ਸ. ਸੁਲੱਖਣ ਸਿੰਘ ਸ਼ਾਹਕੋਟ ਦੀ ਨੂੰਹ ਬੀਬਾ ਅਮਨਪ੍ਰੀਤ ਕੌਰ ਦੇ ਅਕਾਲ ਚਲਾਣੇ ਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਜਲੰਧਰ, 04 ਮਈ ( ) “ਬੀਤੇ ਕੁਝ ਦਿਨ ਪਹਿਲੇ ਬੀਬਾ ਅਮਨਪ੍ਰੀਤ ਕੌਰ ਸਪਤਨੀ ਸ. ਜਸਪਾਲ ਸਿੰਘ ਯੂਕੇ ਅਤੇ ਦੋਆਬੇ ਦੇ ਆਗੂ ਸ. ਸੁਲੱਖਣ ਸਿੰਘ ਸ਼ਾਹਕੋਟ ਦੀ ਨੂੰਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਸ ਨਾਲ ਸ. ਸੁਲੱਖਣ ਸਿੰਘ ਸ਼ਾਹਕੋਟ ਦੇ ਸਮੁੱਚੇ ਪਰਿਵਾਰ ਨੂੰ ਬਹੁਤ ਵੱਡਾ ਅਸਹਿ ਤੇ ਅਕਹਿ ਘਾਟਾ ਪਿਆ ਹੈ । ਸਾਨੂੰ ਵੀ ਇਹ ਜਾਣਕੇ ਗਹਿਰਾ ਸਦਮਾ ਪਹੁੰਚਿਆ ਹੈ ਕਿ ਇਕ ਬਹੁਤ ਹੀ ਗੁਰਮੁੱਖ ਸੂਝਵਾਨ, ਸਿੱਖੀ ਵਿਚ ਪ੍ਰਣਾਏ ਹੋਏ ਇਸ ਪਰਿਵਾਰ ਦੀ ਬੀਬਾ ਅਮਨਪ੍ਰੀਤ ਕੌਰ ਦੀ ਰੂਹ ਸਾਡੇ ਤੋ ਵਿਛੜ ਗਈ ਹੈ । ਇਹ ਪਿਆ ਘਾਟਾ ਕਦੀ ਵੀ ਪੂਰਾ ਨਹੀ ਹੋ ਸਕਦਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਜਸਪਾਲ ਸਿੰਘ ਜੋ ਕਿ ਸ. ਸੁਲੱਖਣ ਸਿੰਘ ਸ਼ਾਹਕੋਟ ਦੇ ਸਪੁੱਤਰ ਹਨ ਉਹ ਬਰਤਾਨੀਆ ਦੇ ਨਿਵਾਸੀ ਹਨ, ਜੋ ਕਿ ਆਪਣੀ ਪਤਨੀ ਬੀਬਾ ਅਮਨਪ੍ਰੀਤ ਕੌਰ ਨੂੰ ਲੈਣ ਲਈ ਇੰਡੀਆ ਆਏ ਸਨ । ਪਰ ਉਸ ਅਕਾਲ ਪੁਰਖ ਨੂੰ ਕੁਝ ਹੋ ਰਹੀ ਮੰਨਜੂਰ ਸੀ ਜਿਸ ਕਾਰਨ ਇਹ ਸਮੁੱਚਾ ਪਰਿਵਾਰ ਅੱਜ ਗਹਿਰੇ ਸਦਮੇ ਵਿਚ ਹੈ । ਅਸੀ ਇਸ ਦੁੱਖ ਦੀ ਘੜੀ ਵਿਚ ਸ. ਸੁਲੱਖਣ ਸਿੰਘ ਸ਼ਾਹਕੋਟ ਦੇ ਸਮੁੱਚੇ ਪਰਿਵਾਰ ਅਤੇ ਬੀਬਾ ਅਮਨਪ੍ਰੀਤ ਕੌਰ ਦੇ ਪਰਿਵਾਰ ਦੇ ਇਸ ਦੁੱਖ ਵਿਚ ਸਾਮਿਲ ਹੁੰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਸਾਡੇ ਕੋਲੋ ਵਿਛੜੀ ਪਵਿੱਤਰ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਮੁੱਚੇ ਸ਼ਾਹਕੋਟ ਪਰਿਵਾਰ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿਸ ਕਰਨ ਤਾਂ ਕਿ ਉਹ ਇਸ ਗਹਿਰੇ ਸਦਮੇ ਨੂੰ ਬਰਦਾਸਤ ਕਰਦੇ ਹੋਏ ਆਪਣੇ ਅਗਲੇ ਜੀਵਨ ਦੀ ਜਿੰਦਗੀ ਜੀ ਸਕਣ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਲੱਖਣ ਸਿੰਘ ਸ਼ਾਹਕੋਟ ਦੀ ਨੂੰਹ ਅਮਨਪ੍ਰੀਤ ਕੌਰ ਦੇ ਹੋਏ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਬੀਬਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਦੁੱਖ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਅਵਤਾਰ ਸਿੰਘ ਖੱਖ, ਲਖਵੀਰ ਸਿੰਘ, ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਸੁਖਜੀਤ ਸਿੰਘ ਡਰੋਲੀ, ਸੂਬੇਦਾਰ ਮੇਜਰ ਸਿੰਘ, ਰਜਿੰਦਰ ਸਿੰਘ ਫ਼ੌਜੀ, ਮਨਜੀਤ ਸਿੰਘ ਰੇਰੂ, ਨਰਿੰਦਰ ਸਿੰਘ ਖੁਸਰੋਪੁਰ, ਬੀਬੀ ਸੁਖਜੀਤ ਕੌਰ, ਗੁਰਮੁੱਖ ਸਿੰਘ ਜਲੰਧਰੀ ਆਦਿ ਆਗੂ ਹਾਜਰ ਸਨ ।
ਬੀਬੀ ਅਮਨਪ੍ਰੀਤ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਸਿੰਘ ਸਭਾ ਮੇਨ ਬਜਾਰ ਸ਼ਾਹਕੋਟ ਦੇ ਗੁਰੂਘਰ ਵਿਖੇ ਮਿਤੀ 09 ਮਈ ਨੂੰ 12 ਤੋ 1 ਵਜੇ ਤੱਕ ਪੈਣਗੇ । ਸਭ ਪਾਰਟੀ ਅਹੁਦੇਦਾਰ, ਮੈਬਰਾਂ ਤੇ ਹਮਦਰਦਾਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ।