ਸ਼ਹੀਦੀ ਜੋੜਮੇਲ ‘ਤੇ ਹੋਣ ਵਾਲੀਆ ਸ਼ਹੀਦੀ ਕਾਨਫਰੰਸਾਂ ਉਤੇ ਰੋਕ ਲਗਾਉਣਾ, ਇੰਡੀਆਂ ਦੀ ਆਜਾਦੀ ਵਿਚ 90% ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਹੱਕਾਂ ਨੂੰ ਕੁੱਚਲਣ ਵਾਲੀ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 05 ਦਸੰਬਰ ( ) “ਜਿਸ ਸਿੱਖ ਕੌਮ ਨੇ ਆਪਣੇ ਬੀਤੇ ਸਮੇ ਦੇ 500 ਸਾਲਾਂ ਦੇ ਇਤਿਹਾਸ ਦੇ ਦੌਰਾਨ ਹਮੇਸ਼ਾਂ ਇਨਸਾਨੀ, ਮਨੁੱਖੀ ਕਦਰਾਂ-ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਜਾਲਮਨਾਂ ਸੋਚ ਵਾਲੇ ਹੁਕਮਰਾਨਾਂ ਦੀਆਂ ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਅਤੇ ਬੇਖੌਫ ਹੋ ਕੇ ਵੱਡੇ ਸੰਘਰਸ਼ ਕੀਤੇ ਹੋਣ, ਇੰਡੀਆਂ ਦੀ ਆਜ਼ਾਦੀ ਸੰਗਰਾਮ ਵਿਚ, ਸਰਹੱਦਾਂ ਉਤੇ ਮੋਹਰੀ ਭੂਮਿਕਾ ਨਿਭਾਕੇ ਮਹਾਨ ਸ਼ਹਾਦਤਾਂ ਤੇ ਕੁਰਬਾਨੀਆ ਕੀਤੀਆ ਹੋਣ, ਜਿਸਨੇ 2% ਹੁੰਦੇ ਹੋਏ ਵੀ ਸਮੁੱਚੇ ਮੁਲਕ ਦਾ ਫ਼ਸਲਾਂ ਦਾ ਉਤਪਾਦ ਕਰਕੇ ਢਿੱਡ ਭਰਦੀ ਆਈ ਹੋਵੇ ਅਤੇ ਵੱਡੇ ਤੋ ਵੱਡੇ ਕੁਦਰਤੀ ਆਫਤਾ, ਬਿਮਾਰੀਆ, ਹੜ੍ਹਾਂ, ਤੂਫਾਨ ਆਦਿ ਸਮੇ ਆਪਣੀਆ ਜਾਨਾਂ ਤੇ ਖੇਡਕੇ ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਹੋਵੇ ਅਤੇ ਜਿਸਦਾ ਜਨਮ ਹੀ ‘ਦੇਗ ਤੇਗ ਫਤਹਿ’ ਦੇ ਫਲਸਫੇ ਵਿਚੋ ਹੋਇਆ ਹੋਵੇ, ਉਸਦੀ ਵਿਚਾਰ ਪ੍ਰਗਟ ਕਰਨ, ਆਪਣੇ ਮਹਾਨ ਨਾਇਕਾਂ, ਸ਼ਹੀਦਾਂ, ਸਿੰਘਣੀਆਂ ਦੇ ਸ਼ਹੀਦੀ ਜੋੜਮੇਲ ਉਤੇ ਸਰਧਾ ਦੇ ਫੁੱਲ ਭੇਟ ਕਰਨ ਦੀ ਮਹਾਨ ਰਵਾਇਤ ਨੂੰ ਪੰਜਾਬ ਸਰਕਾਰ ਤੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋ ਰੋਕ ਲਗਾਉਣ ਦੀਆਂ ਕਾਰਵਾਈਆ ਸਿੱਖ ਕੌਮ ਦੀ ਜਿਥੇ ਆਜਾਦੀ ਅਤੇ ਜਮਹੂਰੀਅਤ ਦੇ ਹੱਕ ਨੂੰ ਕੁੱਚਲਣ ਵਾਲੇ ਅਮਲ ਹਨ, ਉਥੇ ਹੁਕਮਰਾਨਾਂ ਵੱਲੋ ਅਜਿਹੀਆ ਪਾਬੰਦੀਆ ਲਗਾਕੇ ਆਪਣੇ ਸ਼ਹੀਦਾਂ ਵੱਲੋਂ ਪਾਏ ਪੂਰਨਿਆ ਉਤੇ ਚੱਲਣ ਉਤੇ ਜ਼ਬਰੀ ਰੋਕ ਲਗਾਉਣ ਦੀਆਂ ਦੁੱਖਦਾਇਕ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸਿੱਖ ਕੌਮ ਦੀ ਆਜਾਦੀ ਦੇ ਉੱਠ ਰਹੇ ਕੌਮਾਂਤਰੀ ਪੱਧਰ ਦੇ ਵਲਵਲਿਆ-ਜ਼ਜਬੇ ਤੋ ਬੁਖਲਾਹਟ ਵਿਚ ਆ ਕੇ ਸਰਕਾਰਾਂ ਤੇ ਨਿਜਾਮ ਇਹ ਬਜਰ ਗੁਸਤਾਖੀ ਕਰ ਰਿਹਾ ਹੈ । ਜਿਸ ਨੂੰ ਸਿੱਖ ਕੌਮ ਕਤਈ ਸਹਿਣ ਨਹੀ ਕਰ ਸਕਦੀ । ਇਸ ਲਈ ਹੁਕਮਰਾਨਾਂ ਨੂੰ ਸਾਡੀ ਨੇਕ ਰਾਏ ਹੈ ਕਿ ਉਹ ਸਾਡੀਆ ਸਿਆਸੀ ਸ਼ਹੀਦੀ ਕਾਨਫਰੰਸਾਂ ਉਤੇ ਲਗਾਈ ਰੋਕ ਦੇ ਫੈਸਲੇ ਨੂੰ ਮੁੜ ਵਿਚਾਰ ਕਰੇ । ਅਜਿਹਾ ਕਰਕੇ ਹੀ ਮਾਹੌਲ ਨੂੰ ਸੁਖਾਵਾਂ ਰੱਖਿਆ ਜਾ ਸਕਦਾ ਹੈ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ਉਤੇ ਆਉਣ ਵਾਲੇ ਦਿਨਾਂ ਵਿਚ ਮਨਾਏ ਜਾ ਰਹੇ ਸ਼ਹੀਦੀ ਜੋੜਮੇਲ ਉਤੇ ਬੀਤੇ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਸਿਆਸੀ ਕਾਨਫਰੰਸਾਂ ਉਤੇ ਪਾਬੰਦੀ ਲਗਾਉਣ ਦੀ ਕਾਰਵਾਈ ਨੂੰ ਸਿੱਖ ਕੌਮ ਦੀ ਆਜਾਦੀ ਦੀ ਸੋਚ ਉਤੇ ਵੱਡਾ ਹਮਲਾ ਕਰਾਰ ਦਿੰਦੇ ਹੋਏ ਅਤੇ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਦੇ ਵਰਤਾਰੇ ਵਿਚ ਜਾਣਬੁੱਝ ਕੇ ਰੁਕਾਵਟਾ ਪਾਉਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਵਿਚਾਰਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਜਿਸ ਸਿੱਖ ਕੌਮ ਦੀਆਂ ਸ਼ਹੀਦੀ ਕਾਨਫਰੰਸਾਂ ਉਤੇ ਅੱਜ ਪਾਬੰਦੀ ਲਗਾਈ ਜਾ ਰਹੀ ਹੈ, ਇਸੇ ਸਿੱਖ ਕੌਮ ਵੱਲੋ ਆਰੰਭੇ ਗਏ ਚਾਬੀਆ ਦੇ ਮੋਰਚੇ ਨੂੰ ਫਤਹਿ ਕਰਨ ਸਮੇ ਹਿੰਦੂ ਆਗੂਆ ਨੇ ਖੁਸ਼ੀ ਮਨਾਉਦੇ ਹੋਏ ਕਿਹਾ ਸੀ ਕਿ ਇੰਡੀਆ ਦੀ ਚੱਲ ਰਹੀ ਆਜਾਦੀ ਦੀ ਲੜਾਈ ਦਾ ਅੱਜ ਪਹਿਲਾ ਪੜਾਅ ਫਤਹਿ ਕਰ ਲਿਆ ਗਿਆ ਹੈ । ਫਿਰ ਦਰਬਾਰ ਸਾਹਿਬ ਵਿਚੋ ਮਸੰਦਾਂ ਅਤੇ ਮਹੰਤਾਂ ਨੂੰ ਕੱਢਣ ਲਈ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਸੁਧਾਰ ਕਰਨ ਲਈ ‘ਗੁਰਦੁਆਰਾ ਸੁਧਾਰ ਲਹਿਰ’ ਸੁਰੂ ਕਰਕੇ ਗੁਰਦੁਆਰੇ ਆਜਾਦ ਕਰਵਾਏ ਗਏ, ਉਪਰੰਤ ਗੁਰੂਘਰਾਂ ਦੇ ਪ੍ਰਬੰਧ ਲਈ ਗੁਰਦੁਆਰਾ ਐਕਟ 1925 ਹੋਦ ਵਿਚ ਆਇਆ । ਇਹ ਸਭ ਅਮਲ ਸਿੱਖ ਕੌਮ ਦੀ ਸੰਪੂਰਨ ਆਜਾਦੀ ਤੇ ਆਪਣੇ ਗੁਰੂਘਰਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਦੇ ਮਕਸਦ ਨੂੰ ਪ੍ਰਤੱਖ ਕਰਦੇ ਸਨ । ਫਿਰ ਸਾਡਾ ਲਾਹੌਰ ਖ਼ਾਲਸਾ ਰਾਜ ਦਰਬਾਰ 50 ਸਾਲ ਤੱਕ ਰਿਹਾ ਜਿਸਦੇ ਵਿਚ ਰਹਿਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਕਬੀਲਿਆ ਦੇ ਨਿਵਾਸੀ ਹਰ ਪੱਖੋ ਖੁਸ਼ ਸਨ ਤੇ ਪ੍ਰਫੁੱਲਿਤ ਸਨ ਅਤੇ ਉਸ ਪ੍ਰਬੰਧ ਵਿਚ ਦੁਨੀਆ ਦਾ ਕੋਈ ਵੀ ਇਤਿਹਾਸਕਾਰ ਕਿਸੇ ਤਰ੍ਹਾਂ ਦੀ ਕਮੀ ਨਹੀ ਸੀ ਕੱਢ ਸਕਿਆ । 

ਕਿਉਂਕਿ ਅਸੀ ਇਸ ਹੋਣ ਵਾਲੀ ਪਾਰਟੀ ਕਾਨਫਰੰਸ ਵਿਚ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਜਿਥੇ ਸਰਧਾ ਦੇ ਫੁੱਲ ਭੇਟ ਕਰਦੇ ਆਏ ਹਾਂ ਉਥੇ ਇਸ ਕਾਨਫਰੰਸ ਵਿਚ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਸਰਕਾਰੀ ਦਹਿਸਤਗਰਦੀ ਅਧੀਨ ਹੋਣ ਵਾਲੇ ਜ਼ਬਰ ਜੁਲਮਾਂ, ਬੇਇਨਸਾਫ਼ੀਆਂ ਵਿਰੁੱਧ ਵੀ ਨਿਰੰਤਰ ਦਲੀਲ ਨਾਲ ਆਵਾਜ ਬੁਲੰਦ ਕਰਦੇ ਆਏ ਹਾਂ । ਜੋ ਇੰਡੀਆ ਦੀ ਮੋਦੀ ਹਕੂਮਤ ਅਤੇ ਗ੍ਰਹਿ ਵਿਭਾਗ ਨੇ ਬੀਤੇ 11 ਸਾਲਾਂ ਤੋ ਸਾਡੇ ਐਸ.ਜੀ.ਪੀ.