ਇੰਡੀਅਨ ਸਬ-ਕੌਟੀਨੈਟ ਵਿਚ ਆਦਿਵਾਸੀਆਂ ਉਤੇ ਹੋ ਰਹੇ ਜ਼ਬਰ ਅਤੇ ਕਤਲੇਆਮ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਈ ( ) “ਬੀਜੇਪੀ-ਆਰ.ਐਸ.ਐਸ. ਦੀ ਜਾਲਮ ਹਕੂਮਤ ਨਿਰੰਤਰ ਜੰਗਲਾਂ ਤੇ ਪਹਾੜਾਂ ਵਿਚ ਵੱਸਣ ਵਾਲੇ ਆਦਿਵਾਸੀਆਂ ਉਤੇ ਉਨ੍ਹਾਂ ਨੂੰ ਮਾਓਵਾਦੀ, ਨਕਸਲਾਈਟ ਗਰਦਾਨਕੇ ਕਤਲੇਆਮ ਤੇ ਜ਼ਬਰ ਕਰਦੀ ਆ ਰਹੀ ਹੈ । ਇਸ ਲਈ ਬੀਬੀ ਦ੍ਰੌਪਦੀ ਮੁਰਮੂ ਪ੍ਰੈਜੀਡੈਟ ਇੰਡੀਆਂ ਨੂੰ ਚਾਹੀਦਾ ਹੈ ਕਿ ਉਹ ਬੀਜੇਪੀ-ਆਰ.ਐਸ.ਐਸ. ਵੱਲੋਂ ਕੀਤੇ ਜਾ ਰਹੇ ਇਸ ਇਨਸਾਨੀਅਤ ਜ਼ਬਰ ਨੂੰ ਬੰਦ ਕਰਵਾਉਣ ਲਈ ਅੱਗੇ ਆਉਣ ਅਤੇ ਵਿਗੜਦੀ ਜਾ ਰਹੀ ਸਥਿਤੀ ਨੂੰ ਕਾਬੂ ਕਰਨ ਦੀ ਜਿੰਮੇਵਾਰੀ ਨਿਭਾਉਣ, ਕਿਉਂਕਿ ਉਹ ਆਪ ਖੁਦ ਵੀ ਉਸ ਵਰਗ ਨਾਲ ਸੰਬੰਧਤ ਹਨ ਜਿਨ੍ਹਾਂ ਉਤੇ ਹੁਕਮਰਾਨ ਜ਼ਬਰ ਕਰ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋਂ ਜੰਗਲਾਂ ਤੇ ਪਹਾੜਾਂ ਵਿਚ ਵੱਸਣ ਵਾਲੇ, ਮਿਹਨਤ ਤੇ ਮੁਸੱਕਤ ਨਾਲ ਗੁਜਾਰਾ ਕਰਨ ਵਾਲੇ ਆਦਿਵਾਸੀਆ ਉਤੇ ਹੋ ਰਹੇ ਜ਼ਬਰ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਇੰਡੀਆ ਨੂੰ ਫੋਰੀ ਇਸ ਕਤਲੇਆਮ ਨੂੰ ਰੋਕਣ ਲਈ ਕਦਮ ਉਠਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਦੇ ਚੱਲ ਰਹੇ ਸਿਲਸਿਲੇ ਦੌਰਾਨ ਪਹਿਲੇ 28 ਫਰਵਰੀ 2024 ਨੂੰ ਸੈਂਟਰਲ ਫੋਰਸਾਂ ਤੇ ਪੁਲਿਸ ਵੱਲੋ 4 ਆਦਿਵਾਸੀਆਂ ਨੂੰ ਮਾਰਿਆ ਗਿਆ, ਫਿਰ 03 ਅਪ੍ਰੈਲ 2024 ਨੂੰ 10 ਆਦਿਵਾਸੀਆ ਨੂੰ ਨਕਸਲਾਈਟ ਕਹਿਕੇ ਮਾਰਿਆ ਗਿਆ ਜਿਸ ਵਿਚ ਇਕ ਔਰਤ ਵੀ ਸੀ, ਫਿਰ 17 ਅਪ੍ਰੈਲ 2024 ਨੂੰ 29 ਆਦਿਵਾਸੀਆ ਨੂੰ ਮਾਰਿਆ ਗਿਆ ਅਤੇ ਹੁਣ 01 ਮਈ 2024 ਨੂੰ ਫਿਰ 10 ਆਦਿਵਾਸੀਆ ਅਤੇ 3 ਔਰਤਾਂ ਦਾ ਵੀ ਕਤਲੇਆਮ ਕਰ ਦਿੱਤਾ ਗਿਆ । ਜੋ ਅਣਮਨੁੱਖੀ ਅਤੇ ਗੈਰ ਵਿਧਾਨਿਕ ਨਿੰਦਣਯੋਗ ਅਮਲ ਹਨ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਵਾਲੀ ਕਾਰਵਾਈ ਹੈ ਕਿ ਸੀ.ਪੀ.ਆਈ, ਸੀ.ਪੀ.ਐਮ ਵਰਗੀਆਂ ਜਮਾਤਾਂ ਇਸ ਹੋਏ ਵੱਡੇ ਕਤਲੇਆਮ ਉਤੇ ਚੁੱਪ ਧਾਰੀ ਬੈਠੀਆ ਹਨ । ਜਦੋਕਿ ਇਹ ਪਾਰਟੀਆ ਬੀਜੇਪੀ-ਆਰ.ਐਸ.ਐਸ ਨਾਲ ਮੋਦੀ ਹਕੂਮਤ ਵਿਚ ਸਹਿਯੋਗ ਵੀ ਕਰ ਰਹੀਆ ਹਨ । ਮੌਜੂਦਾ ਹੁਕਮਰਾਨਾਂ ਨੇ ਬੀਬੀ ਦ੍ਰੋਪਦੀ ਮੁਰਮੂ ਦੇ ਇਲਾਕੇ ਦੇ ਆਦਿਵਾਸੀਆ ਉਤੇ ਹਮਲੇ ਕੀਤੇ ਅਤੇ ਮਰਹੂਮ ਇੰਦਰਾ ਗਾਂਧੀ ਨੇ ਗਿਆਨੀ ਜੈਲ ਸਿੰਘ ਦੇ ਪ੍ਰੈਜੀਡੈਟ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਬਲਿਊ ਸਟਾਰ ਦਾ ਹਮਲਾ ਕੀਤਾ ਅਤੇ ਸਿੱਖ ਕਤਲੇਆਮ ਕੀਤਾ । ਦੋਵੇ ਸਮਿਆ ਤੇ ਇੰਡੀਆਂ ਦੇ ਅਹਿਮ ਅਹੁਦੇ ਪ੍ਰੈਜੀਡੈਟ ਦਾ ਬੁਰੀ ਤਰ੍ਹਾਂ ਅਪਮਾਨ ਕੀਤਾ ਗਿਆ । ਇਥੋ ਤੱਕ ਮਨੀਪੁਰ ਵਿਚ ਇਸਾਈਆ ਦਾ ਵੱਡੀ ਗਿਣਤੀ ਵਿਚ ਬਹੁਗਿਣਤੀਆਂ ਅਤੇ ਫੋਰਸਾਂ ਵੱਲੋ ਕਤਲੇਆਮ ਕੀਤਾ ਜਾ ਰਿਹਾ ਹੈ ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ ।
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਯੂ.ਐਨ. ਹਿਊਮਰਾਈਟਸ ਕਮਿਸਨ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਅਤੇ ਯੂ.ਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਆਦਿ ਕੌਮਾਂਤਰੀ ਜਥੇਬੰਦੀਆਂ ਨੂੰ ਇਨਸਾਨੀਅਤ ਦੇ ਹੋ ਰਹੇ ਇਸ ਕਤਲ ਦੇ ਮੁੱਦੇ ਉਤੇ ਫੌਰੀ ਕਦਮ ਉਠਾਉਣੇ ਬਣਦੇ ਹਨ । ਤਾਂ ਕਿ ਇਹ ਜਿੰਮੇਵਾਰੀ ਨਿਭਾਕੇ ਉਹ ਮਨੁੱਖੀ ਅਧਿਕਾਰਾਂ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਰੱਖਿਆ ਕਰ ਸਕਣ ।