ਜੇਕਰ ਭਗਤ ਸਿੰਘ ਬਾਰੇ ਪੜ੍ਹਾਈ ਤੇ ਪ੍ਰਚਾਰ ਹੋ ਰਿਹਾ ਹੈ, ਤਾਂ ਨੱਥੂਰਾਮ ਗੌਂਡਸੇ ਬਾਰੇ ਵੀ ਕੀਤਾ ਜਾਣਾ ਚਾਹੀਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 06 ਦਸੰਬਰ ( ) “ਇੰਡੀਆਂ ਤੇ ਪੰਜਾਬ ਦੀਆਂ ਸਰਕਾਰਾਂ ਨੇ ਉਸ ਭਗਤ ਸਿੰਘ ਬਾਰੇ ਬਹੁਤ ਪ੍ਰਚਾਰ ਕਰਦੀਆ ਹਨ ਜਿਸਨੇ ਇਕ ਅੰਗਰੇਜ਼ ਪੁਲਿਸ ਅਫਸਰ ਸਾਂਡਰਸ ਅਤੇ ਇਕ ਗੁਰਸਿੱਖ ਅੰਮ੍ਰਿਤਧਾਰੀ ਹੌਲਦਾਰ ਚੰਨਣ ਸਿੰਘ ਨੂੰ ਜੋ ਬੇਕਸੂਰ ਸਨ, ਗੋਲੀ ਮਾਰਕੇ ਮਾਰ ਦਿੱਤਾ ਸੀ ਅਤੇ ਜਿਸਨੇ ਅਸੈਬਲੀ ਵਿਚ ਬੰਬ ਵਿਸਫੋਟ ਕਰਨ ਦੀ ਕੋਸਿ਼ਸ਼ ਕੀਤੀ ਸੀ । ਜੇਕਰ ਹੁਕਮਰਾਨਾਂ ਵੱਲੋਂ ਭਗਤ ਸਿੰਘ ਬਾਰੇ ਪ੍ਰਚਾਰ ਤੇ ਵਿਦਿਆ ਦਿੱਤੀ ਜਾਂਦੀ ਹੈ, ਤਾਂ ਨੱਥੂਰਾਮ ਗੌਂਡਸੇ ਬਾਰੇ ਵੀ ਇਹ ਕੰਮ ਹੋਣਾ ਚਾਹੀਦਾ ਹੈ । ਕਿਉਂਕਿ ਗੌਂਡਸੇ ਦੇ ਸਾਥੀ ਪੁੱਛਦੇ ਹਨ ਕਿ ਕੀ ਕਾਰਨ ਸੀ ਕਿ ਉਸਨੇ ਅਜਿਹਾ ਕੀਤਾ ? ਉਹ ਇਹ ਵੀ ਕਹਿੰਦੇ ਹਨ ਕਿ ਗਾਂਧੀ, ਨਹਿਰੂ ਅਤੇ ਜਿਨਾਹ ਨੇ ਅੰਗਰੇਜ਼ ਵਾਇਸਰਾਏ ਮਾਊਟਬੈਟਨ ਅਤੇ ਉਸ ਸਮੇ ਯੂ.ਕੇ. ਦੇ ਵਜ਼ੀਰ-ਏ-ਆਜਮ ਸ੍ਰੀ ਐਟਲੀ ਨੇ ਕੀ ਸਮਝੌਤਾ ਕੀਤਾ ਸੀ ਕਿ ਪੰਜਾਬ ਅਤੇ ਬੰਗਾਲ ਨੂੰ ਫਿਰਕੂ ਲੀਹਾਂ ਤੇ ਕਿਉਂ ਵੰਡਿਆ ? ਅੰਗਰੇਜ਼ਾਂ ਦੇ ਇੰਡੀਆ ਜਾਣ ਤੋ ਬਾਅਦ ਬਣਨ ਵਾਲੀ ਇੰਡੀਆ ਦੀ ਸੈਟਰ ਦੀ ਸਰਕਾਰ ਵਿਚ ਮੁਸਲਿਮਾਂ ਤੇ ਹਿੰਦੂਆਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣ ਦੀ ਗੱਲ ਹੋਈ ਸੀ । ਸਾਡੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਜੇਕਰ ਭਗਤ ਸਿੰਘ ਬਾਰੇ ਹਕੂਮਤੀ ਪੱਧਰ ਤੇ ਪ੍ਰਚਾਰ ਹੋ ਰਿਹਾ ਹੈ ਤਾਂ ਨੱਥੂਰਾਮ ਗੌਂਡਸੇ ਬਾਰੇ ਵੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋ ਦੋਵਾਂ ਦੇ ਸੰਬੰਧ ਵਿਚ ਘੋਖ ਹੋਵੇਗੀ ਤਦ ਹੀ ਸਹੀ ਸਿੱਟਾ ਨਿਕਲ ਸਕੇਗਾ ਕਿ ਕੌਣ ਠੀਕ ਹੈ ਤੇ ਉਨ੍ਹਾਂ ਨੇ ਕੀ ਕੀਤਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਸੈਟਰ ਵਿਚ ਬੈਠੇ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਵੱਲੋਂ ਇਕ ਅੰਗਰੇਜ਼ ਅਫਸਰ ਤੇ ਇਕ ਅੰਮ੍ਰਿਤਧਾਰੀ ਸਿੱਖ ਹੌਲਦਾਰ ਦਾ ਕਤਲ ਕਰਨ ਵਾਲੇ ਅਤੇ ਅਸੈਬਲੀ ਵਿਚ ਬੰਬ ਸੁੱਟਕੇ ਨਿਰਦੋਸ਼ਾਂ ਨੂੰ ਮਾਰਨ ਦੀ ਸਾਜਿਸ ਰਚਣ ਵਾਲੇ ਭਗਤ ਸਿੰਘ ਬਾਰੇ ਪ੍ਰਚਾਰ ਕਰਨ ਦੇ ਨਾਲ-ਨਾਲ ਨੱਥੂਰਾਮ ਗੌਂਡਸੇ ਸੰਬੰਧੀ ਵੀ ਪ੍ਰਚਾਰ ਤੇ ਘੋਖ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਇਸ ਗੱਲ ਤੋ ਚਿੰਤਤ ਹਾਂ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਦਫਤਰਾਂ ਅਤੇ ਸਰਕਟ ਹਾਊਂਸਾਂ ਵਿਚ ਭਗਤ ਸਿੰਘ ਵਰਗੇ ਕਿਰਦਾਰ ਦੀ ਫੋਟੋ ਲਗਾਕੇ ਗੈਗਸਟਰ ਅਤੇ ਅੱਤਵਾਦ ਦੇ ਸੱਭਿਆਚਾਰ ਨੂੰ ਮਜਬੂਤ ਕੀਤਾ ਹੈ । ਜਦੋ ਮੈਂ ਕੁਝ ਦਿਨ ਪਹਿਲੇ ਗਵਰਨਰ ਹਾਊਂਸ ਪੰਜਾਬ ਨੂੰ ਮਿਲਣ ਗਿਆ ਤਾਂ ਉਥੇ ਭਗਤ ਸਿੰਘ ਦੀ ਕਿਸੇ ਵੀ ਸਥਾਂਨ ਤੇ ਫੋਟੋ ਨਜਰ ਨਹੀ ਆਈ ਜੋ ਕਿ ਸਰਕਾਰ ਦੀ ਨੀਤੀ ਦਾ ਹਿੱਸਾ ਹੈ, ਮੈਂ ਇਹ ਦੇਖਕੇ ਹੈਰਾਨ ਰਹਿ ਗਿਆ । ਭਗਤ ਸਿੰਘ ਅਤੇ ਨੱਥੂਰਾਮ ਗੌਂਡਸੇ ਦੋਵੇ ਕਾਤਲ ਹਨ । ਮੌਜੂਦਾ ਗੈਗਸਟਰ ਤੇ ਅੱਤਵਾਦੀ ਵੀ ਕਾਤਲ ਹਨ । ਇਸ ਲਈ ਇਨ੍ਹਾਂ ਦੋਵਾਂ ਦੇ ਕਿਰਦਾਰ ਨੂੰ ਬਰਾਬਰ ਪੜ੍ਹਿਆਂ ਤੇ ਘੋਖਿਆ ਜਾਣਾ ਜਰੂਰੀ ਹੈ ਤਦ ਹੀ ਕਿਸੇ ਸਹੀ ਨਤੀਜੇ ਤੇ ਪਹੁੰਚਿਆ ਜਾ ਸਕੇਗਾ । ਜਦੋ ਹੁਣ ਸ੍ਰੀ ਮੋਦੀ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ. ਭਗਤ ਸਿੰਘ ਦੇ ਨਾਮ ਤੇ ਰੱਖ ਦਿੱਤਾ ਹੈ ਸਾਡੀ ਪਾਰਟੀ ਦੀ ਇੱਛਾ ਹੈ ਕਿ ਆਦਮਪੁਰ (ਜਲੰਧਰ) ਹਵਾਈ ਅੱਡੇ ਦਾ ਨਾਮ ਨੱਥੂਰਾਮ ਗੌਂਡਸੇ ਤੇ ਰੱਖਿਆ ਜਾਣਾ ਚਾਹੀਦਾ ਹੈ । ਚੰਡੀਗੜ੍ਹ ਹਵਾਈ ਅੱਡਾ ਭਗਤ ਸਿੰਘ ਦੇ ਨਾਮ ਤੇ, ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦਿੱਲੀ ਦੇ ਨਾਮ ਤੇ ਅਤੇ ਹੁਣ ਆਦਮਪੁਰ ਹਵਾਈ ਅੱਡਾ ਨੱਥੂਰਾਮ ਗੌਂਡਸੇ ਦੇ ਨਾਮ ਤੇ ਅਤੇ ਰਾਜੀਵ ਗਾਂਧੀ ਦੇ ਨਾਮ ਤੇ ਕਨਾਟ ਪੈਲੇਸ ਦਿੱਲੀ ਰੱਖੇ ਜਾਣਾ ਹਿੰਦੂ ਇੰਡੀਆ ਮਹਾਨ ਦੀ ਗੱਲ ਦਰਸਾਉਦੇ ਹਨ । ਕਿਉਂਕਿ ਇਹ ਸਾਰੇ ਕੱਟੜਵਾਦੀ ਹਿੰਦੂਤਵ ਲੋਕ ਹਨ ।