ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸਤਦਾਨਾਂ ਨੂੰ, ਸਿੱਖ ਕੌਮ ਉਤੇ ਜ਼ਬਰ ਕਰਨ ਵਾਲੇ ਹੁਕਮਰਾਨਾਂ ਕੋਲ ਸਿੱਖਾਂ ਦੀਆਂ ਸਿ਼ਕਾਇਤਾਂ ਕਰਨਾ ਸੋਭਾ ਨਹੀਂ ਦਿੰਦਾ : ਮਾਨ

ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਸੂਬੇ ਦੇ 2 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਹੈ ਅਤੇ ਜਿਨ੍ਹਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਭਾਵੇ ਸਿੱਖ ਕੌਮ ਕੋਲ ਅੱਜ ਉਨ੍ਹਾਂ ਦੀ ਬਾਦਸਾਹੀ (ਸੋਵੲਰੲਗਿਨਟੇ) ਨਹੀ ਹੈ, ਪਰ ਉਹ ਇਸਦੇ ਨਾ ਹੁੰਦਿਆ ਵੀ ਬਾਦਸਾਹੀ ਵਾਂਗ ਹੀ ਵਿਚਰਣ ਦੇ ਆਦਿ ਹਨ । ਕਿਉਂਕਿ ਸਿੱਖ ਕੌਮ ਆਪਣੀ ਆਜ਼ਾਦ ਹਸਤੀ ਤੋਂ ਬਿਨ੍ਹਾਂ ਨਾ ਬੀਤੇ ਸਮੇਂ ਵਿਚ ਕਦੇ ਵਿਚਰੀ ਹੈ, ਨਾ ਅੱਜ ਵਿਚਰ ਰਹੀ ਹੈ । ਉਨ੍ਹਾਂ ਦੀਆਂ ਸਿ਼ਕਾਇਤਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸਤਦਾਨ ਉਨ੍ਹਾਂ ਜ਼ਾਬਰ ਤੇ ਜੁਲਮੀ ਹੁਕਮਰਾਨਾਂ ਕੋਲ ਕਰ ਰਹੇ ਹਨ ਜਿਨ੍ਹਾਂ ਨੇ ਸੈਂਟਰ ਵਿਚ ਬੈਠੇ ਹੋਏ ਭਾਵੇ ਉਹ ਕਾਂਗਰਸੀ ਹੋਣ, ਭਾਵੇ ਬੀਜੇਪੀ-ਆਰ.ਐਸ.ਐਸ. ਵਾਲੇ ਸਭਨਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਅੱਜ ਤੱਕ ਧ੍ਰੋਹ ਹੀ ਕਮਾਇਆ ਹੈ ਅਤੇ ਕਿਸੇ ਵੀ ਗੰਭੀਰ ਮਸਲੇ ਉਤੇ ਸਿੱਖ ਕੌਮ ਨੂੰ ਇਨਸਾਫ਼ ਨਹੀ ਦਿੱਤਾ । ਉਨ੍ਹਾਂ ਜ਼ਾਬਰਾਂ ਕੋਲ ਸਿੱਖ ਕੌਮ ਦੀਆਂ ਸਿ਼ਕਾਇਤਾਂ ਕਰਕੇ ਉਹ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਵਿਚ ਕਦੀ ਵੀ ਆਨ-ਸਾਨ ਅਤੇ ਅਣਖ਼ ਨਾਲ ਸਾਹਮਣਾ ਨਹੀ ਕਰ ਸਕਣਗੇ । ਬਲਕਿ ਅਜਿਹੇ ਸਿ਼ਕਾਇਤਾਂ ਕਰਨ ਵਾਲੇ ਆਤਮਿਕ ਤੌਰ ਤੇ ਸਦਾ ਲਈ ਸਿੱਖ ਕੌਮ ਦੀ ਨਜ਼ਰ ਵਿਚ ਗਿਰਕੇ ਰਹਿ ਜਾਂਦੇ ਹਨ । ਇਸ ਲਈ ਪੰਜਾਬ ਨਾਲ ਸੰਬੰਧਤ ਅਜਿਹੇ ਆਗੂਆਂ ਨੂੰ ਕਦੀ ਵੀ ਪੰਜਾਬ ਸੂਬੇ ਦੇ ਬੀਤੇ ਸਮੇ ਵਿਚ ਅਤੇ ਅਜੋਕੇ ਸਮੇ ਵਿਚ ਬਣਦੇ ਜਾ ਰਹੇ ਬਦਤਰ ਹਾਲਾਤਾਂ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸਖ਼ਸੀਅਤ ਦੇ ਨਾਮ ਦੀ ਦੁਰਵਰਤੋ ਕਰਕੇ ਆਪਣੇ ਸੈਟਰ ਵਿਚ ਬੈਠੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਆਗੂਆਂ ਨੂੰ ਖੁਸ਼ ਕਰਨ ਦੇ ਅਤਿ ਨੁਕਸਾਨਦਾਇਕ ਅਮਲ ਨਹੀ ਕਰਨੇ ਚਾਹੀਦੇ । ਜਦੋਕਿ ਬੀਤੇ ਸਮੇ ਵਿਚ ਵੀ ਅਤੇ ਅੱਜ ਵੀ ਜੇਕਰ ਇਨ੍ਹਾਂ ਨੂੰ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾਪਦੇ ਹਨ, ਤਾਂ ਉਸ ਲਈ ਸੈਟਰ ਵਿਚ ਰਾਜ ਕਰਨ ਵਾਲੀਆ ਕਾਂਗਰਸ, ਬੀਜੇਪੀ-ਆਰ.ਐਸ.ਐਸ. ਜਮਾਤਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਿਆਸਤਦਾਨ ਹੀ ਜਿੰਮੇਵਾਰ ਹਨ । ਜੋ ਸਿੱਖ ਕੌਮ ਨਾਲ ਬਚਨ ਕਰਕੇ ਮੁੰਨਕਰ ਹੁੰਦੇ ਆਏ ਹਨ ਅਤੇ ਮੁਲਕ ਦੀਆਂ ਚੋਣਾਂ ਜਿੱਤਣ ਲਈ ਹਰ ਵਾਰ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਮੁੱਚੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਦੇ ਆ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਜੋ ਹੁਣੇ ਹੀ ਆਪਣੀ ਪਿੱਤਰੀ ਪਾਰਟੀ ਨੂੰ ਅਲਵਿਦਾ ਕਹਿਕੇ ਉਸ ਜਾਬਰ ਬੀਜੇਪੀ-ਆਰ.ਐਸ.ਐਸ. ਜਮਾਤ ਵਿਚ ਚਲੇ ਗਏ ਹਨ ਜਿਨ੍ਹਾਂ ਦਾ ਪਿਛੋਕੜ ਤੇ ਅਮਲ ਹਮੇਸ਼ਾਂ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਰਿਹਾ ਹੈ, ਉਨ੍ਹਾਂ ਵੱਲੋ ਬੀਤੇ ਕੱਲ੍ਹ ਵਜ਼ੀਰ-ਏ-ਆਜਮ ਸ੍ਰੀ ਮੋਦੀ ਨੂੰ ਮਿਲਕੇ ਪੰਜਾਬ ਸੂਬੇ ਦੀ ਗਲਤ ਜਾਣਕਾਰੀ ਦਿੰਦੇ ਹੋਏ, ਸੰਤ ਭਿੰਡਰਾਂਵਾਲਿਆ ਦੇ ਸਮੇਂ ਵਾਲੇ ਹਾਲਾਤ ਉਤਪੰਨ ਹੋਣ ਦੀ ਗੈਰ ਦਲੀਲ ਗੱਲ ਕਰਕੇ ਆਪਣੇ ਹੀ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਦਿੱਲੀ ਪਹੁੰਚਕੇ ਸਿਕਾਇਤਾਂ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਆਤਮਾ ਤੋ ਆਵਾਜ ਸੁਣਨ ਅਤੇ ਪੰਜਾਬ ਸੰਬੰਧੀ ਸਹੀ ਜਾਣਕਾਰੀ ਦੇਣ ਦੀ ਗੱਲ ਕਰਦੇ ਹੋਏ ਉਨ੍ਹਾਂ ਵੱਲੋ ਕੀਤੀ ਜਾ ਰਹੀ ਗੁੰਮਰਾਹਕੁੰਨ ਸਿਕਾਇਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਸਿਕਾਇਤਾਂ ਕਰਨ ਵਾਲਿਆ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ 2015 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਕੋਟਕਪੂਰਾ, ਬਰਗਾੜੀ ਅਤੇ ਹੋਰ ਅਨੇਕਾਂ ਸਥਾਨਾਂ ਤੇ ਹੁੰਦੀਆਂ ਆ ਰਹੀਆ ਸਾਜਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ, ਨਾ ਚਰਨਜੀਤ ਸਿੰਘ ਚੰਨੀ ਨੇ ਅਤੇ ਨਾ ਹੀ ਹੁਣ ਸ. ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਤੇ ਸਿੱਖਾਂ ਨਾਲ ਵਾਅਦਾ ਕਰਕੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਨਾ ਗ੍ਰਿਫ਼ਤਾਰ ਕੀਤਾ ਅਤੇ ਨਾ ਹੀ ਸਜਾਵਾਂ ਦਿੱਤੀਆ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਪੰਜਾਬ ਅਸੈਬਲੀ ਚੋਣਾਂ ਤੋਂ ਪਹਿਲੇ ਤਲਵੰਡੀ ਸਾਬੋ ਵਿਖੇ ਇਕ ਇਕੱਠ ਨੂੰ ਸੁਬੋਧਨ ਕਰਦੇ ਹੋਏ ਹੱਥ ਵਿਚ ਗੁਟਕਾ ਸਾਹਿਬ ਫੜਕੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਇਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਲਾਖਾ ਪਿੱਛੇ ਡੱਕਿਆ ਜਾਵੇਗਾ । ਇਥੋ ਤੱਕ ਭਾਈ ਧਿਆਨ ਸਿੰਘ ਮੰਡ ਜੋ ਬਰਗਾੜੀ ਮੋਰਚੇ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਨੂੰ ਵਿਸਵਾਸ ਵਿਚ ਲੈਕੇ ਮੋਰਚਾ ਤਾਂ ਚੁੱਕਵਾ ਦਿੱਤਾ, ਲੇਕਿਨ ਵਾਅਦਾ ਪੂਰਾ ਕਰਨ ਤੋਂ ਕੈਪਟਨ ਅਮਰਿੰਦਰ ਸਿੰਘ ਮੁੰਨਕਰ ਹੋ ਗਏ ਅਤੇ ਉਨ੍ਹਾਂ ਦੇ ਸਿਆਸੀ ਤੇ ਧਾਰਮਿਕ ਜੀਵਨ ਉਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਣ ਵਾਲੇ ਇਹ ਲੋਕ ਹਨ । ਬੀਤੇ 11 ਸਾਲਾਂ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੀ ਨਹੀ ਕਰਵਾਈਆ ਜਾ ਰਹੀਆ । ਪਰ ਆਪਣੇ ਕਾਰਜਕਾਲ ਸਮੇ ਇਸ ਵਾਅਦੇ ਤੋਂ ਮੁੰਨਕਰ ਹੀ ਨਹੀ ਰਹੇ ਬਲਕਿ ਕੋਈ ਵੀ ਇਸ ਦਿਸ਼ਾ ਵੱਲ ਅਮਲ ਨਹੀ ਕੀਤਾ । ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਿਰਸੇਵਾਲਾ ਬਲਾਤਕਾਰੀ ਤੇ ਕਾਤਲ ਸਾਧ ਅਤੇ ਸੁਮੇਧ ਸੈਣੀ ਕਿਸੇ ਨੂੰ ਵੀ ਕਿਸੇ ਵੀ ਸਰਕਾਰ ਨੇ ਗ੍ਰਿਫ਼ਤਾਰ ਨਹੀ ਕੀਤਾ । ਦੂਸਰੇ ਪਾਸੇ ਜਿਸ ਬਾਦਲ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਕਾਰਵਾਈਆ ਕਰਵਾਉਣ ਵਾਲੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸਿਰਸੇਵਾਲੇ ਸਾਧ ਨੂੰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮੁਆਫ਼ੀਨਾਮਾ ਹੀ ਨਹੀ ਦਿਵਾਇਆ, ਬਲਕਿ ਸਿੱਖ ਕੌਮ ਦੇ ਖਜਾਨੇ ਵਿਚੋ 92 ਲੱਖ ਰੁਪਏ ਖਰਚ ਕਰਕੇ ਉਸ ਬਲਾਤਕਾਰੀ ਤੇ ਕਾਤਲ ਸਾਧ ਨੂੰ ਸਹੀ ਗਰਦਾਨਣ ਲਈ ਅਖਬਾਰਾਂ ਵਿਚ ਇਸਤਿਹਾਰਬਾਜੀ ਉਤੇ ਖਰਚਣ ਦੀ ਵੱਡੀ ਗੁਸਤਾਖੀ ਕੀਤੀ । ਇਹ ਸਭ ਪੰਜਾਬੀਆਂ ਤੇ ਸਿੱਖ ਕੌਮ ਨਾਲ ਧੋਖੇ ਫਰੇਬ ਕਰਨ ਵਾਲੇ ਆਗੂ ਹੀ ਅਜੋਕੇ ਪੰਜਾਬ ਦੇ ਹਾਲਾਤਾਂ ਬਾਰੇ ਜਿੰਮੇਵਾਰ ਹਨ ਨਾ ਕਿ ਸਿੱਖ ਕੌਮ ਜਾਂ ਪੰਜਾਬੀ ।

ਉਨ੍ਹਾਂ ਕਿਹਾ ਕਿ ਜਿਸ ਬੀਜੇਪੀ-ਆਰ.ਐਸ.ਐਸ. ਵਿਚ ਇਹ ਚਲੇ ਗਏ ਹਨ, ਉਨ੍ਹਾਂ ਨੇ ਹੀ ਗੋਧਰਾ ਕਾਂਡ ਸਮੇਂ 2002 ਵਿਚ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਸੀ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਦਿਨ ਦਿਹਾੜੇ ਜ਼ਬਰ ਜ਼ਨਾਹ ਕਰਵਾਏ ਸਨ । ਉਨ੍ਹਾਂ ਨੇ ਬੀਬੀ ਬਿਲਕਿਸ ਬਾਨੋ ਜਿਸ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਜਿਸਦੇ ਪਰਿਵਾਰ ਦੇ 11 ਮੈਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਉਨ੍ਹਾਂ ਦੇ ਕਾਤਲਾਂ ਤੇ ਬਲਾਤਕਾਰੀਆ ਨੂੰ 15 ਅਗਸਤ 2022 ਨੂੰ ਰਿਹਾਅ ਕਰ ਦਿੱਤਾ ਗਿਆ । ਜਿਸ ਮਰਹੂਮ ਵਜ਼ੀਰ-ਏ-ਆਜਮ ਰਾਜੀਵ ਗਾਂਧੀ ਨੇ ਦਿੱਲੀ, ਕਾਨਪੁਰ, ਬਕਾਰੋ ਆਦਿ ਸਿੱਖ ਪਰਿਵਾਰਾਂ ਦੇ ਮਾਸੂਮ ਬੱਚੇ, ਬੱਚੀਆਂ, ਬੀਬੀਆਂ, ਬਜੁਰਗਾਂ ਦਾ ਬੇਰਹਿੰਮੀ ਨਾਲ ਕਤਲੇਆਮ ਕਰਵਾਇਆ, ਇਹ ਆਗੂ ਅਜਿਹੇ ਸਿੱਖ ਕੌਮ ਦੇ ਕਾਤਲਾਂ ਦੀ ਸਰਪ੍ਰਸਤੀ ਕਰਦੇ ਰਹੇ ਹਨ । ਫਿਰ ਜਦੋ ਸਿੱਖਾਂ ਦੇ ਕਾਤਲਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ, ਮੁਸਲਿਮ ਕੌਮ ਦੇ ਕਾਤਲਾਂ, ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਨ ਦੇ ਅਮਲ ਕਰ ਰਹੇ ਹਨ । ਫਿਰ ਸਿੱਖ ਕੌਮ ਦੇ ਉਨ੍ਹਾਂ ਸਿਆਸੀ ਸੰਘਰਸ਼ ਕਰਨ ਵਾਲੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਇਹ ਆਗੂ ਰਿਹਾਅ ਕਰਵਾਉਣ ਦੀ ਬਜਾਇ ਜਾਲਮਾਂ ਅਤੇ ਕਾਤਲਾਂ ਕੋਲ ਸਿੱਖ ਕੌਮ ਦੀਆਂ ਸਿਕਾਇਤਾਂ ਕਰਕੇ ਆਪਣਾ ਤੇ ਕੌਮ ਦਾ ਕੀ ਸਵਾਰ ਰਹੇ ਹਨ ? ਇਹ ਤਾਂ ਕੇਵਲ ਸਿੱਖ ਕੌਮ ਦੇ ਹੀ ਭਗੋੜੇ ਨਹੀ ਹਨ ਬਲਕਿ ਆਪਣੀ ਆਤਮਾ ਤੋ ਵੀ ਭਗੋੜੇ ਹੋ ਚੁੱਕੇ ਹਨ । 

ਜੋ ਅਜਿਹੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਕੇ ਪੰਜਾਬ ਸੂਬੇ ਦੇ ਮਾਹੌਲ ਨੂੰ ਅਣਸੁਖਾਵਾ ਪੇਸ਼ ਕਰਕੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਦੀਆਂ ਗੈਰ ਦਲੀਲ ਗੱਲਾਂ ਕਰ ਰਹੇ ਹਨ । ਭਾਈ ਅੰਮ੍ਰਿਤਪਾਲ ਸਿੰਘ ਤਾਂ ਅਜਿਹੀ ਕੋਈ ਗੱਲ ਨਹੀ ਕਰ ਰਹੇ ਜਿਸ ਨਾਲ ਪੰਜਾਬ ਸੂਬੇ, ਪੰਜਾਬੀਆਂ ਜਾਂ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੇ ਜਾਂ ਕਿਸੇ ਸਿੱਖ ਕੌਮ ਵਿਰੋਧੀ ਤਾਕਤ ਨੂੰ ਸਾਡੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦਾ ਬਹਾਨਾ ਮਿਲੇ । ਉਹ ਤਾਂ ਕੇਵਲ ਗੁਰੂ ਹੁਕਮ ਅਨੁਸਾਰ ਪੰਜਾਬ ਦੀ ਸਿੱਖ ਨੌਜ਼ਵਾਨੀ ਜਾਂ ਦੂਸਰੀਆਂ ਕੌਮਾਂ ਨਾਲ ਸੰਬੰਧਤ ਉਹ ਨੌਜ਼ਵਾਨੀ ਜੋ ਸਰਕਾਰ ਦੀਆਂ ਦਿਸ਼ਾਹੀਣ, ਬੇਰੁਜਗਾਰੀ ਵਧਾਉਣ ਵਾਲੀਆ ਨੀਤੀਆ ਦੀ ਬਦੌਲਤ ਨਸਿ਼ਆਂ ਵਿਚ ਗਲਤਾਨ ਹੋ ਚੁੱਕੇ ਹਨ, ਆਪਣੇ ਜੀਵਨ ਦੇ ਸਹੀ ਮਕਸਦ ਤੋ ਪਾਸੇ ਹੋ ਚੁੱਕੇ ਹਨ, ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾਕੇ ਮਨੁੱਖਤਾ ਪੱਖੀ ਗੁਰਾਂ ਦੀ ਸੋਚ ਉਤੇ ਬਿਨ੍ਹਾਂ ਕਿਸੇ ਡਰ-ਭੈ ਦੇ ਕੇਵਲ ਅੰਮ੍ਰਿਤਧਾਰੀ ਹੀ ਨਹੀ ਬਣਾ ਰਹੇ ਬਲਕਿ ਹੁਕਮਰਾਨਾਂ ਅਤੇ ਸਿਆਸਤਦਾਨਾਂ ਵੱਲੋ ਪੰਜਾਬ ਦੇ ਪਿੰਡ-ਪਿੰਡ, ਗਲੀ-ਗਲੀ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਦੀ ਸਰਪ੍ਰਸਤੀ ਕਰਨ ਅਤੇ ਪੰਜਾਬੀਆਂ ਨੂੰ ਨਸ਼ਈ ਬਣਾਉਣ ਤੋ ਨਿਜਾਤ ਦਿਵਾਕੇ ਅੱਛੇ ਗੁਰਸਿੱਖ ਇਨਸਾਨ ਬਣਾਉਣ ਦੀਆਂ ਵੱਡੀਆ ਜਿੰਮੇਵਾਰੀਆ ਨਿਭਾਅ ਰਹੇ ਹਨ । ਜਦੋ ਭਾਈ ਅੰਮ੍ਰਿਤਪਾਲ ਸਿੰਘ ਪੂਰੇ ਗੁਰ ਮਰਿਯਾਦਾ ਅਨੁਸਾਰ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ, ਜਿਹੜੀ ਕਿ ਐਸ.ਜੀ.ਪੀ.ਸੀ. ਅਤੇ ਦਮਦਮੀ ਟਕਸਾਲ ਦੀ ਜਿੰਮੇਵਾਰੀ ਬਣਦੀ ਹੈ, ਫਿਰ ਉਨ੍ਹਾਂ ਵੱਲੋ ਇਹ ਕੌਮੀ ਜਿੰਮੇਵਾਰੀ ਪੂਰੀ ਕਰਨ ਤੇ ਗੈਰ ਦਲੀਲ ਢੰਗ ਨਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਨਾਮ ਲੈਕੇ ਪੰਜਾਬੀਆ ਤੇ ਸਿੱਖ ਕੌਮ ਪ੍ਰਤੀ ਦੂਸਰੇ ਧਰਮਾਂ, ਕੌਮਾਂ ਵਿਚ ਬਿਨ੍ਹਾਂ ਵਜਹ ਨਫਰਤ ਪੈਦਾ ਕਰਨ ਅਤੇ ਲਾਇਨ ਖਿੱਚਣ ਦੇ ਮੰਦਭਾਵਨਾ ਭਰੇ ਅਮਲ ਇਨ੍ਹਾਂ ਹੁਕਮਰਾਨਾਂ ਅਤੇ ਸਿਆਸਤਦਾਨਾਂ ਵੱਲੋ ਕਿਉਂ ਕੀਤੇ ਜਾ ਰਹੇ ਹਨ । ਜੋ ਇਹ ਪ੍ਰਚਾਰ ਕਰ ਰਹੇ ਹਨ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੇ ਨੁਕਸਾਨ ਕੀਤਾ ਹੈ, ਇਹ ਆਗੂ ਸਾਨੂੰ ਦੱਸਣ ਕਿ ਜਿਸ ਸਖਸ਼ੀਅਤ ਨੇ ਇੰਡੀਆ, ਰੂਸ, ਬਰਤਾਨੀਆ ਦੀਆਂ ਫ਼ੌਜਾਂ ਨਾਲ 72 ਘੰਟੇ ਬਹਾਦਰ ਸਿੱਖਾਂ ਦੀ ਤਰ੍ਹਾਂ ਮੁਕਾਬਲਾ ਕਰਕੇ ਸਿੱਖ ਕੌਮ ਦੇ ਬੀਤੇ ਇਤਿਹਾਸ ਨੂੰ ਦੁਹਰਾਕੇ ਸੰਸਾਰ ਪੱਧਰ ਤੇ ਸਿੱਖ ਕੌਮ ਦੀ ਅਣਖ-ਗੈਰਤ ਨੂੰ ਕਾਇਮ ਰੱਖਿਆ, ਉਨ੍ਹਾਂ ਨੇ ਕਿਹੜਾ ਨੁਕਸਾਨ ਕੀਤਾ ਹੈ ? ਨੁਕਸਾਨ ਤਾਂ ਬੀਤੇ ਸਮੇ ਦੇ ਕਾਂਗਰਸੀ ਹੁਕਮਰਾਨਾਂ, ਮੌਜੂਦਾ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਅਤੇ ਇਨ੍ਹਾਂ ਜਾਬਰ ਤੇ ਜਾਲਮ ਹੁਕਮਰਾਨਾਂ ਦੇ ਪੱਖ ਵਿਚ ਆਪਣੇ ਸਵਾਰਥਾਂ ਲਈ ਖੜਕੇ ਗੱਲ ਕਰਨ ਵਾਲੇ ਇਨ੍ਹਾਂ ਆਗੂਆ ਨੇ ਹੀ ਨੁਕਸਾਨ ਕੀਤਾ ਹੈ ਅਤੇ ਕਰ ਰਹੇ ਹਨ । ਜੇ ਅੱਜ ਪੰਜਾਬ ਦੇ ਹਾਲਾਤ ਇਨ੍ਹਾਂ ਅਨੁਸਾਰ ਗੰਧਲੇ ਹਨ ਤਾਂ ਉਸਦੇ ਜਿੰਮੇਵਾਰ ਵੀ ਇਹ ਤਾਕਤਾਂ ਤੇ ਸਵਾਰਥੀ ਆਗੂ ਹਨ ।

ਸ. ਮਾਨ ਨੇ ਆਪਣੇ ਬਿਆਨ ਨੂੰ ਸੰਕੋਚਦੇ ਹੋਏ ਇਹ ਵੀ ਕਿਹਾ ਕਿ ਜੋ ਸਿਆਸਤਦਾਨ ਆਪਣੀਆ ਪਾਰਟੀਆ ਛੱਡਕੇ ਸਿੱਖ ਕੌਮ ਦੀਆਂ ਦੁਸਮਣ ਤਾਕਤਾਂ ਦੇ ਗੁਲਾਮ ਬਣ ਰਹੇ ਹਨ ਅਤੇ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਆਪਣੀ ਪਾਰਟੀ ਵਿਚ ਵਾਇਸ ਪ੍ਰੈਜੀਡੈਟ ਬਣਾਉਣ, ਸ. ਬਾਦਲ ਨੂੰ ਸੈਟਰ ਵਿਚ ਮੁਲਕ ਦਾ ਵਾਇਸ ਪ੍ਰੈਜੀਡੈਟ ਬਣਾਉਣ ਦੇ ਲਾਰੇ ਲਗਾਏ ਸਨ, ਉਨ੍ਹਾਂ ਨੂੰ ਹੁਣ ਬੀਜੇਪੀ ਨੇ ਵਰਕਿੰਗ ਕਮੇਟੀ ਮੈਬਰ ਬਣਾਕੇ ਅਤੇ ਇਕ ਵਾਰੀ ਸੈਟਰ ਵਿਚ ਵਜ਼ੀਰ ਲੈਕੇ ਅੱਜ ਤੱਕ ਕੁਝ ਨਹੀ ਦਿੱਤਾ । ਲੇਕਿਨ ਜੇਕਰ ਇਹ ਕੌਮੀ ਵੇਹੜੇ ਵਿਚ ਖੜ੍ਹਕੇ ਆਪਣੇ ਸੂਬੇ ਤੇ ਕੌਮ ਦੀ ਦ੍ਰਿੜਤਾ ਨਾਲ ਗੱਲ ਕਰਦੇ ਹੁੰਦੇ ਤਾਂ ਅੱਜ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਵੀ ਬਣਿਆ ਹੁੰਦਾ, ਬਲਿਊ ਸਟਾਰ ਦਾ ਫ਼ੌਜੀ ਹਮਲਾ ਨਹੀ ਸੀ ਹੋ ਸਕਦਾ ਅਤੇ ਨਾ ਹੀ ਇੰਡੀਆ ਵਿਚ ਕਿਸੇ ਤਾਕਤ ਵੱਲੋ ਸਿੱਖਾਂ ਦਾ ਕਤਲੇਆਮ ਕਰਨ ਦੀ ਜੁਰਅਤ ਹੋ ਸਕਦੀ ਸੀ । ਇਨ੍ਹਾਂ ਨੂੰ ਉਸ ਖਾਲਿਸਤਾਨ ਸਿੱਖ ਸਟੇਟ ਦੇ ਉੱਚ ਅਹੁਦੇ ਵੀ ਪ੍ਰਾਪਤ ਹੋਏ ਹੁੰਦੇ । ਉਨ੍ਹਾਂ ਕਿਹਾ ਕਿ ਜੋ ਸਾਡੇ ਵਰਗੇ ਪਾਰਲੀਮੈਂਟ ਵਿਚ ਦਲੀਲ ਸਹਿਤ ਗੱਲ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਮੁਲਕ ਦੀ ਪਾਰਲੀਮੈਟ ਵਿਚ ਆਪਣੇ ਸੂਬੇ ਪ੍ਰਤੀ ਅਤੇ ਆਪਣੀ ਕੌਮ ਪ੍ਰਤੀ ਬੋਲਣ ਲਈ ਸਮਾਂ ਹੀ ਨਹੀ ਦਿੱਤਾ ਜਾਂਦਾ । ਲੇਕਿਨ ਜੋ ਹਿੰਦੂਤਵ ਹੁਕਮਰਾਨਾਂ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਵਿਚ ਉਨ੍ਹਾਂ ਨੂੰ ਸਾਥ ਦਿੰਦੇ ਹਨ, ਉਨ੍ਹਾਂ ਨੂੰ ਸਮਾਂ ਵੀ ਦੇ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਸਮੇ-ਸਮੇ ਤੇ ਪ੍ਰਾਈਮ ਮਨਿਸਟਰ ਮੁਲਾਕਾਤ ਕਰਨ ਲਈ ਬੈਠਕਾਂ ਵੀ ਕਰਦੇ ਰਹਿੰਦੇ ਹਨ । ਉਨ੍ਹਾਂ ਵੱਖ-ਵੱਖ ਪਾਰਟੀਆ ਵਿਚ ਕੰਮ ਕਰ ਰਹੇ ਅਜਿਹੇ ਦਿਸ਼ਾਹੀਣ ਸਿੱਖ ਕੌਮ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਨੇਕ ਰਾਏ ਦਿੰਦੇ ਹੋਏ ਕਿਹਾ ਕਿ ਉਹ ਸਿਆਸੀ ਉੱਚ ਅਹੁਦਿਆ ਜਾਂ ਆਪਣੇ ਮਾਲੀ ਸਾਧਨਾਂ ਨੂੰ ਵਧਾਉਣ ਲਈ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਕੌਮ ਵਿਰੋਧੀ ਕਾਰਵਾਈਆ ਵਿਚ ਸਹਿਯੋਗ ਕਰਨ ਦੀ ਬਜਾਇ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੁੰਦੇ ਆ ਰਹੇ ਵਿਤਕਰਿਆ ਵਿਰੁੱਧ ਕੌਮ ਨਾਲ ਦ੍ਰਿੜਤਾ ਨਾਲ ਖੜ੍ਹ ਜਾਣ ਤਾਂ ਆਉਣ ਵਾਲੇ ਸਮੇ ਵਿਚ ਉਨ੍ਹਾਂ ਦੀਆਂ ਇਹ ਇਛਾਵਾ ਦੀ ਜਿਥੇ ਪੂਰਤੀ ਹੋਵੇਗੀ, ਉਥੇ ਸਿੱਖ ਕੌਮ ਆਪਣੀ ਆਜਾਦ ਬਾਦਸਾਹੀ ਸਿੱਖ ਸਟੇਟ ਨੂੰ ਜਲਦੀ ਹੀ ਕਾਇਮ ਕਰ ਲਵੇਗੀ ਅਤੇ ਉਨ੍ਹਾਂ ਉਤੇ ਸਿੱਖ ਕੌਮ ਵਿਰੋਧੀ ਗਦਾਰੀ ਦੇ ਲੱਗੇ ਦਾਗ ਵੀ ਧੋਤੇ ਜਾ ਸਕਣਗੇ । ਵਰਨਾ ਇਸ ਦੁਨੀਆ ਤੋ ਕੂਚ ਕਰਦੇ ਸਮੇ ਕੌਮ ਦੇ ਨਾਲ-ਨਾਲ ਉਨ੍ਹਾਂ ਦੀਆਂ ਆਪਣੀਆ ਆਤਮਾਵਾ ਵੀ ਲਾਹਨਤਾ ਹੀ ਪਾਉਣਗੀਆਂ ।

Leave a Reply

Your email address will not be published. Required fields are marked *