ਸ. ਸਿਮਰਨਜੀਤ ਸਿੰਘ ਮਾਨ ਆਉਣ ਵਾਲੇ ਕੱਲ੍ਹ 17 ਦਸੰਬਰ ਨੂੰ ‘ਲਤੀਫਪੁਰ’ ਪੀੜ੍ਹਤ ਪਰਿਵਾਰਾਂ ਨੂੰ ਮਿਲਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਜੋ ਬੀਤੇ ਕੁਝ ਦਿਨ ਪਹਿਲੇ ਇੰਪਰੂਵਮੈਟ ਟਰੱਸਟ ਜਲੰਧਰ ਦੇ ਅਧਿਕਾਰੀਆਂ ਅਤੇ ਸਰਕਾਰ ਵੱਲੋਂ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉਜੜਕੇ ਆਏ 80 ਸਿੱਖ ਪਰਿਵਾਰਾਂ ਦੇ 70 ਸਾਲਾਂ ਤੋਂ ਆਪਣੇ ਬਣੇ ਮਕਾਨਾਂ ਨੂੰ ਜ਼ਬਰੀ ਢਾਹਕੇ ਰਾਤੋ-ਰਾਤ ਬੱਚਿਆਂ, ਬੀਬੀਆਂ, ਬਜੁਰਗਾਂ ਨੂੰ ਠੰਡ ਦੇ ਦਿਨਾਂ ਵਿਚ ਸੜਕਾਂ ਤੇ ਬਿਠਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਉਤੇ ਪੁਲਿਸ ਤੇ ਅਧਿਕਾਰੀਆਂ ਵੱਲੋ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਕੇ ਠੇਸ ਪਹੁੰਚਾਈ ਗਈ ਹੈ, ਉਨ੍ਹਾਂ ਲਤੀਫਪੁਰ (ਜਲੰਧਰ) ਦੇ ਸਮੁੱਚੇ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਲਈ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਉਣ ਵਾਲੇ ਕੱਲ੍ਹ ਮਿਤੀ 17 ਦਸੰਬਰ ਨੂੰ ਦੁਪਹਿਰ 1 ਵਜੇ ਪਿੰਡ ਲਤੀਫਪੁਰ ਵਿਖੇ ਪਹੁੰਚਣਗੇ । ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਸਮੁੱਚੇ ਹੋਏ ਦੁੱਖਦਾਇਕ ਵਰਤਾਰੇ ਤੋ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਜੋ ਵੀ ਅਗਲੀ ਰਣਨੀਤੀ ਤਹਿ ਕਰਨੀ ਹੈ, ਉਹ ਉਥੇ ਪਹੁੰਚੀ ਲੀਡਰਸਿ਼ਪ ਅਤੇ ਪੀੜ੍ਹਤ ਪਰਿਵਾਰਾਂ ਦੇ ਮੁੱਖੀਆਂ ਨਾਲ ਸਲਾਹ-ਮਸਵਰਾਂ ਕਰਨ ਉਪਰੰਤ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਜਲੰਧਰ, ਕਪੂਰਥਲਾ, ਹੁਸਿਆਰਪੁਰ, ਨਵਾਂਸਹਿਰ ਆਦਿ ਇਲਾਕਿਆ ਵਿਚ ਵਿਚਰ ਰਹੇ ਸਮੁੱਚੇ ਪੰਥਦਰਦੀਆਂ ਅਤੇ ਪਾਰਟੀ ਅਹੁਦੇਦਾਰਾਂ ਨੂੰ 12:30 ਵਜੇ ਪਿੰਡ ਲਤੀਫਪੁਰ (ਜਲੰਧਰ) ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦੇ ਹਨ ਕਿ ਹੁਕਮਰਾਨਾਂ ਅਤੇ ਇੰਪਰੂਵਮੈਟ ਟਰੱਸਟ ਦੇ ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਉਨ੍ਹਾਂ ਦੇ ਸਹੀ ਬਦਲ ਲੱਭਣ ਅਤੇ ਇਨ੍ਹਾਂ 80 ਪਰਿਵਾਰਾਂ ਨੂੰ ਠੰਡ ਦੇ ਦਿਨਾਂ ਵਿਚ ਸਹੀ ਜਗ੍ਹਾ ਉਤੇ ਉਨ੍ਹਾਂ ਦੀ ਰਿਹਾਇਸ ਦਾ ਪ੍ਰਬੰਧ ਕਰਨ ਦੇ ਇਹ ਜਾਬਰ ਕਾਰਵਾਈ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਪਹਿਲੀਆਂ ਕਾਂਗਰਸ, ਬਾਦਲ-ਬੀਜੇਪੀ ਸਰਕਾਰਾਂ ਦੀ ਤਰ੍ਹਾਂ ਸਿੱਖ ਕੌਮ ਉਤੇ ਜ਼ਬਰ-ਜੁਲਮ ਢਾਹੁਣ ਦੇ ਹੀ ਅਮਲ ਕਰਦੀਆਂ ਨਜਰ ਆ ਰਹੀਆ ਹਨ । ਜਿਸਨੂੰ ਸਿੱਖ ਕੌਮ ਚੁਣੋਤੀ ਵੱਜੋ ਲੈਕੇ ਆਉਣ ਵਾਲੇ ਸਮੇ ਵਿਚ ਹੁਕਮਰਾਨਾਂ ਦੇ ਅਜਿਹੇ ਸਿੱਖ ਵਿਰੋਧੀ ਹਮਲਿਆ ਦਾ ਕੌਮੀ ਰਵਾਇਤਾ ਅਨੁਸਾਰ ਕਿਵੇ ਮੁਕਾਬਲਾ ਕਰਨਾ ਹੈ ਅਤੇ ਕਿਵੇ ਇਨਸਾਫ਼ ਲੈਣਾ ਹੈ, ਇਸ ਉਤੇ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਵਿਚ ਵਿਚਰ ਰਹੇ ਸਭ ਸਿੱਖ ਕੌਮ ਨਾਲ ਸੰਬੰਧਤ ਹਰ ਖੇਤਰ ਦੇ ਸੰਗਠਨਾਂ ਨੂੰ ਸਮੂਹਿਕ ਤੌਰ ਤੇ ਆਪਣੇ ਪੈਤੜੇ ਅਪਣਾਉਣ ਬਾਰੇ ਅਮਲੀ ਰੂਪ ਵਿਚ ਸੋਚ ਵਿਚਾਰ ਕਰਨੀ ਪਵੇਗੀ । ਤਾਂ ਕਿ ਕੋਈ ਵੀ ਹੁਕਮਰਾਨ, ਅਧਿਕਾਰੀ ਸਿੱਖ ਕੌਮ ਨਾਲ ਕਿਸੇ ਵੀ ਖੇਤਰ ਵਿਚ ਵਧੀਕੀ, ਜ਼ਬਰ-ਜੁਲਮ ਨਾ ਕਰ ਸਕੇ ਅਤੇ ਸਿੱਖ ਕੌਮ ਅਜਿਹੀਆ ਸਾਜਿਸਾਂ ਨੂੰ ਅਸਫਲ ਬਣਾਉਣ ਲਈ ਸਮੂਹਿਕ ਤੌਰ ਤੇ ਇਕ ਕੰਧ ਬਣਕੇ ਖੜ੍ਹ ਜਾਵੇ ਅਤੇ ਦੁਸਮਣ ਤਾਕਤਾਂ ਨੂੰ ਇਹ ਸੁਨੇਹਾ ਦੇਣ ਦੇ ਸਮਰੱਥ ਹੋਵੇ ਕਿ ਅਜਿਹੀਆ ਹਕੂਮਤੀ ਬੇਇਨਸਾਫ਼ੀਆਂ ਨੂੰ ਹੁਣ ਸਿੱਖ ਕੌਮ ਸਹਿਣ ਨਹੀ ਕਰੇਗੀ । ਸਿੱਖ ਕੌਮ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਦੀ ਕਾਇਲ ਹੈ । ਉਸਨੂੰ ਅਜਿਹੇ ਅਮਲ ਲਈ ਮਜਬੂਰ ਨਾ ਕੀਤਾ ਜਾਵੇ । ਜਿਸਦੇ ਨਿਕਲਣ ਵਾਲੇ ਭੈੜੇ ਨਤੀਜਿਆ ਲਈ ਹੁਕਮਰਾਨ ਜਿੰਮੇਵਾਰ ਹੋਣਗੇ ਨਾ ਕਿ ਸਿੱਖ ਕੌਮ ।

Leave a Reply

Your email address will not be published. Required fields are marked *