ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਹੋਈ ਅਪਮਾਨਜਨਕ ਕਾਰਵਾਈ ਅਸਹਿ, ਐਸ.ਜੀ.ਪੀ.ਸੀ. ਦੀਆਂ ਵਪਾਰਕ ਅਤੇ ਕੰਮਜੋਰ ਨੀਤੀਆਂ ਜਿ਼ੰਮੇਵਾਰ : ਮਾਨ 

ਫ਼ਤਹਿਗੜ੍ਹ ਸਾਹਿਬ, 09 ਜਨਵਰੀ ( ) “ਸਿੱਖ ਕੌਮ ਦੀਆਂ ਵਿਦਿਅਕ ਸੰਸਥਾਵਾਂ ਜੋ ਗੁਰੂ ਸਾਹਿਬਾਨ ਜਾਂ ਸਿੱਖ ਨਾਇਕਾਂ ਦੇ ਨਾਮ ਤੇ ਖ਼ਾਲਸਾ ਪੰਥ ਦੇ ਕੌਮੀ ਖਜਾਨੇ ਦੇ ਦਸਵੰਧ ਨਾਲ ਬਣੀਆ ਹੋਈਆ ਹਨ, ਇਨ੍ਹਾਂ ਸੰਸਥਾਵਾਂ ਵਿਚ ਧਾਰਮਿਕ ਤੇ ਕੌਮੀ ਆਦੇਸ਼ਾਂ ਨੂੰ ਮਨਫ਼ੀ ਕਰਕੇ ਕਾਲਜ ਪ੍ਰਬੰਧਕਾਂ ਅਤੇ ਐਸ.ਜੀ.ਪੀ.ਸੀ. ਵੱਲੋਂ ਕੇਵਲ ਤੇ ਕੇਵਲ ਇਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਵਪਾਰਕ ਬਣਾਉਣ ਦੀਆਂ ਕਾਰਵਾਈਆ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਐਸ.ਜੀ.ਪੀ.ਸੀ. ਨੇ ਸਿਰਫ ਧਨ-ਮਾਇਆ ਨੂੰ ਮੁੱਖ ਰੱਖਕੇ ਸਿੱਖੀ ਅਸੂਲਾਂ, ਨਿਯਮਾਂ ਅਤੇ ਇਨ੍ਹਾਂ ਵਿਦਿਅਕ ਸੰਸਥਾਵਾਂ ਦੇ ਮਾਹੌਲ ਨੂੰ ਗੰਧਲਾ ਕਰ ਦਿੱਤਾ ਹੈ । ਜਿਨ੍ਹਾਂ ਸੰਸਥਾਵਾਂ ਵਿਚ 70% ਪੰਜਾਬੀਆਂ ਅਤੇ ਸਿੱਖ ਵਿਦਿਆਰਥੀਆਂ ਦੇ ਦਾਖਲੇ ਦਾ ਕੋਟਾ ਹੋਣਾ ਚਾਹੀਦਾ ਹੈ, ਉਨ੍ਹਾਂ ਵਿਚ 70% ਪ੍ਰਵਾਸੀਆ ਨੂੰ ਸੀਟਾਂ ਦੇ ਕੇ ਕੇਵਲ ਸਾਡੀਆ ਇਨ੍ਹਾਂ ਮਹਾਨ ਨਾਵਾਂ ਤੇ ਬਣੀਆ ਵਿਦਿਅਕ ਸੰਸਥਾਵਾਂ ਦੇ ਅੰਦਰੂਨੀ, ਧਾਰਮਿਕ ਅਤੇ ਮਨੁੱਖਤਾ ਪੱਖੀ ਮਾਹੌਲ ਦਾ ਘਾਣ ਕਰਨ ਵਿਚ ਮੋਹਰੀ ਬਣ ਚੁੱਕੇ ਹਨ । ਇਸ ਪ੍ਰਬੰਧ ਨਾਲ ਕੇਵਲ ਧਰਮੀ ਅਤੇ ਕੌਮੀ ਕਦਰਾਂ-ਕੀਮਤਾਂ ਦਾ ਹੀ ਨਿਰਾਦਰ ਨਹੀ ਹੋ ਰਿਹਾ, ਬਲਕਿ ਸਿੱਖੀ ਸੰਸਥਾਵਾਂ ਵਿਚ ਸਿੱਖੀ ਸੋਚ ਅਤੇ ਰਹਿਤ ਤੋ ਦੂਰ ਪ੍ਰਵਾਸੀਆ ਦੀ ਅਜਾਰੇਦਾਰੀ ਕਾਇਮ ਕਰਕੇ ਸਾਡੀ ਸੋਚ, ਵਿਰਸੇ-ਵਿਰਾਸਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ । ਜਿਸ ਲਈ ਸਿੱਧੇ ਤੌਰ ਤੇ ਇਨ੍ਹਾਂ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਹੈ । ਜੇਕਰ ਅਜਿਹੀਆ ਕੌਮੀ ਦਸਵੰਧ ਨਾਲ ਕਾਇਮ ਕੀਤੀਆ ਗਈਆ ਵਿਦਿਅਕ ਸੰਸਥਾਵਾਂ ਸਾਡੇ ਵੱਡਮੁੱਲੇ ਨਿਯਮਾਂ ਤੇ ਅਸੂਲਾਂ ਉਤੇ ਹੀ ਅਮਲ ਨਹੀ ਕਰ ਰਹੀਆ, ਫਿਰ ਵਪਾਰਿਕ ਸੋਚ ਨਾਲ ਇਨ੍ਹਾਂ ਨੂੰ ਚਲਾਉਣਾ ਕੌਮ ਦੇ ਭਵਿੱਖ ਲਈ ਕਿਸ ਤਰ੍ਹਾਂ ਲਾਹੇਵੰਦ ਹੋ ਸਕੇਗਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਫ਼ਤਹਿਗੜ੍ਹ ਸਾਹਿਬ ਦੀ ਮਹਾਨ ਸ਼ਹੀਦਾਂ ਦੀ ਧਰਤੀ ਉਤੇ ਸਿੱਖ ਕੌਮ ਦੇ ਖਜਾਨੇ ਤੇ ਦਸਵੰਧ ਨਾਲ ਬਣੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਬਹੁਗਿਣਤੀ ਪ੍ਰਵਾਸੀ ਵਿਦਿਆਰਥੀਆਂ ਵੱਲੋਂ ਪਹਿਲੇ ਨੰਗੇ ਹੋ ਕੇ ਕਾਲਜ ਵਿਚ ਨਾਚ ਗਾਣਾ ਕਰਨ, ਫਿਰ ਜਦੋ ਸੁਰੱਖਿਆ ਗਾਰਡਾਂ ਜਾਂ ਸਿੱਖ ਵਿਦਿਆਰਥੀਆਂ ਵੱਲੋਂ ਇਸਨੂੰ ਰੋਕਣ ਲਈ ਉਪਰਾਲਾ ਕੀਤਾ ਗਿਆ, ਤਾਂ ਇਨ੍ਹਾਂ ਪ੍ਰਵਾਸੀ ਵਿਦਿਆਰਥੀਆਂ ਵੱਲੋ ਸੁਰੱਖਿਆ ਗਾਰਡਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਪੰਜਾਬੀਆਂ ਤੇ ਸਿੱਖਾਂ ਦੀ ਅਣਖ਼ ਗੈਰਤ ਨੂੰ ਵੰਗਾਰਦਿਆ, ਸਾਡੀਆ ਧੀਆਂ-ਭੈਣਾਂ, ਬੱਚੀਆਂ ਸੰਬੰਧੀ ਅਪਮਾਨਜਨਕ ਲਫਜ ਵਰਤਣ ਉਪਰੰਤ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਫ਼ਤਹਿਗੜ੍ਹ ਸਾਹਿਬ ਦੇ ਪ੍ਰਸ਼ਾਸ਼ਨ ਵੱਲੋ ਪੀੜ੍ਹਤ ਬੱਚਿਆਂ ਨੂੰ ਇਨਸਾਫ਼ ਦੇਣ ਤੋ ਇਨਕਾਰ ਕਰਨ ਅਤੇ ਉਨ੍ਹਾਂ ਨੂੰ ਗੁੱਝੇ ਢੰਗਾਂ ਰਾਹੀ ਧਮਕਾਉਣ ਤੇ ਡਰਾਉਣ ਦੀਆਂ ਕਾਰਵਾਈਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਸੰਸਥਾਵਾਂ ਵਿਚ ਸਾਡੇ ਕੌਮੀ ਅਤੇ ਧਰਮੀ ਮਰਿਯਾਦਾਵਾਂ ਤੇ ਸੋਚ ਦਾ ਬੇਸ਼ਰਮੀ ਨਾਲ ਘਾਣ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪ੍ਰਵਾਸੀ ਵਿਦਿਆਰਥੀਆਂ ਵੱਲੋਂ ਕਾਲਜ ਹੋਸਟਲ ਵਿਚ ਤਮਾਕੂ, ਸਿਗਰਟਾਂ, ਬੀੜੀਆ ਅਤੇ ਪਾਨ ਦੀ ਖੁੱਲ੍ਹੇਆਮ ਦੁਰਵਰਤੋ ਕਰਕੇ ਸਾਡੀ ਇਸ ਐਸ.ਜੀ.ਪੀ.ਸੀ. ਦੀ ਵਿਦਿਅਕ ਸੰਸਥਾਂ ਦੇ ਮਾਹੌਲ ਨੂੰ ਗੰਧਲਾ ਕਰਨ ਉਪਰੰਤ ਵੀ ਪ੍ਰਬੰਧਕ ਕਮੇਟੀ ਵੱਲੋ ਇਸ ਦਿਸ਼ਾ ਵੱਲ ਕੋਈ ਕੰਟਰੋਲ ਜਾਂ ਨਿਯਮਾਵਾਲੀ ਲਾਗੂ ਨਾ ਕਰਨਾ ਅਤਿ ਅਫਸੋਸਨਾਕ ਅਤੇ ਸਾਡੀਆ ਸੰਸਥਾਵਾਂ ਦੇ ਮਾਹੌਲ ਤੇ ਵਿਰਸੇ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਹੈ । ਜਿਨ੍ਹਾਂ ਪੀੜ੍ਹਤ ਸੁਰੱਖਿਆ ਗਾਰਡਾਂ ਅਤੇ ਵਿਦਿਆਰਥੀਆਂ ਦੀ ਦਲੀਲ ਸਹਿਤ ਗੱਲ ਸੁਣਕੇ, ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਬਣਦੀ ਸੀ, ਉਨ੍ਹਾਂ ਨੂੰ ਆਪਣੀ ਵਪਾਰਕ ਸੋਚ ਨੂੰ ਮੁੱਖ ਰੱਖਦੇ ਹੋਏ ਕੇਵਲ ਡਰਾਇਆ, ਧਮਕਾਇਆ ਹੀ ਨਹੀ ਜਾ ਰਿਹਾ, ਬਲਕਿ ਉਨ੍ਹਾਂ ਦੀ ਆਵਾਜ ਨੂੰ ਸੁਣਨ ਤੋ ਵੀ ਇਨਕਾਰ ਕੀਤਾ ਜਾ ਰਿਹਾ ਹੈ । ਪ੍ਰਬੰਧਕਾਂ ਵੱਲੋ ਕਾਲਜ ਮਾਹੌਲ ਨੂੰ ਖਰਾਬ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਕਾਲਜ ਨਿਯਮਾਂ ਅਨੁਸਾਰ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਉਨ੍ਹਾਂ ਦੀ ਸਰਪ੍ਰਸਤੀ ਕਰਕੇ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਉਤੇ ਵੱਡਾ ਜੁਲਮ ਕੀਤਾ ਜਾ ਰਿਹਾ ਹੈ ਜੋ ਅਸਹਿ ਹੈ । 

