ਆਉਣ ਵਾਲੀ ਕਣਕ ਦੀ ਫ਼ਸਲ ਨੂੰ ਸਹੀ ਢੰਗ ਨਾਲ ਸਾਂਭਣ ਲਈ ਭਰੇ ਗੋਦਾਮਾਂ ਨੂੰ ਖਾਲੀ ਕਰਵਾਇਆ ਜਾਵੇ, ਬਾਰਦਾਨੇ ਦਾ ਪ੍ਰਬੰਧ ਵੀ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 15 ਮਾਰਚ ( ) “ਪੰਜਾਬ ਸੂਬੇ ਨਾਲ ਸੰਬੰਧਤ ਕਿਸਾਨਾਂ ਦੀ ਪੈਦਾਵਾਰ ਕਣਕ ਦੀ ਫ਼ਸਲ ਜਲਦੀ ਹੀ ਆ ਰਹੀ ਹੈ । ਕਿਤੇ ਅਜਿਹਾ ਨਾ ਹੋਵੇ ਕਿ ਪਿਛਲੀ ਝੌਨੇ ਦੀ ਫ਼ਸਲ ਦੀ ਹੋਈ ਦੁਰਦਸਾ ਦੀ ਤਰ੍ਹਾਂ ਪ੍ਰਬੰਧ ਸਹੀ ਨਾ ਹੋਣ ਕਾਰਨ ਕਣਕ ਦੀ ਫਸਲ ਵੀ ਸਾਂਭੀ ਨਾ ਜਾ ਸਕੇ । ਅਜਿਹੇ ਅਮਲਾਂ ਦੀ ਬਦੌਲਤ ਕਿਸਾਨਾਂ ਵਿਚ ਬੀਤੇ ਸਮੇ ਵਿਚ ਵੀ ਵੱਡਾ ਰੋਹ ਰਿਹਾ ਹੈ ਅਤੇ ਜੇਕਰ ਇਹ ਪ੍ਰਬੰਧ ਨਾ ਕੀਤਾ, ਤਾਂ ਕਾਨੂੰਨੀ ਤੌਰ ਤੇ ਗੜਬੜ ਹੋਣ ਦਾ ਵੱਡਾ ਖਤਰਾ ਵੱਧ ਜਾਵੇਗਾ । ਇਸ ਲਈ ਸਰਕਾਰ ਨੂੰ ਅਤੇ ਸੰਬੰਧਤ ਕਿਸਾਨਾਂ ਦੀ ਫ਼ਸਲ ਨੂੰ ਖਰੀਦਣ ਤੇ ਸਟੋਰ ਕਰਨ ਵਾਲੀਆ ਖਰੀਦ ਏਜੰਸੀਆ ਨੂੰ ਚਾਹੀਦਾ ਹੈ ਕਿ ਉਹ ਜੋ ਗੋਦਾਮ ਨੱਕੋ ਨੱਕ ਭਰੇ ਪਏ ਹਨ ਉਨ੍ਹਾਂ ਨੂੰ ਅੱਗੇ ਭੇਜਕੇ ਖਾਲੀ ਕਰਵਾਇਆ ਜਾਵੇ ਅਤੇ ਕਣਕ ਦੀ ਫਸਲ ਦੀ ਖਰੀਦ ਲਈ ਲੋੜੀਦੇ ਬਾਰਦਾਨੇ ਦਾ ਵੀ ਮੰਡੀਆ ਵਿਚ ਪਹੁੰਚਾਉਣ ਦਾ ਪ੍ਰਬੰਧ ਸਹੀ ਸਮੇ ਨਾਲ ਕੀਤਾ ਜਾਵੇ । ਤਾਂ ਕਿ ਵੱਡੀ ਮਿਹਨਤ ਨਾਲ ਕਿਸਾਨਾਂ ਵੱਲੋ ਪੈਦਾਵਾਰ ਆਪਣੀ ਕਣਕ ਦੀ ਫਸਲ ਦੀ ਸਹੀ ਸਮੇ ਤੇ ਖਰੀਦ ਵੀ ਹੋ ਸਕੇ ਅਤੇ ਮੰਡੀਆਂ ਵਿਚੋ ਸਹੀ ਸਮੇ ਤੇ ਲਿਫਟ ਹੋ ਕੇ ਗੋਦਾਮਾਂ ਵਿਚ ਪਹੁੰਚ ਸਕੇ ਅਤੇ ਕਿਸਾਨਾਂ ਨੂੰ ਆਪਣੀ ਇਸ ਫਸਲ ਦੀ ਸਹੀ ਕੀਮਤ ਪ੍ਰਾਪਤ ਹੋਣ ਹਿੱਤ ਸਰਕਾਰ ਵੱਲੋ ਇਸਦੀ ਕੀਮਤ ਵੀ ਐਲਾਨ ਦੇਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਦੀ ਲਾਗਤ ਤੋ ਵੱਧ ਕੀਮਤ ਮਿਲਕੇ ਉਸਨੂੰ ਆਪਣੀ ਮਿਹਨਤ ਦਾ ਲਾਭ ਮਿਲ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਣਕ ਦੀ ਫਸਲ ਮੰਡੀਆਂ ਵਿਚ ਆਉਣ ਤੋ ਪਹਿਲੇ ਸਰਕਾਰ ਅਤੇ ਖੇਤੀਬਾੜੀ ਮਾਰਕਿੰਟਗ ਵਿਭਾਗ ਅਤੇ ਖਰੀਦ ਏਜੰਸੀਆ ਨੂੰ ਇਸ ਸੰਬੰਧੀ ਰਹਿੰਦੀਆ ਕਮੀਆ ਨੂੰ ਸਹੀ ਸਮੇ ਤੇ ਦੂਰ ਕਰਕੇ, ਕਣਕ ਦੇ ਸਟੋਰ ਲਈ ਗੋਦਾਮ ਖਾਲੀ ਕਰਕੇ ਲਿਫਟਿੰਗ ਕਰਵਾਉਣ ਅਤੇ ਇਸ ਫਸਲ ਨੂੰ ਸਾਂਭਣ ਦੀ ਅਗਾਊ ਤੌਰ ਤੇ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋ ਝੋਨੇ ਦੀ ਫਸਲ ਮੰਡੀਆ ਵਿਚ ਆਈ ਤਾਂ ਸਰਕਾਰੀ ਤੌਰ ਤੇ ਇਸ ਫਸਲ ਦੀ ਖਰੀਦ ਅਤੇ ਉਸ ਨੂੰ ਸਾਂਭਣ ਤੇ ਲਿਫਟਿੰਗ ਕਰਨ ਦੀਆਂ ਜਿੰਮੇਵਾਰੀਆ ਨਾ ਪੂਰੀਆ ਹੋਣ ਤੇ ਕਿਸਾਨਾਂ, ਸਰਕਾਰ ਅਤੇ ਖਰੀਦ ਏਜੰਸੀਆ ਨੂੰ ਵੱਡੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਕਿਸਾਨਾਂ ਵਿਚ ਵੀ ਇਸ ਵਿਸੇ ਤੇ ਪ੍ਰਬੰਧ ਸਹੀ ਨਾ ਹੋਣ ਕਾਰਨ ਵੱਡੀ ਨਿਰਾਸਤਾ ਪੈਦਾ ਹੋਈ ਜਿਸ ਨਾਲ ਕਿਸਾਨ-ਮਜਦੂਰ ਵਰਗ ਦੇ ਮਨ ਉਤੇ ਗਹਿਰਾ ਸੋਗ ਭਰਿਆ ਪ੍ਰਭਾਵ ਰਿਹਾ । ਇਸ ਲਈ ਮਿਹਨਤ ਨਾਲ ਪੈਦਾ ਕੀਤੀ ਜਾਣ ਵਾਲੀ ਕਿਸਾਨੀ ਫਸਲ ਸੰਬੰਧੀ ਕਿਸਾਨ-ਮਜਦੂਰ ਤੇ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੇਸਾਨੀ ਨਹੀ ਆਉਣੀ ਚਾਹੀਦੀ । ਇਸ ਲਈ ਅਗਾਊ ਤੌਰ ਤੇ ਸਮੁੱਚੇ ਪ੍ਰਬੰਧ ਤੇ ਨਜਰਸਾਨੀ ਕਰਕੇ ਜਿਥੇ ਕਿਤੇ ਵੀ ਅਜਿਹੀ ਕਮੀ ਹੈ, ਉਸ ਨੂੰ ਸਹੀ ਸਮੇ ਨਾਲ ਸਹੀ ਕਰਕੇ ਕਣਕ ਦੀ ਫਸਲ ਦੀ ਖਰੀਦ ਅਤੇ ਸਾਂਭ ਦਾ ਉਚੇਚੇ ਤੌਰ ਤੇ ਪ੍ਰਬੰਧ ਹੋਣਾ ਚਾਹੀਦਾ ਹੈ ।