ਹਨ । ਜੋ ਗੁਰੂਘਰ ਦੀਆਂ ਕਮੇਟੀਆ ਇਨ੍ਹਾਂ ਦੀ ਸੋਚ ਅਨੁਸਾਰ ਚੱਲਦੀਆਂ ਹਨ, ਇਹ ਹੁਕਮਰਾਨ ਉਨ੍ਹਾਂ ਦੀ ਪੂਰੀ ਆਓ ਭਗਤ ਕਰਦੇ ਹਨ ਅਤੇ ਦੂਸਰਿਆ ਨੂੰ ਸਾਜਿਸਾਂ ਦਾ ਨਿਸ਼ਾਨਾ ਬਣਾਉਦੇ ਹੋਏ ਆਪਣੇ ਵਤਨ ਆਉਣ ਦੇ ਵੀਜੇ ਹੀ ਨਹੀ ਦੇ ਰਹੇ ਬਲਕਿ ਉਨ੍ਹਾਂ ਨੂੰ ਮਾਰਨ ਦੀਆਂ ਸਾਜਿਸਾਂ ਘੜੀਆ ਜਾ ਰਹੀਆ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਸਟਿਨ ਟਰੂਡੋ ਵਜੀਰ ਏ ਆਜਮ ਕੈਨੇਡਾ ਅਤੇ ਅਮਰੀਕਾ ਦੇ ਪ੍ਰੈਜੀਡੈਟ ਜੋ ਬਾਇਡਨ ਦੇ ਧੰਨਵਾਦੀ ਹੈ ਜਿਨ੍ਹਾਂ ਨੇ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖਾਂ ਦੇ ਕਤਲ ਕਰਨ ਦੀ ਸਾਜਿਸ ਨੂੰ ਦੁਨੀਆ ਸਾਹਮਣੇ ਦ੍ਰਿੜਤਾ ਨਾਲ ਲਿਆਂਦਾ ਹੈ । ਕਿਉਂਕਿ ਅਮਰੀਕਾ ਨੇ ਵੀ ਸ. ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਜੋ ਸਿੱਖ ਫਾਰ ਜਸਟਿਸ ਦੇ ਮੁੱਖੀ ਹਨ, ਨੂੰ ਇੰਡੀਅਨ ਹੁਕਮਰਾਨਾਂ ਵੱਲੋ ਕਤਲ ਕਰਨ ਦੀ ਸਾਜਿਸ ਨੂੰ ਅਸਫ਼ਲ ਬਣਾਕੇ ਜਿਥੇ ਆਪਣੀ ਜਿੰਮੇਵਾਰੀ ਨਿਭਾਈ ਹੈ, ਉਥੇ ਇੰਡੀਆਂ ਦਾ ਇਨਸਾਨੀਅਤ ਵਿਰੋਧੀ ਚੇਹਰੇ ਨੂੰ ਵੀ ਦੁਨੀਆ ਵਿਚ ਨੰਗਾਂ ਕੀਤਾ ਹੈ । ਹੁਣ ਸਿੱਖ ਕੌਮ ਹਿੰਦੂਤਵੀਆ ਨਾਲ ਇਕੱਠੀ ਨਹੀ ਰਹਿ ਸਕਦੀ । ਜਦੋ ਸ੍ਰੀ ਮੋਦੀ, ਵਿਦੇਸ਼ ਵਜੀਰ ਜੈਸੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਗ੍ਰਹਿ ਵਜੀਰ ਅਮਿਤ ਸ਼ਾਹ ਵੱਲੋ ਇਹ ਕਹਿਕੇ ਕਿ ਅਸੀ ਆਜਾਦੀ ਚਾਹੁੰਣ ਵਾਲੇ ਅਜਿਹੇ ਸਿੱਖਾਂ ਦੇ ਘਰਾਂ ਵਿਚ ਘੁਸਪੈਠ ਕਰਕੇ ਖਤਮ ਕਰਾਂਗੇ, ਸਿੱਖਾਂ ਦੇ ਹੋ ਰਹੇ ਕਤਲੇਆਮ ਨੂੰ ਇਨ੍ਹਾਂ ਸਭਨਾਂ ਨੇ ਪ੍ਰਵਾਨ ਕਰ ਲਿਆ ਹੈ । ਇਹ ਲੋਕ ਆਦਿਵਾਸੀਆ ਨੂੰ ਨਕਸਲਾਇਟ, ਮਾਓਵਾਦੀ ਕਹਿਕੇ ਗੈਰ ਕਾਨੂੰਨੀ ਢੰਗ ਨਾਲ ਕਤਲੇਆਮ ਕਰ ਰਹੇ ਹਨ, ਸਿੱਖਾਂ ਨੂੰ ਮਾਰ ਰਹੇ ਹਨ, ਕਸਮੀਰੀਆ ਨੂੰ ਮਾਰ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਆਪੋ ਆਪਣੇ ਅਹੁਦਿਆ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ ਕਿਉਂਕਿ ਭਾਵੇ ਕਾਂਗਰਸ, ਭਾਵੇ ਭਾਜਪਾ ਦੀਆਂ ਹਕੂਮਤਾਂ ਹੋਣ ਇਨ੍ਹਾਂ ਨੇ ਕਦੀ ਵੀ ਮੁਲਕ ਦੇ ਅਹਿਮ ਅਹੁਦੇ ਪ੍ਰੈਜੀਡੈਟ ਦੀ ਪ੍ਰਵਾਹ ਨਹੀ ਕੀਤੀ । ਬਲਕਿ ਇਨ੍ਹਾਂ ਅਹੁਦਿਆ ਦਾ ਨਿਰੰਤਰ ਘੋਰ ਅਪਮਾਨ ਕੀਤਾ ਜਾਂਦਾ ਆ ਰਿਹਾ ਹੈ । ਜਿਸ ਲਈ ਇਹ ਹਿੰਦੂਤਵ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹਨ ਅਤੇ ਇਥੋ ਦੇ ਮਾਹੌਲ ਨੂੰ ਦਿਸ਼ਾਹੀਣ ਨੀਤੀਆ ਰਾਹੀ ਵਿਸਫੋਟਕ ਬਣਾ ਰਹੇ ਹਨ ।