ਮੰਦਭਾਵਨਾ ਭਰੀਆ ਸਾਜਿ਼ਸਾਂ ਰਾਹੀ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕਰਨ ਵਾਲੀ ਕਾਂਗਰਸ ਜਮਾਤ ਦੇ ਮਾਰਚ ਦਾ ਪੰਜਾਬ ਵਿਚ ਹੁਣ ਕੀ ਮਕਸਦ ਰਹਿ ਗਿਆ ਹੈ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਜਿਸ ਕਾਂਗਰਸ ਜਮਾਤ ਨੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਸਾਜਿ਼ਸਾਂ ਰਚਕੇ ਬੀਤੇ ਸਮੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰੂਘਰਾਂ ਉਤੇ ਮੰਦਭਾਵਨਾ ਅਧੀਨ ਫ਼ੌਜੀ ਹਮਲੇ ਕਰਕੇ ਢਹਿ-ਢੇਰੀ ਕੀਤਾ ਅਤੇ ਸਿੱਖ ਕੌਮ ਦੀ ਨੌਜ਼ਵਾਨੀ ਨਾਲ ਅਣਮਨੁੱਖੀ ਢੰਗ ਨਾਲ ਖੂਨ ਦੀ ਹੋਲੀ ਖੇਡੀ, 1984 ਵਿਚ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਸ਼ਹਿਰਾਂ ਵਿਚ ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਕੀਤਾ, ਸਾਡੀਆ ਬੀਬੀਆਂ, ਬੱਚੇ, ਨੌਜ਼ਵਾਨਾਂ, ਬਜੁਰਗਾਂ ਦੇ ਗਲਾਂ ਵਿਚ ਅਣਮਨੁੱਖੀ ਢੰਗਾਂ ਰਾਹੀ ਟਾਇਰ ਪਾ ਕੇ ਬੇਰਹਿੰਮੀ ਨਾਲ ਸਾੜਿਆ ਗਿਆ, ਹਜ਼ਾਰਾਂ ਦੀ ਗਿਣਤੀ ਵਿਚ ਸਾਡੀਆ ਬੀਬੀਆਂ ਨੂੰ ਵਿਧਵਾ ਕੀਤਾ, ਭੈਣਾਂ ਤੋ ਭਰਾ ਖੋਹੇ, ਮਾਵਾਂ ਤੋ ਪੁੱਤ ਖੋਹੇ ਅਤੇ ਸਮੁੱਚੇ ਪੰਜਾਬ ਵਿਚ ਕੁਰਲਾਹਟਾਂ ਤੇ ਵੈਣ ਪੁਆਏ, ਅੱਜ ਉਹ ਜ਼ਾਬਰ ਅਤੇ ਜਾਲਮ ਕਾਂਗਰਸ ਕਿਸ ਮੂੰਹ ਨਾਲ ਪੰਜਾਬ ਸੂਬੇ ਵਿਚ ਅਤਿ ਸ਼ਰਮਨਾਕ ਢੰਗਾਂ ਨਾਲ ਆਪਣੇ ਸਿਆਸੀ ਮਾਰਚ ਕਰ ਰਹੀ ਹੈ ? ਇਹ ਹੋਰ ਵੀ ਦੁੱਖਦਾਇਕ ਅਤੇ ਅਫਸੋਸ ਵਾਲੀਆ ਕਾਰਵਾਈਆ ਹਨ ਕਿ ਪੰਜਾਬੀ ਅਤੇ ਸਿੱਖ ਕਾਂਗਰਸੀ ਉਸ ਜਾਲਮ ਕਾਂਗਰਸ ਦੇ ਆਗੂਆ ਨੂੰ ਪੰਜਾਬ ਵਿਚ ਜੀ-ਆਇਆ ਕਹਿਣ ਅਤੇ ਜੋਰਦਾਰ ਸਵਾਗਤ ਕਰਨ ਤੇ ਅਤਿ ਸ਼ਰਮਨਾਕ ਢੰਗ ਨਾਲ ਲੱਗੇ ਹੋਏ ਹਨ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਬੀਤੇ ਸਮੇ ਵਿਚ ਰਾਜ ਕਰਨ ਵਾਲੀ ਤੇ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕਰਨ ਵਾਲੀ ਸਾਡੇ ਗੁਰਧਾਮਾਂ ਨੂੰ ਢਹਿ-ਢੇਰੀ ਕਰਨ ਵਾਲੀ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਉਤੇ ਅਮਲ ਕਰਦੀ ਆ ਰਹੀ ਕਾਂਗਰਸ ਜਮਾਤ ਦੇ ਪੰਜਾਬ ਵਿਚ ਦਾਖਲ ਹੋਣ ਵਾਲੇ ਸਿਆਸੀ ਮਾਰਚ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਜੋ ਪੰਜਾਬੀ ਅਤੇ ਕਾਂਗਰਸੀ ਬੀਤੇ ਸਮੇ ਦੇ ਪੰਜਾਬ ਦੇ ਦੁਖਾਂਤ ਨੂੰ ਭੁੱਲਕੇ ਇਨ੍ਹਾਂ ਕਾਤਲ ਕਾਂਗਰਸ ਜਮਾਤ ਨੂੰ ਜੀ-ਆਇਆ ਕਹਿ ਰਹੇ ਹਨ, ਉਨ੍ਹਾਂ ਦੀ ਆਤਮਾ ਉਤੇ ਅਤੇ ਇਖਲਾਕ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ, ਦਰਵੇਸਾਂ ਦੀ ਧਰਤੀ ਜਿਥੋ ਸਮੁੱਚੀ ਮਨੁੱਖਤਾ ਦੇ ਲਈ ਸੰਦੇਸ਼ ਜਾਂਦਾ ਹੈ ਅਤੇ ਜਿਥੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦੀ ਸਹੀ ਦਿਸ਼ਾ ਵੱਲ ਗੱਲ ਉੱਠਦੀ ਹੈ ਉਸ ਸੂਬੇ ਦੇ ਨਿਵਾਸੀਆ ਨੂੰ ਚਾਹੀਦਾ ਸੀ ਕਿ ਪੰਜਾਬੀਆਂ ਤੇ ਸਿੱਖ ਕੌਮ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਜਮਾਤ ਨੂੰ ਸਿਆਸੀ ਡਰਾਮਿਆ ਰਾਹੀ ਪੰਜਾਬ ਦੀਆਂ ਬਰੂਹਾ ਵਿਚ ਦਾਖਲ ਨਾ ਹੋਣ ਦਿੰਦੇ । ਪਰ ਆਪਣੀ ਅਣਖ ਤੇ ਗੈਰਤ ਨੂੰ ਖਤਮ ਕਰਕੇ ਸਿਆਸੀ ਇਛਾਵਾਂ ਤੇ ਅਹੁਦਿਆ ਦੀ ਲਾਲਸਾ ਦੇ ਗੁਲਾਮ ਬਣਕੇ ਜੋ ਲੋਕ ਆਪਣੇ ਹੀ ਕਾਤਲਾਂ ਨੂੰ ਅੱਜ ਜੀ-ਆਇਆ ਕਹਿ ਰਹੇ ਹਨ ਅਤੇ ਢੋਲ ਧਮੱਕੇ ਨਾਲ ਸਵਾਗਤ ਕਰ ਰਹੇ ਹਨ, ਉਹ ਆਪੋ ਆਪਣੀ ਆਤਮਾ ਨੂੰ ਪੁੱਛਣ ਕਿ ਇਨਸਾਨੀਅਤ ਕਦਰਾਂ ਕੀਮਤਾਂ ਆਪਣੇ ਉਤੇ ਜ਼ਬਰ ਜੁਲਮ ਢਾਹੁਣ ਵਾਲਿਆ ਅਤੇ ਕਤਲ ਕਰਨ ਵਾਲਿਆ ਨੂੰ ਇਸ ਤਰ੍ਹਾਂ ਵਿਚਰਣਾ ਕਿੰਨਾ ਕੁ ਮੁਨਾਸਿਬ ਹੈ ? ਅੱਜ ਤਾਂ ਇਹ ਜਿੰਮੇਵਾਰੀ ਨਿਭਾਉਣੀ ਬਣਦੀ ਹੈ ਕਿ ਜਦੋ ਵੀ ਪੰਜਾਬ ਸੂਬੇ ਤੇ ਸਿੱਖਾਂ ਦੇ ਕਾਤਲ ਇਥੇ ਦਾਖਲ ਹੋਣ ਤਾਂ ‘ਸਿੱਖ ਕੌਮ ਦੇ ਕਾਤਲ ਗੋ ਬੈਕ’ ਦੇ ਨਾਅਰਿਆ ਨਾਲ ਇਨ੍ਹਾਂ ਨੂੰ ਇਥੇ ਲਾਹਨਤਾ ਪਾਉਦੇ । ਪਰ ਸਵਾਰਥੀ ਤੇ ਸਿਆਸੀ ਸੋਚ ਦੇ ਗੁਲਾਮ ਬਣੇ ਲੋਕ ਇਨ੍ਹਾਂ ਨੂੰ ਜੀ-ਆਇਆ ਕਹਿਕੇ ਜਾਂ ਸਵਾਗਤ ਕਰਕੇ ਆਪਣੀ ਅਣਖ ਗੈਰਤ ਅਤੇ ਆਪਣੇ ਮਹਾਨ ਵਿਰਸੇ-ਵਿਰਾਸਤ ਤੇ ਕਦਰਾਂ ਕੀਮਤਾਂ ਦਾ ਜਨਾਜ਼ਾਂ ਹੀ ਨਹੀ ਕੱਢ ਰਹੇ ਬਲਕਿ ਆਉਣ ਵਾਲੇ ਸਮੇ ਵਿਚ ਆਪਣੇ ਸਿਆਸੀ ਮੈਦਾਨ ਨੂੰ ਫ਼ਤਹਿ ਕਰਨ ਲਈ ਇਕ ਵਾਰੀ ਫਿਰ ਪੰਜਾਬੀਆ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਜਿੰਮੇਵਾਰੀ ਨਿਭਾਉਣੀ ਪਵੇਗੀ ਕਿ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਹੋਰ ਮਨੁੱਖਤਾ ਵਿਰੋਧੀ ਸੰਗਠਨ ਜੋ ਬੀਤੇ ਸਮੇ ਵਿਚ ਸਾਜਿਸਾਂ ਰਾਹੀ ਫਿਰਕੂ ਨਫਰਤ ਫੈਲਾਕੇ ਪੰਜਾਬੀਆ ਤੇ ਸਿੱਖ ਕੌਮ ਨੂੰ ਬਦਨਾਮ ਕਰਦੇ ਰਹੇ ਹਨ, ਉਨ੍ਹਾਂ ਨੂੰ ਆਪਣੇ ਵਿਰਸੇ ਤੇ ਪਹਿਰਾ ਦਿੰਦੇ ਹੋਏ ਇਸ ਸੂਬੇ ਵਿਚੋ ਸਦਾ ਲਈ ਸਿਆਸੀ ਤੇ ਧਾਰਮਿਕ ਪਿੜ ਵਿਚੋ ਖਦੇੜਨ ਦੀ ਸੰਜੀਦਗੀ ਨਾਲ ਜਿੰਮੇਵਾਰੀ ਨਿਭਾਉਣ ਤਾਂ ਕਿ ਇਹ ਲੋਕ ਫਿਰ ਤੋ ਹੱਸਦੇ ਵੱਸਦੇ ਪੰਜਾਬ ਨੂੰ ਫਿਰ ਨਾ ਕੁਰਲਾਹਟਾ ਵਿਚ ਰੋਲ ਸਕਣ ।

Leave a Reply

Your email address will not be published. Required fields are marked *