ਸੀ. ਦੇ ਜਮਹੂਰੀਅਤ ਚੋਣਾਂ ਦੇ ਹੱਕ ਨੂੰ ਕੁਚਲਿਆ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਅਤੇ 328 ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ, ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਆਦਿ ਵਿਖੇ ਹੋਏ ਕਤਲੇਆਮ ਅਤੇ ਬੇਅਦਬੀਆਂ, ਸਜਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿਚ ਬੰਦੀਆਂ ਦੀ ਰਿਹਾਈ, ਪੰਜਾਬ ਸੂਬੇ ਨੂੰ ਹੁਕਮਰਾਨਾਂ ਵੱਲੋ ਘਸਿਆਰਾ ਬਣਾਉਣ ਦੀਆਂ ਸਾਜਿ਼ਸਾਂ ਅਤੇ ਸਿੱਖ ਨੌਜ਼ਵਾਨੀ ਨੂੰ ਝੂਠੇ ਕੇਸਾਂ ਵਿਚ ਫਸਾਕੇ ਨਿਸਾਨਾ ਬਣਾਉਣ ਅਤੇ ਬਦਨਾਮ ਕਰਨ ਦੀਆਂ ਹੁਕਮਰਾਨਾਂ ਦੀਆਂ ਕਾਰਵਾਈਆ ਵਿਰੁੱਧ ਆਵਾਜ ਉਠਾਉਦੇ ਹਾਂ । ਇਹੀ ਵਜਹ ਹੈ ਕਿ ਦੋਵਾਂ ਸਰਕਾਰਾਂ ਨੇ ਖੂਫੀਆ ਏਜੰਸੀਆ ਦੇ ਸਹਿਯੋਗ ਨਾਲ, ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸ਼ਨ ਦੀ ਦੁਰਵਰਤੋ ਕਰਕੇ ਸਾਡੇ ਵਿਧਾਨ ਦੀ ਧਾਰਾ 14, 19, 21 ਅਤੇ 25 ਜਿਸ ਅਧੀਨ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਕੁੱਚਲਿਆ ਗਿਆ ਹੈ ਤੇ ਸਾਡੇ ਵਿਚਾਰ ਪ੍ਰਗਟ ਕਰਨ ਦੇ ਹੱਕ ਨੂੰ ਖੋਹਿਆ ਗਿਆ ਹੈ, ਨੂੰ ਕੁੱਚਲਕੇ ਇਹ ਪਾਬੰਦੀ ਲਗਾਈ ਗਈ ਹੈ । ਜਿਸਨੂੰ ਅਸੀ ਬਿਲਕੁਲ ਸਹਿਣ ਨਹੀ ਕਰਾਂਗੇ । ਦੋਵੇ ਸਰਕਾਰਾਂ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਨੂੰ ਇਸ ਪ੍ਰੈਸ ਰੀਲੀਜ ਰਾਹੀ ਇਸ ਕੀਤੇ ਗਏ ਵਿਧਾਨ ਮਾਰੂ ਤੇ ਸਿੱਖ ਕੌਮ ਮਾਰੂ ਫੈਸਲੇ ਤੇ ਮੁੜ ਵਿਚਾਰ ਕਰਨ, ਸਾਡੇ ਵਿਚਾਰ ਪ੍ਰਗਟਾਉਣ ਦੀ ਆਜਾਦੀ ਨੂੰ ਬਹਾਲ ਕਰਨ ਦੀ ਮੰਗ ਕਰਦੇ ਹਾਂ ।

Leave a Reply

Your email address will not be published. Required fields are marked *