ਉਨ੍ਹਾਂ ਕਿਹਾ ਕਿ ਜਦੋ ਪੰਜਾਬ ਸੂਬੇ ਦੀ ਪਵਿੱਤਰ ਧਰਤੀ ਉਤੇ ਪ੍ਰਵਾਸੀ ਆ ਕੇ ਸਾਡੇ ਅਮੀਰ ਸੱਭਿਆਚਾਰ, ਬੋਲੀ, ਵਿਰਸੇ-ਵਿਰਾਸਤ ਅਤੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਵਿਰੁੱਧ ਬਿਨ੍ਹਾਂ ਕਿਸੇ ਸਰਮ, ਹਿਯਾ ਦੇ ਅਪਮਾਨਜਨਕ ਨਫਰਤ ਫੈਲਾਉਣ ਵਾਲੇ ਬੋਲ ਬੋਲੇ ਜਾਣ, ਫਿਰ ਅਜਿਹੀਆ ਸਾਡੀਆ ਸਿੱਖੀ ਸੰਸਥਾਵਾਂ ਵਿਚ ਮਾਹੌਲ ਨੂੰ ਗੰਧਲਾ ਕਰਨ ਲਈ ਕੌਣ ਜਿੰਮੇਵਾਰ ਹੈ, ਇਹ ਗੱਲ ਕਿਸੇ ਤੋ ਛੁਪੀ ਨਹੀ । ਇਸ ਲਈ ਖ਼ਾਲਸਾ ਪੰਥ ਨਾਲ ਸੰਬੰਧਤ ਜਥੇਬੰਦੀਆਂ ਅਤੇ ਵਿਦਵਾਨਾਂ ਨੂੰ ਸਮੂਹਿਕ ਰੂਪ ਵਿਚ ਚਾਹੀਦਾ ਹੈ ਕਿ ਜਿਥੇ ਕਿਤੇ ਵੀ ਕੌਮੀ ਵਿਦਿਅਕ ਸੰਸਥਾਵਾਂ ਜਾਂ ਹੋਰ ਸੈਟਰਾਂ ਵਿਚ ਸੈਟਰ ਦੇ ਹਕੂਮਤੀ ਪ੍ਰਭਾਵ ਹੇਠ ਸਾਡੇ ਨੁਮਾਇੰਦੇ ਤੇ ਪ੍ਰਬੰਧਕ ਗੁਲਾਮ ਮਾਨਸਿਕਤਾ ਦਾ ਸਿਕਾਰ ਹੋ ਕੇ ਸਾਡੇ ਪੰਜਾਬ ਦੇ ਸਿੱਖੀ ਅਤੇ ਮਨੁੱਖਤਾ ਪੱਖੀ ਮਾਹੌਲ ਦਾ ਘਾਣ ਕਰਨ, ਉਸਨੂੰ ਜਮਹੂਰੀਅਤ ਤੇ ਅਮਨਮਈ ਢੰਗਾਂ ਨਾਲ ਸਮੂਹਿਕ ਤਾਕਤ ਰਾਹੀ ਰੋਕਣ ਅਤੇ ਆਪਣੀਆ ਵਿਦਿਅਕ ਸੰਸਥਾਵਾਂ ਦੇ ਮਾਹੌਲ ਨੂੰ ਕੌਮ ਪੱਖੀ ਰੱਖਣ ਲਈ ਹਰ ਇਨਸਾਨ ਦੀ ਜਿੰਮੇਵਾਰੀ ਬਣ ਜਾਂਦੀ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਐਸ.ਜੀ.ਪੀ.ਸੀ, ਕਾਲਜ ਪ੍ਰਬੰਧਕ ਕਮੇਟੀ ਅਤੇ ਜਿ਼ਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਇਸ ਦਿਸਾ ਵੱਲ ਨਿਰਪੱਖਤਾ ਨਾਲ ਕਾਰਵਾਈ ਕਰਕੇ ਜਿਥੇ ਪੀੜ੍ਹਤ ਵਿਦਿਆਰਥੀਆ ਨੂੰ ਇਨਸਾਫ ਦਿਵਾਉਣ ਵਿਚ ਭੂਮਿਕਾ ਨਿਭਾਏਗਾ, ਉਥੇ ਸਾਡੇ ਇਨ੍ਹਾਂ ਵਿਦਿਅਕ ਅਦਾਰਿਆ ਦੇ ਧਰਮੀ ਅਤੇ ਕੌਮੀ ਮਾਹੌਲ ਅਤੇ ਸਾਡੇ ਨਾਇਕਾਂ ਦੇ ਨਾਮ ਦੇ ਸਤਿਕਾਰ ਨੂੰ ਕਾਇਮ ਰੱਖਣ ਵਿਚ ਵੀ ਸੰਜੀਦਗੀ ਨਾਲ ਜਿੰਮੇਵਾਰੀ ਨਿਭਾਏਗਾ ਤਾਂ ਕਿ ਪੰਜਾਬ ਸੂਬੇ ਅਤੇ ਸਾਡੀਆ ਵਿਦਿਅਕ ਸੰਸਥਾਵਾਂ ਦਾ ਮਾਹੌਲ ਅਮਨ ਪੂਰਵਕ ਬਣਿਆ ਰਹੇ ।

Leave a Reply

Your email address will not be published. Required fields are marked *